ਜਦੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਅਬਦਾਲੀ ਤੋਂ ਬਚਾਈ ਸੀ 2200 ਹਿੰਦੂ ਲੜਕੀਆਂ ਦੀ ਇੱਜਤ… ਵੱਧ ਤੋਂ ਵੱਧ ਸ਼ੇਅਰ ਕਰੋ

463

ਜਦੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਅਬਦਾਲੀ ਤੋਂ ਬਚਾਈ ਸੀ 2200 ਹਿੰਦੂ ਲੜਕੀਆਂ ਦੀ ਇੱਜਤ… ਵੱਧ ਤੋਂ ਵੱਧ ਸ਼ੇਅਰ ਕਰੋ ਅਹਿਮਦ ਸ਼ਾਹ ਅਦਬਾਲੀ ਜਦੋਂ 2200 ਹਿੰਦੂ ਕੁੜੀਆਂ ਨੂੰ ਅਗਵਾ ਕਰਕੇ ਅਫਗਾਨਿਸਤਾਨ ਲਿਜਾ ਰਿਹਾ ਸੀ ਤਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਨ ਹੇਠ ਹੀ ਸਿੱਖ ਫੌਜਾਂ ਨੇ ਸਾਰੀਆਂ 2200 ਹਿੰਦੂ ਕੁੜੀਆਂ ਨੂੰ ਛੁਡਾ ਕੇ ਵਾਪਸ ਘਰੋ-ਘਰੀਂ ਪਹੁੰਚਾਇਆ ਸੀ ।ਪੂਰੀ ਦੁਨੀਆ ਵਿੱਚ ਤਾਂ ਦੂਰ ਸਾਡੇ ਦੇਸ਼ ਵਿੱਚ ਵੀ ਬਹੁਤ ਘੱਟ ਲੋਕ ਜਾਣਦੇ ਹਨ ਕਿ ਸਿੱਖ ਯੋਧਿਆਂ ਨੇ ਵੀ ਕਦੇ ਦਿੱਲੀ ਫਤਿਹ ਕੀਤੀ ਸੀ। ਪਰ ਸਿੱਖ ਇਤਿਹਾਸ ਦੀ ਇਹ ਬਹੁਤ ਵੱਡੀ ਇਤਿਹਾਸਕ ਘਟਨਾ ਸੀ|ਜਦੋਂ 11 ਮਾਰਚ 1783 ਦੇ ਦਿਨ ਦਿੱਲੀ ਦੇ ਲਾਲ ਕਿਲੇ ਤੇ ਖਾਲਸੇ ਦਾ ਨਿਸ਼ਾਨ ਯਾਨਿ ਖਾਲਸੇ ਦਾ ਝੰਡਾ ਝੁਲਾਇਆ ਗਿਆ। 232 ਵਰ੍ਹੇ ਪਹਿਲਾਂ ਸਿੱਖ ਫੌਜਾਂ ਨੇ ਆਪਣੇ ਜਰਨੈਲਾਂ, ਬਾਬਾ ਬਘੇਲ ਸਿੰਘ, ਜਥੇਦਾਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜਥੇਦਾਰ ਜੱਸਾ ਸਿੰਘ ਰਾਮਗੜ੍ਹੀਆ, ਜਥੇਦਾਰ ਤਾਰਾ ਸਿੰਘ ਘੇਬਾ ਤੇ ਜਥੇਦਾਰ ਮਹਾਂ ਸਿੰਘ ਸ਼ੁਕਰਚੱਕੀਆ ਦੀ ਅਗਵਾਈ ਵਿੱਚ ਦਿੱਲੀ ਨੂੰ ਫਤਿਹ ਕੀਤਾ ਗਿਆ । ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਸ਼ਖਸੀਅਤ ਬਾਰੇ ਸਾਡੇ ਵਿੱਚੋਂ ਬਹੁਤ ਘੱਟ ਲੋਕ ਜਾਣਦੇ ਹਨ, ਅੱਜ ਅਸੀਂ ਉਸ ਮਹਾਨ ਯੋਧੇ ਨਾਲ ਸਬੰਧਤ ਅਹਿਮ ਜਾਣਕਾਰੀ ਸਾਂਝੀ ਕਰਾਂਗੇ। 3 ਮਈ 1718 ਨੂੰ ਲਾਹੌਰ ਦੇ ਪਿੰਡ ਆਹਲੂ ਚ ਜਨਮੇ ਜੱਸਾ ਸਿੰਘ ਦਾ ਪਾਲਣ ਪੋਸ਼ਣ ਦਸਮੇਸ਼ ਪਿਤਾ ਦੀ ਧਰਮ ਪਤਨੀ ਮਾਤਾ ਸੁੰਦਰ ਕੌਰ ਜੀ ਦੀ ਦੇਖ ਰੇਖ ਹੇਠ ਦਿੱਲੀ ਵਿੱਚ ਹੋਇਆ ਸੀ, ਇੱਥੇ ਜੱਸਾ ਸਿੰਘ ਨੂੰ ਯੋਧਾ ਤੇ ਕੀਰਤਨੀਆ ਭਾਵ ਸ਼ਸ਼ਤਰ ਤੇ ਸ਼ਾਸਤਰ ਵਿੱਚ ਨਿਪੁੰਨ ਬਣਾਇਆ ਗਿਆ,ਪੰਜਾਬ ਵਿੱਚ ਨਵਾਬ ਕਪੂਰ ਸਿੰਘ ਕੋਲ ਜਾਣ ਉਪਰੰਤ ਸਭ ਤੋਂ ਪਹਿਲਾਂ ਜੱਸਾ ਸਿੰਘ ਨੂੰ ਕੀਰਤਨੀਏ ਦੀ ਸੇਵਾ ਮਿਲੀ ਸੀ, ਜੱਸਾ ਸਿੰਘ ਮਹਾਨ ਕੀਰਤਨੀਆ ਸਨ ਤੇ ਰਾਗਾਂ ਵਿੱਚ ਰਸਭਿੰਨਾ ਕੀਰਤਨ ਕਰਦੇ ਸਨ। ਨਵਾਬ ਕਪੂਰ ਸਿੰਘ ਨੇ ਗੁਣੀ ਨੌਜਵਾਨ ਜੱਸਾ ਸਿੰਘ ਨੂੰ ਆਪਣਾ ਧਰਮ ਦਾ ਪੁੱਤਰ ਬਣਾਇਆ ਸੀ, 1753 ਵਿੱਚ ਨਵਾਬ ਕਪੂਰ ਸਿੰਘ ਦੇ ਦੇਹਾਂਤ ਤੋਂ ਬਾਅਦ ਜੱਸਾ ਸਿੰਘ ਨੇ ਸਿੱਖ ਮਿਸਲਾਂ ਦੀ ਕਮਾਨ ਸੰਭਾਲੀ, ਜੱਸਾ ਸਿੰਘ ਆਹਲੂਵਾਲੀਆ ਮਿਸਲ ਦੇ ਮੁਖੀ ਹੋਣ ਦੇ ਨਾਲ ਪੂਰੀ ਸਿੱਖ ਆਰਮੀ ਦੇ ਜਨਰਲ ਕਮਾਂਡਰ ਸਨ। ਸਰਦਾਰ ਜੱਸਾ ਸਿੰਘ ਨੇ ਆਪਣੀ ਜ਼ਿੰਦਗੀ ਦੇ 50 ਸਾਲ ਮੁਗਲਾਂ ਨਾਲ ਯੁੱਧ ਲੜੇ ਤੇ ਜ਼ਿਆਦਾਤਰ ਫਤਹਿ ਹਾਸਲ ਕੀਤੀ। ਅਹਿਮਦ ਸ਼ਾਹ ਅਦਬਾਲੀ ਜਦੋਂ 2200 ਹਿੰਦੂ ਕੁੜੀਆਂ ਨੂੰ

ਜਦੋਂ ਨਵਾਬ ਜੱਸਾ ਸਿੰਘ ਨੇ ਅਬਦਾਲੀ ਤੋਂ ਬਚਾਈ ਸੀ 22 ਹਿੰਦੂ ਲੜਕੀਆਂ ਦੀ ਇੱਜਤ,ਵੀਡੀਓ ਦੇਖੋ ਵੱਧ ਤੋਂ ਵੱਧ ਸ਼ੇਅਰ ਕਰੋ

ਜਦੋਂ ਨਵਾਬ ਜੱਸਾ ਸਿੰਘ ਨੇ ਅਬਦਾਲੀ ਤੋਂ ਬਚਾਈ ਸੀ 22 ਹਿੰਦੂ ਲੜਕੀਆਂ ਦੀ ਇੱਜਤ,ਵੀਡੀਓ ਦੇਖੋ ਵੱਧ ਤੋਂ ਵੱਧ ਸ਼ੇਅਰ ਕਰੋVideo by – Abp Sanjha

Posted by Punjab Press on Saturday, 2 February 2019

ਅਗਵਾ ਕਰਕੇ ਅਫਗਾਨਿਸਤਾਨ ਲਿਜਾ ਰਿਹਾ ਸੀ ਤਾਂ ਸਰਦਾਰ ਜੱਸਾ ਸਿੰਘ ਦੀ ਕਮਾਨ ਹੇਠ ਹੀ ਸਿੱਖ ਫੌਜਾਂ ਨੇ ਸਾਰੀਆਂ 2200 ਹਿੰਦੂ ਕੁੜੀਆਂ ਨੂੰ ਛੁਡਾ ਕੇ ਵਾਪਸ ਘਰੋ-ਘਰੀਂ ਪਹੁੰਚਾਇਆ ਸੀ ।ਨਵਾਬ ਕਪੂਰ ਸਿੰਘ ਤੋਂ ਬਾਅਦ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣੇ, ਅਬਦਾਲੀ ਨੇ ਜਦੋਂ ਹਰਿਮੰਦਰ ਸਾਹਿਬ ਤੇ ਹਮਲਾ ਕਰਕੇ ਢਹਿ ਢੇਰੀ ਕਰ ਦਿੱਤਾ ਸੀ ਤਾਂ ਜੱਸਾ ਸਿੰਘ ਆਹਲੂਵਾਲੀਆ ਨੇ ਮੁੜ ਇਮਾਰਤ ਬਣਵਾਈ ਸੀ, ਜੋ ਅੱਜ ਤੱਕ ਮੌਜੂਦ ਹੈ, ਬਾਅਦ ਵਿੱਚ ਸੋਨੇ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ। ਜੱਸਾ ਸਿੰਘ ਉਹ ਜਰਨੈਲ ਸਨ ਜਿਨਾਂ ਨੇ ਸਿੱਖ ਗੁਰੂਆਂ ਦੀ ਸ਼ਹਾਦਤ ਵਾਲੇ ਲਾਹੌਰ ਤੇ ਦਿੱਲੀ ਨੂੰ ਫਤਿਹ ਕੀਤਾ ਸੀ, ਲਾਹੌਰ ਪੰਚਮ ਪਿਤਾ ਸ਼ਹੀਦ ਹੋਏ ਸਨ ਅਤੇ ਦਿੱਲੀ ‘ਚ ਨੌਵੇਂ ਪਾਤਸ਼ਾਹ।ਬਾਬਾ ਬੰਦਾ ਸਿੰਘ ਬਹਾਦਰ ਸਿੰਘ ਦੀ ਸ਼ਹੀਦੀ ਤੋਂ ਬਾਅਦ ਸਰਹੰਦ ਤੇ ਮੁੜ ਮੁਗਲਾਂ ਨੇ ਕਬਜ਼ਾ ਕਰ ਲਿਆ ਸੀ, ਪਰ ਜੱਸਾ ਸਿੰਘ ਦੀ ਕਮਾਨ ਹੇਠ ਸਰਹੰਦ ਮੁੜ ਜਿੱਤੀ ਗਈ, ਪਰ ਲੋਕ ਇਸਨੂੰ ਗੁਰੂ ਮਾਰੀ ਸਰਹੰਦ ਕਹਿੰਦਿਆਂ ਅਭਾਗਣ ਧਰਤੀ ਮੰਨਦੇ ਸਨ, ਪਰ ਜੱਸਾ ਸਿੰਘ ਨੇ ਇਸ ਦਾ ਨਾਂ ਸਾਹਿਬਜ਼ਾਦਾ ਫਤਿਹ ਸਿੰਘ ਦੇ ਨਾਂ ਤੇ ਫਤਿਹਗੜ੍ਹ ਸਾਹਿਬ ਧਰ ਕੇ ਯਾਦਗਾਰੀ ਗੁਰਦੁਆਰਾ ਉਸਾਰਕੇ ਇਸਨੂੰ ਮੁੜ ਅਮਰ ਬਣਾ ਦਿੱਤਾ। ਇਤਿਹਾਸਕ ਹਵਾਲਿਆਂ ਮੁਤਾਬਕ ਪਟਿਆਲਾ ਸ਼ਹਿਰ ਦੇ ਬਾਨੀ ਬਾਬਾ ਆਲਾ ਸਿੰਘ ਨੇ ਵੀ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਕੋਲੋਂ ਅੰਮ੍ਰਿਤਪਾਨ ਕੀਤਾ ਸੀ। ਦਿੱਲੀ ਜਿੱਤਣ ਉਪਰੰਤ ਆਪ ਜੀ ਨੂੰ ਸੁਲਤਾਨ-ਉਲ-ਕੌਮ ਦੇ ਖਿਤਾਬ ਨਾਲ ਨਵਾਜਿਆ ਗਿਆ ਇਹ ਖਿਤਾਬ ਸਿੱਖ ਕੌਮ ਚ ਸਿਰਫ ਤੇ ਸਿਰਫ ਸਰਦਾਰ ਜੱਸਾ ਸਿੰਘ ਦੇ ਨਾਂ ਨਾਲ ਚਮਕਦਾ ਹੈ। ਸਰਦਾਰ ਜੱਸਾ ਸਿੰਘ ਨੂੰ ਸਿੱਖ ਕੌਮ ਵੱਲੋਂ ਕਈ ਅਹੁਦੇ ਤੇ ਖਿਤਾਬ ਦਿੱਤੇ ਗਏ ਹਨ- ਗੁਰੂ ਕਾ ਲਾਲ, ਬੁੱਢਾ ਦਲ ਦੇ ਮੁਖੀ, ਸੁਲਤਾਨ-ਉਲ-ਕੌਮ, ਦਲ ਖਾਲਸਾ ਦੇ ਮੁਖੀ, ਸਿੱਖ ਫੌਜ ਦੇ ਕਮਾਂਡਰ ਸੈਨਾਪਤੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ । ਜਿੱਤਣ ਉਪਰੰਤ ਬਾਬਾ ਬਘੇਲ ਸਿੰਘ ਨੇ ਦਿੱਲੀ ਚ ਗੁਰੂ ਸਾਹਿਬਾਨਾਂ ਨਾਲ ਸਬੰਧਿਤ ਥਾਵਾਂ ਨੂੰ ਖੋਜ ਕੇ ਸਾਰੇ ਇਤਿਹਾਸਕ ਅਸਥਾਨਾਂ ਦੀ ਉਸਾਰੀ ਕਰਵਾਈ ਸੀ ਜਿੱਥੇ ਅੱਜ ਵੀ ਸੰਗਤ ਦਰਸ਼ਨ ਕਰਦੀ ਹੈ। ਉਸ ਮਹਾਨ ਇਤਿਹਾਸਕ ਘਟਨਾ ਦੀ ਯਾਦ ਨੂੰ ਪਿਛਲੇ 