ਮੁੱਠੀ ਭਰ ਸਿਖਾਂ ਨਾਲ ਬੰਦੀ ਇਸਤਰੀਆਂ ਨੂੰ ਛੁਡਵਾ ਲਿਆਇਆ-ਸ: ਬਘੇਲ ਸਿੰਘ I ਅੱਗੇ ਜਰੂਰ ਪੜੋ ਅਤੇ ਸ਼ੇਅਰ ਕਰੋ ਜੀ

733

ਮਰਾਠਿਆਂ ਦੇ ਉੱਤਰੀ ਭਾਰਤ ਵਿਚ ਰਾਜ ਕਰਨ ਦੇ ਸੁਪਨਿਆਂ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਪਾਣੀਪਤ ਦੀ ਤੀਜੀ ਲੜਾਈ ਵਿਚ ਹਰਾ ਕੇ ਮਿੱਟੀ ਵਿਚ ਮਿਲਾ ਦਿੱਤਾ। 5 ਜਨਵਰੀ 1762 ਨੂੰ ਵੱਡੇ ਘੱਲੂਘਾਰੇ ਦੇ ਮੌਕੇ 30,000 ਸਿੱਖ, ਬੱਚੇ ਤੇ ਇਸਤਰੀਆਂ ਦਾ ਕਤਲ ਕਰਕੇ ਅਬਦਾਲੀ ਸਮਝਦਾ ਸੀ ਕਿ ਹੁਣ ਇਹ ਸ਼ਕਤੀ ਵੀ ਖਤਮ ਹੋ ਗਈ ਪਰ ਸਿੱਖਾਂ ਨੇ ਜਨਵਰੀ 1764 ਵਿਚ ਸਰਹੰਦ ਜਿੱਤ ਕੇ ਅਪ੍ਰੈਲ ਵਿਚ ਵਿਸਾਖੀ ਦਾ ਗੁਰਪੁਰਬ ਅੰਮ੍ਰਿਤਸਰ ਵਿਚ ਮਨਾਇਆ ਤੇ ਆਪਣੀ ਹੋਂਦ ਦਾ ਸਬੂਤ ਦਿੱਤਾ| ਭਾਰਤੀ ਇਸਤਰੀਆਂ ਨੂੰ ਛੁਡਾਉਣਾ –
ਸ: ਬਘੇਲ ਸਿੰਘ ਦੇ ਸਿੱਖ ਮਿਸਲਦਾਰਾਂ ਨਾਲ ਚੰਗੇ ਸਬੰਧ ਸਨ। ਕਿਸੇ ਸਾਂਝੇ ਖਤਰੇ ਵੇਲੇ ਇਹ ਸਿੱਖ ਸਰਦਾਰ ਇਕ ਹੋ ਜਾਇਆ ਕਰਦੇ ਸਨ। ਜਦੋਂ ਅਹਿਮਦ ਸ਼ਾਹ ਅਬਦਾਲੀ ਸਿਆਲਕੋਟ, ਪੰਜਾਬ ਤੇ ਹੋਰ ਇਲਾਕਿਆਂ ਵਿਚੋਂ ਸੈਂਕੜੇ ਇਸਤਰੀਆਂ ਨੂੰ ਬੰਦੀ ਬਣਾ ਕੇ ਕਾਬਲ ਪਰਤ ਰਿਹਾ ਸੀIਬਜਾਰਾਂ ਵਿਚ ਹਿਦੋਸ੍ਤਾਨੀ ਇਸਤਰੀਆਂ ਟਕੇ ਟਕੇ ਨੂੰ ਵੇਚੀਆਂ ਜਾਂਦੀਆਂ ਸੀ ਤਾਂ ਸ: ਬਘੇਲ ਸਿੰਘ ਸ਼ੁਕਰਚਕੀਆ ਦੀਆਂ ਫ਼ੌਜਾਂ ਨੇ ਇਨ੍ਹਾਂ ਹਿੰਦੁਸਤਾਨੀ ਇਸਤਰੀਆਂ ਨੂੰ ਛੁਡਵਾ ਲਿਆ-ਅਬਦਾਲੀ ਹੈਰਾਨ ਸੀ ਕਿ ਉਸ ਦੀ ਤਾਕਤ ਅੱਗੇ ਮੁਗਲ ਤੇ ਮਰਾਠਾ ਸਰਦਾਰ ਗੋਡੇ ਟੇਕ ਚੁੱਕੇ ਸਨ ਇਹ ਮੁਠੀ ਭਰ ਸਿੱਖ ਉਸ ਨੂੰ ਪ੍ਰੇਸ਼ਾਨ ਕਰਕੇ ਹਿੰਦੁਸਤਾਨ ਤੇ ਉਸ ਦੇ ਰਾਜ ਕਰਨ ‘ਤੇ ਅੜਿੱਕਾ ਪਾ ਰਹੇ ਹਨ। ਸ: ਬਘੇਲ ਸਿੰਘ ਨੇ ਕਈ ਇਲਾਕੇ ਜਿੱਤੇ ਤੇ ਬਹੁਤ ਸਾਰੇ ਰਾਜਿਆਂ ਨੂੰ ਈਨ ਮਨਾਈ ਤੇ ਨਜ਼ਰਾਨੇ ਲਏ ਪਰ ਅਸੀਂ ਕੇਵਲ ਦਿੱਲੀ ਸਬੰਧੀ ਪਾਠਕਾਂ ਨਾਲ ਵਿਚਾਰ ਸਾਂਝੇ ਕਰ ਰਹੇ ਹਾਂ। ਦਿੱਲੀ ਉੱਪਰ ਹਮਲੇਂ1765 ਤੋਂ 1787 ਤੱਕ ਸਿੱਖਾਂ ਨੇ 15 ਵਾਰ ਦਿੱਲੀ ‘ਤੇ ਹਮਲੇ ਕੀਤੇ। ਸ: ਬਘੇਲ ਸਿੰਘ ਜੋ ਕਿ ਕਰੋੜ ਸਿੰਘੀਆਂ ਮਿਸਲ ਦਾ ਸਰਦਾਰ ਸੀ ਨੇ ਅਗਵਾਈ ਕੀਤੀ। ਪਹਿਲਾ ਹਮਲਾ 1774 ਨੂੰ ਜਨਵਰੀ ਵਿਚ ਕੀਤਾ। ਦੂਜਾ 15 ਜੁਲਾਈ 1774 ਈ: ਵਿਚ ਕੀਤਾਂਵਰਤਮਾਨ ਬੰਗਲਾ ਸਾਹਿਬ ਵਾਲੇ ਸਥਾਨ ‘ਤੇ ਸਿੱਖਾਂ ਦੀ ਸ਼ਾਹੀ ਫੌਜਾਂ ਨਾਲ ਲੜਾਈ ਹੋਈ ਤੇ ਸਾਰੀ ਟੁਕੜੀ ਲਾਲ ਕਿਲ੍ਹੇ ਵਲ ਨੱਸ ਗਈ। ਸ: ਬਘੇਲ ਸਿੰਘ ਲਾਲ ਕਿਲ੍ਹੇ ‘ਤੇ ਹਮਲੇ ਸਬੰਧੀ ਜਾਇਜ਼ਾ ਲੈਣਾ ਚਾਹੁੰਦਾ ਸੀ ਦਿੱਲੀ ਦੇ ਆਸ-ਪਾਸ ਸਿੱਖਾਂ ਦੇ ਹਮਲੇ ਤੇ ਉਨ੍ਹਾਂ ਦੀਆ ਜਿੱਤਾਂ ਨੂੰ ਦੇਖ ਕੇ ਸ਼ਾਹ ਆਲਮ ਖਾਂ ਨੇ ਸਿੱਖਾਂ ਨਾਲ ਇਕ ਸੰਧੀ ਕਰ ਲਈ ਕਿ ਗੰਗਾ ਜਮਨਾ ਦੇ ਵਿਚਕਾਰਲੇ ਇਲਾਕੇ ‘ਤੇ ਸਿੱਖਾਂ ਦਾ ਅਧਿਕਾਰ ਮੰਨ ਲਿਆ ਤੇ ਇਥੋਂ ਸਾਰੀ ਆਮਦਨੀ ਦਾ 8ਵਾਂ ਹਿੱਸਾ ਸਿੱਖਾਂ ਨੂੰ ਦੇਣਾ ਮੰਨਿਆ ਪਰ ਇਹ ਸੰਧੀ ਇਕ ਸਾਲ ਹੀ ਚੱਲੀ, ਜਿਸ ਕਾਰਨ ਸ: ਬਘੇਲ ਸਿੰਘ 40,000 ਸਿੱਖਾਂ ਦੀ ਫੌਜ ਲੈ ਕੇ 1783 ਨੂੰ ਦਿਲੀ ਵਿਚ ਪੁੱਜ ਗਿਆ। ਫੌਜ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ, 500 ਦੀ ਇਕ ਟੁਕੜੀ ਮਜਨੂੰ ਟਿੱਲੇ ਵਾਲੀ ਥਾਂ ‘ਤੇ ਭੇਜੀ, ਦੂਜੀ 500 ਦੀ ਟੁਕੜੀ ਅਜਮੇਰੀ ਗੇਟ ਵੱਲ ਭੇਜੀ ਤੇ 30,000 ਫੌਜਾਂ ਦੇ ਇਥੇ ਢੁਕਣ ਕਾਰਨ ਹੀ ਅੱਜ ਵੀ ਇਸ ਥਾਂ ਨੂੰ ਤੀਸ ਹਜ਼ਾਰੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।  ਸ਼ਾਹ ਆਲਮ ਖ਼ਾਂ ਵੱਲੋਂ ਭੇਜੇ ਗਏ ਸਹਿਜ਼ਾਦਾ ਮਿਰਜ਼ਾ ਸ਼ਕੋਹ ਨੇ ਕਿਲ੍ਹਾ ਮਹਿਤਾਬਪੁਰ ‘ਤੇ ਸਿੱਖਾਂ ਨੂੰ ਰੋਕਣ ਦੇ ਯਤਨ ਕੀਤੇ ਪਰ ਹਾਰ ਕੇ ਲਾਲ ਕਿਲ੍ਹੇ ਵਲ ਭੱਜ ਗਿਆ। ਸਿੱਖਾਂ ਨੇ ਲਾਲ ਕਿਲ੍ਹੇ ਵਲ ਰੁਖ ਕੀਤਾ ਤੇ ਖ਼ਬਰ ਮਿਲਣ ‘ਤੇ ਸ਼ਾਹ ਅਲਮ ਕਿਲ੍ਹੇ ਦੇ ਅੰਦਰ ਲੁਕ ਗਿਆ। 11 ਮਾਰਚ 1783 ઠਨੂੰ ਸ: ਬਘੇਲ ਸਿੰਘ ਨੇ ਫੌਜਾਂ ਨਾਲ ਲਾਲ ਕਿਲ੍ਹੇ ਵਿਚ ਪਰਵੇਸ਼ ਕੀਤਾ। ਦੀਵਾਨੇ ਆਮ ਵਿਚ ਦਰਬਾਰ ਲਗਾ ਕੇ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨ-ਏ-ਕੌਮ ਐਲਾਨਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀਜੋਤ ਸਮਾਉਣ ਉਪਰੰਤ ਇਹ ਸਭ ਤੋਂ ਵੱਡੀ ਪ੍ਰਾਪਤੀ ਸੀ। ਜਿਸ ਲਾਲ ਕਿਲ੍ਹੇ ਵਿਚ 1716 ਵਿਚਬਾਦਸ਼ਾਹ ਫ਼ਰਖ਼ਸੀਅਰ ਨੇ ਬਾਬਾ ਬੰਦਾ ਬਹਾਦਰ ਤੇ 740 ਸਿੱਖਾਂ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਸੀ, ਅੱਜ ਉਸੇ ਥਾਂ ‘ਤੇ ਮੁਗਲ ਬਾਦਸ਼ਾਹ ਖ਼ਾਲਸੇ ਦੇ ਪੈਰਾਂ ‘ਤੇ ਆਪਣੀ ਪੱਗ ਰੱਖ ਕੇ ਜ਼ਿੰਦਗੀ ਦੀ ਭੀਖ ਮੰਗ ਰਿਹਾ ਸੀ। ਲਾਲ ਕਿਲ੍ਹੇ ਉੱਤੇ ਕੇਸਰੀ ਨਿਸ਼ਾਨ ਝੁੱਲ ਰਿਹਾ ਸੀ। ਵਕੀਲ ਰਾਮ ਦਿਆਲ ਰਾਹੀਂ ਸੰਧੀਸ਼ਾਹ ਆਲਮ ਦੂਜੇ ਨੇ ਆਪਣੀ ਜਾਨ ਦੀ ਬਖਸ਼ਿਸ਼ ਲਈ ਅਤੇ ਕਿਲ੍ਹੇ ਦੇ ਅਧਿਕਾਰਾਂ ਲਈ ਬੇਨਤੀ ਕੀਤੀ।ਰਾਜ ਨ ਚਾਹਉ ਮੁਕਤਿ ਨ ਚਾਹਉ,ਮਨਿ ਪ੍ਰੀਤਿ ਚਰਨ ਕਮਲਾ ਰੇ।ਸ: ਬਘੇਲ ਸਿੰਘ ਨੇ ਇਸ ਮੁੱਖ ਵਾਕ ਅਨੁਸਾਰ ਸੰਸਾਰੀ ਸੁੱਖਾਂ ਦੀ ਥਾਂ ਚਾਰ ਸ਼ਰਤਾਂ ਰਖੀਆਂ।ਪਹਿਲੀ ਸ਼ਰਤਂ ਉਹ ਸਾਰੀਆਂ ਥਾਵਾਂ ਜਿਨ੍ਹਾਂ ਨਾਲ ਗੁਰੂ ਸਾਹਿਬਾਨ ਦੀ ਦਿੱਲੀ ਫੇਰੀ ਦਾ ਸਬੰਧ ਹੈ, ਖ਼ਾਲਸੇ ਨੂੰ ਸੌਂਪ ਦਿੱਤੀਆਂ ਜਾਣ।ਦੂਜੀ ਸ਼ਰਤਂ ਇਹ ਸੱਤ ਥਾਵਾਂ 5 ਗੁਰੂ ਸਾਹਿਬਾਨ, ਮਾਤਾ ਸੁੰਦਰੀ, ਮਾਤਾ ਸਾਹਿਬ ਕੌਰ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਵਾਲੀ ਥਾਵਾਂ ਦੀ ਨਿਸ਼ਾਨਦੇਹੀ ਉਪਰੰਤ ਇਨ੍ਹਾਂ ਦੀਆਂ ਯਾਦਗਾਰਾਂ ਉਸਾਰਨ ਦੀ ਆਗਿਆ ਦੂਜੀ ਸ਼ਰਤ ਸੀ। ਤੀਜੀ ਸ਼ਰਤਂ ਸ਼ਹਿਰ ਦੀ ਕੋਤਵਾਲੀ ਖ਼ਾਲਸੇ ਦੇ ਅਧੀਨ ਹੋਵੇ ਤੇ ਮਾਲ ਦੀ ਵਿਕਰੀ ਦੀ ਚੁੰਗੀ ਦਾ 6 ਆਨੇ ਭਾਵ 