ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਵਿਸ਼ੇਸ਼ । ਆਪ ਪੜੋ ਅਤੇ ਸ਼ੇਅਰ ਕਰੋ

267

ਭਗਤ ਰਵਿਦਾਸ ਜੀ ਦਾ ਜਨਮ ਬਨਾਰਸ ਦੇ ਨੇੜੇ ਸੀਰ ਗੋਵਾਰਧਨਪੁਰ ਵਿਖੇ 1399 ਈ .( ਕਈ ਲਿਖਤਾਂ ਵਿਚ 1376 ਲਿਖਿਆ ਮਿਲਦਾ ਹੈ ) ਵਿੱਚ ਹੋਇਆ। ਆਪ ਦੇ ਪਿਤਾ ਦਾ ਨਾਂ ਬਾਬਾ ਸੰਤੋਖ ਦਾਸ ਅਤੇ ਮਾਤਾ ਦਾ ਕਲਸਾਂ ਦੇਵੀ ਜੀ ਸੀ । ਜੁੱਤੀਆਂ ਗੰਢਣ ਦਾ ਕਾਰੋਬਾਰ ਹੋਣ ਕਰਕੇ ਬ੍ਰਾਹਮਣੀ ਵਿਚਾਰਧਾਰਾ ਆਪ ਜੀ ਨੂੰ ਨੀਵੀਂ ਜ਼ਾਤ ਵਾਲਾ “ਚਮਾਰ” ਕਹਿ ਕੇ ਬੁਲਾਉਂਦੀ ਸੀ । ਅਖੌਤੀ ਬ੍ਰਾਹਮਣ ਕਹਿੰਦੇ ਸਨ ਕਿ ਨੀਵੀਂ ਜ਼ਾਤ ਵਾਲਾ ਰੱਬ ਦੀ ਭਗਤੀ ਨਹੀਂ ਕਰ ਸਕਦਾ ਪਰ ਭਗਤ ਰਵਿਦਾਸ ਜੀ ਨੇ ਡੰਕੇ ਦੀ ਚੋਟ ਤੇ ਬਾਣੀ ਲਿਖੀ ਤੇ ਸੱਚ ਦਾ ਪ੍ਰਚਾਰ ਕੀਤਾ !

ਉਨ੍ਹਾਂ ਸਾਂਝੀਵਾਲਤਾ ਦਾ ਸੰਦੇਸ਼ ਦਿੰਦਿਆਂ ਉਸ ਵੇਲੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਉਚ-ਨੀਚ,ਜ਼ਾਤ-ਪਾਤ, ਛੂਤ-ਛਾਤ, ਵਹਿਮਾਂ-ਭਰਮਾਂ, ਨਾ-ਬਰਾਬਰੀ ਦਾ ਜ਼ੋਰਦਾਰ ਖੰਡਨ ਕੀਤਾ । ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਵਿੱਚ ਯਾਤਰਾ ਕਰ ਕੇ ਆਪ ਨੇ ਗੁਰਮੁਖਾਂ ਨਾਲ ਮੁਲਾਕਾਤਾਂ ਕੀਤੀਆਂ ਅਤੇ ਬਾਣੀ ਰਚ ਕੇ ਰੂਹਾਨੀ ਸੰਦੇਸ਼ ਦਿੱਤਾ। ਗੁਰੂ ਨਾਨਕ ਸਾਹਿਬ ਜੀ ਦੀ ਕਾਂਸ਼ੀ (ਬਨਾਰਸ) ਉੱਤਰ ਪ੍ਰਦੇਸ਼ ਵਿੱਚ ਭਗਤ ਰਵਿਦਾਸ ਜੀ ਨਾਲ ਇੱਕ ਗੋਸਟੀ ਹੋਈ । ਵਿਚਾਰ-ਵਟਾਂਦਰੇ ਤੋਂ ਪਿੱਛੋਂ ਭਗਤ ਰਵਿਦਾਸ ਜੀ ਦੀ ਵਿਚਾਰਧਾਰਾ ਤੋਂ ਗੁਰੂ ਨਾਨਕ ਸਾਹਿਬ ਬਹੁਤ ਖੁਸ਼ ਹੋਏ । ਇਸ ਮਿਲਣ ਸਮੇਂ ਗੁਰੂ ਨਾਨਕ ਜੀ ਬਾਲਪਣ ਅਵਸਥਾ ਵਿੱਚ ਸਨ ਤੇ ਭਗਤ ਰਵਿਦਾਸ ਜੀ ਬਿਰਧ ਅਵਸਥਾ ਵਿੱਚ ਸਨ । ਜਦੋਂ ਗੁਰੂ ਨਾਨਕ ਸਾਹਿਬ ਜੀ, ਭਗਤ ਰਵਿਦਾਸ ਜੀ ਨੂੰ ਮਿਲੇ ਤੇ ਇਸ ਮਿਲਣੀ ਵਿੱਚ ਹੀ ਭਵਿੱਖ ਦਾ ਸਿੱਖੀ ਇਨਕਲਾਬ ਛੁਪਿਆ ਹੋਇਆ ਸੀ । ਜੋ 1699 ਈ’ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਸਾਜਨਾ ਦੀ ਸਥਾਪਨਾ ਕਰਕੇ , ਬ੍ਰਾਹਮਣਵਾਦ ਦੀ ਜਾਤੀ ਵਿਵਸਥਾਂ ਨੂੰ ਸਿੱਖ ਧਰਮ ਵਿੱਚੋਂ ਖਾਰਜ ਕਰ ਦਿੱਤਾ।  ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਰਵਿਦਾਸ ਜੀ ਦੇ 40 ਸ਼ਬਦ 16 ਰਾਗਾਂ ਵਿੱਚ ਦਰਜ ਹਨ । ਭਗਤ ਰਵਿਦਾਸ ਜੀ ਨੂੰ ਫੋਟੋਆਂ,ਤਸਵੀਰਾਂ ਚੋਂ ਨਹੀਂ, ਓਹਨਾ ਦੀ ਬਾਣੀ ਚੋਂ ਖੋਜੋ ! ਕਈ ਡੇਰੇਦਾਰਾਂ ਵੱਲੋਂ ਭਗਤ ਰਵਿਦਾਸ ਜੀ ਦੇ ਨਾਮ ਤੇ ਵੱਖਰਾ ਨਿਸ਼ਾਨ , ਵੱਖਰਾ ਨਾਮ “ਸੋਹੰ”, ਵੱਖਰਾ ਬੇਗਮਪੁਰਾ ਵਸਾਉਣ ਦੀਆਂ ਗੱਲਾਂ ਹੁੰਦੀਆਂ ਨੇ ਪਰ ਉਹਨਾਂ ਦੀ ਬਾਣੀ ਪੜਕੇ ਦੇਖੋ ਗੁਰਬਾਣੀ ਨਾਲੋਂ ਕੁਝ ਵੀ ਵੱਖਰਾ ਨਹੀਂ ! ਉਹਨਾਂ ਦੀ ਬਾਣੀ ਸੱਚ ਨਾਲ ਜੋੜਦੀ ਹੈ !‘‘ਹਰਿ ਸੋ ਹੀਰਾ ਛਾਡਿ ਕੈ; ਕਰਹਿ ਆਨ ਕੀ ਆਸ ॥ ਤੇ ਨਰ ਦੋਜਕ ਜਾਹਿਗੇ; ਸਤਿ ਭਾਖੈ ਰਵਿਦਾਸ ॥’’ (ਭਗਤ ਕਬੀਰ)
ਇਹ ਸਲੋਕ ਰਵਿਦਾਸ ਜੀ ਮਹਾਰਾਜ ਦਾ ਨਹੀਂ ਬਲਕਿ ਯਾਦ ਰੱਖਣਯੋਗ ਗੱਲ ਹੈ ਕਿ ਇਹ ਸਲੋਕ ਭਗਤ ਕਬੀਰ ਸਾਹਿਬ ਜੀ ਦਾ ਹੈ ਪਰ ਵੀਚਾਰ ਰਵਿਦਾਸ ਮਹਾਰਾਜ ਜੀ ਦਾ ਪ੍ਰਗਟ ਕਰ ਰਹੇ ਹਨ । ਵਿਦਵਾਨਾਂ ਦੀ ਬਹੁਮਤਿ ਅਨੁਸਾਰ ਭਗਤ ਰਵਿਦਾਸ ਜੀ ਦਾ ਜਨਮ 1376 ਈ: ਦਾ ਹੈ ਅਤੇ 1491 ਈ: ਵਿੱਚ ਜੋਤੀ ਜੋਤਿ ਸਮਾਉਣ ਕਰਕੇ ਸਰੀਰਕ ਜੀਵਨ ਯਾਤਰਾ ਦਾ ਕੁਲ ਸਮਾਂ ਲਗਪਗ 115 ਸਾਲ ਦੇ ਨੇੜੇ ਜਾ ਪਹੁੰਚਦਾ ਹੈ । ਇਹ ਸਰੀਰਕ ਜਾਮੇ ਦੀ ਗੱਲ ਹੈ, ਪਰ 1604 ਈ: ਨੂੰ ਆਪ ਜੀ ਦੇ ਇਨ੍ਹਾਂ 40 ਸ਼ਬਦਾਂ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਕਰਕੇ ਭਗਤ ਰਵਿਦਾਸ ਜੀ ਨੂੰ ਸਦਾ ਲਈ ਅਮਰ ਕਰ ਦਿੱਤਾ। — ਰੁਪਿੰਦਰ ਸਿੰਘ ਪਿੰਡ ਕਾਲਖ , ਸ਼ਹੀਦ ਜਗਰੂਪ ਸਿੰਘ ਵਾਲਾ (ਸੋਸ਼ਲ ਮੀਡੀਆ ਦੇ ਅਜੋਕੇ ਦੌਰ ਵਿੱਚ ਨਵੀਂਆ ਅਪਡੇਟਸ ਦੇਖਣ ਲਈ ਆਪ ਜੀ Sikh Media Of Punjab (You Tube channel) ਅਤੇ ਫੇਸਬੁੱਕ ਪੇਜ ਤੇ ਕਲਿੱਕ ਕਰੋ– ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, ਅਤੇ ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ)