ਅੱਗੇ ਪੜ੍ਹੋ -: ਸ਼ੇਅਰ ਜਰੂਰ ਕਰੋ । ਜਦੋਂ 10 ਸਿੱਖਾਂ ਨੇ ਕੀਤਾ 10000 ਪਠਾਣਾਂ ਦਾ ਮੁਕਾਬਲਾ –

1197

12 ਸਤੰਬਰ 1897 ਨੂ ਅੰਗ੍ਰੇਜ਼ੀ ਫੌਜ਼ ਦੀ 36ਵੀੰ ਰੇਜਿਮੇੰਟ ਨੂ ਕਰੀਬਨ 10,000 ਅਫਰੀਦੀ ਪਠਾਨਾਂ ਨੇ ਸਾਰਾਗੜੀ, ਕਿਲਾ ਲੋਖਾਰਟ –NWFP ਸੂਬਾ (ਹੁਣ ਪਾਕਸਤਾਨ) ਵਿਖੇ ਘੇਰੇ ਵਿਚ ਲੈ ਲਿਆ! (ਇਹ ਅਫਰੀਦੀ ਪਠਾਨ ਆਪਣੇ ਆਪ ਨੂ ਪਰਸ਼ਿਆ-ਇਰਾਨ ਦੇ ਇਕ ਪੁਰਾਣੇ ਬਾਦਸ਼ਾਹ ਫਰੀਉੱਦੀਨ ਦੇ ਖਾਨਦਾਨ ਚੋਣ ਦਸਦੇ ਨੇ!) ਇਸ ਖਤਰਨਾਕ ਜੰਗ ਵਿਚ, ਜਿਸਨੂ ਇਥੋਂ ਦੇ ਸਥਾਨਿਕ ਲੋਕ ਤੀਰਾ-ਜੁਧ, ਜਾਂ ਸਾਰਾਗੜੀ ਜੁਧ ਦੇ ਨਾਓਂ ਨਾਲ ਚੇਤੇ ਕਰਦੇ ਨੇ, ਇਹ ਜੁਧ ਹਵਾਲਦਾਰ ਈਸ਼ਰ ਸਿੰਘ ਦੀਕਮਾਨ ਹੇਠ 12 ਸਤੰਬਰ 1897 ਨੂ ਲੜੀ ਗਈ ਸੀ! ਅਫਰੀਦੀ ਪਠਾਣਾ ਵੱਲੋਂ ਦਿੱਤੇ ਗਾਏ ਅੰਕੜਿਆਂ ਮੁਤਾਬਕ 200 ਪਠਾਨ ਮਾਰੇ ਗਏ ਸੀ | ਅਤੇ 1000 ਪਠਾਨ ਜਖਮੀ ਹੋਏ ਸੀ! ਇਸ ਲੜਾਈ ਦੇ ਅਖੀਰ ਵਿਚ ਸਿਰਫ ਹਵਾਲਦਾਰ ਈਸ਼ਰ ਸਿੰਘ ਜੀ ਹੀ ਜਿਓੰਦੇ ਬਚੇ ਸੀ, ਓਹਨਾ ਦੇ ਚਾਰੇ ਪਾਸੇ ਸੀ ਓਹਨਾ ਦੇ ਸ਼ਹੀਦ ਹੋਏ 20 ਅਮ੍ਰਿਤਧਾਰੀ ਸਿਖ ਫੌਜੀਆਂ ਦੀਆਂ ਛਿਤਰੀਆਂ ਲੋਥਾਂ! ਬਿਨਾ ਕਿਸੇ ਡਰ ਜਾਂ ਘਬਰਾਹਟ ਦੇ ਇਸ ਕੱਲੇ ਸਿਖ ਹਵਾਲਦਾਰ ਨੇ ਸਿਖ ਕੌਮ ਦੀ ਚੜਦੀ ਕਲਾ (High spirit) ਨੂ ਕਾਇਮ ਰਖਦਿਆਂ ਆਪਣੇ ਅਖੀਰਲੇ ਸਾਹ ਤਕ ਇਹਨਾ ਪਠਾਨਾਂ ਨਾਲ ਕਈ ਘੰਟਿਆਂ ਤਕ ਮੋਰਚਾ ਲਿਆ! ਇੰਜ ਓਹਨਾ ਸਾਰੇ ਹੀ 21 ਸਿਖ ਅਮ੍ਰਿਤ ਧਾਰੀ ਫੌਜੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਵਿਤਰ ਬਚਨਾਂ ਨੂ ਮੁਖ ਰਖਦੇ ਹੋਏ …”ਸਵਾ ਲਾਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ!!” ਨੂ ਸੁਫਲਾ ਕੀਤਾ! ਇਹਨਾ ਸਾਰੇ 21 ਸਿਖ ਫੌਜੀਆਂ ਨੂ ਇਹਨਾ ਦੀ ਸ਼ਹਾਦਤ ਤੋਂ ਬਾਦ ਫੌਜ਼ ਦੇ ਸਭ ਤੋਂ ਉਚੇਚੇ ਬਹਾਦਰੀ ਦੇ ਤਮਗੇ…. INDIAN ORDER OF MERITT (IOM) ਦੇ ਨਾਲ ਸਤਿਕਾਰਿਆ ਗਿਆ ! ਇਹ ਤਮਗਾ ਅੱਜ ਦੇ ਵੇਲੇ ਪਰਮ ਵੀਰ ਚੱਕਰ ਦੇ ਤੁੱਲ ਹੈ! ਏਡੀ ਵੱਡੀ ਗਿਣਤੀ ਵਿਚ ਇਸ ਤੋਂ ਪਹਿਲਾਂ ਇਕੋ ਦਿਨ ਵਿਚ ਕਿਸੇ ਵੀ ਮੁਲਕ ਵੱਲੋਂ, ਕਿਸੇ ਵੀ ਥਾਂ ਤੇ ਇੰਨੇ ਬਹਾਦਰੀ ਦੇ ਤਮਗੇ ਨਹੀਂ ਸੀ ਵੰਡੇ ਗਏ! ਇਹਨਾ ਸਿਖਾਂ ਦੀ ਲਾਸ਼ਾਨੀ ਬਹਾਦਰੀ ਦੇ ਕਿੱਸੇ —-ਫੌਜੀ ਇਤਿਹਾਸ ਵਿਚ ਬੇਜੋੜ ਨੇ! ਜਦੋਂ ਇਹਨਾ ਸਿਖ ਫੌਜੀਆਂ ਦੀ ਬੇਮਿਸਾਲ ਬਹਾਦਰੀ ਅਤੇ ਸ਼ਹਾਦਤ ਦੀ ਖਬਰ ਇੰਗਲੈਂਡ ਪੁਜੀ ਤਾਂ ਬ੍ਰਿਟਿਸ਼ ਪਾਰਲੀਆਮੇੰਟ ਨੇ ਆਪਣਾ ਇਕ ਖਾਸ ਇਜਲਾਸ ਸੱਦ ਕੇ ਸਾਰੇ ਹੀ ਮੈਮਬਰਾਂ ਵੱਲੋਂ ਇਹਨਾ ਸਾਰੇ ਹੀ 21 ਸਿਖ ਫੌਜੀਆਂ ਨੂ ਓਹਨਾ ਦੀ ਲਾਸ਼ਾਨੀ ਬਹਾਦਰੀ ਅਤੇ ਫੇਰ ਸ਼ਹਾਦਤ ਤੇ ਦੋ ਮਿੰਟ ਦਾ ਮੌਨ (ਚੁੱਪੀ) ਰਖ ਕੇ ਆਪਣੀ ਸ਼ਰਧਾਂਜਲੀ ਪੇਸ਼ ਕੀਤੀ ! ਓਹਨਾ ਦੀ ਯਾਦਗਾਰ ਵਿਚ ਇਹ ਲਫਜ਼ ਲਿਖੇ ਗਏ ਕਿ ”ਇਸ ਹਾਊਸ ਦੇ ਸਾਰੇ ਮੈਮਬਰ ਸਾਰਾ ਗੜੀ ਦੇ ਸਿਖਾਂ ਦੀ ਇਸ ਬੇ ਮਿਸਾਲ ਬਹਾਦਰੀ ਦੀ ਕਦਰ ਕਰਦੇ ਹੋਏ ਫਖਰ ਮਸੂਸ ਕਰਦੇ ਨੇ! ਬ੍ਰਿਟਿਸ਼ ਅਤੇ ਭਾਰਤੀ 36 ਵੀੰ ਸਿਖ ਰੇਜਿਮੇੰਟ ਦੀ ਬਹਾਦਰੀ ਤੇ ਫਖਰ ਕਰਦੇ ਹੋਏ ਕੋਈ ਸੰਗ ਮਸੂਸ ਨਹੀਂ ਕਰਣਗੇ ਜੇਕਰ ਓਹਨਾ ਦੀ ਸ਼ਾਨ ਵਿਚ ਇਹ ਲਫਜ਼ ਲਿਖੇ ਜਾਣ ਕਿ ”ਇਸ ਹਾਊਸ ਦੇ ਸਾਰੇ ਮੈਮਬਰ ਸਾਰਾ ਗੜੀ ਦੇ ਸਿਖਾਂ ਦੀ ਇਸ ਬੇ ਮਿਸਾਲ ਬਹਾਦਰੀ ਦੀ ਕਦਰ ਕਰਦੇ ਹੋਏ ਫਖਰ ਮਸੂਸ ਕਰਦੇ ਨੇ! ਬ੍ਰਿਟਿਸ਼ ਅਤੇ ਭਾਰਤੀ 36 ਵੀੰ ਸਿਖ ਰੇਜਿਮੇੰਟ ਦੀ ਬਹਾਦਰੀ ਤੇ ਫਖਰ ਕਰਦੇ ਹੋਏ ਕੋਈ ਸੰਗ ਮਸੂਸ ਨਹੀਂ ਕਰਣਗੇ ਜੇਕਰ ਓਹਨਾ ਦੀ ਸ਼ਾਨ ਵਿਚ ਇਹ ਲਫਜ਼ ਲਿਖੇ ਜਾਣ ਕਿ … ’ਜਿਸ ਫੌਜ਼ ਵਿਚ ਇਹੋ ਜਿਹੇ ਬਹਾਦਰ ਸਿਖ ਹੋਣ, ਓਹ ਫੌਜ਼ ਕਦੇ ਵੀ, ਕਿਸੇ ਵੀ ਜੰਗ ਵਿਚ ਕਦੀ ਵੀ ਹਾਰ ਨਹੀਂ ਸਕਦੀ! ‘ ਇਹਨਾ ਸਾਰੇ 21 ਸਿਖ ਫੌਜੀਆਂ ਦੀ ਸ਼ਹਾਦਤ ਤੋਂ ਬਾਦ ਲਾਸ਼ਾਨੀ ਬਹਾਦਰੀ ਲਈ ਬਹਾਦਰੀ ਦੇ ਇਨਾਮਾ ਅਤੇ ਤਮਗਿਆਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਏਡੀ ਵੱਡੀ ਗਿਣਤੀ ਵਿਚ ਕਿਸੇ ਇਕ ਦਿਨ ਵਿਚ ਇਨੇ ਉਚੇਚੇ ਬਹਾਦਰੀ ਦੇ ਇਨਾਮਤ ਇਸ ਤੋਂ ਪਹਿਲਾਂ ਕਦੀ ਨਹੀਂ ਸੀ ਵੰਡੇ ਗਏ! – ਹੋਰ ਨਵੀਆਂ News Update ਆਪਣੇ ਮੋਬਾਇਲ ਤੇ ਪਾਉਣ ਲਈ ਸਾਡਾ Facebook ਪੇਜ Sikh Media Of Punjab ਲਾਈਕ ਕਰ ਸਕਦੇ ਹੋ ਜੀ ।ਅਤੇ ਤੁਸੀਂ ਸਾਡੇ ਨਾਲ You Tube ਉੱਪਰ ਵੀ ਸਾਡਾ ਚੈਨਲ – Sikh Media Of Punjab – Subscribe ਕਰਕੇ ਸਾਡੇ ਨਾਲ ਜੁੜ ਸਕਦੇ ਹੋ ਜੀ |