4 ਸਾਲ ਤੋਂ ਲਗਾਤਾਰ ਦਿੱਲੀ ਵਿੱਚ ਪੁਨਰਜੀਵਤ ਕੀਤਾ ਜਾਂਦਾ ਹੈ। ਇਸ ਉਪਰਾਲੇ ਲਈ ਦਿੱਲੀ ਕਮੇਟੀ ਸ਼ਲਾਘਾ ਦੀ ਹੱਕਦਾਰ ਹੈ। ਦਿੱਲੀ ਦਾ ਮੋਰੀ ਦਰਵਾਜਾ ਤੇ ਮਿਠਾਈ ਪੁਲ ਉਸ ਇਤਿਹਾਸਕ ਜਿੱਤ ਦੇ ਗਵਾਹ ਹਨ, ਹਮਲੇ ਵੇਲੇ ਸਿੱਖ ਫੌਜਾਂ ਦਿੱਲੀ ਦੀ ਸੁਰੱਖਿਆ ਕਵਚ ਕੰਧ ਵਿੱਚ ਮੋਰੀ ਕਰਕੇ ਦਿੱਲੀ ‘ਚ ਦਾਖਲ ਹੋਏ,ਜਿਸਨੂੰ ਅੱਜ ਮੌਰੀ ਗੇਟ ਕਿਹਾ ਜਾਂਦਾ ਹੈ, ਅਤੇ ਦਿੱਲੀ ਫਤਿਹ ਕਰਨ ਉਪਰੰਤ ਜਿਹੜੇ ਪੁਲ ‘ਤੇ ਸਿੰਘਾਂ ਨੇ ਮਿਠਾਈਆਂ ਵੰਡੀਆਂ ਸਨ ਅੱਜ ਉਸ ਦਾ ਨਾਂ ਮਿਠਾਈ ਪੁਲ ਹੈ, ਪਰ ਦਿੱਲੀ ਵਾਸੀ ਇਨਾਂ ਦੇ ਇਤਿਹਾਸ ਤੋਂ ਅਣਜਾਣ ਹਨ। ਲੋੜ ਹੈ ਕਿ ਦਿੱਲੀ ਸਰਕਾਰ ਵੱਲੋਂ ਇਨਾਂ ਇਤਿਹਾਸਕ ਘਟਨਾਵਾਂ ਵਾਲੀਆਂ ਥਾਵਾਂ ‘ਤੇ ਇਤਿਹਾਸ ਵਾਲੇ ਬੋਰਡ ਹਰ ਭਾਸ਼ਾ ਵਿੱਚ ਲਾਏ ਜਾਣ। ਸੁਲਤਾਨ ਉਲ ਕੌਮ ਦੀ ਕੋਈ ਵੀ ਯਾਦਗਾਰ ਕਿਸੇ ਥਾਂ ‘ਤੇ ਨਹੀਂ ਬਣੀ ਹੈ, ਸਿੱਖ ਕੌਮ ਵੱਲੋਂ ਮਹਾਲ ਜਰਨੈਲ ਸਰਦਾਰ ਜੱਸਾ ਸਿੰਘ ਦੀ ਯਾਦਗਾਰ ਬਣਵਾਉਣਾ ਬਹੁਤ ਜ਼ਰੂਰੀ ਕਾਰਜ ਹੋਵੇਗਾ। (Terms of Service -: This Content Is Not my Own on this website .It is taken from another website,artical,youtube,newspaper,facebook or dailymotion. If u Have Any Issue About Any Content U Can Send Us Massage in page inbox. We will delete that content from website.)