ਅੱਠ ਮਤੇ । ਦਰਬਾਰ-ਏ-ਖਾਲਸਾ । ਸੰਗਤਾਂ ਦੀ ਪ੍ਰਵਾਨਗੀ । ਜਰੂਰ ਪੜੋ ਅਤੇ ਸ਼ੇਅਰ ਜਰੂਰ ਕਰੋ

443

1) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਕਾਰਨ ਸਿੱਖ ਕੌਮ ਦੇ ਰਿਸਦੇ ਜਖਮਾਂ ਦੀ ਪੀੜਾ ਨੂੰ ਸ਼ਾਂਤ ਕਰਨ ਲਈ ਸਰਕਾਰਾਂ ਵੱਲੋੱ ਹਾਲੇ ਤੱਕ ਠੋਸ ਕਦਮ ਨਹੀੱ ਚੁੱਕੇ ਜਾ ਸਕੇ। ਇਹ ਇਕੱਠ ਮੰਗ ਕਰਦਾ ਹੈ ਕਿ ਇਸ ਘਿਨਾਉਣੇ ਕਾਰੇ ਦੇ ਅਸਲ ਦੋਸ਼ੀਆਂ, ਇਨ੍ਹਾਂ ਘਟਨਾਵਾਂ ਦੇ ਸਾਜਿਸ਼ਘਾੜਿਆਂ ਅਤੇ ਸ਼ਾਂਤਮਈ ਮੁਜਾਹਰਾਕਾਰੀਆਂ ਨੂੰ ਗੋਲੀਆਂ ਮਾਰਨ ਵਾਲੇ ਬੁੱਚੜਾ ਨੂੰ ਬਿਨਾ ਹੋਰ ਦੇਰੀ ਸਖਤ ਸਜਾਵਾਂ ਦਿੱਤੀਆਂ ਜਾਣ। ਇਸ ਵਰਤਾਰੇ ਵਿੱਚੋੱ ਇਹ ਗੱਲ ਵੀ ਸਾਹਮਣੇ ਆਉੱਦੀ ਹੈ ਕਿ ਰਾਜਨੀਤਕ ਲੋਕ ਆਪਣੇ ਮਕਸਦ ਲਈ ਕਿਸੇ ਵੀ ਘਟੀਆ ਪੱਧਰ ਤੱਕ ਜਾ ਸਕਦੇ ਹਨ। ਇਸ ਲਈ ਲੋਕਾਂ ਨੂੰ ਸਿਆਨਪ ਅਤੇ ਸੰਜਮ ਤੋੱ ਕੰਮ ਲੈਂਦਿਆਂ ਰਾਜਨੀਤਕਾਂ ਦੀਆਂ ਸਾਜਸ਼ਾਂ ਦਾ ਸ਼ਿਕਾਰ ਹੋਣ ਦੀ ਥਾਂ ਸਮਾਜਿਕ ਭਾਈਚਾਰਾ ਬਰਕਰਾਰ ਰੱਖਣਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਾਨਵਤਾ ਅਤੇ ਸਰਬੱਤ ਦੇ ਭਲੇ ਦਾ ਮਾਰਗ ਦਰਸਾਉੱਦੇ ਹਨ। ਇਸ ਸੁਨੇਹੇ ਨੂੰ ਅਮਲੀ ਜਾਮਾ ਪਹਿਨਾਊੱਦੇ ਹੋਏ ਸਮੁੱਚੇ ਸਮਾਜ ਨੂੰ ਕਲਾਵੇ ਵਿੱਚ ਲੈਣ ਦੇ ਜਤਨ ਕੀਤੇ ਜਾਣ।2) ਨਸ਼ਿਆਂ ਦਾ ਕੋਹੜ ਪੰਜਾਬ ਦੀ ਜੁਆਨੀ ਨੂੰ ਖਾ ਰਿਹਾ ਹੈ। ਇਹ ਇਕੱਠ ਮਹਿਸੂਸ ਕਰਦਾ ਹੇ ਕਿ ਨਸ਼ਿਆਂ ਦੀ ਰੋਕਥਾਮ ਲਈ ਜਿਥੇ ਸਖਤ ਕਾਨੂੰਨੀ ਕਾਰਵਾਈ ਅਤੇ ਮੈਡੀਕਲ ਸਹਾਇਤਾ ਦੀ ਲੋੜ ਹੈ ਉੱਥੇ ਨੌਜੁਆਨਾਂ ਨੂੰ ਨਸ਼ਿਆਂ ਤੋੱ ਦੂਰ ਰਹਿਣ ਲਈ ਮਾਨਸਿਕਤਾ ਵਿੱਚ ਬਦਲਾਉ ਲਈ ਪ੍ਰੇਰਨਾ ਵੱਧ ਸਹਾਈ ਹੋ ਸਕਦੀ ਹੈ। ਨੌਜੁਆਨਾਂ ਦਾ ਸਿੱਖ ਗਤੀਵਿਧੀਆਂ ਵੱਲ ਰੁਚਿਤ ਹੋਣਾ ਅਤੇ ਸਿੱਖੀ ਵਿੱਚ ਘਰ ਵਾਪਸੀ ਇਸ ਗੰਭੀਰ ਸਮੱਸਿਆ ਦਾ ਵੱਡਾ ਹੱਲ ਹੋ ਸਕਦੀ ਹੈ। ਅਜਿਹੇ ਨੌਜੁਆਨਾਂ ਨੂੰ ਕਲਾਵੇ ਵਿੱਚ ਲੈਕੇ ਸਹੀ ਦਿਸ਼ਾ ਵੱਲ ਦੇ ਉਪਰਾਲੇ ਕੀਤੇ ਜਾਣ। (3) ਕਿਸਾਨੀ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ । ਸਰਕਾਰਾਂ ਦੀਆਂ ਗਲਤ ਨੀਤੀਆ ਨੇ ਕਿਸਾਨੀ ਦਾ ਲੱਕ ਤੋੜ ਦਿੱਤਾ ਹੈ। ਇਸ ਲਈ ਜਿੱਥੇ ਕਿਸਾਨ ਦੀ ਮਿਹਨਤ ਦਾ ਸਹੀ ਮੁੱਲ ਦਿੱਤੇ ਜਾਣ ਦੀ ਆਵਾਜ਼ ਚੁੱਕਣਾ ਜਰੂਰੀ ਹੈ, ਉਥੇ ਕਿਸਾਨ ਭਾਈਚਾਰੇ ਨੂੰ ਹੋਰ ਲਾਹੇਵੰਦ ਧੰਦਿਆਂ, ਜੈਵਿਕ ਖੇਤੀ ਅਤੇ ਬਜਾਰ ਦੀ ਮੰਗ ਅਨੁਸਾਰੀ ਜਿਨਸਾਂ ਦੀ ਖੇਤੀ ਨੂੰ ਅਪਨਾਉਣ ਦੀ ਲੋੜ ਹੈ। ਇਸ ਮਕਸਦ ਲਈ ਸੰਸਥਾ ਵੱਲੋੱ ਕਿਸਾਨੀ ਮਾਹਿਰਾਂ ਨੂੰ ਨਾਲ ਲੈਕੇ ਪਿੰਡਾਂ ਵਿੱਚ ਕੈਂਪ ਲਗਾਏ ਜਾਣ। (4) ਵੱਧ ਰਹੀਆਂ ਖੁਦਕਸ਼ੀਆਂ ਦਾ ਕਾਰਨ ਆਰਥਿਕ ਤੰਗੀ ਹੈ। ਵਿਆਹ ਅਤੇ ਹੋਰ ਦੁਖ ਸੁਖ ਸਮਾਗਮਾਂ ਉਪਰ ਵਾਧੂ ਫਜੂਲ ਖਰਚੀ ਆਰਥਕ ਤੰਗੀ ਨੂੰ ਜਨਮ ਦਿੰਦੀ ਹੈ। ਵੇਖਾ ਵੇਖੀ ਝੂਠੀ ਸ਼ੋਹਰਤ ਕਰਕੇ ਹੋ ਰਹੀ ਕੰਗਾਲੀ ਤੋੱ ਬਚਣ ਲਈ ਲੋਕਾਂ ਨੂੰ ਸਾਦੇ ਸਮਾਗਮ ਕਰਨ ਦੀ ਪ੍ਰੇਰਨਾ ਦਿਤੀ ਜਾਵੇ। ਇਸ ਮਕਸਦ ਲਈ ਸੰਸਥਾ ਵਲੋੱ ਪਿੰਡ ਪੱਧਰੀ ਸਮਾਜਿਕ ਚੇਤਨਾ ਕਮੇਟੀਆਂ ਗਠਤ ਕੀਤੀਆਂ ਜਾਣ। (5) ਮੌਜੂਦਾ ਵਿਦਿਅਕ ਢਾਂਚਾ ਕੇਵਲ ਪਾੜ੍ਹੇ ਤਿਆਰ ਕਰ ਰਿਹਾ ਹੈ, ਪਰ ਇਨ੍ਹਾਂ ਪੜ੍ਹੇ ਲਿਖੇ ਨੌਜੁਆਨਾਂ ਨੂੰ ਪੜ੍ਹਾਈ ਦੇ ਅਧਾਰ ਤੇ ਮਜਬੂਤ ਭਵਿੱਖ ਉਸਾਰਨ ਅਤੇ ਯੋਗ ਰੋਜਗਾਰ ਸਬੰਧੀ ਸਮੇੱ ਸਿਰ ਸਹੀ ਜਾਣਕਾਰੀ ਦੀ ਘਾਟ ਕਰਕੇ ਬੇਰੋਜਗਾਰੀ ਵੱਧ ਰਹੀ ਹੈ। ਸੰਸਥਾ ਵਲੋੱ ਸਕੂਲਾਂ ਕਾਲਜਾਂ ਦੇ ਨੌਜੁਆਨਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਢੁਕਵੀੱ ਪੜ੍ਹਾਈ ਦੀ ਚੋਣ ਅਤੇ ਕਿੱਤਾ ਮੁਖੀ ਸਿਖਲਾਈ ਦੀ ਸੇਧ ਦੇਣ ਲਈ ਕਰੀਅਰ ਗਾਈਡੈਂਸ ਕੈਂਪਾਂ ਅਤੇ ਸਿਖਲਾਈ ਕੇੱਦਰਾਂ ਦਾ ਪ੍ਰਬੰਧ ਕੀਤਾ ਜਾਵੇ। ਨੌਜੁਆਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਸਿੱਖ ਕਾਰਖਾਨੇਦਾਰਾਂ ਤੇ ਕਾਰੋਬਾਰੀਆਂ ਰਾਹੀੱ ਮਦਦ ਕਰਨ ਦੇ ਜਤਨ ਕੀਤੇ ਜਾਣ।6) ਡਾਕਟਰੀ ਅਤੇ ਅਧਿਆਪਨ ਮਹਾਨ ਸੇਵਾਵਾਂ ਮੰਨੀਆਂ ਜਾਂਦੀਆਂ ਸਨ। ਪਰ ਮੌਜੂਦਾ ਦੌਰ ਵਿੱਚ ਇਹ ਮੋਟੀ ਕਮਾਈ ਅਤੇ ਗਰੀਬਾਂ ਦਾ ਲਹੂ ਚੂਸਨ ਦੇ ਧੰਧੇ ਬਣਦੇ ਜਾ ਰਹੇ ਹਨ। ਮਜਬੂਰੀ ਵਸ ਆਮ ਗਰੀਬ ਲੋਕ ਇਨ੍ਹਾਂ ਅਦਾਰਿਆਂ ਵੱਲੋੱ ਲੁੱਟ ਹੋ ਰਹੇ ਹਨ। ਧੱਕੇਸ਼ਾਹੀ ਤੇ ਲੁੱਟ ਮਚਾਉਣ ਵਾਲੇ ਸਕੂਲਾਂ ਅਤੇ ਹਸਪਤਾਲਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤੇ ਯੋਗ ਸੇਵਾਵਾਂ ਦੇਣ ਵਾਲੇ ਹਸਪਤਾਲਾਂ ਤੇ ਸਕੂਲਾਂ ਰਾਹੀੱ ਘੱਟ ਲਾਗਤ ਤੇ ਇਲਾਜ ਤੇ ਪੜ੍ਹਾਈ ਦਿਵਾਉਣ ਲਈ ਯਤਨ ਕੀਤੇ ਜਾਣ। ਸੰਸਥਾ ਸੇਵਾ ਭਾਵਨਾ ਵਾਲੇ ਡਾਕਟਰਾਂ ਤੇ ਅਧਿਆਪਕਾਂ ਰਾਹੀੱ ਸਮਰਥਾ ਮੁਤਾਬਿਕ ਆਪਣੇ ਪੱਧਰ ਤੇ ਵੀ ਮੈਡੀਕਲ ਤੇ ਵਿਦਿਅਕ ਸੇਵਾਵਾਂ ਮੁਹਈਆ ਕਰਵਾਉਣ ਦਾ ਪ੍ਰਬੰਧ ਕਰੇ। (7) ਵੱਖ ਵੱਖ ਖੇਤਰਾਂ (ਜਿਵੇੱ ਵਿਦਿਆ, ਖੇਤੀ, ਸਿਹਤ, ਕਾਰੋਬਾਰ, ਰੋਜਗਾਰ, ਕਾਨੂੰਨ) ਵਿਚ ਮੁਹਾਰਤ ਰੱਖਣ ਵਾਲੇ ਸੱਜਨਾਂ ਦੀਆਂ ਕਮੇਟੀਆਂ ਬਣਾਈਆਂ ਜਾਣ ਅਤੇ ਉਨ੍ਹਾਂ ਦੀ ਮੁਹਾਰਤ ਦਾ ਲਾਭ ਲੈਕੇ ਲੋਕਾਂ ਨੂੰ ਸਹੀ ਸੇਧ ਦੇਣ ਅਤੇ ਸਮਾਜ ਭਲਾਈ ਦੇ ਕਾਰਜ ਆਰੰਭੇ ਜਾਣ। (8) ਮੌਜੂਦਾ ਦੌਰ ਵਿੱਚ ਗੁਰਦੁਆਰਾ ਪ੍ਰਬੰਧ ਗੁਰੂ ਆਸ਼ੇ ਅਨੁਸਾਰੀ ਪੰਥਕ ਜੁੰਮੇਵਾਰੀ ਨਿਭਾਉਣ ਵਿੱਚ ਪਿੱਛੇ ਰਹਿ ਰਿਹਾ ਹੈ। ਵੱਡੀਆਂ ਸੰਸਥਾਵਾਂ ਦੇ ਪ੍ਰਬੰਧਕਾਂ ਦੀ ਕਾਰਜਸ਼ੈਲੀ ਇਤਿਹਾਸ ਵਿਚਲੇ ਮਸੰਦਾਂ ਅਤੇ ਮਹੰਤਾਂ ਦੇ ਕਿਰਦਾਰ ਦੀ ਯਾਦ ਤਾਜਾ ਕਰਵਾਉੱਦੀ ਰਹਿੰਦੀ ਹੈ। ਇਸ ਕਾਰਨ ਜਿਥੇ ਸਿੱਖਾਂ ਦਾ ਵੱਡਾ ਸਰਮਾਇਆ ਜਾਇਆ ਜਾ ਰਿਹਾ ਹ,ੈ ਉਥੇ ਸਿੱਖ ਵਿਚਾਰਧਾਰਾ ਅਤੇ ਸਿੱਖ ਸਭਿਆਚਾਰ ਨੂੰ ਭਾਰੀ ਖੋਰਾ ਲੱਗ ਰਿਹਾ ਹੈ। ਰਾਜਨੀਤੀ ਵਿੱਚ ਗਲਤਾਨ ਹੋ ਚੁੱਕੀਆਂ ਪੰਥਕ ਸੰਸਥਾਵਾਂ ਦੇ ਹਾਲਾਤ ਨੂੰ ਬਦਲਣ ਲਈ ਗੁਰਦੁਆਰਾ ਪ੍ਰਬੰਧ ਨੂੰ ਸਹੀ ਲੀਹ ਤੇ ਲਿਆਉਣਾ ਅਤਿ ਜਰੂਰੀ ਹੈ। ਅੱਜ ਦਾ ਇਕੱਠ ਮਹਿਸੂਸ ਕਰਦਾ ਹੈ ਕਿ ਗੁਰੂ ਪਾਤਸ਼ਾਹ ਦੇ ਨਿਰਮਲ ਪੰਥ ਨੂੰ ਸਮਰਪਤ ਗੁਰਸਿੱਖਾਂ ਨੂੰ ਗੁਰਦੁਆਰਾ ਪ੍ਰਬੰਧ ਸੁਧਾਰ ਲਈ ਉੱਦਮਸ਼ੀਲ ਹੋਣਾ ਚਾਹੀਦਾ ਹੈ। ਸੁਧਰੇ ਗੁਰਦੁਆਰਾ ਪ੍ਰਬੰਧ ਅਤੇ ਚੰਗੀਆਂ ਸਿੱਖ ਸੰਸਥਾਵਾਂ ਰਾਹੀੱ ਜਿੱਥੇ ਸਿੱਖ ਸਭਿਆਚਾਰ ਦੀ ਰਾਖੀ ਹੋ ਸਕੇਗੀ, ਉਥੇ ਗੁਰਮਤਿ ਦਾ ਮਨੁੱਖਤਾ ਵਾਦੀ ਸੁਨੇਹਾ ਫੈਲਾਉਣ ਅਤੇ ਲੋਕ ਭਲਾਈ ਦੇ ਕਾਰਜ ਕਰਨੇ ਸੌਖੇ ਹੋ ਸਕਣਗੇ।
੯ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਜਾਰੀ ਸਿੱਖ ਰਹਿਤ ਮਰਯਾਦਾ ਨੂੰ ਮੰਨਣ ਵਾਲੀਆਂ ਸੰਸਥਾਵਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕੀਤਾ ਜਾਵੇਗਾ