ਗੁਰਬਾਣੀ ਅਨੁਸਾਰ ਅੰਨ੍ਹਾ ਕੌਣ ਹੈ…? ਅੱਗੇ ਜਰੂਰ ਪੜੋ ਅਤੇ ਸ਼ੇਅਰ ਕਰੋ ਜੀ

373

ਅਸੀਂ ਸੰਸਾਰੀ ਭਾਸ਼ਾ ਵਿਚ ਉਹਨਾਂ ਲੋਕਾਂ ਨੂੰ ਅੰਨ੍ਹੇ ਕਹਿੰਦੇ ਹਾਂ, ਜਿੰਨ੍ਹਾਂ ਦੇ ਚਿਹਰੇ ‘ਤੇ ਲੱਗੀਆਂ ਅੱਖਾਂ ਰਾਹੀਂ ਦਿੱਸਦਾ ਨਾ ਹੋਵੇ ਪਰ ਗੁਰਬਾਣੀ ਦੀ ਭਾਸ਼ਾ ਅਨੁਸਾਰ ਉਹਨਾਂ ਨੂੰ ਅੰਨ੍ਹੇ ਨਹੀਂ ਆਖਿਆ ਜਾਂਦਾ, ਜਿਹਨਾਂ ਨੂੰ ਪਰਮੇਸ਼ਰ ਦੇ ਹੁਕਮ ਅਨੁਸਾਰ ਅੱਖਾਂ ਨਾ ਮਿਲੀਆਂ ਹੋਣ । ਅਸਲ ਵਿਚ ਅੰਨ੍ਹੇ ਉਹ ਹਨ ਜੋ ਹੁਕਮ (ਖਸਮੁ/ਸਚੁ) ਨੂੰ ਨਹੀਂ ਬੁੱਝਦੇ । ਜਿਸ ਕਰਕੇ ਉਹਨਾਂ ਦੀ ਤਾਲ ਖਸਮੁ/ਸਚੁ ਨਾਲ ਨਹੀ ਮਿਲਦੀ | “ਇਹੁ ਸਚੁ ਸਭਨਾ ਕਾ ਖਸਮੁ ਹੈ” ਅਤੇ “ਹੁਕਮੈ ਅੰਦਰਿ ਸਭੁ ਕੋ” ਖਸਮੁ ਦੀ ਰਜ਼ਾ ਵਿਚ ਰਾਜ਼ੀ/ਖੁਸ਼ੀ ਨਾਲ ਚੱਲਣਾ ਹੀ ਸਚੁ ਜਾਂ ਹੁਕਮੁ ਦੀ ਤਾਲ ਵਿਚ ਤਾਲ ਮਿਲਾਉਣਾ ਹੈ, ਸਵਾਲ ਪੈਦਾ ਹੁੰਦਾ ਹੈ ਕੀ ਹੁਕਮ ਕੀ ਹੈ ? ਜੋ ਹੋ ਗਿਆ, ਜੋ ਹੋ ਰਿਹਾ ਹੈ ਜਾਂ ਜੋ ਹੋਵੇਗਾ ਉਹ ਹੁਕਮ ਹੈ । ਹੁਕਮ ਗੁਰਬਾਣੀ ਤੋਂ ਪੜ੍ਹ ਕੇ (ਸਿੱਖਿਆ ਲੈ ਕੇ) ਹੀ ਬੁਝਿਆ ਜਾ ਸਕਦਾ ਹੈ । ਸਾਡੀ ਆਪਣੀ ਮਰਜੀ/ਭਾਣਾ ਹੀ ਹੁਕਮੁ ਦਾ ਵਿਰੋਧ ਕਰਨ ਦੀ ਕੋਸ਼ਿਸ਼ ਹੈ, ਭਾਵੇਂ ਕਿ ਅਸੀਂ ਹੁਕਮੁ ਦਾ ਵਿਰੋਧ ਕਰ ਨਹੀਂ ਸਕਦੇ, ਪਰ ਸਾਡੀ ਅਜਿਹਾ ਕਰਨ ਦੀ ਇਛਾ ਹੀ ਸਾਨੂੰ ਅੰਨ੍ਹੇ ਬਣਾ ਦਿੰਦੀ ਹੈ ।“ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥ {ਪੰਨਾ 922}” ਹਿੰਦੂ ਅੰਨ੍ਹ੍ਹਾ ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ ॥ {ਪੰਨਾ 875} ਇਹ ਪੰਗਤੀ ਤਾਂ ਠੀਕ ਹੈ ਪਰ ਸਵਾਲ ਹੈ ਕੀ ਅੰਨ੍ਹਾਂ ਕੋਣ ਹੈ – ਘੁਥੇ:- ਬੇਤਾਲੇ – ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ ॥ ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ ॥੧॥ {ਪੰਨਾ 954}ਮ: ੨ ॥ ਸੋ ਕਿਉ ਅੰਧਾ ਆਖੀਐ ਜਿ ਹੁਕਮਹੁ ਅੰਧਾ ਹੋਇ ॥ ਨਾਨਕ ਹੁਕਮੁ ਨ ਬੁਝਈ ਅੰਧਾ ਕਹੀਐ ਸੋਇ ॥੩॥ {ਪੰਨਾ 954} ਅੰਨ੍ਹਾ (ਗਿਆਨ ਦੀਆਂ ਅੱਖਾਂ ਤੋਂ ਬਿਨ੍ਹਾ ਵਾਲਾ) ਥਾਂ ਥਾਂ ਚੋਟਾਂ/ਠੇਡੇ ਹੀ ਖਾਂਦਾ ਹੈ । “ਹਮ ਹਿੰਦੂ ਨਹੀਂ” ਦੀ ਲੜਾਈ ਲੜਨ ਵਾਲਿਓ ਆਓ ਆਪਣੇ ਅੰਦਰ ਝਾਤੀ ਮਾਰੀਏ..”ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥” ਕਿ ਅਸੀਂ ਵੀ ਗੁਰਬਾਣੀ ਦੀ ਭਾਸ਼ਾ ਅਨੁਸਾਰ ਏਸ ਸ਼੍ਰੇਣੀ ਵਿਚ ਸ਼ਾਮਿਲ ਤਾਂ ਨਹੀਂ..ਕਿਉਂਕਿ:-“ਹਿੰਦੂ=ਅੰਨ੍ਹ੍ਹਾ, ਅੰਨ੍ਹ੍ਹਾ=ਖਸਮਹੁ ਘੁਥੇ, ਖਸਮਹੁ ਘੁਥੇ=ਹੁਕਮੁ ਨ ਬੁਝਈ, ਹੁਕਮੁ ਨ ਬੁਝਈ = ਅੰਨ੍ਹ੍ਹਾ ||ਨੋਟ – ਜੇਕਰ ਕੋਈ ਟਾਈਪ ਕਰਨ ਵਿੱਚ ਗਲਤੀ ਰਹਿ ਗਈ ਹੋਵੇ ਤਾਂ ਉਸ ਲਈ ਅਸੀਂ ਮਾਫੀ ਚਾਹੁੰਦੇ ਹਾਂ ।