ਰੱਖੜੀ ਇਕ ਮਾਨਸਿਕ ਰੋਗ ਹੈ । ਵਿਸ਼ੇਸ਼ ਲੇਖ । ਇੱਕ ਵਾਰ ਜਰੂਰ ਪੜੋ ।

788

ਰੱਖੜੀ ਇਕ ਹਿੰਦੂ ਤਿਉਹਾਰ ਹੈ। ਇਸ ਨਾਲ ਗੁਰਮਤਿ ਦਾ ਕੋਈ ਲੈਣਾ ਦੇਣਾ ਨਹੀ। ਜੇ ਰੱਖੜੀ ਭੈਣ ਭਰਾ ਦੇ ਪਿਆਰ ਦਾ ਬੰਧਨ ਹੈ ਤਾਂ ਇਹ ਦੱਸੋ ਕਿ ਕੀ ਇਹ ਪਿਆਰ ਇਕ ਸਾਲ ਵਿਚ ਕਿਉ ਖਤਮ ਹੋ ਜਾਂਦਾ ਹੈ..? ਇਹ ਪਿਆਰ ਦਾ ਪ੍ਰਗਟਾਵਾ ਰੱਖੜੀ ਦੇ ਦਿਨ੍ਹਾਂ ਵਿਚ ਹੀ ਕਿਉ ਪ੍ਰਗਟ ਹੁੰਦਾ ਹੈ …???? ਅੱਗੇ ਪਿਛੇ ਕਿਉ ਨਹੀ ..? ਕੀ ਇਹ ਕੱਚਾ ਧਾਗਾ ਸਿਰਫ ਭੈਣ ਭਰਾ ਵਿਚ ਹੀ ਪਿਆਰ ਵਧਾਉਦਾ ਹੈ …???  ਜੇ ਪਿਆਰ ਵਧਾਉਦਾ ਹੈ ਫਿਰ ਤਾਂ ਪਤੀ ਪਤਨੀ ਨੂੰ ਵੀ ਇਕ ਦੂਜੇ ਦੇ ਰੱਖੜੀ ਦਾ ਧਾਗਾ ਬੰਨਣਾ ਚਾਹੀਦਾ ਹੈ. ? ਕਿਉ ਕਿ ਇਹ ਵੀ ਇਕ ਦੂਜੇ ਨੂੰ ਪਿਆਰ ਕਰਦੇ ਹਨ। ਮਾਂ-ਪੁੱਤ ਪਿਉ-ਧੀ ਵੀ ਇਕ ਦੂਜੇ ਨੂੰ ਰੱਖੜੀ ਬੰਨਣ, ਕਿਉ ਕਿ ਪਿਆਰ ਐ । ਜੇ ਇਹ ਗੱਲ ਹੈ ਕੇ ਭਰਾ ਤਾਂ ਭੈਣ ਦੀ ਰੱਖਿਆ ਕਰਦਾ ਹੈ। ਫਿਰ ਇਹ ਦੱਸੋ ਕਿ ਵਿਆਹ ਤੋਂ ਬਾਆਦ ਰੱਖਿਆ ਭਰਾ ਕਰੇਗਾ ਕਿ ਪਤੀ …??? ਜੇ ਵਿਆਹ ਤੋਂ ਬਾਆਦ ਦੁੱਖ ਸੁੱਖ ਦਾ ਭਾਈਵਾਲ ਪਤੀ ਹੈ ਤਾਂ ਫਿਰ ਇਹ ਰੱਖੜੀ ਵਾਲਾ ਧਾਗਾ ਪਤੀ ਦੇ ਬੰਨੋ । ਅਖੇ ਭਰਾ ਬਾਹਾਨੇ ਨਾਲ ਆਪਣੀ ਭੈਣ ਦੀ ਮਦਦ ਕਰ ਦਿੰਦਾ, ਰੁ: 500/- ਦੇ ਕੇ ਭੈਣ ਦੀ ਮਦਦ ਨਹੀ ਹੁੰਦੀ ਆਪਣੀ ਜਾਇਦਾਦ ਪ੍ਰਾਪਰਟੀ ਚੋਂ ਕੁੱਝ ਹਿਸਾ ਦੇ ਕੇ ਮਦਦ ਕਰੋ। 