ਬਹੁਤ ਹੀ ਵਧੀਆ ਲੇਖ । ਇੱਕ ਵਾਰ ਜਰੂਰ ਪੜ੍ਹੋ ਅਤੇ ਸ਼ੇਅਰ ਜਰੂਰ ਕਰੋ

320

ਚਾਚਾ.. ਓ ਚਾਚਾ …. ਚਾਚਾ ਓ ਜਾ ਕੇ ਵੇਖ …ਜਈਲੂ ਕਿਆਂ ਨੇ ਫਿਰ ਵੱਟ ਵੱਡਤੀ ਓ (ਲੰਭੜਾਂ ਦਾ ਸੀਰੀ ਖੇਤੋਂ ਭੱਜਾ ਆਇਆ ਗੇਟ ਵੜਦਿਆਂ ਈ ਰੌਲ਼ਾ ਪਾਤਾ ਜਿਵੇਂ ਕਿਸੇ ਪੱਕੀ ਫਸਲ ਵਾਹ ਦਿਤੀ ਹੋਵੇ … ਨਾਲ ਇਹ ਕਿਹਾ ਹੋਵੇ ਬੀ.. ਕਰਨਾ ਜੋ ਕਰਲੋ .. ਸਾਡੇ… ਠੰਢ ਆ ) ਆਖਣ ਦਾ ਤਰੀਕਾ ਈ ਏਂਨਾਂ ਡਾਢਾ ਕਿ ਸੁਚਾ ਸਿਓਂ ਕੁ ਰਿਹਾ ਨਾ ਗਿਆ … ਲਾਲ ਹੋਗਿਆ .ਜੱਗਿਆ ਓਏ … ਓ ਜੱਗਿਆ .. ਸ਼ਰੀਕਾਂ ਫਿਰ ਵਧੀਕੀ ਕੀਤੀ .ਮਰਨ ਦੇ ਇਰਾਧੇ ਆ ਭਾਪਾ ਉਨ੍ਹਾਂ ਦੇ…. ( ਗੁਸੇ ਚ ਜੱਗੇ ਆਖਿਆ) ਕੱਢ ਟਰੈਕਟਰ ਸਾਲਿਆਂ ਨੂੰ ਦੱਸ ਈ ਦਿੰਨਾ.. ਜੱਟ ਨਾਲ ਪੰਗਾ.. ਮਹਿੰਗਾ ਪਉ ( ਫੌਨ ਮਿਲ਼ਾ ਯਾਰਾਂ ਬੇਲੀਆਂ ਨੂੰ ਸੱਦ ਲਿਆ ਖੇਤ ) ਵਾਹ ਕੇ ਅਗਲਿਆਂ ਦਾ ਵੀ ਕਿਲਾ .. ਸਾਹ ਲਿਆ … ( ਸੋਚਿਆ ਸੀ ਬੀ ਜਦ ਪੰਚਾਇਤ ਚ ਜਾਊ ਗੱਲ ..ਨੱਕ ਨਾਲ ਲਕੀਰਾਂ ਕਢਾਕੇ ਮੋੜਾਂਗੇ ਪੈਲ਼ੀ … ਪਰ ਸੋਚਾਂ ਕਿਥੇ !) ਜਰਨੈਲ ਕਿਆਂ ਨੂੰ ਪਤਾ ਲੱਗਾ ਕਿ ਪੰਦਰਾਂ ਵੀਹ ਹਥਿਆਰਬੰਦ ਬੰਦੇ ਲਿਆ ਲੰਬੜਾਂ ਪੈਲ਼ੀ ਵਾਹ ਲਈ ਆ 

