ਭਗਤ ਸਿੰਘ ਦੀ ਸੋਚ ਨਾਲ ਨਾਲ ਨਹੀਂ ਬਚ ਸਕਦਾ ਪੰਜਾਬ !! – ਅੱਗੇ ਜਰੂਰ ਪੜੋ । ਅਤੇ ਸ਼ੇਅਰ ਕਰੋ ਜੀ ।

791

ਭਗਤ ਸਿੰਘ ਦਾ ਪਿਛੋਕੜ ਆਰੀਆ ਸਮਾਜੀ ਸੀ, ਭਗਤ ਸਿੰਘ ਦੇ ਦਾਦੇ ਅਰਜਨ ਸਿੰਘ ਨੇ ਗ੍ਰੰਥ ਸਾਹਿਬ ‘ਤੇ ਕਿਤਾਬ ਲਿਖ ਕੇ ਇਹ ਸਿੱਧ ਕੀਤਾ ਹੈ ਕਿ ਬਾਣੀ ਸਿਰਫ਼ ਵੇਦਾਂ ਦਾ ਹੀ ਉਤਾਰਾ ਹੈ। ਉਨ੍ਹਾਂ ਕਿਹਾ ਅੱਜ ਸਿੱਖਾਂ ਨੂੰ ਖੁਸ਼ ਕਰਨ ਲਈ ਭਗਤ ਸਿੰਘ ਦੀਆਂ ਲਿਖਤਾਂ ਵਿਚ ਸਿੱਖ ਸ਼ਬਦ ਘੁਸੇੜੇ ਜਾ ਰਹੇ ਹਨ ਜਦ ਕਿ ਉਸ ਦਾ ਸਿੱਖੀ ਨਾਲ ਕੋਈ ਲਾਗਾ ਦੇਗਾ ਹੀ ਨਹੀਂ ਸੀ ” ਇਹ ਸ਼ਬਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਿਜਨਲ ਸੈਂਟਰ ਗੁਰੂ ਕਾਂਸ਼ੀ ਕਾਲਜ ਵਿਖੇ ‘ਸ਼ਹੀਦ ਭਗਤ ਸਿੰਘ : ਜੀਵਨ ਅਤੇ ਵਿਚਾਰਧਾਰਾ‘ ਬਾਰੇ ਦੋ ਰੋਜ਼ਾ ਸੈਮੀਨਾਰ ਕਰਵਾਇਆ ਗਿਆ ਸੀ ਜਿਸ ਵਿਚ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਣ ਸਿੰਘ ਨੇ ਬੜੇ ਮਾਣ ਨਾਲ ਕਹੇ I ਸ. ਅਜਮੇਰ ਸਿੰਘ ਨੇ ਆਪਣਾ ਪਰਚਾ ਪੜ੍ਹਦਿਆਂ ਕਿਹਾ ਕਿ ਪਿਛਲੇ ਸਾਲ ‘ਹਿੰਦੁਸਤਾਨ ਟਾਈਮਜ਼‘ ਅਖਬਾਰ ਨੇ ਇਕ ‘ਓਪੀਨੀਅਨ ਪੋਲ’ ਕਰਵਾਇਆ ਸੀ ਕਿ ਭਾਰਤ ਦੇ ਆਜ਼ਾਦੀ ਸੰਗਰਾਮੀਆਂ ਵਿਚੋਂ ‘ਮਹਾਂ ਨਾਇਕ’ ਦਾ ਰੁਤਬਾ ਕਿਸ ਨੂੰ ਦਿੱਤਾ ਜਾ ਸਕਦਾ ਹੈ? ਇਸ ਵਿਚ ਮਹਾਤਮਾ ਗਾਂਧੀ ਅਤੇ ਸ਼ਹੀਦ ਭਗਤ ਸਿੰਘ ਦੀਆਂ ਵੋਟਾਂ ਤਕਰੀਬਨ ਬਰਾਬਰ ਬਰਾਬਰ ਸਨ। ਕਿਸੇ ਇਕ ਵੀ ਵਿਅਕਤੀ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਜਾਂ ਕਿਸੇ ਹੋਰ ਗਦਰੀ ਬਾਬੇ ਦਾ ਜਿ਼ਕਰ ਨਹੀਂ ਸੀ ਕੀਤਾ। ਸ: ਅਜਮੇਰ ਸਿੰਘ ਨੇ ਕਿਹਾ ਕਿ ਬੇਸ਼ੱਕ ਆਮ ਧਾਰਨਾ ਇਹ ਬਣੀ ਹੋਈ ਹੈ ਕਿ ਸ਼ਹੀਦ ਭਗਤ ਸਿੰਘ ਅਤੇ ਗਾਂਧੀ ਦੋ ਵੱਖੋ-ਵੱਖਰੇ ਧਰੁਵਾਂ ‘ਤੇ ਖੜ੍ਹੇ ਸਨ ਅਤੇ ਉਨ੍ਹਾਂ ਵਿਚਕਾਰ ਕੁੱਝ ਵੀ ਸਾਂਝਾ ਨਹੀਂ ਸੀ। ਪਰ ਹਕੀਕਤ ਇਹ ਨਹੀਂ। ਉਨ੍ਹਾਂ ਵਿਚਕਾਰ ਬੁਨਿਆਦੀ ਵਿਚਾਰਧਾਰਾ ਦੀ ਤਕੜੀ ਸਾਂਝ ਸੀ। ਦੋਨੋਂ ਰਾਸ਼ਟਰਵਾਦ ਦੀ ਅਧੁਨਿਕ ਵਿਚਾਰਧਾਰਾ ਨੂੰ ਇਕੋ ਜਿੰਨੀ ਸਿ਼ੱਦਤ ਨਾਲ ਪ੍ਰਨਾਏ ਹੋਏ ਸਨ। ਉਨ੍ਹਾਂ ਵਿਚਕਾਰ ਆਜ਼ਾਦੀ ਹਸਲ ਕਰਨ ਦੇ ਢੰਗ-ਤਰੀਕਿਆਂ ਬਾਰੇ ਤਿੱਖੇ ਵਖਰੇਵੇਂ ਸਨ, ਪਰ ਰਾਸ਼ਟਰਵਾਦ ਦੇ ਸੰਕਲਪ ਤੇ ਕਾਜ਼ ਨਾਲ ਦੋਵਾਂ ਦੀ ਸਾਂਝ ਤੇ ਸ਼ਰਧਾ ਵਿਚ ਕੋਈ ਅੰਤਰ ਭੇਦ ਨਹੀਂ ਸੀ।
ਗਾਂਧੀ ਅਤੇ ਭਗਤ ਸਿੰਘ ਦੀ ਵਿਚਾਰਧਾਰਾ ਵਿਚ ਇਕ ਸਾਂਝ ਸੀ ਕਿ ਉਨ੍ਹਾਂ ਦਾ ਸਾਰਾ ਜ਼ੋਰ ਰਾਜਨੀਤਕ ਆਜ਼ਾਦੀ ਦੇ ਪੱਖ ਵਿਚ ਉਲਰਿਆ ਹੋਇਆ ਸੀ। ਅਜਮੇਰ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦੇ ਤਿੰਨ ਥੰਮ ਹਨ, ਪਹਿਲਾ ਨੈਸ਼ਨਲਲਿਜ਼ਮ (ਰਾਸ਼ਟਰਵਾਦ), ਦੂਜਾ ਸੈਕੂਲਰਿਜ਼ਮ (ਧਰਮ ਨਿਰਪੱਖਤਾ), ਤੇ ਤੀਜਾ ਸੋਸ਼ਲਿਜਮ (ਸਮਾਜਵਾਦ)। ਇਹ ਤਿੰਨੇ ਸੰਕਲਪ ਹੀ ਪੱਛਮ ਵਿਚ ਪੈਦਾ ਹੋਏ ਹਨ। ਪੱਛਮ ਦੇ ਚਿੰਤਕਾਂ ਨੇ ਰਾਸ਼ਟਰਵਾਦ ਨੂੰ ਧਰਮ ਤੋਂ ਉਪਰ ਥਾਂ ਦਿਤੀ ਹੈ, ਉਨ੍ਹਾਂ ਨੇ ਵੱਖ ਵੱਖ ਸੱਭਿਆਚਾਰਾਂ ਤੇ ਪਛਾਣਾਂ ਨੂੰ ਦਰੜਕੇ ਰਾਸ਼ਟਰਵਾਦ ਰਾਹੀਂ ‘ਇੱਕ ਕੌਮ ਇੱਕ ਦੇਸ਼’ ਦਾ ਸੰਕਲਪ ਪੈਦਾ ਕੀਤਾ ਹੈ। ਇਸ ਰਾਸ਼ਟਰਵਾਦ ਵਿਚੋਂ ਹੀ ਬਸਤੀਵਾਦ ਦਾ ਜਨਮ ਹੋਇਆ ਸੀ ਅਤੇ ਇਸ ਵਿਚੋਂ ਹੀ ਸੰਸਾਰ ਜੰਗਾਂ ਦਾ ਕੈਂਸਰ ਤੇ ਹਿਟਲਰ ਦਾ ਫਾਂਸ਼ੀਵਾਦ ਪੈਦਾ ਹੋਇਆ। ਉਨ੍ਹਾਂ ਕਿਹਾ ਕਿ ਭਾਰਤ ਵਿਚ ਸਭ ਤੋਂ ਪਹਿਲਾਂ ਰਾਸ਼ਟਰਵਾਦ ਦਾ ਸੰਕਲਪ ਬੰਗਾਲ ਦੇ ਸਵਰਨ ਜਾਤੀ ਬੁੱਧੀਮਾਨਾਂ ਨੇ ਅਪਣਾਇਆ ਤੇ ਪ੍ਰਚਾਰਿਆ। ਉਨ੍ਹਾਂ ਨੇ ਦੇਸ਼ਭਗਤੀ ਅਤੇ ਰਾਸ਼ਟਰਵਾਦ ਨੂੰ ਰਲਗੱਡ ਕਰ ਦਿੱਤਾ ਹੈ। ਦੇਸ਼ ਭਗਤੀ ਇੱਕ ਜਜ਼ਬਾ ਹੈ
ਜਦਕਿ ਰਾਸ਼ਟਰਵਾਦ ਇੱਕ ਵਿਚਾਰਧਾਰਾ ਹੈ। ਭਾਰਤ ਇੱਕ ਬਹੁਕੌਮੀ ਦੇਸ਼ ਹੈ। ਇਸ ਵਿਚ ਵੱਖ ਵੱਖ ਧਰਮਾਂ ਤੇ ਵੱਖ ਵੱਖ ਸੱਭਿਆਚਾਰਾਂ ਦੇ ਲੋਕ ਰਹਿੰਦੇ ਹਨ ਪਰ ਰਾਸ਼ਟਰਵਾਦੀ ਦੇਸ਼ ਭਗਤਾਂ ਨੇ ਇਹ ਸ਼ਰਤ ਬਣਾ ਦਿੱਤੀ ਕਿ ਇਨ੍ਹਾਂ ਸੱਭਿਆਚਾਰਾਂ ਤੇ ਪਛਾਣਾਂ ਨੂੰ ਖ਼ਤਮ ਕਰਕੇ ਇਕੋ ਸਾਂਝੀ ਭਾਰਤੀ ਕੌਮ ਤੇ ਇਕੋ ਸਾਂਝੀ ਭਾਰਤੀ ਪਛਾਣ ਸਥਾਪਤ ਕੀਤੀ ਜਾਵੇ, ਤਾਂ ਕਿ ਦੇਸ਼ ਇੱਕ ਮੁੱਠ ਤੇ ਇਕੱਠਾ ਹੋ ਕੇ ਅੰਗਰੇਜ਼ਾਂ ਦੇ ਖਿਲਾਫ ਲੜ ਸਕੇ। ਭਗਤ ਸਿੰਘ ਇਸੇ ਰਾਸ਼ਟਰਵਾਦ ਦਾ ਬੁਲਾਰਾ ਹੈ। 