500/- ਰੁ: ਦੇ ਕੇ ਭੈਣ ਨੂੰ ਝੂਠੀ ਤਸੱਲੀ ਨਾ ਦਿਉ। ਗੁਰੂ ਨਾਨਕ ਸਾਹਿਬ ਜੀ ਨੇ ਭਰੇ ਇਕੱਠ ਵਿਚ ਜਨੇਉ ਵਾਲਾ ਧਾਗਾ ਪਾਉਣ ਤੋ ਮਨ੍ਹਾਂ ਕਰ ਦਿੱਤਾ ਸੀ ਕਿ ਇਹ ਪਰਿਵਾਰ ਵਿਚ ਵੀ ਵੰਡੀਆਂ ਪਾ ਦਿੰਦਾ ਹੈ। ਜਨੇਉ ਸਿਰਫ ਮਰਦ ਹੀ ਪਾ ਸਕਦੇ ਹਨ, ਔਰਤ ਕਿਉ ਨਹੀ..?? ਮੈਂ ਜਨੇਉ ਪਾ ਕੇ ਪੰਜ ਸਾਲ ਵੱਡੀ ਭੈਣ ਤੇ ਜਨਮ ਦੇਣ ਵਾਲੀ ਮਾਂ ਤੋਂ ਵੱਡਾ ਨਹੀ ਹੋਣਾ ਚਾਹੁੰਦਾ । ਜੇ ਗੁਰੂ ਨਾਨਕ ਸਾਹਿਬ ਜਨੇਉ ਵਾਲਾ ਧਾਗਾ ਪਰਵਾਨ ਨਹੀ ਕਰਦੇ ਤਾਂ ਰੱਖੜੀ ਦਾ ਧਾਗਾ ਕਿਵੇ ਪਰਵਾਨ ਕਰਨਗੇ ….??? ਹਿੰਦੂ ਵੀਰਾਂ ਦਾ ਧਾਰਮਿਕ ਸਮਾਜਿਕ ਤਿਉਹਾਰ ਹੈ ਰੱਖੜੀ। ਪਰ ਜਦੋਂ ਇਨ੍ਹਾਂ ਦੀਆਂ ਧੀਆਂ ਭੈਣਾਂ ਮਾਵਾਂ ਨੂੰ ਮੁਗਲ਼ ਚੁੱਕ ਕੇ ਲੈ ਜਾਂਦੇ ਸਨ। ਉਦੋਂ ਰੱਖੜੀਆਂ ਬਨਾਉਣ ਵਾਲੇ ਭਰਾ ਕਿਥੇ ਸਨ ..??? ਇਤਿਹਾਸ ਗਵਾਹ ਹੈ ਕਿ ਕਿਸੇ ਸਿੱਖ਼ ਜਰਨੈਲ ਨੇ ਕਿਸੇ ਤੋਂ ਵੀ ਰੱਖੜੀ ਨਹੀ ਬੰਨਵਾਈ ਪਰ ਬਿਨ੍ਹਾਂ ਕੋਈ ਧਰਮ ਜਾਤ ਵੇਖੇ ਔਰਤਾਂ ਦੀ ਰੱਖਿਆ ਕੀਤੀ।ਨੋਟ — ਗੁਰੂ ਨਾਨਕ ਸਾਹਿਬ ਜੀ ਨੇ ਨਾ ਤਾਂ ਰੱਖੜੀ ਬੰਨਵਾਈ ਸੀ ਤੇ ਨਾ ਬੇਬੇ ਨਾਨਕੀ ਜੀ ਨੇ ਬੰਨੀ ਸੀ । ਫੋਟੋਆਂ ਅਸਲੀ ਨਹੀ ਹਨ, ਕਿਸੇ ਸ਼ਰਾਰਤੀ ਮਨ ਦੀ ਕਲਪਨਾ ਤੇ ਕਾਡ ਹੈ ।