ਲੂ ‘ਚ ਭੁੱਜ ਰਹੇ ਦਿੱਲੀ ਵਾਸੀਆਂ ‘ਤੇ ਖ਼ਾਲਸੇ ਦੀ ‘ਮਿਹਰ’…|| ਮਾਣ ਨਾਲ ਸ਼ੇਅਰ ਕਰੋ

395

ਦੇਸ਼ ਭਰ ਦੇ ਜ਼ਿਆਦਾਤਰ ਰਾਜਾਂ ‘ਚ ਸਖ਼ਤ ਗਰਮੀ ਤੇ ਲੂ ਦਾ ਕਹਿਰ ਜਾਰੀ ਹੈ | ਰਾਜਸਥਾਨ ਦੇ ਚੁਰੂ ‘ਚ ਪਾਰਾ 50 ਡਿਗਰੀ ਨੂੰ ਪਾਰ ਕਰ ਗਿਆ | 50.8 ਡਿਗਰੀ ਸੈਲਸੀਅਸ ਤਾਪਮਾਨ ਨਾਲ ਚੁਰੂ ਦੇਸ਼ ਭਰ ‘ਚ ਸਭ ਤੋਂ ਗਰਮ ਸਥਾਨ ਰਿਹਾ | ਉੱਤਰ ਪ੍ਰਦੇਸ਼ ਦੇ ਬਾਂਦਾ ‘ਚ ਤਾਪਮਾਨ 48.4 ਡਿਗਰੀ ਰਿਹਾ | ਦੇਸ਼ ‘ਚ ਇਸ ਸਾਲ ਗਰਮ ਹਵਾਵਾਂ ਦੀ ਵਜ੍ਹਾ ਨਾਲ ਹੁਣ ਤੱਕ ਕਰੀਬ 30 ਲੋਕਾਂ ਦੀ ਮੌਤ ਹੋ ਚੁੱਕੀ ਹੈ | ਤੇਲੰਗਾਨਾ ‘ਚ 17, ਆਂਧਰਾ ਪ੍ਰਦੇਸ਼ ‘ਚ 3 ਤੇ ਮਹਾਰਾਸ਼ਟਰ..‘ਚ 8 ਲੋਕਾਂ ਦੀ ਗਰਮੀ ਨਾਲ ਮੌਤ ਹੋ ਚੁੱਕੀ ਹੈ ਅਤੇ ਹੋਰ ਬਹੁਤ ਸਾਰੇ ਲੋਕ ਬਿਮਾਰ ਹੋ ਗਏ ਹਨ | ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਵਰਗੇ ਪਹਾੜੀ ਰਾਜਾਂ ‘ਚ ਵੀ ਤਾਪਮਾਨ 45 ਡਿਗਰੀ ਦੇ ਕਰੀਬ ਪਹੁੰਚ ਗਿਆ ਹੈ | ਹਿਮਾਚਲ ਦੇ ਊਨਾ ਜ਼ਿਲ੍ਹੇ ‘ਚ ਤਾਪਮਾਨ 44.9 ਡਿਗਰੀ ਸੈਲਸੀਅਸ, ਜਦੋਂ ਕਿ ਜੰਮੂ ‘ਚ ਤਾਪਮਾਨ 43.6 ਡਿਗਰੀ ਦਰਜ ਕੀਤਾ ਗਿਆ | ਦਿੱਲੀ ‘ਚ 43.5 ਡਿਗਰੀ ਤਾਪਮਾਨ, ਜਦੋਂ ਕਿ ਓਡੀਸ਼ਾ ਤੇ ਦੇਹਰਾਦੂਨ ‘ਚ ਵੀ ਪਾਰਾ 40 ਦੇ ਪਾਰ ਪਹੁੰਚ ਗਿਆ | ਮੌਸਮ ਵਿਭਾਗ ਅਨੁਸਾਰ ਅਗਲੇ ਤਿੰਨ ਦਿਨਾਂ ਤੱਕ ਗਰਮ ਹਵਾਵਾਂ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ | ਇਸ ਤੋਂ ਇਲਾਵਾ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਤੇਲੰਗਾਨਾ, ਉੱਤਰੀ ਕਰਨਾਟਕ, ਬਿਹਾਰ, ਝਾਰਖੰਡ, ਕਰਨਾਟਕ ਤੇ ਮਹਾਰਾਸ਼ਟਰ ਦੇ ਕਈ ਹਿੱਸਿਆਂ ‘ਚ ਲੂ ਦਾ ਕਹਿਰ ਅਗਲੇ ਕੁਝ ਦਿਨਾਂ ਤੱਕ ਜਾਰੀ ਰਹੇਗਾ ਤੇ ਦਿੱਲੀ ਵਿੱਚ ਲੂ ਨੇ ਆਮ ਲੋਕਾਂ ਨੂੰ ਨਿਚੋੜ ਦਿੱਤਾ ਹੈ।ਇਸੇ ਦੌਰਾਨ ਦਿੱਲੀ ਵਾਸੀਆਂ ਲਈ ਸਿੱਖਾਂ ਨੇ ਪਾਣੀ ਦੀ ਛਬੀਲ ਸ਼ੁਰੂ ਕਰ ਦਿੱਤੀ ਹੈ।ਦਿੱਲੀ ਜਿਹੇ ਸ਼ਹਿਰਾਂ ਵਿੱਚ ਜਿੱਥੇ ਸੜਕਾਂ ‘ਤੇ ਪਾਣੀ ਮੁੱਲ ਵਿਕਦਾ ਹੈ, ਉੱਥੇ ਖ਼ਾਲਸਾ ਕੇਅਰ ਨਾਂ ਦੀ ਸੰਸਥਾ ਨੇ ਠੰਢੇ ਜਲ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ। Khalsa Care ਇਹ ਸੇਵਾ ਨਿਸ਼ਕਾਮ ਕਰਦਾ ਹੈ ਤੇ ਰਾਹਗੀਰਾਂ ਨੂੰ ਠੰਢਾ ਜਲ ਛਕਾ ਕੇ ਤ੍ਰਿਪਤ ਕਰਦਾ ਹੈ। ਗਰਮੀ ਵਿੱਚ ਪੀਣਯੋਗ ਸਾਫ ਤੇ ਠੰਢਾ ਪਾਣੀ ਪ੍ਰਾਪਤ ਕਰ ਆਮ ਲੋਕ ਵੀ ਸੰਤੁਸ਼ਟ ਹੋ ਜਾਂਦੇ ਹਨ। ਖਾਲਸਾ ਪੰਥ ਦੀ ਪਰਸੰਸਾ ਕਰ ਰਹੇ ਹਨ।