ਦਿਲ ਕੰਬਾਊ ਸੱਚ.. । ਬਹੁਤ ਹੀ ਵਧੀਆ ਲੇਖ । ਇੱਕ ਵਾਰ ਜਰੂਰ ਪੜ੍ਹੋ ਅਤੇ ਸ਼ੇਅਰ ਜਰੂਰ ਕਰੋ

1347

ਕਨੇਡਾ ਚ PR ਹੋਇਆਂ ਹਜੇ ਕੁੱਝ ਸਮਾਂ ਹੀ ਹੋਇਆ ਸੀ । ਵਾਹਿਗੁਰੂ ਨੇ ਸੁਣ ਲਈ ਬ੍ਰੈਮਪਟਨ ਦੇ ਹਸਪਤਾਲ ਵਿੱਚ ਨੋਕਰੀ ਵੀ ਮਿਲ ਗਈ ਵਧੀਆ ਜਿੰਦਗੀ ਬੀਤ ਰਹੀ ਸੀ । ਇਕ ਦਿਨ ਇਕ ਸਿੱਖ ਬਜੁਰਗ ਕਾਫੀ ਵਿਗੜੀ ਹਾਲਤ ਵਿੱਚ ਮੇਰੀ ਡਿਊਟੀ ਦੀ ਸ਼ਿਫਟ ਤੋਂ ਪਹਿਲਾਂ ਹੀ ਕੋਈ ਭਰਤੀ ਕਰਵਾ ਕੇ ਗਿਆ । ਮੈਂ ਰੁਟੀਨ ਚੈਕਅੱਪ ਕਰਦਿਆਂ ਪੰਜਾਬੀ ਹੋਣ ਦੇ ਨਾਤੇ ਹਾਲ ਚਾਲ ਪੁੱਛ ਲੈਣਾ ਇਕ ਦਿਨ ਮੈਂ ਸੁਭਾਵਿਕ ਹੀ ਪੁਛਿਆ ਬਾਪੂ ਜੀ ਪੰਜਾਬ ਤੋਂ ਕਿਥੋਂ ਹੋ ..ਦੱਸਣ ਤੋਂ ਪਹਿਲਾਂ ਹੀ ਬੁਲ ਕੰਬਣ ਲੱਗੇ, ਅੱਖਾਂ ਸਓਣ ਵਾਂਗ ਵਰਸਣ ਲਗੀਆਂ ਪੁੱਤ ਮੈਂ ਜਲੰਧਰ ਜਿਲ੍ਹੇ ਤੋਂ ਭੋਗਪੁਰ ਨੇੜਿਉਂ ਬੋਲਦਿਆਂ ਗੱਚ ਭਰ ਆਇਆ ਤੇ ਕੁੱਝ ਸਮਾਂ ਚੁੱਪ ਹੋ ਕੇ ਮੈਨੂੰ ਪੁਛਿਆ ਧੀਏ ਤੂੰ ਕਿਥੋਂ. ਮੈਂ ਕਿਹਾ ਜਿਲ੍ਹਾ ਤਰਨਤਾਰਨ ਪੱਟੀ ਤੋਂ ਉਸ ਦਿਨ ਮੈਂ ਹੋਰ ਕੁੱਝ ਪੁਛਣਾ ਵਾਜਬ ਨਾ ਸਮਝਿਆ । ਵੈਸੇ ਸਾਨੂੰ ਅਲਾਊਡ ਨਹੀਂ ਪਰ ਮੈਂ ਫਿਰ ਵੀ ਆਪਣੇ ਘਰੋਂ ਤੇਲ ਲਿਆ ਬਾਪੂ ਨੂੰ ਆਪਣਾ ਪਿਓ ਸਮਝ ਸਿਰ ਨੂੰ ਝਸਿਆ ਤੇ ਪੁਛਿਆ ਬਾਪੂ ਜੀ ਤੁਹਾਨੂੰ ਕੋਈ ਮਿਲਣ ਵੀ ਨਹੀਂ ਅਉਂਦਾ ਕੀ ਗੱਲ ..ਮਿਲਣ ਨੂੰ ਤੇ ਪੁੱਤ ਕੋਈ ਤਾਂ ਆਵੇ ਜੇ ਵੇਲ੍ਹ ਹੋਵੇ |ਬਾਪੂ ਨਾਲ ਦੁੱਖ ਸੁੱਖ ਫੋਲਦਿਆਂ ਜਿਵੇਂ ਸਾਂਝ ਜਹੀ ਪੈ ਗਈ ਹੋਵੇ .