ਰੱਖੜੀ ਤਿਉਹਾਰ ਤੇ ਵਿਸ਼ੇਸ਼ ਲੇਖ ।। ਭੈਣ ਨਵਦੀਪ ਕੌਰ UK ।। ਜਰੂਰ ਪੜੋ ਤੇ ਸ਼ੇਅਰ ਕਰੋ

1158

ਰਖੜੀ ਦਾ ਤਿਉਹਾਰ ਨੇੜੇ ਆ ਰਿਹੈ ਜੀ ਸੋ ਸਾਡੀਆਂ ਸਿਖ ਭੈਣਾਂ ਬੜੀਆਂ ਉਤਸ਼ਾਹਿਤ ਹੋਣਗੀਆਂ ਰਖੜੀ ਬੰਨਣ ਵਾਸਤੇ ਕਿਉਕਿ ਸਾਡੇ ਵਿਚ ਅਵੇਅਰਨੈਸ ਦੀ ਬਹੁਤ ਕਮੀ ਐ। ਗੁਰਦੁਆਰੇ ਜੋ ਸਿਖ ਐਜੂਕੇ ਨਲ ਸੈਂਟਰ ਹੋਣੇ ਚਾਹੀਦੇ ਸੀ ਅਜ ਬਹੁਤੇ ਮੰਦਰਾ ਦਾ ਰੂਪ ਧਾਰ ਚੁਕੇ ਨੇ ਅੰਦਰ ਜੋ ਮੈਨੇਜਮੈਂਟ ਹੈ ਤੇ ਗਰੰਥੀ ਸਿੰਘ ਹੈ ਉਹ ਖੁਦ ਵੀ ਗੁਰਮਤਿ ਦੀ ਸਹੀ ਜਾਣਕਾਰੀ ਤੋ ਕੋਰੇ ਹੁੰਦੇ ਨੇ ਪਰ ਹਾਂ ਪਰਧਾਨ ਜੀ ਤੇ ਸਕੱਤਰ ਸਾਹਿਬ ਪਾਠ ਕਿਵੇ ਵੇਚਣੇ ਨੇ , ਆਮਦਨ ਕਿਵੇ ਵਧਾਣੀ ਹੈ ਇਹ ਚੰਗੀ ਤਰਾਂ ਜਾਣਦੇ ਨੇ ਸੋ ਜਿਥੋ ਸਿਖ ਇਕ ਵਖਰੀ ਕੌਮ ਹੋਣ ਦਾ ਅਹਿਸਾਸ ਪੈਦਾ ਹੋਣਾ ਸੀ ਉਹ ਸੋਮੇ ਬਿਪਰਾਂ ਦੇ ਅਡੇ ਬਣ ਚੁਕੇ ਨੇ ਸੋ ਮੇਰੀਆ ਉਹ ਸਤਿਕਾਰਰੋਗ ਭੈਣਾ ਜੋ ਕਦੀ ਮਾਈ ਭਾਗੋ ਤੇ ਸਦਾ ਕੌਰ ਦੇ ਰੂਪ ਵਿਚ ਮਰਦਾਂ ਦੇ ਵੀ ਅਗੇ ਲਗਕੇ ਤੁਰਦੀਆਂ ਸਨ ਜਥੇਦਾਰ ਬਣਦੀਆ ਸਨ ਅਜ ਫੇਰ ਭਰਾਵਾਂ ਦੇ ਗੁਟ ਤੇ ਧਾਗੇ ਬੰਨਕੇ ਅਪਣੇ ਹੀਣੇ ਹੋਣ ਦਾ ਕਮਤਰ ਹੋਣ ਦਾ ਅਹਿਸਾਸ ਮਨਾ ਵਿਚ ਪਾਲ ਬੈਠੀਆ ਹਨ। ਜੇਕਰ ਸਾਡੇ ਗਵਾਂਢ ਦੀ ਹਿੰਦੂ ਭੈਣ ਰਖੜੀ ਮਨਾਉਦੀ ਐ ਤਾ ਮਨਾਵੇ ਕਿਉਕਿ ਉਹਦਾ ਧਰਮ ਉਹਨੂੰ ਬਰਾਬਰ ਦੀ ਇਨਸਾਨ ਮੰਨਦਾ ਈ ਨਹੀ।ਉਹ ਤਾ ਵਿਚਾਰੀ ਸਦੀਆ ਤੋ ਲਿਤਾੜੀ ਗ ਈ ਐ ਪਰ ਮੇਰੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਕਿਸੇ ਪਖੋ ਘਟ ਕਰਕੇ ਨੀ ਜਾਣਿਆ ਤੇ ਅਹਿਸਾਸ ਕਰਵਾਇਐ ਕਿ ਮੇਰੀਏ ਬੱਚੀਏ ਤੁੰ ਨਾ ਮਨ ਕਰਕੇ ਨਾ ਤਨ ਕਰਕੇ ਕਿਸੇ ਤੋ ਕਮਜੋਰ ਐ ਬਸ ਅਪਣੇ ਆਪ ਨੂੰ ਪਛਾਣ ਗੁਣਾਂ ਦੀ ਖਾਣ ਬਣ। ਤੂੰ ਅਪਣੀ ਹੀ ਰਾਖੀ ਨਹੀ ਕਰਨੀ ਬਲਕਿ ਜਿਥੇ ਜਰੂਰਤ ਪਵੇ ਉਥੇ ਹੀ ਅਪਣੇ ਭਰਾਵਾਂ ਦੀ ਤਰਾਂ ਨਿਮਾਣਿਆ ਨਿਤਾਣਿਆਂ ਦੀ ਰਾਖੀ ਵਾਸਤੇ ਡਟ ਖਲੋਵੀ। ਇਤਹਾਸ ਵਿਚ ਸਿਖ ਬੀਬੀਆ ਕਦੀ ਮਦਦ ਨਹੀ ਮੰਗੀ ਬਲਕਿ ਗੁਰੂ ਦੀਆ ਸ਼ੇਰ ਪੁਤਰੀਆਂ ਹੋਣ ਦਾ ਸਬੂਤ ਦਿਤੈ। ਕਦੀ ਵੀਰਾਂ ਨੂੰ ਧਾਗਿਆਂ ਰਾਹੀ ਸੌਹ ਪਵਾਣ ਦੀ ਲੋੜ ਨੀ ਸਮਝੀ ਕਿ ਅਸੀ ਅਬਲਾਵਾ ਹਾ ਤੁਸੀ ਸਾਡੀ ਰਖਿਆ ਕਰਨੀ ਹੈ ਬਲਕਿ ਹਾਲਾਤਾ ਦਾ ਡਟਕੇ ਬਹਾਦਰੀ ਤੇ ਸਿਆਣਪ ਨਾਲ ਮੁਕਾਬਲਾ ਕੀਤਾ ਹੈ ਪਰ ਅਜ ਸਿਖ ਭੈਣਾ ਉਤੇ ਗੁਆਂਢੀ ਹਿੰਦੂ ਬੀਬੀਆ ਦਾ ਏਨਾ ਅਸਰ ਦਿਖਾਈ ਦਿੰਦੈ ਕਿ ਉਹ ਕਦੀ ਕਰਵਾਚੌਥ ਦੇ ਵਰਤ ਰਖਦੀਆ ਦਿਖਾਈ ਦਿੰਦੀਆ ਨੇ ਕਦੀ ਭਾਈ ਦੂਜ ਮਨਾ ਰਹੀਆ ਨੇ। ਕ ਈ ਵਾਰੀ ਤਾਂ ਗੁਰਦੁਆਰੇ ਦੇ ਅੰਦਰ ਗੁਰੂ ਗਰੰਥ ਸਾਹਿਬ ਦੇ ਪੀੜੇ ਦੇ ਪਾਵਿਆ ਨੂੰ ਰਖੜੀਆ ਬੰਨੀਆ ਵੀ ਦਿਖਾਈ ਦਿੰਦੀਆ ਨੇ। ਜਿਥੋ ਗਿਆਨ ਮਿਲਣਾ ਸੀ ਓਥੋ ਅਜ ਮਨਮਤਿ ਕਰਮਕਾਂਡ ਫੈਲਾਇਆ ਜਾ ਰਿਹੈ।
ਕੁਛ ਵੀਰ ਕਹਿ ਦਿੰਦੇ ਨੇ ਕਿ ਰਖੜੀ ਬੰਨਣ ਨਾਲ ਕੀ ਹੋ ਜਾਦੈ ਜੀ ਇਦਾ ਅਸੀ ਹਿੰਦੂ ਥੋੜਾ ਬਣ ਜਾਣੈ। ਇਹਨਾ ਵਾਸਤੇ ਸਾਡਾ ਇਕੋ ਜਵਾਬ ਹੈ ਜੀ ਜੇ ਦੀਵਾਲੀ, ਦੁਸਿਹਰਾ, ਭਾਈ ਦੂਜ, ਰਖੜੀ,ਕਰਵਾ ਚੌਥ, ਮਸਿਆ ਸੁਖਕੇ ਨਹਾਣ ਜਾਣਾ, ਪੂਰਨਮਾਸ਼ੀ ਤੇ ਖਾਸ ਤੌਰ ਤੇ ਗੁਰਦੁਆਰੇੇ ਜਾਣਾ, ਚਾਲੀ ਦਿਨ ਸੁਖਕੇ ਨੰਗੇ ਪੈਰੀ ਤੁਰਕੇ ਗੁਰਦੁਆਰੇ ਜਾਣਾ ਇਹ ਸਭ ਕਰਕੇ ਵੀ ਗੁਰੂ ਦੇ ਸਿਖ ਅਖਵਾਉਦੇ ਓ ਤਾਂ ਧੰਨ ਹੈ ਜੀ ਤੁਹਾਡੀ ਸਿਖੀ। ਕਦੀ ਗੁਰਬਾਣੀ ਸਮਝ ਕੇ ਵੀਚਾਰ ਕੇ ਪੜੀਏ ਤਾ ਪਤਾ ਲਗੇ ਗੁਰੂ ਸਾਹਿਬ ਕਿਹੋ ਜਿਹਾ ਜੀਵਨ ਜੀਉਣ ਦੀ ਗੱਲ ਕਰਦੇ ਹਨ ਤੇ ਅਸੀ ਸਿਰਫ ਸਿਖ ਘਰਾਣਿਆ ਵਿਚ ਜਨਮ ਹੀ ਲਿਐ ਗੁਰੂ ਦੀ ਮੱਤ ਨੇੜੇ ਤੇੜੇ ਵੀ ਨਹੀ। ਸੋ ਰਖੜੀ ਬੰਨਣ ਵਾਲੀਓ ਭੈਣੋ ਕਦੀ ਮੁਸਲਿਮ ਜਾਂ ਈਸਾਈ ਭੈਣਾ ਵਲ ਹੀ ਝਾਤੀ ਮਾਰ ਲਵੋ ਕੀ ਉਹਨਾ ਦਾ ਭਰਾਵਾ ਨਾਲ ਪਿਆਰ ਘਟ ਐ? ਬਿਲਕੁਲ ਨਹੀ ਪਰ ਉਹ ਕਦੀ ਹਿੰਦੂ ਭੈਣਾ ਦੀ ਨਕਲ ਕਰਦਿਆ ਅਪਣੇ ਧਰਮ ਦੇ ਅਸੂਲਾ ਨੂੰ ਛਿਕੇ ਨਹੀ ਟੰਗਦੀਆ ਫਿਰ ਅਸੀ ਇੰਨੀਆ ਕਮਜੋਰ ਕਿਉ ਬਣ ਗੀਆ? ਆਓ ਅਪਣੇ ਆਪ ਨੂੰ ਪਛਾਣੀਏ ਪਿਆਰ ਧਾਗਿਆ ਚ ਨਹੀ ਦਿਲਾਂ ਚ ਪੈਦਾ ਕਰੀਏ ਗੁਰੂ ਦੀਆ ਸ਼ੇਰ ਬੱਚੀਆਂ ਬਣੀਏ ਵਿਖਾਵੇ ਤੋ ਬਚੀਏ। ਏਨਾ ਜਰੂਰ ਕਹਾਗੀ ਕਿ ਜਗ ਵਿਚ ਚਾਨਣ ਕਰਨ ਦੀ ਖਾਤਰ ਜੇਕਰ ਸੂਰਜ ਬਣ ਨਾ ਪਾਵੋ ਚਲੋ ਬਣੋ ਫਿਰ ਰਾਹ ਦਾ ਦੀਵਾ ਹਰ ਪਾਂਧੀ ਦਾ ਰਾਹ ਰੁਸ਼ਨਾਵੋ – ਨਵਦੀਪ ਕੌਰ ਯੂਕੇ