ਬਾਬਾ ਜਗਤਾਰ ਸਿੰਘ ਨੇ ਮੰਗੀ ਮੁਆਫ਼ੀ । ਵੇਖੋ..ਕੀ ਸਿੱਖ ਸੰਗਤ ਇਸ ਮਾਫੀ ਨੂੰ ਮਨਜੂਰ ਕਰੇਗੀ… ਸ਼ੇਅਰ ਕਰੋ

262

ਬਾਬਾ ਜਗਤਾਰ ਸਿੰਘ ਨੇ ਮੰਗੀ ਮੁਆਫ਼ੀ । ਵੇਖੋ..ਕੀ ਸਿੱਖ ਸੰਗਤ ਇਸ ਮਾਫੀ ਨੂੰ ਮਨਜੂਰ ਕਰੇਗੀ… ਦੱਸਣਯੋਗ ਹੈ ਕੇ 30/31 ( ਸ਼ਨਿਛਰਵਾਰ/ ਅੈਤਵਾਰ) ਮਾਰਚ 2019 ਦੀ ਦਰਮਿਆਨੀ ਰਾਤ ਨੂੰ ਕਾਰ ਸੇਵਾ ਵਾਲੇ (ਬਾਬਾ) ਜਗਤਾਰ ਸਿੰਘ ਦੇ ਹੁਕਮਾਂ ਉੱਤੇ ਚਾਰ ਸੌ ਦੇ ਕਰੀਬ ਲਿਆਂਦੇ ਗਏ ਅਖੌਤੀ ਕਾਰ ਸੇਵਕਾਂ ਜਿਨ੍ਹਾਂ ਨੂੰ ਡੇਢ ਸੌ ਦੇ ਕਰੀਬ ਪੁਲੀਸ ਕਰਮਚਾਰੀ ਸੁਰੱਖਿਆ ਪ੍ਰਦਾਨ ਕਰ ਰਹੇ ਸਨ। ਵੱਲੋਂ ਤਕਰੀਬਨ ਦੋ ਸੌ ਸਾਲ ਪੁਰਾਣੀ ਦਰਬਾਰ ਸਾਹਿਬ ਤਰਨ ਤਾਰਨ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਓੜੀ ਦੇ ਉਪਰਲੇ ਹਿੱਸੇ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਹੈ। ਅਖੌਤੀ ਕਾਰ ਸੇਵਕਾਂ ਅਤੇ ਪੁਲੀਸ ਦੀ ਮਿਲੀ ਭੁਗਤ ਨਾਲ ਕੀਤੇ ਜਾ ਰਹੇ ੲਿਸ ਕਾਲੇ ਕਾਰਨਾਮੇ ਦਾ ਵਿਰੋਧ ਕਰਨ ਵਾਲੇ ਇੱਕ ਸੌ ਤੀਹ ਦੇ ਕਰੀਬ ਨੌਜਵਾਨਾਂ ਅਤੇ ਸੰਗਤਾਂ ਨੂੰ ਕੁੱਟਿਆ ਮਾਰਿਆ ਗਿਆ ਅਤੇ ਉਨ੍ਹਾਂ ਨੂੰ ਜ਼ਖਮੀ ਕੀਤਾ ਗਿਆ। ਜਿਸ ਵਿੱਚੋਂ ਦੋ ਸਿੰਘਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ। ਚੋਰਾਂ ਦੀ ਤਰ੍ਹਾਂ ਅੱਧੀ ਰਾਤ ਨੂੰ ਦਰਸ਼ਨੀ ਡਿਉੜੀ ਦੀ ਏਨੀ ਪੁਰਾਣੀ ਇਮਾਰਤ ਦਾ ਉਪਰਲਾ ਹਿੱਸਾ ਢਹਿ ਢੇਰੀ ਕਰਨਾ ਆਪਣੇ ਆਪ ਵਿੱਚ ਬਹੁਤ ਵੱਡੇ ਸ਼ੱਕ ਅਤੇ ਸੁਭੇ ਪੈਦਾ ਕਰਦਾ ਹੈ।ਸਾਢੇ ਗਿਆਰਾਂ ਵਜੇ ਗੁਰਦੁਆਰਾ ਚੁਬੱਚਾ ਸਾਹਿਬ ਸਰਹਾਲੀ ਦੇ ਕਮੇਟੀ ਮੈਂਬਰ ਭਾਈ ਬਿਕਰਮਜੀਤ ਸਿੰਘ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਨਮਸ਼ਕਾਰਕਰਕੇ ਆਏ ਸਨ |ਉਦੋਂ ਤੱਕ ਅਜਿਹੀ ਕੋਈ ਚਹਿਲ ਪਹਿਲ ਦਰਸ਼ਨੀ ਡਿਓੜੀ ਨੂੰ ਢਾਹੁਣ ਵਾਸਤੇ ਨਹੀਂ ਵੇਖੀ ਗਈ ਸੀ। ਪਰ ਅਚਾਨਕ ਬਾਰਾਂ ਵੱਜਣ ਤੇ ਚਾਰ ਸੌ ਦੇ ਕਰੀਬ ਅਖੌਤੀ ਕਾਰ ਸੇਵਕਾਂ ਨੇ ਹਥੌੜਿਆਂ ਗੈਂਤੀਆਂ ਅਤੇ ਹੋਰ ਸਾਧਨਾਂ ਦੇ ਨਾਲ ਹਮਲਾਵਰਾਂ ਵਾਂਗ ਦਰਸ਼ਨੀ ਡਿਊੜੀ ਤੇ ਕਰੂਰ ਹਮਲਾ ਬੋਲਿਆ ਅਤੇ ਵੇਖਦਿਆਂ ਹੀ ਵੇਖਦਿਆਂ ਉੱਪਰਲੇ ਮੁਨਾਰੇ ਢਾਹ ਕੇ ਜ਼ਮੀਨ ਤੇ ਸੁੱਟ ਦਿੱਤੇ ਗਏ। ਪਤਾ ਲੱਗਣ ਤੇ ਹੌਲੀ ਹੌਲੀ ਕੁਝ ਨੌਜਵਾਨ ਅਤੇ ਸੰਗਤਾਂ ਇਕੱਤਰ ਹੋ ਗਈਆਂ ਜਿਨ੍ਹਾਂ ਨੇ ਇਸ ਕਾਲੀ ਕਾਰਵਾਈ ਦਾ ਵਿਰੋਧ ਕੀਤਾ ਆਪਣੀ ਹੋ ਰਹੀ ਇਸ ਵਿਰੋਧਤਾ ਨੂੰ ਤੱਕ ਕੇ ਅਖੌਤੀ ਕਾਰ ਸੇਵਕਾਂ ਨੇ ਗੁੰਡਿਆਂ ਦਾ ਰੂਪ ਧਾਰਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਦੀ ਸਹਾਇਤਾ ਦੇ ਨਾਲ ਸਿੱਖ ਸੰਗਤਾਂ ਦੇ ਉੱਤੇ ਹਮਲਾ ਬੋਲ ਦਿੱਤਾ ਜਿਸ ਵਿੱਚ ਦੋ ਨੌਜਵਾਨ ਸਖ਼ਤ ਜ਼ਖ਼ਮੀ ਹੋ ਗਏ ਜੋ ਹਸਪਤਾਲ ਜ਼ੇਰੇ ਇਲਾਜ ਹਨ। ਕੁਝ ਮਹੀਨੇ ਪਹਿਲਾਂ ਸਤੰਬਰ ੨੦੧੮ ਵਿਚ ਵੀ ਗੁਰਬਚਨ ਸਿੰਘ ਕਰਮੂਵਾਲਾ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲੇ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਖੁਸ਼ਵਿੰਦਰ ਸਿੰਘ ਭਾਟੀਆ ਨੇ ਹਥੌੜਾ ਲੈ ਕੇ ਇਸ ਦਰਸ਼ਨੀ ਡਿਓੜੀ ਨੂੰ ਢਾਹੁਣ ਦੀ ਕਾਰ ਸੇਵਾ ਦਾ ਆਰੰਭ ਕੀਤਾ ਸੀ ਜਿਸ ਉੱਤੇ ਇਨ੍ਹਾਂ ਲੋਕਾਂ ਨੂੰ ਸਿੱਖ ਸੰਗਤਾਂ, ਸਿਖ ਜਥੇਬੰਦੀਅਾਂ ਅਤੇ ਵਿਦਵਾਨਾਂ ਦਾ ਭਾਰੀ ਵਿਰੋਧ ਸਹਿਣਾ ਪਿਆ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਨੇ ਇਹ ਫ਼ੈਸਲਾ ਕੀਤਾ ਸੀ ਕਿ ਦਰਸ਼ਨੀ ਡਿਓੜੀ ਨੂੰ ਨਹੀਂ ਢਾਇਆ ਜਾਵੇਗਾ। ਪਰ ਅਚਾਨਕ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰਦਿਆਂ ਹੋਇਆ ਸ਼੍ਰੋਮਣੀ ਕਮੇਟੀ ਅਤੇ ਕਾਰ ਸੇਵਾ ਵਾਲੇ ਜਗਤਾਰ ਸਿੰਘ ਦੇ ਭੇਜੇ ਅਨਸਰਾਂ ਨੇ ਦਰਸ਼ਨੀ ਡਿਓੜੀ ਨੂੰ ਚੋਰਾਂ ਵਾਂਗ ਹਮਲਾਵਰ ਹੋ ਕੇ ਅੱਧੀ ਰਾਤ ਢਾਉਣਾ ਸ਼ੁਰੂ ਕਰ ਦਿੱਤਾ

ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਨੇ ਸੰਗਤ ਤੋਂ ਮੰਗੀ ਮੁਆਫੀ

ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਨੇ ਸੰਗਤ ਤੋਂ ਮੰਗੀ ਮੁਆਫੀ

Posted by Info Singh on Monday, 1 April 2019

ਜ਼ਿਕਰਯੋਗ ਹੈ ਕਿ ਇਹ ਦਰਸ਼ਨੀ ਡਿਓੜੀ ਕੰਵਰ ਨੌ ਨਿਹਾਲ ਸਿੰਘ ਦੇ ਸਮੇਂ ਵਿੱਚ ਹੋਂਦ ਵਿੱਚ ਆਈ ਸੀ ਇਸ ਦਾ ਵਜੂਦ ਡੇਢ ਸੌ ਸਾਲ ਤੋਂ ਪੁਰਾਣਾ ਹੈ। ਅੱਜ ਤੋਂ ਛੇ ਮਹੀਨੇ ਪਹਿਲਾਂ ਤੱਕ ਦਰਸ਼ਨੀ ਡਿਓੜੀ ਦੀਆਂ ਲਈਆਂ ਗਈਆਂ ਅੰਦਰੂਨੀ ਤੇ ਬਾਹਰੀ ਤਸਵੀਰਾਂ ਇਹ ਸਾਬਤ ਕਰਦੀਆਂ ਹਨ ਕਿ ਸ਼੍ਰੋਮਣੀ ਕਮੇਟੀ ਅਤੇ ਕਾਰ ਸੇਵਾ ਵਾਲਿਆਂ ਨੇ ਇਸ ਦੀ ਜ਼ਰਾ ਜਿੰਨੀ ਵੀ ਮੁਰੰਮਤ ਕਰਨ ਦਾ ਕੋੲੀ ਯਤਨ ਨਹੀਂ ਕੀਤਾ ਅਤੇ ਇਸ ਬਹਾਨੇ ਦੀ ਉਡੀਕ ਕਰਦੇ ਰਹੇ ਕਿ ਇਹ ਇਮਾਰਤ ਕਮਜ਼ੋਰ ਹੋ ਜਾਵੇ ਅਤੇ ਇਸ ਦੀ ਖਸਤਾ ਹਾਲਤ ਦੀ ਦੁਹਾਈ ਦੇ ਕੇ ਇਸ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਵੇ। 2:30 ਵਜੇ ਰਾਤ ਦੇ ਕਰੀਬ ਦਾਸ ਨੇ ਖੁਦ ਬਾਬਾ ਜਗਤਾਰ ਸਿੰਘ ਨੂੰ ਫੋਨ ਕੀਤਾ ਅਤੇ ਇਸ ਸਾਰੇ ਘਟਨਾਕ੍ਰਮ ਬਾਰੇ ਪੁੱਛਿਆ ਜਿਸ ਉੱਤੇ ਉਨ੍ਹਾਂ ਨੇ ਇਹ ਬਹਾਨਾ ਕੀਤਾ ਦਰਸ਼ਨੀ ਡਿੳੁੜੀ ਦੀ ਛੱਤ ਕਮਜ਼ੋਰ ਅਤੇ ਖਸਤਾ ਹੋ ਗਈ ਸੀ ੲੇਸ ਲੲੀ ੲਿਹ ਢਾਹੁਣੀ ਪੲੀ। ਸੋਸ਼ਲ ਮੀਡੀਆ ਦੇ ਅਜੋਕੇ ਦੌਰ ਵਿੱਚ ਨਵੀਂਆ ਅਪਡੇਟਸ ਦੇਖਣ ਲਈ ਆਪ ਜੀ Sikh Media Of Punjab (You Tube channel) ਅਤੇ ਫੇਸਬੁੱਕ ਪੇਜ ਤੇ ਕਲਿੱਕ ਕਰੋ– ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, ਅਤੇ ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।