ਬਾਪੂ ਇਕ ਇਕ ਕਰਕੇ ਸਾਰੇ ਦਿਲ ਦੇ ਦੁਖੜੇ ਸਾਂਝੇ ਕਰਦਾ ਪੁੱਤ . ਮੈਂ ਪਿੰਡ ਦਾ ਸਰਪੰਚ ਸੀ। 30 ਕਿਲੇ ਪੈਲ਼ੀ ਸੰਢੇ ਦੇ ਸਿਰ ਵਰਗੀ ਰੋਡ ਦੇ ਨਾਲ ਲਗਦੀ ਸੀ । ਦੋ ਧੀਆਂ ਤੋਂ ਬਾਅਦ ਇਕ ਪੁੱਤ ਹੋਇਆ ਬੜੇ ਲਾਡਾਂ ਨਾ ਪਾਲ਼ਿਆ ਇਕ ਇੰਗਲੈਂਡ ਤੇ ਦੂਜੀ ਜਰਮਨੀ ਵਿਆਹੀ ਆ .. ਤੇ ਪੁੱਤ ਕਨੇਡਾ …ਜਾਣੀਕੇ ਏਥੇ ।ਸਾਰਾ ਕੁੱਝ ਵੇਚ ਵੱਟ ਕੇ ਏਨੂੰ ਏਥੇ ਘਰ ਲੈ ਦਿੱਤਾ ਬਾਕੀ ਪੈਸਾ ਕਾਰੋਬਾਰ ਚ ਲਾ ਦਿਤਾ ਕੁੱਝ ਦਿਨ ਬੀਤੇ ਬਾਪੂ ਦੀ ਹਾਲਤ ਹੋਰ ਖਰਾਬ ਹੋ ਗਈ ਉਹ ਦਿਨ ਆ ਗਿਆ ਜਿਵੇਂ ਵਾਹਿਗੁਰੂ ਜੀ ਦਾ ਭਾਣਾ ਬਾਪੂ ਸ਼ਾਮੀ ਜਹੀ ਸਾਹ ਛੱਡ ਗਿਆ ਮੈਂ ਫਾਈਲ ਦੇਖੀ ਤੇ ਫੋਨ ਮਿਲਾਇਆ ਪਹਿਲਾਂ ਕਿਸੇ ਅਟੈਂਡ ਨਹੀ ਕੀਤਾ
ਵਾਰ ਵਾਰ ਟਰਾਈ ਕਰਨ ਤੇ ਫੋਨ ਚਕਿਆ ..ਮੈਂ ਦਸਿਆ ਤੁਹਾਡੇ ਬਾਪੂ ਜੀ ਨਹੀ ਰਹੇ ਆਕੇ ਡੈਡ ਬੌਡੀ ਲੈ ਜਾਓ ਅੱਗੋਂ ਜਵਾਬ ਆਇਆ ਅਸੀਂ ਹੁਣ ਪਾਰਟੀ ਤੇ ਚੱਲੇ ਆਂ … ਹੁਣ ਨਹੀ ਆ ਸਕਦੇ ਮੈਂ ਬਹੁਤ ਜ਼ੋਰ ਲਾਇਆ ਬੀ ਮੈਂ ਘਰ ਵੀ ਜਾਣਾ ਮੇਰੇ ਬੱਚੇ ਛੋਟੇ ਨੇ ….. ਫੋਨ ਕੱਟ ਹੋ ਗਿਆ ਅਸਲ ਚ ਹਸਪਤਾਲ ਦਾ ਰੂਲ ਸੀ.. ਬੀ ਜਿਸ ਦੀ ਡਿਊਟੀ ਚ ਡੈਥ ਹੋਈ ਹੋਵੇ ਡੈਡ ਬੌਡੀ ਦੇਣ ਦੀ ਜਿੰਮੇਵਾਰੀ ਵੀ ਓਸੇ ਦੀ ਹੀ ਆ
