ਲਾਵਾਰਿਸ ਲਾਸ਼ਾ ਦੇ ਗਿਣਨ ਤੋ ਲਾਵਾਰਿਸ ਲਾਸ਼ ਬਣਨ ਤੱਕ ਦੀ ਦਾਸਤਾਂ | ਸ਼ਹੀਦ ਜਸਵੰਤ ਸਿੰਘ ਖਾਲੜਾ

1661

ਸਾਡੀ ਅਲਵਿਦਾ ਯਾਰੋ! ਮੁਹੱਬਤ ਤੋੜ ਚੱਲੇ ਹਾਂ,ਕੌਮ ਦਾ ਕਰਜ਼ ਜੋ ਸਿਰ ਤੇ ੳੁਹ ਥੋੜਾ ਮੋੜ ਚੱਲੇ ਹਾਂ, ਸਾਡੀ ਅਾਖਰੀ ਖਾਹਸ਼ ਹੈ ੳੁਹ ਦੀਪਕ ਨਾ ਬੁਝ ਜਾਵੇ,ਅਸੀ ਅਾਪਣਾ ਲਹੂ ਪਾ ਕੇ ਜੋ ਜਗਦਾ ਛੋੜ ਚੱਲੇ ਹਾਂ…..| 25000 ਲਾਵਾਰਿਸ ਲਾਸ਼ਾ ਦਾ ਸੱਚ ਦੁਨਿਆ ਸਾਹਮਣੇ ਲੇਕੇ ਆਉਣ ਵਾਲਾ ਸ਼ਖਸ 6 ਸਤੰਬਰ, 1995 ਨੂੰ ਪੰਜਾਬ ਪੁਲਸ ਦੇ ਜਾਲਮਾ ਵੱਲੋ ਇਕ ਲਾਵਾਰਿਸ ਲਾਸ਼ ਬਣਾਉਣ ਲਈ ਆਪਣੇ ਅਮ੍ਰਿਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਨਜਦੀਕ ਆਪਣੇ ਘਰ ਤੋ ਚੁੱਕਿਆ ਗਿਆ ਸੀ । ਸਰਦਾਰ ਜਸਵੰਤ ਸਿੰਘ ਖਾਲੜਾ ਨੇ ਪੰਜਾਬ ਦੇ ਅਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਤਿੰਨਾ ਜਿਲਿਆ ਚ ਹੀ ਲਾਪਤਾ ਨੋਜਵਾਨਾ ਦੇ ਪਰਿਵਾਰਾ ਨੂੰ ਮਿਲ ਸਿਵਿਆ ਚੋ ਜਾਣਕਾਰੀ ਲੇ ਆਂਕੜੇ ਇੱਕਠੇ ਕਰ ਦੁਨੀਆ ਨੂੰ ਦੱਸਿਆ ਸੀ ਕੀ ਇੰਨਾ ਸਿਰਫ ਤਿੰਨ ਜਿਲਿਆ ਚ ਹੀ ਖਾੜਕੂਵਾਦ ਵੇਲੇ ਪੁਲਿਸ ਨੇ 25000 ਦੇ ਕਰੀਬ ਨੋਜਵਾਨ ਕਤਲ ਕਰ ਲਾਸ਼ਾ ਨੂੰ ਲਾਵਾਰਿਸ ਕਹਿ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਸੀ । ਜਦੋ ਪੁਲਿਸ ਅਫਸਰਾ ਨੇ ਇਹ ਵੇਖਿਆ ਕੀ ਜਸਵੰਤ ਸਿੰਘ ਖਾਲੜਾ ਉਹਨਾ ਦੇ ਪਾਪਾ ਦਾ ਘੜਾ ਦੁਨੀਆ ਸਾਹਮਣੇ ਭੰਨ ਰਿਹਾ ਹੈ ਤੇ ਉਹ ਖਾਲੜਾ ਨੂੰ ਵੀ ਲਾਵਾਰਿਸ ਲਾਸ਼ ਬਣਾਉਣ ਦਾ ਮੰਨ ਬਣਾ ਉਹਨਾ ਮਗਰ ਲੱਗ ਗਏ ਸੀ|ਸੀਬੀਆਈ ਦੇ ਖਾਲੜਾ ਕਤਲ ਕੇਸ ਦੇ ਅਹਿਮ ਗਵਾਹ ਕੁਲਦੀਪ ਸਿੰਘ ਬਚੜੇ ਮੁਤਾਬਕ ਕੇਪੀਐਸ ਗਿਲ ਅਜੀਤ ਸਿੰਘ ਸੰਧੂ ਤੇ ਹੋਰ ਪੁਲਸ ਅਫਸਰ ਸਰਦਾਰ ਖਾਲੜਾ ਨੂੰ ਜਾਨ ਤੋ ਮਾਰਨ ਦੀਆਂ ਧਮਕੀਆ ਦਿੰਦੇ ਸਨ ।ਜਸਵੰਤ ਸਿੰਘ ਖਾਲੜਾ ਨੇ 23 ਫਰਵਰੀ 1995 ਨੂੰ ਜਾਰੀ ਕੀਤੇ ਗਏ ਆਪਣੇ ਬਿਆਨ ਵਿਚ ਸਾਫ ਐਲਾਨ ਕੀਤਾ ਸੀ ਕਿ ”ਜੇਕਰ ਪੰਜਾਬ ਸਰਕਾਰ ਤੇ ਪੁਲਿਸ ਇਹ ਸਮਝਦੀ ਹੈ ਕਿ ਮੈਨੂੰ ਖਤਮ ਕਰਕੇ 25 ਹਜ਼ਾਰ ਲਾਵਾਰਿਸ ਲਾਸ਼ਾਂ ਦੇ ਮਾਮਲੇ ਨੂੰ ਖੁਰਦ ਬੁਰਦ ਕੀਤਾ ਜਾ ਸਕਦਾ ਹੈ ਤਾਂ ਇਹ ਉਸਦੀ ਗਲਤਫਿਹਿਮੀ ਹੈ। ਕਿਉਂਕਿ ਇਸ ਸੰਬੰਧੀ ਤੱਥ ਦੁਨੀਆਂ ਪੱਧਰ ਦੇ ਮਨੁੱਖੀ ਅਧਿਕਾਰ ਸੰਗਠਨਾਂ ਤੱਕ ਪੁਹੰਚ ਚੁੱਕੇ ਹਨ।” ਇਸੇ ਬਿਆਨ ‘ਚ ਸ. ਖਾਲੜਾ ਨੇ ਇਹ ਇੰਕਸ਼ਾਫ ਵੀ ਕੀਤਾ ਸੀ, “ਕਾਂਗਰਸ ਪਾਰਟੀ ਦੇ ਇਕ ਜਿ਼ੰਮੇਵਾਰ ਐੱਮ ਐੱਲ ਏ ਨੇ 2 ਦਿਨ ਪਹਿਲਾਂ ਮੈਨੂੰ…ਜਾਤੀ ਤੌਰ ‘ਤੇ ਮਿਲ ਕੇ ਦੱਸਿਆ ਹੈ ਕਿ ਪੁਲਿਸ ਅਧਿਕਾਰੀ ਇਸ ਮਾਮਲੇ ਦੇ ਖੁੱਲ੍ਹਣ ਤੋਂ ਬਹੁਤ ਖਫਾ ਹੋਏ ਪਏ ਹਨ ਅਤੇ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਜੇਕਰ ਇਹ ਪੜਤਾਲ ਅੱਗੇ ਵਧਦੀ ਹੈ ਤਾਂ ਹਰ ਹਾਲਤ ਵਿਚ ਉਹ ਜਸਵੰਤ ਸਿੰਘ ਖਾਲੜਾ ਦੀ ਲਾਸ਼ ਨੂੰ ਖੁਰਦ ਬੁਰਦ ਕਰਨਗੇ ਅਤੇ ਜਿੱਥੇ 25 ਹਜ਼ਾਰ ਲਾਸ਼ਾਂ ਦੀ ਜਾਂਚ ਹੋਵੇਗੀ, ਉੱਥੇ ਇਕ ਹੋਰ ਵੀ ਝੱਲ ਲੈਣਗੇ। ਐੱਮ ਐੱਲ ਏ ਜਿਸ ਦਾ ਅਜੇ ਮੈਂ ਨਾਂ ਦੱਸਣਾ ਠੀਕ ਨਹੀਂ ਸਮਝਦਾ, ਨੇ ਮੈਨੂੰ ਇਹ ਵੀ ਦੱਸਿਆ ਹੈ ਕਿ ਇਸ ਕੰਮ ਦੀ ਉਨ੍ਹਾਂ ਨੇ ਸਾਡੀ ਕਾਂਗਰਸ ਸਰਕਾਰ ਤੋਂ ਇਜ਼ਾਜਤ ਵੀ ਲੈ ਲਈ ਹੈ।” ਇਹ ਜੋ ਸ਼ੰਕਾ ਸੀ ਅੱਜ ਉਹ ਸੱਚ ਸਾਬਤ ਹੋ ਚੁੱਕੀ ਹੈ। ਪਰ ਸ. ਖਾਲੜਾ ਨੇ ਆਪਣੀ ਜਿ਼ੰਦਗੀ ਦੀ ਭੀਖ ਮੰਗਣ ਦੀ ਬਜਾਇ ਦ੍ਰਿੜ੍ਹਤਾ ਨਾਲ ਐਲਾਨਿਆ ਸੀ, ”ਮੈਂ ਆਪਣੀ ਜਿ਼ੰਦਗੀ ਦੀ ਰਾਖੀ ਲਈ ਕਿਸੇ ਅਦਾਲਤ ਵਿਚ ਜਾਣ ਦੀ ਥਾਂ ਅਕਾਲ ਪੁਰਖ ਦੇ ਚਰਨਾਂ ਵਿਚ ਅਤੇ ਲੋਕਾਂ ਦੀਆਂ ਬਰੂਹਾਂ..ਵਿਚ ਜਾਣ ਨੂੰ ਤਰਜੀਹ ਦੇਵਾਂਗਾ ਅਤੇ ਸਭ ਜਮਹੂਰੀਅਤ ਪਸੰਦ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਜੇਕਰ ਮੈਨੂੰ ਖਤਮ ਕੀਤਾ ਗਿਆ ਤਾਂ ਕਿਸੇ ਪੁਲਿਸ ਕੈਟ ਜਾਂ ਥਾਣੇਦਾਰ ਨੂੰ ਦੋਸ਼ੀ ਨਾ ਠਹਿਰਾਇਆ ਜਾਵੇ ਬਲਕਿ ਮੁੱਖ ਮੰਤਰੀ ਬੇਅੰਤ ਸਿੰਘ ਤੇ ਪੁਲਿਸ ਮੁਖੀ ਕੇ ਪੀ ਐੱਸ ਗਿੱਲ ਨੂੰ ਇਸਦਾ ਜਿ਼ੰਮੇਵਾਰ ਠਹਿਰਾਇਆ ਜਾਵੇ।”.