ਚੁੰਨੀਆਂ ਭਾਰੀਆਂ ਨੇ ਜਾਂ ਗਰਦਨਾਂ ਮਾੜੀਆਂ ਨੇ…। ਜਰੂਰ ਪੜੋ ਤੇ ਸ਼ੇਅਰ ਕਰੋ ।

690

ਜਿਸ ਕੌਮ ਦੀ ਪਹਿਚਾਨ ਹੀ ਕੇਸ ,ਅਤੇ ਰਹਿਤ ਹੋਵੇ,ਜੇਕਰ ਉਹ ਲੋਕ ਆਪਣੀ ਪਹਿਚਾਣ ਹੀ ਗੁਆ ਬੈਠਣ ,ਤਾਂ ਉਹ ਕੌਮ ਬਹੁਤੀ ਦੇਰ ਨਹੀਂ ਬਚ ਸਕਦੀ।ਜਿਥੇ ਗੁਰੂ ਸਾਹਿਬ ਨੇ ਇੱਕ ਸਿੱਖ ਲਈ ਕੇਸਾਂ ਨੂੰ ਢੱਕ ਕੇ ਰੱਖਣ ਦਾ ਹੁਕਮ ਕੀਤਾ ਹੈ ਉਥੇ ਬੀਬੀਆਂ ਲਈ ਵੀ ਕੇਸਾਂ ਨੂੰ ਢੱਕ ਕੇ ਰੱਖਣ ਦਾ ਹੁਕਮ ਕੀਤਾ ਹੈ ਉਥੇ ਬੀਬੀਆਂ ਲਈ ਵੀ ਕੇਸਾਂ ਨੂੰ ਢੱਕਕੇ ਰੱਖਣ ਦਾ ਸਿਧਾਂਤ ਬਖਸ਼ਿਆ ਹੈ, ਪਰ ਅੱਜ ਮੋਡਰਨ ਪੁਣੇ ਦੀ ਅੜ ਵਿੱਚ ਸਿੱਖ ਘਰਾਂ ਦੀਆਂ ਬੱਚੀਆਂ ਅਤੇ ਬੀਬੀਆਂ ਨੇ ਚੁੰਨੀਆਂ ਨਾਲ ਸਿਰ ਢੱਕਣ ਦੀ ਥਾਂ ਤੇ ਗਲਾਂ ਵਿੱਚ ਪਾ ਲਈਆਂ ਹਨ ਅਤੇ ਫਿਰ ਹੋਲੀ-ਹੋਲੀ ਗਲਾਂ ਵਿੱਚੋਂ ਵੀ….ਜਿਹੜੀ ਕੌਮ ਨੂੰ ਕੇਸਾਂ ਦਾ ਸਤਿਕਾਰ ਕਰਨਾ ਸਿਖਾਇਆ ਗਿਆ ਹੋਵੇ ,ਜਿਥੇ ਚੁੰਨੀ ਨੂੰ ਇੱਜਤ ਸਮਝਿਆ ਜਾਂਦਾ ਹੋਵੇ ,ਅਤੇ ਜਿਥੇ ਧੱਕੇ ਨਾਲ ਚੁੰਨੀ ਨੂੰ ਹੱਥ ਪਾਉਣ ਬਦਲੇ ਸਿਰ ਤੱਕ ਲਾਹ ਦਿੱਤਾ ਜਾਂਦਾ ਹੋਵੇ, ਜਿਹੜੀ ਕੌਮ ਲੋਕਾਂ ਦੀਆਂ ਧੀਆਂ-ਭੈਣਾਂ ਨੂੰ ਕਾਬਲ^ਕੰਧਾਰ ਤੋਂ ਆਏ ਜਾਲਮਾਂ ਦੇ ਪੰਜੇ ਵਿੱਚੋਂ ਛੁਡਾ ਕੇ ਵਾਪਸ ਤੋਰਦੀ ਹੋਵੇ,ਉਸ ਕੌਮ ਦੀਆਂ ਆਪਣੀਆਂ ਧੀਆਂ^ਭੈਣਾਂ ਦੀਆਂ ਚੁੰਨੀਆਂ ਅੱਜ ਸਿਰ ਤੋਂ ਗਾਇਬ ਹੋ ਗਈਆਂ…..?

