ਆਪ ਸਰਦਾਰ ਹੋ,ਇਸ ਲੀਏ ਮੈਂ ਆਪਕੇ ਪਾਸ ਸੇਫ ਹੂੰ-ਸੱਚੀ ਘਟਨਾ || ਪੜੋ ਪੂਰੀ ਖਬਰ ਅਤੇ ਸ਼ੇਅਰ ਜਰੂਰ ਕਰੋ

1972

ਆਪ ਸਰਦਾਰ ਹੋ,ਇਸ ਲੀਏ ਮੈਂ ਆਪਕੇ ਪਾਸ ਸੇਫ ਹੂੰ-ਸੱਚੀ ਘਟਨਾ || ਪੜੋ ਪੂਰੀ ਖਬਰ ਅਤੇ ਸ਼ੇਅਰ ਜਰੂਰ ਕਰੋ –  ਮੈਂ ਧੰਨਵਾਦ ਐਕਸਪ੍ਰੈੱਸ ਚ’ ਪੰਜਾਬ ਤੋਂ ਯੂਪੀ ਨੂੰ ਜਾ ਰਿਹਾ ਸੀ। ਰੇਲਗੱਡੀ ਲਖਨਊ ਟੇਸ਼ਣ ਤੇ ਰੁੱਕੀ ਤੇ ਉਥੋਂ ਇੱਕ ਨੌਜਵਾਨ ਕੁੜੀ ਚੜੀ ਤੇ ਮੈਨੂੰ ਸੁੱਤੇ ਨੂੰ ਜਗਾਕੇ ਕਹਿੰਦੀ “ਭਈਆ ਮੁੱਜੇ ਬੈਠਣੇ ਦੋਗੇ ਅਪਨੇ ਪਾਸ ਪਲੀਜ ਮੇਰੀ ਹੈਲਥ ਠੀਕ ਨਹੀਂ ਹੈ।ਮੈਂ ਉੱਠਕੇ ਬੈਠ ਗਿਆ। ਪੰਜ ਕ ਮਿੰਟ ਬਾਅਦ ਉਹਨੇ ਅਪਣਾ ਮੋਬਾਈਲ,ਹੈਡਫੋਨ, ਪਾਣੀ ਦੀ ਬੋਤਲ, ਈਨੋ ਦਾ ਪਾਊਚ ਮੈਨੂੰ ਫੜਾਕੇਆਪ ਸੌਂ ਗਈ ਤੇ ਮੈਂ ਸਾਈਡ ਤੇ ਬੈਠਾ ਰਿਹਾ।ਡੇਢ ਘੰਟੇ ਬਾਅਦ ਉੱਠੀ ਤੇ ਮੇਰੇ ਤੋਂ ਈਨੋ ਦਾ ਪਾਉਚ ਲੈ ਕੇ ਪਾਣੀ ਚ ਘੋਲਕੇ ਪੀ ਕੇ ਫੇਰ ਸੌਂ ਗਈ। ਮੈਂ ਹੈਰਾਨ ਘੰਟੇ ਕ ਬਾਅਦ ਮੈਂ ਉਹਨੂੰ ਜਗਾ ਦਿੱਤਾ ਤੇ ਕਿਹਾ ਕਿ ਵੀਹ ਕ ਮਿੰਟ ਬਾਅਦ ਮੇਰਾ ਟੇਸ਼ਣ ਆਉਣ ਵਾਲਾ ਹੈ ਤੇ ਓਹਦਾ ਸਮਾਨ ਓਹਨੂ ਦਿੱਤਾ।ਜਦ ਮੈਂ ਉਤਰਨ ਲੱਗਿਆ ਤਾਂ ਮੈਂ ਉਹਨੂੰ ਕਿਹਾ ਕਿ ਕਦੇ ਵੀ ਰੇਲਗੱਡੀ ਚ’ ਏਦਾਂ ਨਿਸਚਿੰਤ ਹੋਕੇ ਸਫਰ ਨਹੀਂ ਕਰਨਾ ਚਾਹੀਦਾ। ਤੂੰ ਤਾਂ ਹੈ ਵੀ ਇੱਕ ਕੁੜੀ,ਤੈਨੂੰ ਤਾਂ ਸਮਾ ਹੋਰ ਵੀ ਅਵੇਅਰ ਹੋਣਾ ਚਾਹੀਦੈ। ਮੈਂ ਕਿਹਾ ਕਿ ਹੁਣ ਨਾ ਸੌਂਈ ਚੰਗਾ।ਉਹਦਾ ਜਵਾਬ ਸੁਣ ਕੇ ਮੈਂ ਖੁਸ਼ੀ ਤੇ ਮਾਣ ਨਾਲ ਭਰਗਿਆ। ਉਹ ਕਹਿੰਦੀ ਕਿ ਮੁਜੇ ਪਤਾ ਹੈ ਸਰਦਾਰ ਜੀ ਗਰਲਜ ਸੇਫ ਨਹੀਂ ਹੈਂ ਗਰ ਕੇ ਬਾਹਰ ਕਹੀਂ ਪਰ ਬੀ ਔਰ ਖਾਸਕਰ ਹਮਾਰੇ ਯੂਪੀ ਸਟੇਟ ਮੇਂ ਤੋ ਬਿਲਕੁਲ ਬੀ ਨਹੀਂ। ਬੱਟ ਯੂ ਨੋ ? ਮੈਂ ਫਿਰ ਭੀ ਅਪਣਾ ਬੈਗ ਔਰ ਸਾਰਾ ਸਾਮਾਨ ਆਪਕੋ ਥਮਾਕਰ ਇਤਮਿਨਾਨ ਸੇ ਸੋ ਗਈ? ਕਿਉਂਕਿ ਆਪ ਏਕ ਸਰਦਾਰ ਹੋ ਔਰ ਸਰਦਾਰ ਕਬੀ ਬੀ ਗਲਤ ਕਾਮ ਨਹੀਂ ਕਰਤੇ

ਯਹਾਂ ਤੱਕ ਮੈਨੇ ਸੁਨਾ ਹੈ ਜਬ ਮੈਂ ਲਖਨਊ ਸੇ ਰੇਲਗਾੜੀ ਮੇਂ ਚੜੀ ਤੋ ਆਪ ਸੋ ਰਹੇ ਥੇ।ਮੁਜੇ ਨੀਚੇ ਸੇ ਪੁਛਨੇ ਪਰ ਪਤਾ ਲਗਾ ਕੇ ਆਪ ਫੈਜਾਬਾਦ ਉਤਰੋਗੇ ਔਰ ਮੈਂ ਜੌਨਪੁਰ ਜਾ ਰਹੀਂ ਹੂੰ।ਮੇਰੀ ਸਿਹਤ ਬੀ ਠੀਕ ਨਹੀਂ ਹੈ ਇਸੀ ਲੀਏ ਮੈਨੂੰ ਅਪਨੇ ਆਪ ਕੋ ਸੇਫ ਕਰਨੇ ਕੇ ਲੀਏ ਆਪਕੋ ਡਿਸਟਰਬ ਕੀਆ,ਇਸਕੇ ਲੀਏ ਸੌਰੀ ਸਰ ਐਂਡ ਥੈਂਕਸ ਅਲੌਟ….। ਨੋਟ–ਇਹ ਵਾਕਿਆਤ ਸਾਂਝਾ ਕਰਨ ਦਾ ਮੇਰਾ ਮਕਸਦ ਸਿਰਫ ਇਹ ਦੱਸਣਾ ਹੈ ਕਿ ਜਦੋਂ ਅਪਾਂ ਬਾਹਰ ਹੁੰਨੇ ਆਂ ਤਾਂ ਸਿਰਫ ਅਪਾਂ ਕੱਲੇ ਈ ਨੀ ਹੁੰਦੇ ਅਪਣੇ ਨਾਲ ਅਪਣੇ ਪੁਰਖਿਆਂ ਦੇ ਅਸੂਲ, ਵਿਰਸਾ, ਆਪਣਾ ਪੰਜਾਬ ਹੁੰਦਾ ਹੈ ਸੋ ਇਸ ਨੂੰ ਬਰਕਰਾਰ ਰੱਖੋ ਤਾਂ ਜੋ ਬਾਹਰ ਦੇ ਲੋਕ ਸਾਡੇ ਤੇ ਵਿਸ਼ਵਾਸ ਕਰ ਸਕਣ ਅਤੇ ਅਸੀਂ ਖਰੇ ਵੀ ਉਤਰੀਏ। ਸੋਹਣੀ ਪੱਗ ਬੰਨ ਲੈਣਾ ਜਾਂ ਮੁੱਛਾਂ ਕੁੰਢੀਆਂ ਰੱਖ ਲੈਣਾ ਹੀ ਸਰਦਾਰੀ ਨਹੀਂ ਹੁੰਦੀ।ਸਰਦਾਰੀ ਹੁੰਦੀ ਐ ਸਭ ਨੂੰ ਇੱਜਤ ਮਾਣ ਸਤਿਕਾਰ ਦੇਣਾ।ਜੇ ਕਿਸੇ ਨੂੰ ਮੇਰਾ ਕੋਈ ਬੋਲ ਚੁੱਭਿਆ ਹੋਵੇ ਤਾਂ ਮਾਫੀ ਚਾਹੁੰਦਾ ਹਾਂ । If u Have Any Issue About Any Content U Can Send Us Massage in Facebook Page (Sikh Media Of Punjab) Inbox. ਜੇਕਰ ਤੁਹਾਨੂੰ ਸਾਡੀ ਇਹ ਪੋਸਟ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ । ਅਤੇ ਸਾਡੇ ਦੁਆਰਾ ਪਾਈ ਗਈ ਹਰ ਇੱਕ ਪੋਸਟ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਫੇਸਬੁੱਕ ਪੇਜ (Sikh Media Of Punjab) ਨੂੰ ਲਾਈਕ ਕਰੋ ਜੀ