.. ਦਿਲ ਨੂੰ ਧੱਕਾ ਲੱਗਾ ਜਿਵੇਂ ਕਿਸੇ ਇਜਤ ਲੁਟ ਲਈ ਹੋਵੇ ..ਕਰ ਇੰਤਜਾਮ ਬੰਦਿਆਂ ਦਾ ਪਹੁੰਚ ਗਿਆ ਖੇਤ ..ਲੰਬੜਾ ! ਤੂੰ ਚੰਗੀ ਨੀ ਕੀਤੀ | ਤੇ ਤੂੰ ਕਿਹੜੀ ਸੁਰਗਤ ਗੁਜਾਰੀ ਆ . ਰੋਜ਼ ਰੋਜ਼ ਦਾ ਕੰਜਰਖਾਨਾ .( ਗੱਲ ਤੱਲਖੀ ਚ ਆਈ.. ਦੁਹੀਂ ਪਾਸੀਂ ਮੰਡੀਰ ਫੁੰਕਾਰੇ ਮਾਰੇ ਜਿਵੇ ਜ਼ਹਿਰੀ ਕਾਲਾ ਨਾਗ ਮਾਰਦਾ …) ਏਨੇ ਨੂੰ ਕਿਸੇ ਆਨਾੜੀ (ਘੋੜੇ ਤੇ ਹੱਥ ਰੱਖਿਆ ਜਿਵੇਂ ਫਿਲਮੀ ਸਟਾਇਲ ਚ ਸੋਚ ਰਿਹਾ ਹੋਵੇ ਬੀ ਮੈਂ ਤਾਂ ਸਾਰੇ ਮਾਰਕੇ ਭੱਜ ਜਾਣਾ ਭੁਗਤਣਾ ਤਾ ਲੰਬੜਾਂ ਨੂੰ ਪੈਣਾ ਜਿੰਨਾਂ ਦਾ ਰੱਟਾ ) ਕੋਲੋਂ ਫਾਇਰ ਹੋ ਗਿਆ ..ਬਸ ਫਿਰ.. ਜਿਧਰ ਨੂੰ ਰਾਹ ਲਭਿਆ ਤੇ ਜਿਸ ਕੋਲ ਜੋ ਸੀ ਚਲਾ ਛੱਡਿਆ ..ਇਸ ਵੱਟ ਦੇ ਰੌਲ਼ੇ ਤੇ ਲੰਬੜਾਂ ਦਾ ਜੱਗਾ ਤੇ ਜਰਨੈਲ ਦੀ ਮਦਾਤੇ ਆਏ ਦੋ ਮਰੇ ..ਬਾਕੀ ਕਈ ਜਖਮੀ ਹੋਏ ਇਕ ਦੀ ਲੱਤ ਵੱਡਣੀ ਪਈ..ਬਚੇ ਖੁਚੇ ਪੁਲਿਸ ਨੇ ਘਰੋਂ ਤੇ ਹਸਪਤਾਲੋਂ ਚੁਕ ਲਏ..302 ਤੇ 307 ਧਾਰਾ ਤਹਿਤ ਸਜਾਵਾਂ ਹੋਈਆਂ ਦੋਵਾਂ ਧਿਰਾਂ ਨੂੰ…ਘਰ ਉਜੜ ਗਏ ਇਕ ਵੱਟ ਕਰਕੇ …. ਖੈ਼ਰ..ਇਹ ਵਾਰਦਾਤ ਸਾਡੀ ਹੀ ਰਿਸਤੇਦਾਰੀ ਚ ਵਾਪਰੀ …ਕਈ ਘਰ ਉਜਾੜੇ ਐਹੋ ਜਹੀਆਂ ਵਧੀਕੀਆਂ ਤੇ ਕੀਤੀਆਂ ਕਹਲ਼ੀਆਂ ਨੇ ਥੋੜ੍ਹੀ ਜਿਹੀ ਅਕਲ ਵਰਤ ਬੱਚੋ ਤੇ ਬਚਾਓ …. ਏਸੇ ਚ ਈ ਭਲਾਈ ਆ ਆ ਗਾਣਿਆਂ ਨੇ ਅਕਲ ਪੁਠੀ ਪਾਈ ਆ ਹਰੇਕ ਈ ਗਾਣਾ ….. ਚੱਕਲੌ , ਰੱਖਦੋ, ਥੱਲਦੋ ਪੁਠਾ ਕਰਦੋ… ਹੱਦ ਹੋ ਗਈ ਯਾਰ – ਸੁਖਰਾਜ ਸਿੰਘ ਗੋਇੰਦਵਾਲ(7696264212) – ਸੋਸ਼ਲ ਮੀਡੀਆ ਦੇ ਅਜੋਕੇ ਦੌਰ ਵਿੱਚ ਨਵੀਂਆ ਅਪਡੇਟਸ ਦੇਖਣ ਲਈ ਆਪ ਜੀ Sikh Media Of Punjab (You Tube channel) ਅਤੇ ਫੇਸਬੁੱਕ ਪੇਜ ਤੇ ਕਲਿੱਕ ਕਰੋ– ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ,