ਕਿਵੇਂ ਕੀਤੇ ਜਾਂਦੇ ਨੇ ਝੂਠੇ ਮੁਕਾਬਲੇ? ਤੇ ਜਾਅਲੀ ਪਰਚੇ? । ਜਰੂਰ ਸੁਣੋ ਤੇ ਸ਼ੇਅਰ ਕਰੋ

324

ਕਿਵੇਂ ਕੀਤੇ ਜਾਂਦੇ ਨੇ ਝੂਠੇ ਮੁਕਾਬਲੇ? ਤੇ ਜਾਅਲੀ ਪਰਚੇ? । ਜਰੂਰ ਸੁਣੋ ਤੇ ਸ਼ੇਅਰ ਕਰੋ | ਪੰਜਾਬ ਚ ਇੱਕ ਮਸਲਾ ਜਸਪਾਲ ਸਿੰਘ ਜੋ ਫਰੀਦਕੋਟ ਜੇਲ੍ਹ ਚ ਭੇਦਭਰੀ ਹਾਲਾਤ ਚ ਮੌਤ ਹੋਈ ਹੈ ਇਸ ਤੇ ਵੱਖ ਵੱਖ ਪ੍ਰਤੀਕਿਰਿਆ ਆ ਰਹੀਆਂ ਹਨ। ਆਉ ਗੱਲ ਕਰਦੇ ਪੂਰੀ ਕਹਾਣੀ ਬਾਰੇ ਝੂਠੇ ਮੁਕਾਬਲੇ ਕਿਵੇਂ ਕੀਤੇ ਜਾਂਦੇ ?? ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਫਰੀਦਕੋਟ ਦੇ ਨੌਜਵਾਨ ਜਸਪਾਲ ਸਿੰਘ ਦੀ ਮੌਤ ਅਤੇ ਉਸ ਤੋਂ ਬਾਅਦ ਸੀਆਈਏ ਦੇ ਇੰਸਪੈਕਟਰ ਨਰਿੰਦਰ ਸਿੰਘ ਗਿੱਲ ਦੀ ਖ਼ੁਦਕੁਸ਼ੀ ਤੋਂ ਬਾਅਦ, ਜ਼ਿਲ੍ਹਾ ਪੁਲਿਸ ਸਵਾਲਾਂ ਦੇ ਘੇਰੇ ਵਿੱਚ ਹੈ। ਪੁਲਿਸ ਅਨੁਸਾਰ ਮ੍ਰਿਤਕ ਜਸਪਾਲ ਸਿੰਘ ਨੂੰ ਸੀਆਈਏ ਸਟਾਫ਼ ਨੇ 18 ਮਈ ਵਾਲੇ ਦਿਨ ਪਿੰਡ ਰੱਤੀ ਰੋੜੀ ਤੋਂ ਗ਼ੈਰ-ਕਾਨੂੰਨੀ ਅਸੱਲ੍ਹਾ ਰੱਖਣ ਦੇ ਸ਼ੱਕ ‘ਚ ਹਿਰਾਸਤ ‘ਚ ਲਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਜਸਪਾਲ ਸਿੰਘ ਨੇ ਸੀਆਈਏ ਸਟਾਫ਼ ਦੇ ਹਵਾਲਾਤ ਅੰਦਰ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।ਪੁਲਿਸ ਵੱਲੋਂ 19 ਮਈ ਤੋਂ ਕੀਤੇ ਜਾ ਰਹੇ ਯਤਨਾਂ ਦੇ ਬਾਵਜੂਦ ਹਾਲੇ ਤੱਕ ਜਸਪਾਲ ਸਿੰਘ ਦੀ ਲਾਸ਼ ਬਰਾਮਦ ਨਹੀਂ ਹੋ ਸਕੀ ਹੈ। ਜਸਪਾਲ ਸਿੰਘ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡ ਪੰਜਾਵਾ ਦਾ ਰਹਿਣ ਵਾਲਾ ਸੀ। ਐੱਸਐੱਸਪੀ ਨੇ ਦੱਸਿਆ ਕਿ ਇੰਸਪੈਕਟਰ ਨਰਿੰਦਰ ਸਿੰਘ ਵੱਲੋਂ ਲਾਸ਼ ਨੂੰ ਖੁਰਦ ਬੁਰਦ ਕਰਨ ਨੂੰ ਲੈ ਕੇ ਉਸ ਵਿਰੁੱਧ ਪਹਿਲਾ ਮਾਮਲਾ ਦਰਜ ਕੀਤਾ ਗਿਆ ਸੀ ਤੇ ਹੁਣ ਇਸ ਵਿੱਚ ਅਗਵਾ ਕਰਨ ਦੀ ਧਾਰਾ ਵੀ ਜੋੜ ਦਿੱਤੀ ਗਈ ਹੈ।