ਦਿੱਲੀ ਅਤੇ ਲਾਲ ਕਿਲ੍ਹੇ ‘ਤੇ ਹਮਲੇ ਵੇਲੇ ਸਿੰਘਾਂ ‘ਚ ਜੋਸ਼ ਅਤੇ ਰੋਹ । ਜਰੂਰ ਪੜੋ ਤੇ ਸ਼ੇਅਰ ਕਰੋ ।

323

ਸਰਦਾਰ ਬਘੇਲ ਸਿੰਘ ਦੀ ਕਮਾਂਡ ਹੇਠਲੇ ਸੱਠ ਹਜ਼ਾਰ ਸਿੱਖਾਂ ਦਾ ੳੁਨ੍ਹਾਂ ਦੇ ਖੂੁਨ ਦੀ ਪਿਆਸੀ ਦਿੱਲੀ ਵੱਲ ਦੇਖ ਕੇ ਸਬਰ ਦਾ ਬੰਨ੍ਹ ਟੁੱਟ ਗਿਆ, ਖੂੁਨ ਖੌਲ ਉੱਠਿਆ ਤੇ ਡੌਲੇ ਫੜ੍ਹਕ ਪਏ।ਸਭ ਤੋਂ ਪਹਿਲਾਂ ਉਨ੍ਹਾਂ ਨੇ ਦਿੱਲੀ ਦੇ ਦੁਆਲਿਓਂ ਸਭ ਕੁਝ ਬਰਬਾਦ ਕਰ ਕੇ ਲੁੱਟਿਆ ਮਾਲ ਵੀਹ ਹਜ਼ਾਰ ਸਿੱਖਾਂ ਦੀ ਦੇਖ ਰੇਖ ਹੇਠ ਪੰਜਾਬ ਨੂੰ ਭੇਜ ਦਿੱਤਾ।ਦਸ ਹਜ਼ਾਰ ਸਿੱਖਾਂ ਨੇ ਦਿੱਲੀ ਦੁਆਲੇ ਘੇਰਾ ਪਾ ਲਿਆ।ਬਾਕੀ ਦੇ ਤੀਹ ਹਜ਼ਾਰ ਨੇ 8ਮਾਰਚ 1783 ਨੂੰ ਮਿਰਜ਼ਾ ਸ਼ਿਕੋਹ ਨੂੰ ਹਰਾ ਕੇ ਮਲਕਾ ਗੰਜ ਅਤੇ ਸਬਜ਼ੀ ਮੰਡੀ ਕਬਜ਼ੇ ਵਿੱਚ ਕਰ ਲਈ।ਅਗਲੇ ਦਿਨ 9 ਮਾਰਚ 1783 ਨੂੰ ਅਜਮੇਰੀ ਗੇਟ ਉੱਤੇ ਨਿਸ਼ਾਨ ਸਾਹਿਬ ਗੱਡ ਦਿੱਤਾ।ਜੋ ਅਮੀਰ ਵਜ਼ੀਰ ਬੀਤੇ ਕੱਲ੍ਹ ਸਿੱਖਾਂ ਨੂੰ ਮਾਰ ਦਿਓ,ਨੇਸਤੋ ਨਾਬੂਦ ਕਰ ਦਿਓ ਦੀਆਂ ਵਿਉਂਤਾਂ ਬਣਾ ਕੇ ਸਿੱਖਾਂ ਦੇ ਖੁਨ ਦੀ ਹੋਲੀ ਖੇਡਦੇ ਖੁਸ਼ੀਆਂ ਮਨਾਉਂਦੇ ਸਨ , ਉਹ ਸਾਰੇ ਡਰਦੇ ਮਾਰੇ ਲਾਲ ਕਿਲ੍ਹੇ ਅੰਦਰ ਜਾ ਲੁਕੇ। ਗੁੱਸੇ ਵਿੱਚ ਭਰਿਆ ਪੀਤਾ ਸਰਦਾਰ ਬਘੇਲ ਸਿੰਘ ਆਪਣੇ ਤੀਹ ਹਜ਼ਾਰ ਸਾਥੀਆ ਨੂੰ ਲੈ ਕੇ ਉੱਥੇ ਜਾ ਬੈਠਾ ਜਿੱਥੇ ਉਸ ਦੀ ਯਾਦ ਵਿੱਚ ਤੀਸ ਹਜ਼ਾਰੀ ਦਿੱਲੀ ਹਾਈ ਕੋਰਟ ਬਣੀ ਹੋਈ ਹੈ।11 ਮਾਰਚ 1783 ਨੂੰ ਲਾਲ ਕਿਲ੍ਹੇ ਵਿੱਚੋਂ ਕਿਸੇ ਗੱਲੋਂ ਬੇ-ਹਯਾਈ ਕਰਵਾ ਕੇ ਇੱਕ ਮਿਸਤਰੀ ਬਾਹਰ ਆਇਆ।ਉਸ ਨੂੰ ਫੜ੍ਹ ਕੇ ਸਰਦਾਰ ਬਘੇਲ ਸਿੰਘ ਸਾਹਮਣੇ ਪੇਸ਼ ਕੀਤਾ ਗਿਆ।ਉਸ ਨੇ ਲਾਲ ਕਿਲ੍ਹੇ ਦੀ ਕੰਧ ਵਿੱਚ ੱਇੱਕ ਜਗ੍ਹਾ ਦੀ ਨਿਸ਼ਾਨਦੇਹੀ ਕੀਤੀ ਜਿੱਥੇ ਕੇਵਲ ਕੰਧ ਹੀ ਖੜ੍ਹੀ ਸੀ ਅਤੇ ਉਸ ਅੰਦਰ ਸਖਤ ਮਿੱਟੀ ਦਾ ਕੋਈ ਆਸਰਾ ਨਹੀਂ ਸੀ।ਸਿੱਖਾਂ ਨੇ ਲੱਕੜ ਦੇ ਵੱਡੇ ਵੱਡੇ ਲਟੈਣ ਮਾਰ ਮਾਰ ਕੇ ਉਸ ਜਗ੍ਹਾ ਲਾਲ ਕਿਲ੍ਹੇ ਦੀ ਕੰਧ ਵਿੱਚ ਪਾੜ ਪਾ ਦਿੱਤਾ ਅਤੇ ਤੀਹ ਹਜ਼ਾਰ ਸਿੱਖ ਫੌਜ ਜਰਨੈਲਾਂ ਸਮੇਤ ਬਿਜਲੀ ਵਾਂਗ ਅੰਦਰ ਜਾ ਕੜਕੀ। ਅੱਜ ਉਸ ਜਗ੍ਹਾ ਦਾ ਨਾਮ ਮੋਰੀ ਗੇਟ ਹੈ ਜਿੱਥੇ ਹੁਣ ਇੰਟਰ ਸਟੇਟ ਬੱਸ ਟਰਮੀਨਲ ਹੈ।ਜੋ ਅਮੀਰਜ਼ਾਦੇ ਸਿੱਖਾਂ ਤੋਂ ਡਰਦੇ ਲਾਲ ਕਿਲ੍ਹੇ ਅੰਦਰ ਪਨਾਹ ਲਈ ਬੈਠੇ ਸਨ ਉਨ੍ਹਾਂ ਲਈ ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜ੍ਹੀ ਵਾਲੀ ਗੱਲ ਬਣ ਗਈ। ਹੁਣ ਉਹ ਬਾਦਸ਼ਾਹ ਸ਼ਾਹ ਆਲਮ ਦੇ ਨਾਲ ਲਾਲ ਕਿਲ੍ਹੇ ਦੇ ਗੁਪਤ ਤਹਿ ਖਾਨਿਆਂ ਵਿੱਚ ਲੁਕ ਗਏ। ਲਾਲ ਕਿਲ੍ਹੇ ਅੰਦਰ ਦਾਖਲ ਹੋਣ ਸਾਰ ਸਿੱਖਾਂ ਨੇ ਅਜਿਹਾ ਭੜਥੂੂ ਪਾਇਆ ਕਿ ਸ਼ੈਤਾਨ ਦੀ ਰੂਹ ਵੀ ਕੰਬ ਉੱਠੀ।ਸਿੰਘਾਂ ਦੇ ਘੋੜਿਆਂ ਦੀਆਂ ਸੁੰਮਾਂ ਨਾਲ ਉੱਡੀ ਧੂੜ ਨੇ ਅਸਮਾਨ ਢਕ ਲਿਆ।ਸ਼ਾਹੀ ਇਮਾਰਤਾਂ ਦੇ ਅੰਦਰ ਬਾਹਰ ਸਿੰਘਾਂ ਨੇ ਉੱਧੜ ਧੁੰਮੀ ਮਚਾ ਦਿੱਤੀ।ਅਸਮਾਨ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।ਕੰਨ ਪਾਈ ਆਵਾਜ਼ ਸੁਣਾਈ ਦੇਣੋਂ ਹਟ ਗਈ।ਮੁਗਲ ਜਰਵਾਣੇ ਜੋ ਬੀਤੇ ਕੱਲ੍ਹ ਆਪਣੀਆ ਤਲਵਾਰਾਂ ਉੱਪਰ ਸਿੱਖਾਂ ਦਾ ਖੂੁਨ ਦੇਖ ਕੇ ਖਿੜ ਖਿੜ ਹੱਸਦੇ ਸਨ ਉਨ੍ਹਾਂ ਨੂੰ ਲੁਕਣ ਲਈ ਓਟ ਨਹੀਂ ਸੀ ਲੱਭ ਰਹੀ।ਕਿਲ੍ਹੇ ਦੀਆਂ ਤੋਪਾਂ ਉਲਟਾ ਦਿੱਤੀਆਂ ਗਈਆਂ। ਉਨ੍ਹਾਂ ਵਿੱਚੋਂ ਚਾਰ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਚੁੱਕ ਕੇ ਲੈ ਗਿਆ।