ਸੌਂਦੇ ਵਖ਼ਤ ਤੁਹਾਡੀ ਛਾਤੀ ਉੱਤੇ ਵੀ ਪੈ ਜਾਂਦਾ ਹੈ ਕਿਸੇ ਪ੍ਰੇਤ ਦਾ ਭਾਰ ?? ਜਾਣੋ ਇਸ ਦੇ ਅਸਲ ਕਾਰਨਾ ਬਾਰੇ ।

958

ਅਕਸਰ ਬਹੁਤ ਲੋਕ ਇਹ ਕਹਿੰਦੇ ਹਨ ਕਿ ”ਜਦ ਉਹ ਸੌਂਦੇ ਹਨ ਤਾਂ ਉਹਨਾਂ ਨੂੰ ਆਪਣੀ ਛਾਤੀ ਉੱਤੇ ਭਾਰ ਮਹਿਸੂਸ ਹੁੰਦਾ ਹੈ, ਉਹ ਹਿੱਲ ਨਹੀਂ ਸਕਦੇ, ਸਾਹ ਲੈਣ ਵਿੱਚ ਤਕਲੀਫ਼ ਆਉਂਦੀ ਹੈ, ਕੋਈ ਭੂਤ ਪ੍ਰੇਤ ਉਹਨਾਂ ਨੂੰ ਤੰਗ ਕਰਦਾ ਹੈ” ਕੀ ਇਹ ਸੱਚਾਈ ਹੈ ਜਾਂ ਇੱਕ ਦਿਮਾਗੀ ਅਸੰਤੁਲਨ ? ਇਹ ਪ੍ਰਭਾਵ ਸਦੀਆਂ ਤੋਂ ਲੋਕਾਂ ਦੁਆਰਾ ਆਪਣੇ ਸਰੀਰ ‘ਤੇ ਮਹਿਸੂਸ ਕੀਤਾ ਗਿਆ ਹੈ. ਧਰਮ, ਜੋਤਸ਼ੀਆਂ ਅਤੇ ਵਸਤੂ ਕਲਾ ਵਾਲਿਆਂ ਨੇ ਹਮੇਸ਼ਾ ਆਪਣੇ ਆਪਣੇ ਢੰਗ ਨਾਲ ਇਸਨੂੰ ਸਮਝਾਉਣਾ ਚਾਹਿਆ ਹੈ, ਜਿਸ ਵਿੱਚ ਸਿਰਫ਼ ਭੂਤ ਪ੍ਰੇਤ, ਇੱਲ ਬਲਾਵਾਂ, ਨਕਾਰਤਕ-ਸਕਾਰਤਮਕ ਊਰਜਾ ਨੂੰ ਲੈ ਕੇ ਇਸ ਪ੍ਰਭਾਵ ਨੂੰ ਨਿਪਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ !

ਪਰ ਵਿਗਿਆਨ ਇਸਨੂੰ ਹੋਰ ਪੱਖ ਤੋਂ ਦੇਖਦੀ ਹੈ ਤੇ ਹਰ ਗੈਬੀ ਸ਼ਕਤੀ ਨੂੰ ਇਸ ਪਿੱਛੇ ਹੋਣ ਦੇ ਕਾਰਨ ਨੂੰ ਮੁੱਢੋਂ ਠੁਕਰਾਉਂਦੀ ਹੈ ! ਨੀਂਦ ਸਮੇਂ ਸਰੀਰ ਦੇ ਨਾ ਹਿੱਲ ਜੁੱਲ ਕਰ ਸਕਣ ਦੀ ਸਥਿਤੀ ਨੂੰ ਵਿਗਿਆਨ ਜਾਂ ਮੈਡੀਕਲ ਦੀ ਭਾਸ਼ਾ ‘ਚ ” Sleep Paralysis ” ਕਹਿੰਦੇ ਹਨ, ਮਤਲਬ ” ਨੀਂਦ ਦਾ ਅਧਰੰਗ ” ਇਹ ਹੁੰਦਾ ਕੀ ਹੈ ? ”ਨੀਂਦ ਦਾ ਅਧਰੰਗ” ਉਹ ਸਥਿਤੀ ਹੈ ਜਿਸ ਵਿੱਚ ਵਿਅਕਤੀ ਨੂੰ ਪਤਾ ਤਾਂ ਸਭ ਹੁੰਦਾ ਹੈ ਕੇ ਵਾਪਰ ਕੀ ਰਿਹਾ ਹੈ ਪਰ ਉਹ ਹਿੱਲ ਜੁੱਲ ਨਹੀਂ ਕਰ ਸਕਦਾ ਹੁੰਦਾ, ਤੇ ਨਾ ਹੀ ਕੁਝ ਸਕਿੰਟਾਂ ਜਾਂ ਮਿੰਟਾਂ ਲਈ ਬੋਲ ਸਕਣ ਦੇ ਸਮਰੱਥ ਹੁੰਦਾ ਹੈ. ਕਈ ਇਨਸਾਨਾਂ ਨੂੰ ਇਸ ਸਮੇਂ ਆਪਣੇ ਸਰੀਰ ਉੱਤੇ ਅਜ਼ੀਬ ਕਿਸਮ ਦਾ ਭਾਰ ਮਹਿਸੂਸ ਹੁੰਦਾ ਹੈ ਜਾਂ ਸਰੀਰ ਦੀ ਗੰਢ ਵੱਜੀ ਮਹਿਸੂਸ ਹੁੰਦੀ ਹੈ. ਇਹ ਜ਼ਿਆਦਾਤਰ ਕਿਸੇ ਟੈਨਸ਼ਨ, ਫ਼ਿਕਰ ਜਾਂ ਨੀਂਦ ਦੀ ਰੁਟੀਨ ਦੇ ਵਿਗੜ ਜਾਣ ਕਰਕੇ ਹੁੰਦਾ ਹੈ. ਇਹ ਹੁੰਦਾ ਕਦੋਂ ਕਦੋਂ ਹੈ ? ਇਹ ਜਾਂ ਤਾਂ ਸੌਣ ਦੇ ਸਮੇਂ ਹੁੰਦਾ ਹੈ ਜਾਂ ਉੱਠਣ ਦੇ ਸਮੇਂ. ਜੇ ਇਹ ਸੌਣ ਦੇ ਸਮੇਂ ਹੋਵੇ ਤਾਂ ” Predormital Sleep Paralysis ” ਅਖਵਾਉਂਦਾ ਹੈ ਅਤੇ ਜੇ ਉੱਠਣ ਦੇ ਸਮੇਂ ਹੋਵੇ ਤਾਂ ” Postdormital Sleep Paralysis ” Predormital Sleep Paralysis ਸਮੇਂ ਕੀ ਹੁੰਦਾ ਹੈ ? ਜਦੋਂ ਅਸੀਂ ਸੌਂਦੇ ਹਾਂ ਤਾਂ ਸਾਡਾ ਸਰੀਰ Relax ਹੋਣ ਲੱਗ ਜਾਂਦਾ ਹੈ. ਐਸ ਕਰਕੇ ਇਸ ਸਮੇਂ ਅਸੀਂ ਹੋਸ਼ ‘ਚ ਨਹੀਂ ਹੁੰਦੇ ਤੇ ਐਸ ਅਧਰੰਗ ਨੂੰ ਜ਼ਿਆਦਾ ਨੋਟ ਨਹੀਂ ਕਰ ਪਾਉਂਦੇ, ਪਰ ਜੇ ਸਰੀਰ ਦੇ ਸੌਣ ਦੇ ਸਮੇਂ ਅਸੀਂ ਹੋਸ਼ ‘ਚ ਰਹੀਏ ਤਾਂ ਸਾਨੂੰ ਮਹਿਸੂਸ ਹੁੰਦਾ ਹੈ ਕੇ ਅਸੀਂ ਬੋਲ ਜਾਂ ਹਿੱਲ ਨਹੀਂ ਸਕਦੇ, ਪਰ ਸਰੀਰ ਸੌਣ ਦੀ ਅਵਸਥਾ ‘ਚ ਹੋਰ ਡੂੰਘਾ ਚਲਿਆ ਜਾਂਦਾ ਹੈ. Postdormital Sleep Paralysis ਸਮੇਂ ਕੀ ਹੁੰਦਾ ਹੈ ? ਸੌਣ ਸਮੇਂ ਸਰੀਰ ਦੋ ਅਵਸਥਾਵਾਂ ਵਿਚੋਂ ਗੁਜ਼ਰਦਾ ਹੈ. REM (rapid eye movement) ਅਤੇ NREM (non-rapid eye movement). ਸਭ ਤੋਂ ਪਹਿਲਾਂ NREM ਅਵਸਥਾ ਆਉਂਦੀ ਹੈ, ਜਿਸ ਵਿੱਚ ਨੀਂਦ ਦਾ 75 % ਸਮਾਂ ਗੁਜ਼ਰ ਜਾਂਦਾ ਹੈ. ਐਸ ਸਮੇਂ ਸਰੀਰ Relax ਹੋ ਜਾਂਦਾ ਹੈ ਅਤੇ ਸੈਲਾਂ ਦੀ ਟੁੱਟ ਭੱਜ ਦੀ ਮੁਰੰਮਤ ਸ਼ੁਰੂ ਹੋ ਜਾਂਦੀ ਹੈ. ਐਸ ਸਾਰੀ ਕਿਰਿਆ ਤੋਂ ਬਾਅਦ ਨੀਂਦ REM ਅਵਸਥਾ ‘ਚ ਪਹੁੰਚ ਜਾਂਦੀ ਹੈ, ਜਿਥੇ ਅੱਖਾਂ ਤੇਜ਼ ਤੇਜ਼ ਘੁੰਮਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਸੁਪਨੇ ਆਉਣੇ ਸ਼ੁਰੂ ਹੋ ਜਾਂਦੇ ਹਨ. ਪਰ ਬਾਕੀ ਦਾ ਸਾਰਾ ਸਰੀਰ ਸ਼ਾਂਤ ਰਹਿੰਦਾ ਹੈ ਅਤੇ ਮਸਲਜ਼ Turn Off ਹੋ ਜਾਂਦੇ ਹਨ. ਪਰ REM ਅਵਸਥਾ ਮੁੱਕਣ ਤੋਂ ਪਹਿਲਾਂ ਜੇ ਤੁਹਾਨੂੰ ਹੋਸ਼ ਆ ਜਾਵੇ ਤਾਂ ਤੁਹਾਨੂੰ ਮਹਿਸੂਸ ਹੋਵੇਗਾ | ਕੇ ਤੁਸੀਂ ਨਾ ਹਿੱਲ ਸਕਦੇ ਹੋ ਨਾ ਬੋਲ ਸਕਦੇ ਹੋ. ਤੁਹਾਨੂੰ ਆਪਣੀ ਛਾਤੀ ‘ਤੇ ਭਾਰ ਮਹਿਸੂਸ ਹੋਵੇਗਾ, ਜਾਂ ਅਜੀਬੋ ਗਰੀਬ ਸ਼ਕਲਾਂ ਉੱਡਦੀਆਂ ਦਿਸਣਗੀਆਂ, ਤੁਹਾਨੂੰ ਲੱਗੇਗਾ ਜਿਦਾਂ ਕੋਈ ਤੁਹਾਡੇ ਸਰੀਰ ਨੂੰ ਦਬਾ ਰਿਹਾ ਹੈ, ਸਾਹ ਘੁੱਟਣ ਦੀ ਕੋਸ਼ਿਸ਼ ਕਰ ਰਿਹਾ ਹੈ, ਕੋਈ ਪ੍ਰੇਤ ਪਿੱਛਾ ਕਰ ਰਿਹਾ ਹੈ. ਇਹ ਅਸੀਂ ਮਹਿਸੂਸ ਕਰਦੇ ਹਾਂ ਪਰ ਇਦਾਂ ਦਾ ਹੁੰਦਾ ਕੁੱਝ ਨਹੀਂ. ਇਹ ਬਸ ਨੀਂਦ, ਸਰੀਰ ਅਤੇ ਦਿਮਾਗ ਵਿਚਲੀ ਇੱਕ ਖੇਡ ਹੈ, ਜਿਸਨੂੰ ਅਸੀਂ ਆਪਣੇ ਅਗਿਆਨ ਕਰਕੇ ਸਮਝ ਨਹੀਂ ਪਾਉਂਦੇ ਤੇ ਹੋਰ ਇੱਲ ਬਲਾਵਾਂ ਦਾ ਨਾਮ ਦੇ ਕੇ ਛੁਟਕਾਰਾ ਪਾ ਲੈਂਦੇ ਹਾਂ. ਇਹ ਨੀਂਦ ਦਾ ਅਧਰੰਗ ਹੁੰਦਾ ਕਿਉਂ ਹੈ ? ਇਹ ਕਿਸੇ ਵੀ ਉਮਰ ਦੇ ਔਰਤ ਅਤੇ ਮਰਦ ਨੂੰ ਹੋ ਸਕਦਾ ਹੈ ! ਇਸਦੇ ਹੋਣ ਦੇ ਖਾਸ ਕਾਰਨ :1 . ਟੈਨਸ਼ਨ/ਫ਼ਿਕਰ ਦਾ ਰਹਿਣਾ.2 . ਸੌਣ ਦੀ ਪਰੋਪਰ ਰੁਟੀਨ ਦਾ ਨਾ ਹੋਣਾ.3 .ਜ਼ਿਆਦਾ ਪਿੱਠ ਭਾਰ ਸੌਣਾ.4 . ਕਿਸੇ ਦਵਾਈ ਦਾ ਚੱਲਦਾ ਹੋਣਾ.5 . ਸੌਣ ਤੋਂ ਪਹਿਲਾਂ ਕਿਸੇ ਚੀਜ਼ ਵਾਰੇ ਚਿੰਤਾ ਕਰਨ ਲੱਗ ਜਾਣਾ.6 . ਕਿਸੇ ਹੋਰ ਮਾਨਸਿਕ ਬਿਮਾਰੀ ਦਾ ਸ਼ਿਕਾਰ ਹੋਣਾ.7 . ਕਿਸੇ ਦੁਆਰਾ ਵਾਰ ਵਾਰ ਅਪਮਾਨਿਤ ਹੋਈ ਜਾਣਾ.8 . ਸੌਣ ਦਾ ਸਟਾਈਲ ਸਦਾ ਲਈ ਇੱਕੋ ਜਿਹਾ ਚੱਲਦਾ ਰੱਖਣਾ.ਜੇ ਐਸ ਨੀਂਦ ਦੇ ਅਧਰੰਗ ਤੋਂ ਬੱਚਣਾ ਹੈ ਤਾਂ ਉਪਰ ਲਿਖੇ ਕਾਰਨਾਂ ਨੂੰ ਖ਼ਤਮ ਕਰ ਦਿਓ, ਜਾਂ ਕਿਸੇ ਵਧੀਆ ਮਾਨਸਿਕ/ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਨੂੰ ਮਿਲੋ. ਪਰ ਕਦੇ ਕਿਸੇ ਸੰਤ, ਬਾਬੇ, ਡੇਰੇ, ਜਗਾਹ ‘ਤੇ ਨਾ ਜਾਣਾ ਕੇ ਸੌਣ ਵੇਲੇ ਛਾਤੀ ‘ਤੇ ਭਾਰ ਪੈਂਦਾ ਹੈ, ਉਹ ਸਿਰਫ਼ ਲੁੱਟਣਗੇ ਹੀ, ਫਾਇਦਾ ਕੋਈ ਨਹੀਂ ਮਿਲੇਗਾ. ਕਿਉਂਕਿ ਇਹ ਪ੍ਰੇਤ ਆਤਮਾ ਕਰਕੇ ਨਹੀਂ ਹੁੰਦਾ, ਦਿਮਾਗ ਸਰੀਰ ਦੀ ਇੱਕ ਖੇਡ ਕਰਕੇ ਹੁੰਦਾ ਹੈ।