ਪੁਲਿਸ ਅਧਿਕਾਰੀ ਦਾ ਕਹਿਣਾ ਹੈ, ”ਇਸ ਸੰਦਰਭ ਵਿੱਚ ਇੰਸਪੈਕਟਰ ਨਰਿੰਦਰ ਸਿੰਘ ਗਿੱਲ ਦੇ ਦੋ ਗੰਨਮੈਨਾਂ ਦਰਸ਼ਨ ਸਿੰਘ ਤੇ ਸੁਖਮੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।”“ਪੁੱਛਗਿੱਛ ਦੌਰਾਨ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਮੰਨਿਆ ਹੈ ਕਿ ਜਸਪਾਲ ਸਿੰਘ ਦੀ ਖੁਦਕੁਸ਼ੀ ਮਗਰੋਂ ਆਪਣੇ ਬਚਾਅ ਲਈ ਉਨਾਂ ਨੇ ਇੰਸਪੈਕਟਰ ਨਰਿੰਦਰ ਸਿੰਘ ਗਿੱਲ ਦੀ ਲਾਸ਼ ਨੂੰ ਖੁਰਦ ਬੁਰਦ ਕਰਨ ‘ਚ ਮਦਦ ਕੀਤੀ ਸੀ।”ਪਹਿਲਾਂ ਤਾਂ ਜਸਪਲ ਸਿੰਘ ਦੇ ਵਾਰਸਾਂ ਨੇ ਫਰੀਦਕੋਟ ਦੀ ਮੁੱਖ ਸੜਕ ‘ਤੇ ਧਰਨਾ ਤੇ ਪ੍ਰਦਰਸ਼ਨ ਕੀਤਾ। ਇਸ ਮਗਰੋਂ ਰੋਹ ਵਿੱਚ ਲੋਕਾਂ ਨੇ ਐੱਸਐੱਸਪੀ ਦਫ਼ਤਰ ਨੂੰ ਘੇਰ ਲਿਆ ਤੇ ਧਰਨੇ ‘ਤੇ ਬੈਠ ਗਏ।ਬਾਅਦ ਵਿੱਚ ਸਿਆਸੀ ਆਗੂਆਂ ਦੀ ਆਮਦ ਕਾਰਨ ਇਹ ਧਰਨਾ ਸਿਆਸੀ ਰੂਪ ਅਖ਼ਤਿਆਰ ਕਰ ਗਿਆ। ਐੱਸਐੱਸਪੀ ਰਾਜ ਬਚਨ ਸਿੰਘ ਨੇ ਦੱਸਿਆ ਕਿ 18 ਮਈ ਨੂੰ ਰਾਤ ਨੂੰ ਸਾਢੇ 9 ਵਜੇ ਦੇ ਕਰੀਬ ਪਿੰਡ ਰੱਤੀ ਰੋੜੀ ਦੇ ਰਹਿਣ ਵਾਲੇ ਪਰਮਜੀਤ ਸਿੰਘ ਨੇ ਪੁਲਿਸ ਕੰਟਰੋਲ ਰੂਮ ‘ਤੇ ਸੂਚਨਾ ਦਿੱਤੀ ਸੀ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਜਸਪਾਲ ਸਿੰਘ, ਰੇਸ਼ਮ ਸਿੰਘ ਤੇ ਇਕ ਹੋਰ ਵਿਅਕਤੀ ਨਜਾਇਜ਼ ਅਸਲਾ ਲੈ ਕੇ ਬੈਠੇ ਹੋਏ ਹਨ।

#Justice_For_Jaspal 29 ਮਈ ਨੂੰ ਜਰੂਰ ਪਹੁੰਚੋ 🙏🙏 ਵਾਇਰਲ ਹੋ ਰਹੀਆ ਵੀਡੀਉ ਪੁਲਿਸ ਦੁਆਰਾ ਗੁੰਮਰਾਹ ਕਰਨ ਨੂੰ ਫੈਲਾਈਆੰ ਜਾ ਰਹੀਆੰ ਬਚੋ ਸੁਚੇਤ ਰਹੋ । ਸ਼ੇਅਰ ਕਰੋ ਪਰਿਵਾਰ ਦੀ ਮਦਦ ਕਰੋ ਕੱਲ ਨੂੰ ਕਿਸੇ ਨਾਲ ਵੀ ਧੱਕਾ ਹੋ ਸਕਦਾ ਇਸ ਧੱਕੇ ਖਿਲਾਫ ਲੜ੍ਹੋ ।

Posted by Justice Fan Club on Monday, 27 May 2019