ਦਰਸ਼ਨੀ ਡਿਓੜੀ ਤੇ ਹਥੌੜਾ ਚਲਾਉਣ ਵਾਲੇ ਬਾਬਿਆਂ ਨੇ ਫੇਸਬੁੱਕ ਤੇ ਮੰਗੀ ਮੁਆਫੀ…ਦੇਖੋ ਕੀ ਸੰਗਤ ਮਨਜੂਰ ਕਰੇਗੀ

222

ਦਰਸ਼ਨੀ ਡਿਓੜੀ ਤੇ ਹਥੌੜਾ ਚਲਾਉਣ ਵਾਲੇ ਬਾਬਿਆਂ ਨੇ ਫੇਸਬੁੱਕ ਤੇ ਮੰਗੀ ਮੁਆਫੀ…ਦੇਖੋ ਕੀ ਸੰਗਤ ਮਨਜੂਰ ਕਰੇਗੀ ਜਗਤਾਰ ਸਿੰਘ ਕਾਰ ਸੇਵਾ ਵਾਲੇ ਡੇਰੇ ਵੱਲੋਂ ਸਿੱਖ ਸੰਗਤ ਤੋਂ ਮੁਆਫੀ ਮੰਗ ਲਈ ਹੈ, ਪ੍ਰੈਸ ਨੂੰ ਜਾਰੀ ਕੀਤੇ ਇੱਕ ਲੈਟਰ ਵਿੱਚ ਓਹਨਾਂ ਨੇ ਸਾਫ ਸ਼ਬਦਾਂ ਵਿੱਚ ਲਿਖਿਆ ਹੈ ਕਿ ਦਰਸ਼ਨੀ ਡਿਓੜੀ ਬਾਰੇ ਸੰਗਤਾਂ ਦੇ ਰੋਸ ਕਾਰਨ ਓਹਨਾਂ ਨੇ ਇਹ ਕੰਮ ਬੰਦ ਕੀਤਾ ਅਤੇ ਸਿੱਖ ਸੰਗਤ ਤੋਂ ਮੁਆਫੀ ਮੰਗੀ ਹੈ , ਓਹਨਾਂ ਕਿਹਾ ਕਿ ਓਹ ਅੱਗੇ ਤੋਂ ਕਿਸੇ ਵੀ ਪੁਰਾਤਨ ਇਤਿਹਾਸਿਕ ਇਮਾਰਤ ਦੀ ਕਾਰ ਸੇਵਾ ਸਮੂਹ ਸੰਗਤ ਅਤੇ ਸਿੱਖ ਸੰਪਰਦਾਵਾਂ ਨਾਲ ਸਲਾਹ ਮਸ਼ਵਰਾ ਕਰ ਕੇ ਹੀ ਸ਼ੁਰੂ ਕਰਨਗੇ ..ਜਿਕਰਯੋਗ ਹੈ ਕਿ 30/31 ( ਸ਼ਨਿਛਰਵਾਰ/ ਅੈਤਵਾਰ) ਮਾਰਚ 2019 ਦੀ ਦਰਮਿਆਨੀ ਰਾਤ ਨੂੰ ਕਾਰ ਸੇਵਾ ਵਾਲੇ (ਬਾਬਾ) ਜਗਤਾਰ ਸਿੰਘ ਦੇ ਹੁਕਮਾਂ ਉੱਤੇ ਚਾਰ ਸੌ ਦੇ ਕਰੀਬ ਲਿਆਂਦੇ…

ਡੇਰਾ ਬਾਬਾ ਜਗਤਾਰ ਸਿੰਘ ਨੇ ਗਲਤੀ ਕਬੂਲਦੇ ਕੌਮ ਕੋਲੋ ਮੰਗੀ ਮਾਫ਼ੀ

ਡੇਰਾ ਬਾਬਾ ਜਗਤਾਰ ਸਿੰਘ ਨੇ ਗਲਤੀ ਕਬੂਲਦੇ ਕੌਮ ਕੋਲੋ ਮੰਗੀ ਮਾਫ਼ੀ

Posted by Rozana Spokesman on Monday, 1 April 2019

ਗਏ ਅਖੌਤੀ ਕਾਰ ਸੇਵਕਾਂ ਜਿਨ੍ਹਾਂ ਨੂੰ ਡੇਢ ਸੌ ਦੇ ਕਰੀਬ ਪੁਲੀਸ ਕਰਮਚਾਰੀ ਸੁਰੱਖਿਆ ਪ੍ਰਦਾਨ ਕਰ ਰਹੇ ਸਨ। ਵੱਲੋਂ ਤਕਰੀਬਨ ਦੋ ਸੌ ਸਾਲ ਪੁਰਾਣੀ ਦਰਬਾਰ ਸਾਹਿਬ ਤਰਨ ਤਾਰਨ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਓੜੀ ਦੇ ਉਪਰਲੇ ਹਿੱਸੇ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਕਾਰ ਸੇਵਕਾਂ ਅਤੇ ਪੁਲੀਸ ਦੀ ਮਿਲੀ ਭੁਗਤ ਨਾਲ ਕੀਤੇ ਜਾ ਰਹੇ ੲਿਸ ਕਾਲੇ ਕਾਰਨਾਮੇ ਦਾ ਵਿਰੋਧ ਕਰਨ ਵਾਲੇ ਇੱਕ ਸੌ ਤੀਹ ਦੇ ਕਰੀਬ ਨੌਜਵਾਨਾਂ ਅਤੇ ਸੰਗਤਾਂ ਨੂੰ ਕੁੱਟਿਆ ਮਾਰਿਆ ਗਿਆ ਅਤੇ ਉਨ੍ਹਾਂ ਨੂੰ ਜ਼ਖਮੀ ਕੀਤਾ ਗਿਆ। ਜਿਸ ਵਿੱਚੋਂ ਦੋ ਸਿੰਘਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ। ਚੋਰਾਂ ਦੀ ਤਰ੍ਹਾਂ ਅੱਧੀ ਰਾਤ ਨੂੰ ਦਰਸ਼ਨੀ ਡਿਉੜੀ ਦੀ ਏਨੀ ਪੁਰਾਣੀ ਇਮਾਰਤ ਦਾ ਉਪਰਲਾ ਹਿੱਸਾ ਢਹਿ ਢੇਰੀ ਕਰਨਾ ਆਪਣੇ ਆਪ ਵਿੱਚ ਬਹੁਤ ਵੱਡੇ ਸ਼ੱਕ ਅਤੇ ਸੁਭੇ ਪੈਦਾ ਕਰਦਾ ਹੈ। ਸਾਢੇ ਗਿਆਰਾਂ ਵਜੇ ਗੁਰਦੁਆਰਾ ਚੁਬੱਚਾ ਸਾਹਿਬ ਸਰਹਾਲੀ ਦੇ ਕਮੇਟੀ ਮੈਂਬਰ ਭਾਈ ਬਿਕਰਮਜੀਤ ਸਿੰਘ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਨਮਸ਼ਕਾਰਕਰਕੇ ਆਏ ਸਨ |ਉਦੋਂ ਤੱਕ ਅਜਿਹੀ ਕੋਈ ਚਹਿਲ ਪਹਿਲ ਦਰਸ਼ਨੀ ਡਿਓੜੀ ਨੂੰ ਢਾਹੁਣ ਵਾਸਤੇ ਨਹੀਂ ਵੇਖੀ ਗਈ ਸੀ। ਪਰ ਅਚਾਨਕ ਬਾਰਾਂ ਵੱਜਣ ਤੇ ਚਾਰ ਸੌ ਦੇ ਕਰੀਬ ਅਖੌਤੀ ਕਾਰ ਸੇਵਕਾਂ ਨੇ ਹਥੌੜਿਆਂ ਗੈਂਤੀਆਂ ਅਤੇ ਹੋਰ ਸਾਧਨਾਂ ਦੇ ਨਾਲ ਹਮਲਾਵਰਾਂ ਵਾਂਗ ਦਰਸ਼ਨੀ ਡਿਊੜੀ ਤੇ ਕਰੂਰ ਹਮਲਾ ਬੋਲਿਆ ਅਤੇ ਵੇਖਦਿਆਂ ਹੀ ਵੇਖਦਿਆਂ ਉੱਪਰਲੇ ਮੁਨਾਰੇ ਢਾਹ ਕੇ ਜ਼ਮੀਨ ਤੇ ਸੁੱਟ ਦਿੱਤੇ ਗਏ। ਪਤਾ ਲੱਗਣ ਤੇ ਹੌਲੀ ਹੌਲੀ ਕੁਝ ਨੌਜਵਾਨ ਅਤੇ ਸੰਗਤਾਂ ਇਕੱਤਰ ਹੋ ਗਈਆਂ ਜਿਨ੍ਹਾਂ ਨੇ ਇਸ ਕਾਲੀ ਕਾਰਵਾਈ ਦਾ ਵਿਰੋਧ ਕੀਤਾ ਆਪਣੀ ਹੋ ਰਹੀ ਇਸ ਵਿਰੋਧਤਾ ਨੂੰ ਤੱਕ ਕੇ ਅਖੌਤੀ ਕਾਰ ਸੇਵਕਾਂ ਨੇ ਗੁੰਡਿਆਂ ਦਾ ਰੂਪ ਧਾਰਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਦੀ ਸਹਾਇਤਾ ਦੇ ਨਾਲ ਸਿੱਖ ਸੰਗਤਾਂ ਦੇ ਉੱਤੇ ਹਮਲਾ ਬੋਲ ਦਿੱਤਾ ਜਿਸ ਵਿੱਚ ਦੋ ਨੌਜਵਾਨ ਸਖ਼ਤ ਜ਼ਖ਼ਮੀ ਹੋ ਗਏ ਜੋ ਹਸਪਤਾਲ ਜ਼ੇਰੇ ਇਲਾਜ ਹਨ।