ਤਰਨਤਾਰਨ ਸਾਹਿਬ ਦੀ ਦਰਸ਼ਨੀ ਡਿਓੜੀ ਦੀ ਢੁਹਾਈ ਲਈ ਜਿੰਮੇਵਾਰ ਜਥੇਦਾਰ ਲੋਂਗੋਵਾਲ ਅਸਤੀਫਾ ਦੇਵੇ — ਬੀਬੀ ਖਾਲੜਾ

306

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਸਰਪ੍ਰਸਤ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਹੈ ਕਿ ਚੋਰਾਂ ਵਾਂਗ ਰਾਤ ਦੇ ਹਨੇਰੇ ਵਿਚ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਦਰਸ਼ਨੀ ਡਿਓੜੀ ਦੀ ਢੁਹਾਈ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਲੋਂਗੋਵਾਲ ਖੁਦ ਜਿੰਮੇਵਾਰ ਹੈ। ਕਿਉਂਕਿ ਇਕ ਮਹੀਨਾ ਪਹਿਲਾ ਜਥੇਦਾਰ ਲੋਂਗੋਵਾਲ ਨੇ ਤਰਨਤਾਰਨ ਦੀਆਂ ਸਿਖ ਸੰਗਤਾਂ ਨਾਲ ਇਹ ਵਾਇਦਾ ਕੀਤਾ ਸੀ ਕਿ ਕਿਸੇ ਵੀ ਸੂਰਤ ਵਿਚ ਇਹ ਇਤਿਹਾਸਕ ਦਰਸ਼ਨੀ ਡਿਓੜੀ ਨਹੀਂ ਢਾਹੀ ਜਾਵੇਗੀ। ਪਰ ਹੁਣ ਇਸ ਇਤਿਹਾਸਕ ਜੁਰਮ ਵਿਰੁਧ ਉਠੇ ਸਿਖ ਸੰਗਤਾਂ ਦੇ ਰੋਹ ਨੂੰ ਵੇਖ ਕੇ ਉਹ ਇਸਦੀ ਜਿੰਮੇਵਾਰੀ ਗੁਰਦੁਆਰਾ ਸਾਹਿਬ ਦੇ ਜਨਰਲ ਮੈਨੇਜਰ ਤੇ ਕਾਰਸੇਵਾ ਵਾਲੇ ਸਾਧਦੇ ਸਿਰ ਮੜ੍ਹ ਕੇ ਆਪ ਇਸ ਦੋਸ਼ ਤੋਂ ਬਚਣਾ ਚਾਹੁੰਦਾ ਹੈ। ਬੀਬੀ ਖਾਲੜਾ ਨੇ ਕਿਹਾ ਹੈ ਕਿ ਪਹਿਲਾ 18 ਅਗਸਤ 2017 ਨੂੰ ਇਹ ਮਤਾ ਪਾਇਆ ਗਿਆ | ਕਿ ਡਿਓੜੀ ਦੀ ਕਾਰਸੇਵਾ ਬਾਬਾ ਜਗਤਾਰ ਸਿੰਘ ਨੂੰ ਦਿਤੀ ਜਾਵੇਗੀ ਭਾਵ ਇਸ ਨੂੰ ਢਾਹਿਆ ਜਾਵੇਗਾ ਤੇ ਫਿਰ ਕਾਗਜਾਂ ਦਾ ਢਿਡ ਭਰਨ ਲਈ 1 ਜੂਨ 2018 ਨੂੰ ਸ਼੍ਰੋਮਣੀ ਕਮੇਟੀ ਦੀ ਜਾਇਦਾਦ ਸਬ ਕਮੇਟੀ ਨੇ ਦਰਸ਼ਨੀ ਡਿਓੜੀ ਨੂੰ ਮੁਰੰਮਤ ਦੇ ਅਯੋਗ ਕਰਾਰ ਦੇ ਦਿਤਾ। ਸਪਸ਼ਟ ਹੈ ਕਿ ਇਹ ਢਾਹਢੁਹਾਈ ਸ਼੍ਰੋਮਣੀ ਕਮੇਟੀ ਦੀ ਮਿਲੀ ਭੁਗਤ ਨਾਲ ਹੋਈ। ਬੀਬੀ ਖਾਲੜਾ ਨੇ ਕਿਹਾ ਹੈ ਕਿ ਕਾਰਸੇਵਾ ਦੇ ਬਹਾਨੇ ਸਾਰੇ ਸਿਖ ਇਤਿਹਾਸਕ ਅਸਥਾਨਾਂ ਦੀ ਢਾਹਢੁਹਾਈ ਕਿਸੇ ਬੜੀ ਡੂੰਘੀ ਸਾਜਿਸ਼ ਅਧੀਨ ਕੀਤੀ ਜਾ ਰਹੀ ਹੈ। ਇਸੇ ਸਾਜਿਸ਼ ਅਧੀਨ ਦਰਬਾਰ ਸਾਹਿਬ ਉਤੇ ਹੋਏ ਫੌਜੀ ਹਮਲੇ ਦੇ ਸਾਰੇ ਨਿਸ਼ਾਨ ਮਿਟਾਏ ਗਏ। ਸ਼੍ਰੋਮਣੀ ਕਮੇਟੀ ਦੀ ਸਹਿਮਤੀ ਨਾਲ ਗੁਰੂ ਅਸਥਾਨਾਂ ਦੀ ਰੂਹਾਨੀ ਅਹਿਮੀਅਤ ਘਟਾਉਣ ਲਈ ਉਹਨਾਂ ਨੂੰ ਸੈਰ ਸਪਾਟੇ ਦੇ ਕੇਂਦਰ ਵਜੋਂ ਪ੍ਰਚਾਰਿਆ ਜਾ ਰਿਹਾ ਹੈ ਤੇ ਇਸੇ ਸਾਜ਼ਿਸ਼ ਅਧੀਨ ਪੰਜਾਬ ਸਰਕਾਰ ਆਪਣੀ ਵੈਬਸਾਈਟ ਉਤੇ ਗੁਰੂ ਅਸਥਾਨਾਂ ਨੂੰ ਸੈਰ ਸਪਾਟਾਂ ਕੇਂਦਰਾਂ ਵਜੋਂ ਪੇਸ਼ ਕਰ ਰਹੀ ਹੈ। ਬੀਬੀ ਖਾਲੜਾ ਨੇ ਕਿਹਾ ਹੈ ਕਿ ਸਿਖ ਫਿਲਾਸਫੀ, ਸਿਖ ਇਤਿਹਾਸ ਤੇ ਸਿਖ ਵਿਰਸੇ ਨੂੰ ਖਤਮ ਕਰਨ ਲਈ ਕੇਂਦਰ ਤੇ ਪੰਜਾਬ ਸਰਕਾਰਾਂ ਦਾ ਪੂਰਾ ਟਿਲ ਲੱਗਾ ਹੋਇਆ ਹੈ ਤਾਂ ਕਿ ਗੁਰੂਆਂ ਦੇ ਨਾਂ ਉਤੇ ਜਿਉਂਦੇ ਪੰਜਾਬ ਨੂੰ ਮਨੂਵਾਦੀਆਂ ਦੀ ਸ਼ਰਨਗਾਹ ਬਣਾਇਆ ਜਾ ਸਕੇ। ਇਸੇ ਸਾਜ਼ਿਸ਼ ਅਧੀਨ ਪੰਜਾਬ ਦਾ ਉਜਾੜਾ ਕੀਤਾ ਜਾ ਰਿਹਾ ਹੈ,ਜੁਆਨੀ ਨੂੰ ਨਸ਼ੇੜੀ ਬਣਾਇਆ ਜਾ ਰਿਹਾ ਹੈ ਤੇ ਉਸ ਨੂੰ ਪ੍ਰਵਾਸ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਪੰਜਾਬ ਦੀ ਕੈਪਟਨ ਸਰਕਾਰ ਪ੍ਰਵਾਸ ਨੂੰ ਰੋਕਣ ਦੀ ਬਜਾਏ ਇਸ ਨੂੰ ਸ਼ਹਿ ਦੇ ਰਹੀ ਹੈ। ਯੂਨੀਵਰਸਿਟੀਆਂ ਵਿਚ ਪ੍ਰਵਾਸ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਸਾਜ਼ਿਸ਼ ਅਧੀਨ ਪੰਜਾਬ ਦੀ ਵਸੋਂ ਦੇ ਤਵਾਜ਼ਨ ਨੂੰ ਵਿਗਾੜ ਕੇ ਪੰਜਾਬ ਨੂੰ ਗ਼ੈਰ ਪੰਜਾਬੀ ਸੂਬਾ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ। ਬੀਬੀ ਖਾਲੜਾ ਨੇ ਕਿਹਾ ਕਿ ਇਸ ਸਾਜ਼ਿਸ਼ ਨੂੰ ਠਲ ਪਾਉਣ ਲਈ ਸਿਖ ਸੰਗਤਾਂ ਨੂੰ ਜਥੇਬੰਦ ਹੋ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲੌਂਗੋਵਾਲ ਨੂੰ ਅਸਤੀਫਾ ਦੇਣ ਲਈ ਮਜ਼ਬੂਰ ਕਰਨਾ ਚਾਹੀਦਾ ਹੈ ਤੇ ਕਾਰਸੇਵਾ ਦੇ ਨਾਂ ਉਤੇ ਸੰਗਤਾਂ ਦਾ ਉਜਾੜਿਆ ਜਾ ਰਿਹਾ ਪੈਸਾ ਮੁਫ਼ਤ ਦਵਾਈ ਅਤੇ ਪੜ੍ਹਾਈ ਉਤੇ ਖਰਚਿਆ ਜਾਣਾ ਚਾਹੀਦਾ ਹੈ। ਸੋਸ਼ਲ ਮੀਡੀਆ ਦੇ ਅਜੋਕੇ ਦੌਰ ਵਿੱਚ ਨਵੀਂਆ ਅਪਡੇਟਸ ਦੇਖਣ ਲਈ ਆਪ ਜੀ Sikh Media Of Punjab (You Tube channel) ਅਤੇ ਫੇਸਬੁੱਕ ਪੇਜ ਤੇ ਕਲਿੱਕ ਕਰੋ– ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, ਅਤੇ ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। (Terms of Service -: This Content Is Not my Own on this website . It is taken from another website,artical,youtube,newspaper,facebook or dailymotion. If u Have Any Issue About Any Content U Can Send Us Massage in page inbox. We will delete that content from website.)