ਮੈਂ ਵਾਰ ਵਾਰ ਫੋਨ ਟਰਾਈ ਕਰਦੀ ਰਹੀ ਕੋਈ ਰਿਸਪਾਂਸ ਨਾ ਅਖੀਰ 1 ਕੁ ਵਜੇ ਫੋਨ ਕਿਸੇ ਬੱਚੇ ਨੇ ਚੁਕਿਆ .. ਗੱਲਾਂ ਤੋਂ ਤਾਂ ਬਾਪੂ ਦਾ ਪੋਤਰਾ ਈ ਲਗਦਾ ਸੀ ਕਹਿੰਦਾ ਪਾਪਾ ਨੇ ਡਿਰਿੰਕ ਜਿਆਦਾ ਕਰ ਲਈ ਆ ਇਸ ਕਰਕੇ ਉਹ ਸਵੇਰੇ ਗੱਲ ਕਰਨਗੇ ਮੈਂ ਸਾਰੀ ਰਾਤ ਓਥੇ ਹਸਪਤਾਲ ਚ ਬਿਤਾਈ ।ਮੇਰਾ ਧਿਆਨ ਮੇਰੇ ਬਚਿਆਂ ਚ ਜਾਵੇ ਹਲਾਂਕਿ ਮੈਂ ਘਰ ਫੋਨ ਕਰ ਦਿੱਤਾ ਸੀ ਸਵੇਰ ਹੋਈ ਮੈਂ ਪਹਿਲਾਂ ਹੀ ਰਾਤ ਦੇ ਉਨੀਂਦਰੇ ਚ ਸਾਂ ਮੈਂ ਫੋਨ ਕੀਤਾ .. ਅੱਗੋਂ ਜਵਾਬ ਆਇਆ .. ਕਿਸੇ ਮੈਡੀਕਲ ਰਿਸਰਚ ਕਾਲਜ ਨੂੰ ਬੌਡੀ ਦੇ ਦੇਵੋ ਸਾਡੋ ਕੋਲ ਏਨਾਂ ਟਾਈਮ ਨਹੀਂ ਸੁਣਦਿਆਂ ਸਾਰ ਮੇਰੀ ਭੁਬ ਨਿਕਲ ਗਈ ..ਬਾਪੂ ਤੇ ਕਹਿੰਦਾ ਸੀ ਪਿੰਡ.. ਸਰਪੰਚ ਸਾਬ੍ਹ ਸਰਪੰਚ ਸਾਬ੍ਹ ਕਹਿੰਦੇ ਨਹੀ ਥਕਦੇ ਅੱਜ ਓਦਾ ਆਪਣਾ ਕੋਈ ਨਹੀਂ ਸੀ ਜੋ ਆਦਰ ਮਾਣ ਨਾਲ ਸਸਕਾਰ ਸਕੇ..ਇਹ ਘਟਨਾ ਸੱਚੀ ਹੈ । ਮੈਂ ਕੁੱਝ ਸਮਾਂ ਪਹਿਲਾਂ ਕਨੇਡਾ ਪ੍ਰਚਾਰ ਦੌਰੇ ਤੇ ਗਿਆ ਸੀ ਭੈਣ ਜੀ ਨਵਰੂਪ ਕੌਰ ਜੋ ਕਿ ਨਰਸ ਨੇ। ਜਿਨ੍ਹਾਂ ਨਾਲ ਇਹ ਬੀਤੀ ਉਨ੍ਹਾਂ ਦੱਸੀ । ਤੇ ਕਿਹਾ ਵੀਰ ਜੀ ਤੁਸੀਂ ਇਸਨੂੰ ਕਹਾਣੀ ਰੂਪ ਦੇ ਕੇ ਜਰੂਰ ਲਿਖਿਓ ਖੈਰ ਔਲਾਦ ਵਾਸਤੇ ਬੰਦਾ ਕੀ ਨਹੀ ਕਰਦਾ ਕਈ ਮੁਲਕਾਂ ਚ ਜਾਣ ਦਾ ਮੌਕਾ ਮਿਲਿਆ ਮੈਂ ਖੁਦ ਦੇਖਿਆ ਬਹੁਤਾਂਤ ਮਾਪਿਆਂ ਦੀ ਹਾਲਤ ਏਦਾਂ ਦੀ ਆ ( ਸਾਰੇ ਨਹੀਂ) ਪੈਨਸ਼ਨ ਅਉਣੀ ਉਹ ਵੀ ਪੁੱਤ ਨੇ ਲੈ ਲੈਣੀ ਤੇ ਸਾਰਾ ਸਾਰਾ ਦਿਨ ਗੁਰਦੁਆਰੇ ਬਹਿ ਪੰਜਾਬ ਨੂੰ ਯਾਦ ਕਰਦੇ ਰਹਿਣਾ ਕਈਆਂ ਰੋ ਵੀ ਪੈਣਾ ਸਾਡੇ ਨਾਲ ਗੱਲ ਕਰਦਿਆਂ ..ਰੱਬ ਖ਼ੈਰ ਕਰੇ – ਸੁਖਰਾਜ ਸਿੰਘ ਗੋਇੰਦਵਾਲ 76962-64212 |