ਅੱਜ ਸੰਗਰਾਂਦ ਤਾਂ ਹਰ ਗੁਰਦੁਆਰੇ ਮਨਾਈ ਜਾਵੇਗੀ, ਪਰ ਅੱਜ ਦਾ ਦਿਨ…? ਜਰੂਰ ਪੜੋ – ਅੱਗੇ ਸ਼ੇਅਰ ਜਰੂਰ ਕਰੋ ।

364

ਅੱਜ ਸੰਗਰਾਂਦ ਤਾਂ ਹਰ ਗੁਰਦੁਆਰੇ ਮਨਾਈ ਜਾਵੇਗੀ, ਪਰ ਅੱਜ ਦਾ ਦਿਨ…? ਜਰੂਰ ਪੜੋ – ਅੱਗੇ ਸ਼ੇਅਰ ਜਰੂਰ ਕਰੋ । ਇੱਕ ਵਾਰੀ ਗੁਰੂ ਹਰਿਰਾਏ ਸਾਹਿਬ ਜੀ ਕਰਤਾਰਪੁਰ ਦੇ ਬਾਗ ਵਿੱਚ ਸੈਰ ਕਰ ਰਹੇ ਸਨ । ਹਵਾ ਤੇਜ ਵਗਦੀ ਹੋਣ ਕਾਰਨ ਆਪ ਜੀ ਦੀ ਪੁਸ਼ਾਕ ਕੁੱਝ ਬੂਟਿਆਂ ਨਾਲ ਉਲਝ ਗਈ ਅਤੇ ਕੁੱਝ ਫੁੱਲ ਟਹਿਣੀ ਨਾਲੋਂ ਟੁੱਟ ਕੇ ਹੇਠਾਂ ਡਿੱਗ ਪਏ । ਟੁੱਟੇ ਫੁੱਲਾਂ ਨੂੰ ਦੇਖ ਕੇ ਗੁਰੂ ਸਾਹਿਬ ਦੇ ਕੋਮਲ ਹਿਰਦੇ ਨੂੰ ਬਹੁਤ ਠੇਸ ਪੁੱਜੀ ਆਪ ਜੀ ਉਦਾਸ ਬੈਠੇ ਫੁੱਲਾਂ ਵੱਲ ਤੱਕ ਰਹੇ ਸਨ, ਇੰਨੇ ਟਾਇਮ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਆਏ ਅਤੇ ਉਦਾਸੀ ਦਾ ਕਾਰਨ ਪੁੱਛਿਆ । ਆਪ ਜੀ ਨੇ ਕਿਹਾ ਕਿ, ‘‘ਸੱਚੇ ਪਾਤਸ਼ਾਹ ਮੇਰੀ ਖੁੱਲੀ ਪੁਸ਼ਾਕ ਨਾਲ ਅੜ ਕੇ ਇਹ ਵਿਚਾਰੇ ਨਿਰਦੋਸ਼ ਫੁੱਲ ਹੇਠਾਂ ਡਿੱਗ ਪਏ ਹਨ ।

