ਤੇ ਰਾਵਣ ਬੋਲ ਪਿਆ…ਅੱੱਗੇ ਜਰੂਰ ਪੜੋ ਜੀ ਤੇ ਸ਼ੇਅਰ ਕਰੋ ਜੀ | ਅੱਜ ਦੇ ਰਾਵਣ..??

264

ਲੱਗੀ ਹੋਈ ਲੋਕਾਂ ਦੀ ਭੀੜ ਬੜੀ ਉਤਾਵਲੀ ਹੋ ਰਹੀ ਸੀ ਕਿ ਦੁਸ਼ਟ ਰਾਵਣ ਨੂੰ ਛੇਤੀ ਸਾੜਿਆ ਜਾਵੇ , ਕਿਉਕਿ ਪ੍ਰਬੰਧ ਸਾਰੇ ਹੋ ਚੁੱਕੇ ਸਨ, ਜਦੋਂ ਰਾਵਣ ਨੂੰ ਅੱਗ ਲਾਉਣ ਦੀ ਰਸਮ ਹੋਣ ਲੱਗੀ ਤਾਂ ਅਚਾਨਕ ਇਕ ਅਵਾਜ਼ ਸਾਰਿਆਂ ਦੇ ਕੰਨੀ ਪਈ , ਰੁਕੋ ! ਥੋੜੀ ਹਲਚਲ ਜਿਹੀ ਹੋਈ ਲੋਕਾਂ ਦੇ ਇੱਕਠ ਵਿੱਚ, ਕਿ ਆਖਰ ਬੋਲ ਕੌਣ ਰਿਹਾ ਹੈ ? ਏਨ੍ਹੇ ਨੂੰ ਅਵਾਜ਼ ਨੇ ਆਪਣਾ ਬਾਰੇ ਦੱਸਿਆ ਕਿ ਉਹ ਸ਼ਾੜੇ ਜਾਣ ਵਾਲੇ ਰਾਵਣ ਦੀ ਅਵਾਜ਼ ਹੈ। ਬੇਸ਼ਕ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੀ ਸਹੀ ਦਸ਼ਹਿਰੇ ਦਾ ਤਿਉਹਾਰ , ਤੁਹਾਡੇ ਵਡੇਰਿਆਂ ਨੇ ਮੈਨੂੰ ਕਈ ਸਾਲ ਸਾੜਿਆ ਤੇ ਤੁਸੀਂ ਵੀ ਹੋ ਸਕਦਾ ਹੈ ਤੁਹਾਡੀਆਂ ਆਉਣ ਵਾਲੀਆ ਪ੍ਹੀੜੀਆਂ ਵੀ ਮੈਨੂੰ ਏਸੇ ਤਰਾਂ ਸਾੜਦੀਆਂ ਰਹਿਣ । ਮੈਨੂੰ ਆਪਣੇ ਹਰ ਸਾਲ ਸਾੜੇ ਜਾਣ ਦਾ ਕੋਈ ਦੁੱਖ ਨਹੀ, ਦੁੱਖ ਤਾਂ ਕੇਵਲ ਇਸ ਗੱਲ ਦਾ ਹੈ , ਕਿ ਲੋਕ ਮਨਾਂ ਵਿੱਚ ਮੇਰੇ ਪ੍ਰਤੀ ਘ੍ਰਿਰਨਾਂ ਦੀ ਅੱਗ ਬਾਲ਼ ਦਿੱਤੀ ਗਈ , ਇਸ ਅੱਗ ਤੋਂ ਜਿਆਦਾ ਸੇਕ ਮੈਨੂੰ ੳੁਸ ਅੱਗ ਦਾ ਲੱਗਦਾ ਹੈ। ਦੁਨੀਆਂ ਦਾ ਕਿਹੜਾ ਕਨੂੰਨਹੈ ਜੋ ਮੰਦ ਕਰਮ ਕਰਨ ਵਾਲੇ ਨੂੰ ਵਾਰ ਵਾਰ ਸਜ਼ਾ ਦਿੰਦਾ ਹੈ ? ਦੁੂਜੇ ਪਾਸੇ ਅੱਜ ਦੇ ਰਾਵਣ ਦੁਸ਼ਕਰਮ ਕਰਨ ਦੇ ਬਾਵਜ਼ੂਦ ਵੀ ਸਜ਼ਾ ਮੁਕਤ ਫਿਰ ਰਹੇ ਹਨ। ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਅੱਜ ਵੀ ਰਾਵਣ ਮੌਜ਼ੂਦ ਹਨ ਪਰ ਰਾਮ ਦਾ ਮਖੌਟਾ ਪਹਿਣ ਆਪਣੇ ਆਪ ਨੂੰ ਧਰਮੀ ਦੱਸ ਰਹੇ ਹਨ , ਮੰਦ ਕਰਮ ਕਰਨ ਵਾਲੇ ਇਹ ਰਾਵਣ ਜੋ ਰਾਮ ਬਣੇ ਹਨ ਇਹਨਾ ਦੇ ਗੁਨਾਹਾਂ ਮੁਤਾਬਿਕ ਤਾਂ ਇਕ ਪੁਤਲਾ ਰੋਜ਼ ਦਾ ਵੀ ਫੂਕਿਆ ਜਾਵੇ ਤਾਂ ਉਹ ਵੀ ਘੱਟ ਹੈ । ਜਿਨ੍ਹੀ ਦੇਰ ਇਹ ਅੱਜ ਦੇ ਰਾਵਣ ਰਾਮ ਭਗਵਾਨ ਬਣੇਂ ਰਹਿਣਗੇ ਨਹੀ ਰੁਕੇਗਾ ਬੱਚੀਆਂ ਦਾ ਕੁੱਖ ਵਿੱਚ ਕਤਲ ਹੋਣਾ , ਦਾਜ਼ ਦੀ ਖਾਤਰ ਤੇਲ ਪਾ ਕਿ ਸੜਦੀਆਂ ਰਹਣਿਗੀਆਂ ਬੇਗਾਨੀਆਂ ਧੀਅਾਂ ਲੋਭੀਅਾਂ ਦੇ ਹੱਥੋਂ , ਚੋਰੀ, ਰਿਸ਼ਵਤਖੋਰੀ, ਨਸ਼ਾਂ, ਬਲਾਤਕਾਰ, ਕੌਣ ਕਰ ਰਿਹਾ ਹੈ ਸੱਭ ਕੁੱਝ ? ਆਪਣੇ ਉੱਚੇ ਰੁਤਬੇ ਦਾ ਨਜ਼ਾਇਜ ਫਾਇਦਾ ਉਠਾ ਕੇ ਲੋਕਾਂ ਨੂੰ ਕੋਹ ਕੋਹ ਮਾਰਨ ਵਾਲੇ ,ਗਰੀਬਾਂ ਦੇ ਹੱਕਾਂ ਉੱਤੇ ਡਾਕਾ ਮਾਰਨ ਵਾਲੇ । ਇਹ ਕੌਣ ਹਨ ਰਾਮ ਜਾਂ ਰਾਵਣ ? ਏਨਾਂ ਨੁਕਸਾਨ ਕੋਈ ਇੱਕ ਰਾਵਣ ਕਿਵੇ ਕਰ ਸਕਦਾ ਹੈ। ਜ੍ਹਿਨਾਂ ਅੱਜ ਦੇ ਰਾਮ ਕਰ ਰਹੇ ਹਨ, ਅੰਦਰਲੇ ਰਾਵਣ ਤੇ ਬਾਹਰਲੇ ਰਾਮ ਏਨ੍ਹਾਂ ਦੇ ਪੁਤਲੇ ਕੌਣ ਫੂਕੇਗਾ। ਤੁਸੀਂ , ਕਿ ਤੁਹਾਡੀਆਂ ਆਉਣ ਵਾਲੀਆਂ ਨਸਲਾਂ ? ਜਿਸ ਦਿਨ ਤੁਹਾਨੂੰ ਰਾਮ ਤੇ ਰਾਵਣ ਦੀ ਪਹਿਚਾਣ ਹੋ ਜਾਵੇਗੀ ਉਦੋਂ ਮੇਰਾ ਪੁਤਲਾ ਸਾੜਣ ਦਾ ਮੈਨੂੰ ਕੋਈ ਐਤਰਾਜ ਨਹੀ ਹੋਵੇਗਾ। ਤੇ ਅੱਜ ਅੱਗ ਦੀ ਰਸਮ ਵੀ ਉਹ ਹੀ ਅਦਾ ਕਰੇ ਜੋ ਰਸਤੇ ਵਿੱਚ ਤੁਰੀ ਜਾਂਦੀ ਔਰਤ ਵਿੱਚੋਂ ਆਪਣੀ ਮਾਂ ,ਧੀ ,ਤੇ ਭੈਣ ਨੂੰ ਦੇਖਦਾ ਹੈ।  ਸਾੜੇ ਜਾਣ ਵਾਲੇ ਰਾਵਣ ਦੀ ਅਵਾਜ਼ ਨੇ ਆਪਣੀ ਗੱਲ ਪੂਰੀ ਕਹਿ ਦਿੱਤੀ, ਇੰਤਜ਼ਾਰ ਕੇਵਲ ਰਸਮੀ ਅੱਗ ਦਾ ਸੀ ।ਵੇਖਦਿਆਂ ਹੀ ਵੇਖਦਿਆਂ ਖੁੱਲਾ ਮੈਦਾਨ ਖਾਲੀ ਹੋ ਗਿਆ। ਸ਼ਾਇਦ ਇਹਨਾਂ ਲੋਕਾਂ ਨੂੰ ਸਮਝ ਆ ਚੁੱਕੀ ਸੀ ਕਿ ਅੱਜ ਲੰਕਾ-ਪਤੀ ਰਾਵਣ ਤੋਂ ਪਹਿਲਾਂ ਅਾਪੋਂ ਬਣੇ ਰਾਮ ਨੂੰ ਸਾੜਣ ਦੀ ਲੋੜ ਹੈ…ਨਿਰਮਲ ਸਿੰਘ ਸੁਰ ਸਿੰਘ ਤੋਂ 9888520250