ਮੈਂ ਇਕ ਦਿਨ ਕਿਸੇ ਬਜੁਰਗ ਨੂੰ ਪੁੱਛਿਆ ,ਬਾਪੂ ਜੀ ,ਪੰਜਾਬ ਦੀਆਂ ਕੁੜੀਆਂ ਦੀਆਂ ਚੁੰਨੀਆਂ ਕਿੱਥੇ ਗਈਆਂ….? ਬਜੁਰਗ ਦੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ…..ਪੁੱਤ ਚੁੰਨੀਆਂ… ਕੁੱਝ ਤਾਂ ਵੰਡ ਵੇਲੇ ਪਾਕਿਸਤਾਨ ਰਹਿ ਗਈਆਂ ,ਕੁਝ ਜੂਨ 84 ਵਿੱਚ ਭਾਰਤੀ ਫੌਜ ਨੇ ਲੁੱਟ ਲਈਆਂ, ਜਦੋਂ ਉਨ੍ਹਾਂ ਨੇ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿੱਚ ਸਿੱਖ ਬੀਬੀਆਂ ਨਾਲ ਬਲਾਤਕਾਰ ਕੀਤੇ, ਕੁਝ ਨਵੰਬਰ 84 ਦੀਆਂ ਭੁਤਰੀਆਂ ਟੋਲੀਆਂ ਨੇ ਪਾੜ ਦਿੱਤੀਆਂ ,ਜਦੋਂ ਉਨ੍ਹਾਂ ਨੇ ਸਿੱਖ ਬੀਬੀਆਂ ਨੂੰ ਜਾਨਵਰਾਂ ਵਾਂਗ ਨੌਚਿਆ,ਤੇ ਪੁੱਤ ਕੁਝ 1984 ਤੋਂ ਅੱਜ ਤੇ ਚੱਲ ਰਹੀਆਂ ਸਰਕਾਰਾਂ ਦੀ ਦਹਿਸ਼ਤਗਰਦੀ ਦੀ ਹਨੇਰੀ ਉਡਾ ਕੇ ਲੈ ਗਈ,ਅਤੇ ਖਾੜਕੂ ਕਹੇ ਜਾਣ ਵਾਲਿਆਂ ਦੀਆਂ ਧੀਆਂ-ਭੈਣਾਂ ਦੀਆਂ ਚੁੰਨੀਆਂ ਪੁੱਤ ਥਾਣਿਆਂ-ਕਚਹਿਰੀਆਂ ਵਿੱਚ ਰੁੱਲ ਗਈਆਂ ,ਤੇ ਬਾਪੂ ਹੁਬਕੋ-ਹੁੰਬਕੀ ਰੋਣ ਲੱਗ ਪਿਆ ,ਮੇਰਾ ਕਾਲਜਾ ਪਾਟਣ ਨੂੰ ਆਇਆ ,ਅਤੇ ਉਸ ਤੋਂ ਬਾਅਦ ਅਖੌਤੀ ਪੰਜਾਬੀ ਸਭਿਆਚਾਰ ਦੇ ਨਾਂ ਤੇ ਗੰਦ ਪਾ ਕੇ ਲੱਚਰ ਕਿਸਮ ਦੇ ਗਾਇਕਾਂ ਨੇ ਚੁੰਨੀਆਂ ਅਤੇ ਇੱਜਤਾਂ ਨੂੰ ਲੀਰੋ ਲੀਰ ਕਰ ਦਿੱਤਾ । ਮੈਂ ਆਪਣੀਆਂ ਭੈਣਾਂ ਅੱਗੇ ਬੇਨਤੀ ਕਰਨੀ ਚਾਹਾਂਗਾ ਕਿ ਭੈਣੋ ਬੇਸ਼ੱਕ ਕਿੰਨੀਆਂ ਵੀ ਤਰੱਕੀਆਂ ਕਰੋ,ਹਰ ਇੱਕ ਖੇਤਰ ਵਿੱਚ ਅੱਗੇ ਆਓ,ਪਰ ਕਿੱਤੇ ਅੱਗੇ ਵਧਦੀਆਂ ਆਪਣੇ ਇਤਿਹਾਸ ਅਤੇ ਸਿਧਾਂਤ ਤੋਂ ਪਿੱਠ ਨਾ ਕਰ ਲਇਓ ,ਅੱਜ ਵੱਧ ਗਿਲਾ ਤੁਹਾਡੇ ਤੇ ਹੈ,ਤੁਸੀ ਤਾਂ ਗਲਤੀਆਂ ਕਰ ਰਹੇ ਵੀਰਾਂ ਨੂੰ ਮੋੜਨ ਦੀ ਥਾਂ ਤੇ ਆਪ ਵੀ ਨਾਲ ਹੀ ਤੁਰ ਪਈਆਂ ,ਤੁਹਾਨੂੰ ਤਾਂ ਅਜੇ ਤੱਕ ਇਹ ਵੀ ਨਹੀਂ ਪਤਾ ਲੱਗਿਆ ਕਿ ਚੁੰਨੀਆਂ ਸਿਰ ਕੱਜ ਕੇ ਰੱਖਣ ਲਈ ਹਨ ਜਾਂ ਗਲ ਵਿੱਚ ਪਾ ਕੇ ਫੈਸ਼ਨ ਪ੍ਰਸਤੀ ਕਰਨ ਲਈ। ਅਜੇ ਵੀ ਡੁੱਲੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ ,ਮੁੜ ਆਓ ਵਾਪਸ….। ਭਾਵੇਂ ਕਾਫੀ ਦੂਰ ਚਲੀਆਂ ਗਈਆਂ… ਪਰ ਅਜੇ ਵੀ ਵਾਪਸ ਮੁੜ ਸਕਦੀਆਂ ਹੋਂ। ਸੰਭਲੋ ਦੇਖਿਓ ਕਿੱਤੇ ਬੇਬੇ ਨਾਨਕੀ ਜੀ ਬੀਬੀ ਭਾਨੀ ਜੀ ,ਮਾਤਾ ਗੁਜਰ ਕੌਰ ,ਬੀਬੀ ਹਰਸ਼ਰਨ ਕੌਰ ,ਬੀਬੀ ਸਤਵੰਤ ਕੌਰ ਨੂੰ ਵਿਸਾਰ ਨਾ ਦੇਣਾ ,ਕਿਉਂਕਿ ਇਤਿਹਾਸ ਭੁੱਲ ਜਾਣ ਵਾਲੀਆਂ ਕੌਮ ਦਾ ਕੋਈ ਭਵਿੱਖ ਨਹੀਂ ਹੁੰਦਾ।ਸਾਡਾ ਇਤਿਹਾਸ ਸਾਨੂੰ ਹੱਕ-ਸੱਚ ਅਤੇ ਮਨੁੱਖਤਾ ਦੀ ਆਜ਼ਾਦੀ ਲਈ ਜ਼ੂਝਣਾ ਸਿਖਾਉਂਦਾ ਹੈ, ਨਾ ਕਿ ਸਟੇਜਾਂ ਤੇ ਅੱਧ ਨੰਗੇ ਹੋ ਕੇ ਦੋਹਰੇ ਅਰਥਾਂ ਵਾਲੇ ਗਾਣਿਆਂ ਤੇ ਨੱਚਣਾ । –