ਇਸ ਮੌਕੇ ਤੇ ਛੇਵੇਂ ਪਾਤਸ਼ਾਹ ਨੇ ਉਪਦੇਸ਼ ਦਿੰਦਿਆਂ ਕਿਹਾ ਕਿ ਜੇ ਪੁਸ਼ਾਕ ਵੱਡੀ ਪਾਈ ਹੋਵੇ ਤਾਂ ਸੰਭਾਲ ਕੇ ਤੁਰਨਾ ਚਾਹੀਦਾ ਹੈ । ਗੁਰੂ ਸਾਹਿਬ ਜੀ ਵੱਲੋਂ ਆਖੇ ਇਸ ਉਪਦੇਸ਼ ਵਿੱਚ ਸਿਖਿਆ ਬਹੁਤ ਕਮਾਲ ਦੀ ਸੀ ਕਿ ਜੇ ਜ਼ਿੰਮੇਵਾਰੀ ਵੱਡੀ ਚੁੱਕ ਲਈਏ ਤਾਂ ਤਾਕਤ ਦੀ ਵਰਤੋਂ ਸੋਚ ਸਮਝ ਕੇ ਕਰਨੀ ਚਾਹੀਦੀ ਹੈ । ਇਹ ਤਾਕਤ ਨਿਆਸਰਿਆਂ ਦਾ ਆਸਰਾ ਬਣਨੀ ਚਾਹੀਦੀ ਹੈ । ਹਰਿਰਾਇ ਸਾਹਿਬ ਜੀ ਨੇ ਆਪਣੇ ਦਾਦਾ-ਗੁਰੂ ਜੀ ਦੀ ਇਸ ਸਿਖਿਆ ਨੂੰ ਘੁੱਟ ਕੇ ਪੱਲ੍ਹੇ ਨਾਲ ਬੰਨ੍ਹ ਲਿਆ ਅਤੇ ਸਾਰੀ ਜਿੰਦਗੀ ਨਿਮਾਣਿਆ ਦੇ ਮਾਣ ਅਤੇ ਨਿਆਸਰਿਆਂ ਦੇ ਆਸਰੇ ਬਣਕੇ ਲੋਕ ਭਲਾਈ ਦੇ ਕੰਮ ਕੀਤੇ । ਆਪ ਜੀ ਗੁਰਬਾਣੀ ਦੇ ਸ਼ਬਦ- ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ || ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ ||(479) ਦਾ ਉਪਦੇਸ਼ ਸਭ ਸੰਗਤ ਨਾਲ ਸਾਂਝਾ ਕਰਦੇ ਰਹੇ । ਹੁਣ ਅਸੀਂ ਕੀ ਸਿਖਿਆ ਲੈਣੀ ਹੈ-  ਅਸੀਂ ਸ਼ਰਧਾ ਵੱਸ ਫੁੱਲ ਤੋੜੇ ਅਤੇ ਗੁਰੂ ਗਰੰਥ ਸਾਹਿਬ ਜੀ ਨੂੰ ਖੁਸ਼ ਕਰਨ ਲਈ ਉਪਰ ਸੁਟਣੇ ਸ਼ੁਰੂ ਕਰ ਦਿੱਤੇ । ਦੋ ਮਿੰਟ ਲਈ ਉਪਰ ਲਿਖੀ ਸਿਖਿਆ ਨੂੰ ਧਿਆਨ ਵਿੱਚ ਲਿਆਕੇ ਸੋਚਣਾ ਕਿ ਗੁਰੂ ਸਾਹਿਬ ਜੀ ਦੀ ਪੁਸ਼ਾਕ ਨਾਲ ਫੁੱਲ ਅੜਕੇ ਟੁੱਟ ਜਾਂਦੇ ਹਨ ਅਤੇ ਗੁਰੂ ਸਾਹਿਬ ਜੀ ਉਦਾਸ ਹੋ ਗਏ । ਪਰ ਅਸੀਂ ਤੇ ਆਪ ਖਿੜੇ ਹੋਏ ਫੁੱਲ…? ਦੂਜੀ ਗੱਲ ਅਸੀਂ ਵੱਡੀ ਜਿੰਮੇਵਾਰੀ ਨਿਭਾਉਦਿਆਂ ਸਮਾਜ ਦੀ ਸੇਵਾ ਕਰਨ ਲਈ ਹਰ ਟਾਇਮ ਤਿਆਰ ਰਹਿਣਾ ਸੀ ਅਤੇ ਇਹ ਸੇਵਾ ਕਰਦਿਆਂ ਨਿਮਰਤਾ ਸਾਡੇ ਜੀਵਨ ਵਿੱਚੋਂ ਝਲਕਣੀ ਚਾਹੀਦੀ ਸੀ । ਪਰ ਅਸੀਂ ਐਨੇ ਜਿਆਦਾ ਹੰਕਾਰੀ ਹੋ ਗਏ ਕਿ ਆਪਣੇ ਆਪ ਨੂੰ ਆਗੂ ਸਮਝਣ ਲੱਗ ਪਏ । ਅੱਜ ਹਰ ਕੋਈ ਜਥੇਦਾਰ ਬਣਿਆਂ ਫਿਰਦਾ ਹੈ ਜੀ ਇਥੇ । ਅਵਾਜ ਤੇ ਸਾਰੇ ਦੇ ਰਹੇ ਹਨ ਕਿ ਖਾਲਸਾ ਪੰਥ ਇਕ ਝੰਡੇ ਹੇਠਾਂ ਇਕੱਠਾ ਹੋਵੇ, ਪਰ ਹਰ ਕੋਈ ਹੰਕਾਰ ਪਾਲੀ ਬੈਠਾ ਹੈ ਕਿ ਝੰਡਾ ਮੇਰਾ ਹੋਵੇ । ਆਪੋ ਆਪਣੇ ਝੰਡੇ ਅਤੇ ਆਪੋ ਆਪਣੀ ਮਰਿਆਦਾ… ( ਅੱਜ ਇਕ ਚੇਤ ਹੈ, ਗੁਰੂ ਹਰਿਰਾਏ ਸਾਹਿਬ ਜੀ ਨੂੰ ਗੁਰਤਾਗੱਦੀ ਦੀ ਜ਼ਿਮੇਵਾਰੀ ਸੋਂਪੀ ਗਈ ਸੀ ਜੇ ਯਾਦ ਹੋਵੇ ਸਾਨੂੰ ) ~~ ਅਮਰਪ੍ਰੀਤ ਸਿੰਘ ਗੁੱਜਰਵਾਲ (94655-66666)