1947 ਤੋਂ ਪਹਿਲਾਂ ਇਹ ਰਾਸ਼ਟਰਵਾਦ ਦੇਸ਼ ਦੀ ਰਾਜਸੀ ਆਜ਼ਾਦੀ ਦਾ ਹਥਿਆਰ ਸੀ, ਪਰ ਅੱਜ ਇਹ ਰਾਸ਼ਟਰਵਾਦ ਭਾਰਤੀ ਸਟੇਟ ਦੀ ਸਰਕਾਰੀ ਵਿਚਾਰਧਾਰਾ ਹੈ, ਜਿਸ ਨੂੰ ਭਾਰਤ ਅੰਦਰ ਵਸਦੀਆਂ ਘੱਟਗਿਣਤੀ ਕੌਮਾਂ ਤੇ ਦਲਿਤਾਂ ਦੇ ਖਿਲਾਫ਼ ਹਥਿਆਰ ਵਜੋਂ ਬੇਰਹਿਮੀ ਨਾਲ ਵਰਤਿਆ ਜਾ ਰਿਹਾ ਹੈ। ਇਸ ਘਾਤਕ ਹਥਿਆਰ ਨਾਲ ਘੱਟਗਿਣਤੀ ਵਰਗਾਂ ਦੇ ਧਰਮ,ਸੱਭਿਆਚਾਰ ਤੇ ਉਨ੍ਹਾਂ ਦੀਆਂ ਪਛਾਣਾਂ ਖਤਮ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਦੇ ਧਾਰਮਿਕ ਅਸਥਾਨਾਂ ਨੂੰ ਢਾਹ ਢੇਰੀ ਕੀਤਾ ਜਾ ਰਿਹਾ ਹੈ। ਰਾਸ਼ਟਰਵਾਦ ਵਿਚੋਂ ਹੀ ਕੌਮਾਂ ਦੇ ਸਰਬਨਾਸ਼ (ਘੲਨੋਚਦਿੲ) ਦਾ ਏਜੰਡਾ ਨਿਕਲਦਾ ਹੈ। ਸ: ਅਜਮੇਰ ਸਿੰਘ ਨੇ ਰਾਸ਼ਟਰਵਾਦ ਦੇ ਖ਼ਤਰੇ ਪ੍ਰਤੀ ਸੁਚੇਤ ਕਰਦਿਆਂ ਕਿਹਾ ਕਿ ਭਾਰਤ ਦੀ ਨਸਲੀ ਤੇ ਸਭਿਆਚਾਰਕ ਵਿਭਿੰਨਤਾ ਇਸ ਤਰ੍ਹਾਂ ਹੈ ਜਿਵੇਂ ਪਲੇਟ ਵਿਚ ਸਲਾਦ ਪਿਆ ਹੋਵੇ, ਜਿਸ ਵਿਚ ਖੀਰਾ, ਮੂਲੀ, ਪਿਆਜ, ਧਨੀਆ, ਚਕੰਦਰ, ਬਰੌਕਲੀ, ਅਦਿ ਵਸਤਾਂ ਵੱਖ ਵੱਖ ਪਈਆਂ ਵੀ ਇਕੱਠੀਆਂ ਹੁੰਦੀਆਂ ਹਨ, ਪਰ ਜੇਕਰ ਇਨ੍ਹਾਂ ਨੂੰ ਗਰਾਇੰਡਰ ਵਿਚ ਪਾ ਕੇ ਚਟਣੀ ਬਣਾ ਦਿਤੀ ਜਾਵੇ ਤਾਂ ਚਟਣੀ ਵਿਚੋਂ ਉਸੇ ਚੀਜ਼ ਦਾ ਸੁਆਦ ਵੱਧ ਆਵੇਗਾ ਜਿਸ ਦੀ ਮਾਤਰਾ ਵੱਧ ਹੋਵੇਗੀ। ਸੋ ਭਾਰਤੀ ਸਟੇਟ ਅਤੇ ਭਗਤ ਸਿੰਘ ਦਾ ਰਾਸ਼ਟਰਵਾਦ, ਵੱਖ ਵੱਖ ਕੌਮਾਂ, ਧਰਮਾਂ ਅਤੇ ਸੱਭਿਆਚਾਰਾਂ ਦੀ ਚਟਣੀ ਬਣਕੇ ਰਹਿ ਗਿਆ ਹੈ I