ਸਿੱਖਾਂ ਦੀਆਂ ਗੁੱਸੇ ਨਾਲ ਭਰੀਆਂ ਹੋਈਆਂ ਲਾਲ ਸੂਹੀਆਂ ਅੱਖਾਂ,ਭਖਦੇ ਚੇਹਰੇ, ਕੁੰਢੀਆਂ ਮੁੱਛਾਂ ਅਤੇ ਹਵਾ ਵਿੱਚ ਲਹਿਰਾਉਂਦੀਆਂ ਦਾਹੜੀਆਂ ਵੱਲ ਕੋਈ ਅੱਖ ਚੁੱਕ ਕੇ ਨਹੀਂ ਸੀ ਵੇਖ ਸਕਦਾ।ਇਉਂ ਲੱਗਦਾ ਸੀ ਜਿਵੇਂ ਸਿੱਖਾਂ ਅੰਦਰ ਮਹਾਂਕਾਲੀ ਚੰਡਿਕਾ ਪ੍ਰਵੇਸ਼ ਕਰ ਗਈ ਹੋਵੇ। ਅੱਜ 11 ਮਾਰਚ 1783 ਨੂੰ ਇਕੱਲਾ ਦਿੱਲੀ ਲੁੱਟਣ ਦਾ ਸਵਾਲ ਨਹੀਂ ਸੀ ਬਲਕਿ ਸੰਨ 1606 ਤੋਂ ਅੱਜ 1783 ਤੱਕ ਸਿੱਖਾਂ ਉੱਪਰ ਪਿੱਛੇ ਦੱਸੇ ਜਾ ਚੁੱਕੇ ਅਕਹਿ ਅਤੇ ਅਸਹਿ ਜ਼ੁਲਮ ਦਾ ਹਿਸਾਬ ਕਰਨ ਦਾ ਮੌਕਾ ਸੀ।ਇਸ ਲਈ ਚਾਰੇ ਪਾਸੇ ਅੱਗ ਵਰ੍ਹ ਰਹੀ ਸੀ।ਨਿਗਾਹਾਂ ਵਿੱਚ ਅੱਗ, ਮਨਾਂ ਵਿੱਚ ਅੱਗ, ਰਹਿਮ ਦੀਆਂ ਅਰਜ਼ਾਂ ਅਤੇ ਮੁਆਫੀਆਂ ਦੀਆਂ ਲਿਲਕੜੀਆਂ ਅੱਗੇ ਸਿੱਖ

ਬੋਲੇ ਹੋ ਗਏ ਸਨ।ਖਾਲਸੇ ਦਾ ਗੁੱਸਾ ਹੱਦ ਬੰਨੇ ਟੱਪ ਚੁੱਕਿਆ ਸੀ।ਮਹਾਂ ਭੀਹਾਵਲੇ ਘਮਸਾਨ ਵਿੱਚ ਲਿਸ਼ਕਦੀਆ ਤਲਵਾਰਾਂ,ਹਿਣਕਦੇ ਘੋੜਿਆਂ ਅਤੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ ਸੀ।ਅੱਜ ਸਿੱਖ ਨਹੀਂ ਲਾਲ ਕਿਲ੍ਹੇ ਉੱਪਰ ਜਹੱਨਮ ਦੀ ਸਾਰੀ ਅੱਗ ਡਿੱਗ ਪਈ ਸੀ।ਦਿੱਲੀ ਨੇ ਖਾਲਸੇ ਦੀ ਏਨੀ ਤਾਕਤ ਦਾ ਕਦੇ ਸੁਪਨਾ ਵੀ ਨਹੀਂ ਸੀ ਲਿਆ।ਉਸ ਨੇ ਅਸਮਾਨੀ ਬਿਜਲੀ ਤਾਂ ਦੇਖੀ ਸੀ ਪਰ ਜੋ ਬਿਜਲੀ ਅੱਜ ਲਾਲ ਕਿਲ੍ਹੇ ਉੱਤੇ ਡਿੱਗੀ ਉਸ ਦਾ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ। (ਸ. ਭੱਕਰ ਸਿੰਘ ‘ਫਰੀਦਕੋਟ’ ਲਿਖਿਤ ਲੰਮੇ ਲੇਖ “ਦਿੱਲੀ ਵਿੱਚ ਚਮਕੀ ਖਾਲਸੇ ਦੀ ਤੇਗ- ਮਾਰਚ 1783” ਵਿੱਚੋਂ ਧੰਨਵਾਦ ਸਹਿਤ) ਜੋਸ਼, ਜਜ਼ਬਾ ਅਤੇ ਰੋਹ ਕਾਇਮ ਰਹੇ – ਸ਼ਿਵਜੀਤ_ਸਿੰਘ