ਪਾਕਿਸਤਾਨ ਦੇ ਲੋਕ ਵੀ ਨਹੀਂ ਚਾਹੁੰਦੇ ਜੰਗ….. ਵੇਖੋ ਵੀਡੀਓ ਸ਼ੇਅਰ ਕਰੋ

213

ਪਾਕਿਸਤਾਨ ਦੇ ਲੋਕ ਵੀ ਨਹੀਂ ਚਾਹੁੰਦੇ ਜੰਗ… ਵੇਖੋ ਵੀਡੀਓ ਸ਼ੇਅਰ ਕਰੋ – ਭਾਰਤੀ ਪਾਇਲਟ ਅਭਿਨੰਦਨ ਦੀ ਰਿਹਾਈ ਲਈ ਪਾਕਿਸਤਾਨੀ ਜਨਤਾ ਵੀ ਸੜਕਾਂ ਤੇ ਉਤਰੀ | ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਵਿੱਚ ਕੀਤੀ ਗਈ ਦੂਜੀ ਸਰਜੀਕਲ ਸਟਰਾਈਕ ਦਾ ਮਾਮਲਾ ਲਗਾਤਾਰ ਸੁਰਖੀਆਂ ਵਿਚ ਚੱਲ ਰਿਹਾ ਹੈ। ਪਲ ਪਲ ਵਿੱਚ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਭਾਰਤੀ ਹਵਾਈ ਸੈਨਾ ਦੇ ਕਮਾਂਡਰ ਅਭਿਨੰਦਨ ਨੂੰ ਪਾਕਿਸਤਾਨੀ ਆਰਮੀ ਨੇ ਆਪਣੀ ਹਿਰਾਸਤ ਵਿੱਚ ਰੱਖਿਆ ਹੋਇਆ ਹੈ ਅਤੇ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੂੰ ਸਹੀ ਸਲਾਮਤ ਭਾਰਤ ਦੇ ਹਵਾਲੇ ਕੀਤਾ ਜਾਵੇਗਾ।ਅਜਿਹੇ ਵਿੱਚ ਜਿੱਥੇ ਦੋਨਾਂ ਮੁਲਕਾਂ ਵਿੱਚ ਦਰਾਰ ਬਾਜ਼ੀਆਂ ਕਰਕੇ ਜੰਗ ਦਾ ਮਾਹੌਲ ਬਣਿਆ ਹੋਇਆ ਸੀ ਤਾਂ ਦੋਵਾਂ ਦੇ ਦੇਸ਼ਾਂ ਦੇ ਨਾਗਰਿਕਾਂ ਨੇ ਜੰਗ ਦਾ ਕਰੜੇ ਸ਼ਬਦਾਂ ਵਿਚ ਵਿਰੋਧ ਕੀਤਾ। ਪਾਕਿਸਤਾਨੀ ਨਾਗਰਿਕਾਂ ਦੁਆਰਾ ਵੀ ਸ਼ਾਂਤੀ ਦੀ ਅਪੀਲ ਕਰਦਿਆਂ ਲਾਹੌਰ ਪ੍ਰੈੱਸ ਕਲੱਬ ਦੇ ਬਾਹਰ ਵੱਡੇ ਪੱਧਰ ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਪਾਕਿਸਤਾਨੀ ਨਾਗਰਿਕਾਂ ਨੇ ਆਪਣੇ ਹੱਥ ਵਿਚ ਬੈਨਰ ਪੋਸਟਰ ਫੜ ਕੇ ਸ਼ਾਂਤੀ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੇ ਇਸ ਧਰਨੇ ਦੇ ਜ਼ਰੀਏ ਜੰਗ ਤੋਂ ਦੂਰ ਰਹਿ ਕੇ ਸ਼ਾਂਤੀ ਦੀ ਮੰਗ ਕੀਤੀ ਹੈ। ਅਜਿਹੇ ਵਿੱਚ ਭਾਰਤ ਦੇ ਲੋਕਾਂ ਨੇ ਵੀ ਸ਼ਾਂਤੀ ਦੀ ਅਪੀਲ ਕੀਤੀ। ਦੋਵਾਂ ਦੇਸ਼ਾਂ ਨੂੰ ਚਾਹੇ ਮੀਡੀਆ ਤਾਂ ਨਹੀਂ ਜੋੜ ਪਾਇਆ ਪਰ ਸੋਸ਼ਲ ਮੀਡੀਆ ਨੇ ਇੱਕ ਦੂਜੇ ਦੇਸ਼ ਦੇ ਦਿਲਾਂ ਦੇ ਤਾਰ ਜ਼ਰੂਰ ਜੋੜ ਦਿੱਤੇ ਹਨ। ਦੇਸ਼ ਦੀ ਵੰਡ ਤੋਂ ਬਾਅਦ ਦੀ ਚੱਲੀ ਆ ਰਹੀ ਦੋਵਾਂ ਦੇਸ਼ਾਂ ਦੀ ਦੁਸ਼ਮਣੀ ਕਰਕੇ ਦੋਵਾਂ ਦੇਸ਼ਾਂ ਦਾ ਹੀ ਬਹੁਤ ਨੁਕਸਾਨ ਪਹਿਲਾਂ ਹੀ ਹੋ ਚੁੱਕਾ ਹੈ ਪਰ ਹੁਣ ਨਾਗਰਿਕ ਹੋਰ ਨੁਕਸਾਨ ਨਹੀਂ ਚਾਹੁੰਦੇ। ਤੁਸੀਂ ਵੇਖੋ ਪਾਕਿਸਤਾਨ ਦੇ ਨਾਗਰਿਕਾਂ ਦੁਆਰਾ ਕਿਸ ਤਰੀਕੇ ਦੇ ਨਾਲ ਸ਼ਾਂਤੀ ਦੀ ਅਪੀਲ ਲਈ ਧਰਨਾ ਪ੍ਰਦਰਸ਼ਨ ਕੀਤਾ ਗਿਆ | ਸੋਸ਼ਲ ਮੀਡੀਆ ਦੇ ਅਜੋਕੇ ਦੌਰ ਵਿੱਚ ਨਵੀਂਆ ਅਪਡੇਟਸ ਦੇਖਣ ਲਈ ਆਪ ਜੀ Sikh Media Of Punjab (You Tube channel) ਅਤੇ ਫੇਸਬੁੱਕ ਪੇਜ ਤੇ ਕਲਿੱਕ ਕਰੋ– ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ (Terms of Service -: This Content Is Not my Own on this website . It is taken from another website,artical,youtube,newspaper,facebook or dailymotion. If u Have Any Issue About Any Content U Can Send Us Massage in page inbox. We will delete that content from website.) (Video By – Daily Post Punjabi)

ਵਿੰਗ ਕਮਾਂਡਰ ਅਭਿਨੰਦਨ ਦੀ ਰਿਹਾਈ ਲਈ ਸੜਕਾਂ ਤੇ ਉਤਰੇ ਪਾਕਿਸਤਾਨੀ ਲੋਕ…

ਵਿੰਗ ਕਮਾਂਡਰ ਅਭਿਨੰਦਨ ਦੀ ਰਿਹਾਈ ਲਈ ਸੜਕਾਂ ਤੇ ਉਤਰੇ ਪਾਕਿਸਤਾਨੀ ਲੋਕ…Daily Post Punjabi #SurgicalStrike #IndiaStrikesPakistan #PulwamaTerroristAttack #Pakistan #WingCommandarAbhinandan #SayNoToWar #BringBackAbhinandan #Abhinandan #WagahBorderIndian Air Force ADGPI – Indian Army Narendra Modi Imran Khan (official)

Posted by Daily Post Punjabi on Thursday, 28 February 2019