ਸੀਬੀਆਈ ਦੇ ਅਹਿਮ ਗਵਾਹ ਕੁਲਦੀਪ ਸਿੰਘ ਬਚੜੇ ਮੁਤਾਬਕ ਉਸ ਵੇਲੇ ਦੇ ਤਰਨਤਾਰਨ ਦੇ ਐੱਸ ਐਸ ਪੀ ਅਜੀਤ ਸਿੰਘ ਸੰਧੂ ਡੀ ਐਸ ਪੀ ਜਸਪਾਲ ਸਿੰਘ ਐਸ ਐਚ ਉ ਸਰਹਾਲੀ ਸੁਰਿੰਦਰਪਾਲ ਸਿੰਘ ਤੇ ਐਸ ਐਚ ਉ ਝਬਾਲ ਸਤਨਾਮ ਸਿੰਘ ਨੇ ਤਤਕਾਲੀ ਡੀਜੀਪੀ ਪੰਜਾਬ ਕੈਪੀਐਸ ਗਿਲ ਦੇ ਕਹਿਣ ਤੇ ਕਾਫੀ ਦਿਨਾ ਤੱਕ ਤਸ਼ੱਦਦ ਕਰਕੇ ਜਦ ਸਰਦਾਰ ਖਾਲੜਾ ਨੂੰ ਆਪਣੇ ਇਰਾਦੇ ਤੋ ਝੁਕਾ ਨਹੀ ਸਕੇ ਤੋੜ ਨਹੀ ਸਕੇ ਤੇ ਕਤਲ ਕਰਕੇ ਲਾਸ਼ ਨੂੰ ਹਰੀਕੇ ਪੱਤਣ ਚ ਰੋੜ ਆਏ ਸੀ । ਸਰਦਾਰ ਖਾਲੜਾ ਜੋ ਅਕਾਲੀ ਦਲ ਬਾਦਲ ਦੇ ਮੱਨੂਖੀ ਅਧਿਕਾਰ ਵਿੰਗ ਦੇ ਜਨਰਲ ਸਕੱਤਰ ਸਨ ਨੂੰ 1997 ਚ ਬਾਦਲ ਦੇ ਮੁੱਖ ਮੰਤਰੀ ਬਣਨ ਤੋ ਬਾਅਦ ਵੀ ਇੰਸਾਫ ਨਹੀ ਮਿਲਿਆ । ਬਾਦਲਾ ਨੇ ਕਾਤਲਾ ਨੂੰ ਬਚਾਉਣ ਦੀ ਕੋਸ਼ਿਸ਼ਾ ਹੀ ਕੀਤੀਆ । ਖਾਲੜਾ ਗੁਰਚਰਨ ਸਿੰਘ ਟੋਹੜਾ ਦੇ ਵੀ ਨਜਦੀਕੀਆ ਚੋ ਸਨ ਪਰ ਕਿਸੇ ਨੇ ਵੀ ਇੰਸਾਫ ਲਈ ਪਰਿਵਾਰ ਦਾ ਸਾਥ ਨਹੀ ਦਿੱਤਾ । ਅੱਜ ਭਾਵੇ 23 ਸਾਲ ਬੀਤ ਗਏ ਹਨ ਪਰ ਹਕੂਮਤ ਦੀ ਸੋਚ ਵਿਚ ਤਬਦੀਲੀ ਨਹੀ ਆਈ ਹੈ ਪਰ ਲੋਕ ਆਵਾਜਾ ਹਮੇਸ਼ਾ ਅਮਰ ਹੀ ਰਹਿੰਦੀਆ ਹਨ ਜਿਵੇ ਸ਼ਹੀਦ ਖਾਲੜਾ ਜੀ ਦੀ ਆਵਾਜ ਅੱਜ ਵੀ ਲੋਕ ਮਨਾ ਚ ਜਿੰਦਾ ਹੈ ਤੇ ਕਾਤਲਾ ਨੂੰ ਕੋਈ ਦੁੱਕੀ ਦੇ ਭਾਅ ਨਹੀ ਪੁੱਛਦਾ । ਇਸ ਮਹਾਨ ਸਿਰੜੀ ਯੋਧੇ ਨੂੰ ਉਨਹਾ ਦੀ ਲਾਮਿਸਾਲ ਸ਼ਹਾਦਤ ਤੇ ਕੋਟਿ ਕੋਟਿ ਨਮਸਕਾਰ ਸਿਜਦਾ ..|| ..ਕੁਲਤਰਨ ਸਿੰਘ ।।