37.30 ਫੀਸਦੀ ਖ਼ਾਲਸੇ ਨੂੰ ਦਿੱਤਾ ਜਾਵੇ ਜੋ ਕਿ ਇਤਿਹਾਸਕ ਯਾਦਗਾਰਾਂ ਦੀ ਉਸਾਰੀ ‘ਤੇ ਖਰਚ ਕੀਤਾ ਜਾਵੇਗਾ। ਚੌਥੀ ਸ਼ਰਤਂ ਜਦ ਤਕ ਗੁਰਦੁਆਰਾ ਸਾਹਿਬ ਦੀ ਉਸਾਰੀ ਨਹੀਂ ਹੋ ਜਾਂਦੀ 400 ਸਿੱਖ ਸਿਪਾਹੀ ਦਿੱਲੀ ਰਹਿਣਗੇ ਤੇ ਇਨ੍ਹਾਂ ਦਾ ਖਰਚਾ ਸ਼ਾਹੀ ਖਜ਼ਾਨਾ ਕਰੇਗਾ। ਸ: ਬਘੇਲ ਸਿੰਘ ਦੇ ਦਿੱਲੀ ਵਿਚ ਡੇਰੇ- ਅਪ੍ਰੈਲ 1783 ਤੋਂ ਨਵੰਬਰ 1783 ਤਕ ਸ: ਬਘੇਲ ਸਿੰਘ ਇਥੇ ਦਿੱਲੀ ਹੀ ਰਹੇ ਕਿਉਂ ਜੋ ਇਹ ਦੂਰ-ਅੰਦੇਸ਼ ਜਰਨੈਲ ਸਮਝਦਾ ਸੀ ਕਿ ਕਾਰਜ ਕਰਨ ਉਪਰੰਤ ਜੇ ਉਹ ਪੰਜਾਬ ਚਲੇ ਗਏ ਤਾਂ ਸਥਾਨਕ ਅਧਿਕਾਰੀ ਫਿਰ ਬੇਈਮਾਨ ਹੋ ਜਾਣਗੇ। ਸੀਸ ਗੰਜਂਗੁਰਦੁਆਰਾ ਸਾਹਿਬ ਦੀ ਥਾਂ ਲੱਭਣ ਵਿਚ ਚਾਂਦਨੀ ਚੌਕ ਦੇ ਇਕ ਮਾਸ਼ਕੀ ਨੇ ਮਦਦ ਕੀਤੀ। ਦਿੱਲੀ ਵਿਚ ਗੁਰੂ ਸਾਹਿਬਾਨ ਦੀ ਯਾਦਗਾਰ ਸਥਾਪਤ ਕਰਨੀ, ਸ: ਬਘੇਲ ਸਿੰਘ ਦੀ ਅਜਿਹੀ ਮਹਾਨ ਪ੍ਰਾਪਤੀ ਹੈ ਕਿ ਇਸ ਜਰਨੈਲ ਦਾ ਨਾਂਅ ਸਦਾ ਹੀ ਅਮਰ ਰਹੇਗਾ। ਸ: ਬਘੇਲ ਸਿੰਘ ਦੀ ਵਾਪਸੀ-ਨਵੰਬਰ 1783 ਵਿਚ ਆਖ਼ਰੀ ਵਾਰ ਸ਼ਾਹ ਆਲਮ ਮਿਲਿਆ। ਇਹ ਦੋ ਰਾਜਿਆਂ ਦੀ ਮਿਲਣੀ ਸੀ ਤੇ ਵਿਦਾਇਗੀ ਸਮੇਂ ਸ਼ਾਹ ਆਲਮ ਨੇ ਸਾਜ਼ੋ-ਸਾਮਾਨ ਨਾਲ ਲੱਦਿਆ ਇਕ ਹਾਥੀ, 5 ਘੋੜੇ, ਹੀਰੇ ਜੜ੍ਹਤ ਇਕ ਮਾਲਾ ਤੇ ਵਡਮੁੱਲੇ ਤੋਹਫ਼ੇ ਦੇ ਕੇ ਪੂਰੇ ਸ਼ਾਹੀ ਸਨਮਾਨ ਨਾਲ ਤੋਰਿਆ। 1800 ਈਸਵੀ ਵਿਚ ਇਹ ਜਰਨੈਲ ਸਵਰਗਵਾਸ ਹੋਇਆ।