ਕੰਮ ਦੀ ਗੱਲ ਜ਼ਰਾ ਧਿਆਨ ਨਾਲ ਪੜਨਾ ਜੀ – ਪੜ੍ਹਨ ਉਪ੍ਰੰਤ ਸ਼ੇਅਰ ਜਰੂਰ ਕਰੋ ਜੀ ।

832

ਦੁਪਿਹਰ ਦੇ ਸਮੇਂ ਕੁਝ ਮੁਸਲਿਮ ਕੁੜੀਆਂ ਗੁਰਦੁਆਰਾ ਸਾਹਿਬ ਵਿਚ ਆਈਆਂ ਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਹੀ ਅਦਬ ਕੀਤਾ ਤੇ ਸਤਿਕਾਰ ਨਾਲ ਮੱਥਾ ਟੇਕਿਆ ਅਤੇ ਹਾਲ ਤੋਂ ਬਾਹਰ ਆ ਗਈਆਂ । ਗਰਮੀ ਬਹੁਤ ਜ਼ਿਆਦਾ ਸੀ , ਇਕ ਗੁਰੂ ਕੇ ਗੋਲੇ ਨੇ ਪਾਣੀ ਮੰਗਵਾ ਲਿਆ । ਅਸਲ ਵਿਚ ਉਹ ਇਹ ਜਾਣਕਾਰੀ ਲੈਣਾ ਚਾਹੁੰਦਾ ਸੀ ਕਿ ਇਹ ਮੁਸਲਿਮ ਹੋ ਕੇ ਵੀ ਗੁਰੂ ਸਾਹਿਬ ਦਾ ਐਨਾ ਸਤਿਕਾਰ ਕਰਦੀਆਂ ਹਨ । ਪਾਣੀ ਪਿਆਉਂਦੇ ਉਸਨੇ ਸਵਾਲ ਕੀਤਾ ਕਿ ਤੁਸੀਂ “ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ” ਦਾ ਐਨਾ ਸਤਿਕਾਰ ਕਰਦੀਆਂ ਹੋ ਇਸ ਦਾ ਕੀ ਰਾਜ਼ ਹੈ ? ਤਾਂ ਉਹਨਾ ਵਿੱਚੋਂ ਇਕ ਨੇ ਉਤਰ ਦਿੱਤਾ ਜਿਸਨੂੰ ਸੁਣਕੇ ੳੁਸ ਗੁਰੂ ਕੇ ਲਾਲ ਤੇ ਉਹਨਾ ਲੜਕੀਆਂ ਦੀਆਂ ਅੱਖਾਂ ਭਰ ਆਈਆਂ । ਉਹਨਾ ਵਿੱਚੋਂ ਇੱਕ ਲੜਕੀ ਨੇ ਕਿਹਾ ਕਿ “ਸਾਡੇ ਧਰਮ ਅੰਦਰ ਇਸਤਰੀ ਨੂੰ ਮਸਜ਼ਿਦ ਵਿਚ ਆਉਣ ਦਾ ਹੱਕ ਨਹੀਂ ਹੈ । ਸਾਡਾ ਵੀ ਮਨ ਕਰਦਾ ਸੀ ਕਿ ਅਸੀਂ ਵੀ ਅੰਦਰ ਜਾ ਸਕੀਏ ! ਪਰ ਜਾ ਨਾ ਸਕੀਆਂ । ਅਸੀਂ ਗੁਰਦੁਆਰੇ ਕੋਲੋਂ ਰੋਜ਼ਾਨਾ ਸਕੂਲ ਜਾਦੀਆਂ ਹਾਂ ਇਕ ਦਿਨ ਮਨ ਅੰਦਰ ਆਇਆ ਕਿ ਜੇ ਸਾਡਾ ਧਰਮ ਹੱਕ ਨਹੀ ਦਿੰਦਾ ਤਾਂ ਕੀ ਹੋਇਆ । ਸਾਨੂੰ ਗੁਰੂ ਨਾਨਕ ਸਾਹਿਬ ਨੇ ਤਾ ਹੱਕ ਦਿਤੇ ਹਨ ਉਸ ਦਿਨ ਤੋਂ ਜਦ ਵੀ ਦਿਲ ਕਰਦਾ ਹੈ ਅਸੀਂ ਗੁਰਦੁਆਰੇ ਆ ਜਾਦੀਆਂ ਹਾਂ ਤੇ ਮਨ ਦਾ ਸਕੂਨ ਲੈ ਕੇ ਚਲੀਆਂ ਜਾਂਦੀਆਂ ਹਾਂ । ਗੁਰੂ ਕਾ ਲਾਲ ਅੱਖਾਂ ਭਰਕੇ ਸੋਚ ਰਿਹਾ ਸੀ ਕਿ ਤੁਹਾਨੂੰ ਹੋਰ ਧਰਮ ਅੰਦਰ ਜਨਮ ਲੈ ਕੇ ਗੁਰੂ ਨਾਨਕ ਦੀ ਗੱਲ ਸਮਝ ਆ ਗਈ ਪਰ ਸਿੱਖਾਂ ਦੇ ਘਰਾਂ ਵਿੱਚ ਜਨਮ ਲੈਣ ਵਾਲੀਆਂ ਨੂੰ ਕਦੋਂ ਇਹ ਗੱਲ ਸਮਝ ਆਵੇਗੀ..? G.S.Atwal — ਪੜ੍ਹਨ ਉਪ੍ਰੰਤ ਅੱਗੇ ਸ਼ੇਅਰ ਜਰੂਰ ਕਰੋ ਜੀ