ਸਿੱਖੀ ਬਨਾਮ ਡੇਰਾਵਾਦ । ਇੱਕ ਵਾਰ ਜਰੂਰ ਪੜ੍ਹੋ ਅਤੇ ਸ਼ੇਅਰ ਜਰੂਰ ਕਰੋ

666

ਗੁਰੂਦੁਆਰਿਆਂ ਵਿੱਚ ਸਿਰਫ ਅਮੀਰ ਜੱਟਾਂ ਦੀ ਚੌਧਰ ਹੋਣ ਕਰਕੇ ਹੀ ਗਰੀਬ ਦਲਿਤ ਵਰਗ ਡੇਰਿਆਂ ਵਿੱਚ ਜਾਣ ਲੱਗਿਆ ਹੈ , ਡੇਰਾਵਾਦ ਦੇ ਫੈਲਣ ਦਾ ਮੁੱਖ ਕਾਰਨ ਦਲਿਤਾਂ ਹਿੰਦੂਆਂ ਤੇ ਗਰੀਬ ਜੱਟਾਂ ,ਆਮ ਲੋਕਾਂ ,ਨੂੰ ਗੁਰੂਦੁਆਰਿਆਂ ਚ ਬਰਾਬਰਤਾ ਨਾ ਦੇਣਾ ਮੁੱਖ ਹੈ , ਸੌਦਾ ਸਾਧ ਦਾ ਡੇਰਾ ਹੋਵੇ ਭਾਵੇਂ ਰਾਧਾ ਸੁਆਮੀਆਂ ਦਾ ਡੇਰਾ , ਇੱਕ ਗੱਲ ਤੇ ਹੈ ਕਿ ਇਹਨਾ ਵਿੱਚ ਦਲਿਤਾਂ ਤੇ ਹਿੰਦੂਆਂ ਨੂੰ ਪੂਰਾ ਆਦਰ ਸਤਿਕਾਰ ਮਿਲਦਾ ਹੈ , ਦੂਜਾ ਇਹਨਾ ਦੋਨਾ ਡੇਰਿਆਂ ਨੇ ਬਹੁਤ ਵੱਡੀ ਪੱਧਰ ਤੇ ਸ਼ਰਾਬਬੰਦੀ ਕਰਵਾਈ ਹੈ ਜਦ ਕਿ ਸਿੱਖ ਤੇ ਸ਼੍ਰੋਮਣੀ ਕਮੇਟੀ ਏਸ ਪਾਸੇ ਫੇਲ ਰਹੇ ਹਨ , ਡੇਰੇ ਵਾਲਿਆਂ ਨੇ ਕੁਛ ਗਰੀਬਾਂ ਨੂੰ ਘਰ ਵੀ ਬਣਾ ਕੇ ਦਿੱਤੇ ਹਨ , ਇਸ ਤੋਂ ਬਿਨਾ ਇਹਨਾ ਨੇ ਬਿਨਾ ਦਾਜ ਦੇ ਵਿਆਹ ਤੇ divorced ਕੁੜੀਆਂ ਦੇ ਵਿਆਹ ਕਰਵਾਕੇ ਚੰਗਾ ਕੰਮ ਕੀਤਾ ਹੈ ਸ਼੍ਰੋਮਣੀ ਕਮੇਟੀ ਦਾ ਸਕੂਲ ਕਾਲਜ ਖੋਲਣ ਵਾਲਾ ਫੈਸਲਾ ਬਹੁਤ ਸਲਾਹੁਣਯੋਗ ਕਦਮ ਸੀ| ਪਰ ਇਹਨਾ ਸਕੂਲਾਂ ਕਾਲਜਾਂ ਵਿੱਚ ਵੀ ਅਮੀਰ ਸਿੱਖ ਵਰਗ ਦੇ ਬਹੁਤੇ ਬੱਚੇ ਪੜਦੇ ਹਨ , ਮਤਲਬ ਕਿ ਗੁਰੂ ਦੀ ਗੋਲਕ ਦੀ ਇਹਨਾ ਵਿੱਚ ਚ ਵੀ ਅਮੀਰ ਦੇ ਮੂੰਹ ਹੀ ਪੈ ਰਹੀ ਹੈ ਜਦਕਿ ਚਾਹੀਦਾ ਇਹ ਸੀ ਕਿ ਇਹਨਾ ਸਕੂਲਾਂ ਕਾਲਜਾਂ ਦਾ ਫਾਇਦਾ ਗਰੀਬ ਤੇ ਮਜਲੂਮ ਲੋਕਾਂ ਨੂੰ ਮਿਲਦਾ| ਬਾਦਲ ਤੇ ਓਸਦੀ ਜੁੰਡਲੀ ਨੇ ਗੋਲਕ ਦੀ ਓਹ ਲੁੱਟ ਮਚਾਈ ਕਿ ਆਮ ਲੋਕ ਸਿੱਖੀ ਤੋਂ ਦੂਰ ਹੁੰਦੇ ਗਏ । ਦੂਸਰਾ ਇਹਨਾ ਨੇ ਸਿੱਖੀ ਦੇ ਪ੍ਰਚਾਰ ਵਿੱਚ ਵੀ ਲੋਟੂ ਟੋਲੇ ਨੂੰ ਮੂਹਰੇ ਕਰਕੇ ਸਿੱਖੀ ਦਾ ਬਹੁਤ ਨੁਕਸਾਨ ਕੀਤਾ,ਜੋ ਸਿੱਖੀ ਦਾ ਪ੍ਰਚਾਰ ਕਰਦਾ ਇਹ ਅਕਾਲੀਆ ਨੇ ਉਸ ਦਾ ਮੂੰਹ ਬੰਦ ਕਰਾਉਣ ਲਈ ਬਹੁਤ ਜ਼ੋਰ ਲਾਇਆ ,ਏਹਨਾਂ ਨੇ ਪੰਥਕ ਪਾਰਟੀ ਦਾ ਝੂਠਾ ਮਖੌਟਾ ਪਹਿਣ ਕਿ ,ਸਿੱਖੀ ਨੂੰ ਖ਼ਤਮ ਤੇ ਬਦਨਾਮ ਕਰਨ ਦਾ ਹਰ ਸੰਭਵ ਯਤਨ ਕੀਤਾ ,ਇਸ ਤੋਂ ਬਿਨਾ ਗੋਲਕ ਪਿੱਛੇ ਹਰ ਰੋਜ ਖੜਕਦੀਆਂ ਕਿਰਪਾਨਾ , ਗੁਰੂਦੁਆਰਿਆਂ ਵਿੱਚ ਅਕਾਲੀਆਂ ਦਾ ਬੋਲਬਾਲਾ ਤੇ ਸ਼ਰੇਆਮ ਓਥੇ ਰਹਿਣਾ ਹਿੰਦੂ ਤੇ ਦਲਿਤ ਫਿਰਕੇ ਨੂੰ ਸਿੱਖੀ ਤੋਂ ਹਮੇਸ਼ਾਂ ਲਈ ਦੂਰ ਲੈ ਗਿਆ , ਇਹਨਾਂ ਪੰਥਕ ਪਾਰਟੀਆਂ ਦੇ ਨੇਤਾ ਹਰ ,ਕੁੱਝ ਡੇਰਿਆਂ ਦੇ ਪਾਖੰਡੀਆਂ ਵਾਂਗ ,ਦੂਜੇ ਤੀਜੇ ਦਿਨ ਬਲਾਤਕਾਰ ਚ ਫੜ੍ਹੇ ਜਾਂਦੇ ਆ , ਢੋਂਗ ਸਿੱਖੀ ਦੇ ਰਖਵਾਲਿਆਂ ਦਾ ਕਰਦੇ ਆ , ਅੰਦਰੋਂ ਸਿੱਖੀ ਨੂੰ ਦਿਨੋ ਦਿਨ ਖਤਮ ਕਰਨ ਤੇ ਜ਼ੋਰ ਆ , ਇਹਨਾਂ ਦੇ ਜਥੇਦਾਰ ਗੁਰਦਵਾਰਿਆਂ ਉੱਪਰ ਆਪਣੀ ਮਲਕੀਅਤ ਦਰਸਾਉਂਦੇ ਰਹਿੰਦੇ ਹਨ ,ਸਿੱਖੀ ਜੋ ਸਮੁੱਚੀ ਮਾਨਵਤਾ ਦਾ ਭਲਾ ਕਰਨ ਤੇ ਬਰਾਬਰਤਾ ਵਾਲਾ ਧਰਮ ਸੀ ਸਿਰਫ ਅਮੀਰ ਜੱਟਾਂ ਤੇ ਲੋਟੂ ਅਕਾਲੀਆਂ ਦਾ ਧਰਮ ਬਣ ਕੇ ਰਹਿ ਗਿਆ |