ਜਸਪਾਲ ਮਾਮਲੇ ‘ਚ ਨਵਾਂ ਮੋੜ, ਇੰਸਪੈਕਟਰ ਨਰਿੰਦਰ ਆਤਮ ਹੱਤਿਆ ਕਰਨ ਵਾਲਾ ਨਹੀਂ ਸੀ….ਵੇਖੋ ਵੀਡੀਓ

339

ਜਸਪਾਲ ਮਾਮਲੇ ‘ਚ ਨਵਾਂ ਮੋੜ, ਇੰਸਪੈਕਟਰ ਨਰਿੰਦਰ ਆਤਮ ਹੱਤਿਆ ਕਰਨ ਵਾਲਾ ਨਹੀਂ ਸੀ….ਵੇਖੋ ਵੀਡੀਓ | ਜਸਪਾਲ ਸਿੰਘ ਜੋ ਫਰੀਦਕੋਟ ਜੇਲ੍ਹ ਚ ਭੇਦਭਰੀ ਹਾਲਾਤ ਚ ਮੌਤ ਹੋਈ ਹੈ ਇਸ ਤੇ ਵੱਖ ਵੱਖ ਪ੍ਰਤੀਕਿਰਿਆ ਆ ਰਹੀਆਂ ਹਨ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਫਰੀਦਕੋਟ ਦੇ ਨੌਜਵਾਨ ਜਸਪਾਲ ਸਿੰਘ ਦੀ ਮੌਤ ਅਤੇ ਉਸ ਤੋਂ ਬਾਅਦ ਸੀਆਈਏ ਦੇ ਇੰਸਪੈਕਟਰ ਨਰਿੰਦਰ ਸਿੰਘ ਗਿੱਲ ਦੀ ਖ਼ੁਦਕੁਸ਼ੀ ਤੋਂ ਬਾਅਦ, ਜ਼ਿਲ੍ਹਾ ਪੁਲਿਸ ਸਵਾਲਾਂ ਦੇ ਘੇਰੇ ਵਿੱਚ ਹੈ। ਪੁਲਿਸ ਅਨੁਸਾਰ ਮ੍ਰਿਤਕ ਜਸਪਾਲ ਸਿੰਘ ਨੂੰ ਸੀਆਈਏ ਸਟਾਫ਼ ਨੇ 18 ਮਈ ਵਾਲੇ ਦਿਨ ਪਿੰਡ ਰੱਤੀ ਰੋੜੀ ਤੋਂ ਗ਼ੈਰ-ਕਾਨੂੰਨੀ ਅਸੱਲ੍ਹਾ ਰੱਖਣ ਦੇ ਸ਼ੱਕ ‘ਚ ਹਿਰਾਸਤ ‘ਚ ਲਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਜਸਪਾਲ ਸਿੰਘ ਨੇ ਸੀਆਈਏ ਸਟਾਫ਼ ਦੇ ਹਵਾਲਾਤ ਅੰਦਰ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਵੱਲੋਂ 19 ਮਈ ਤੋਂ ਕੀਤੇ ਜਾ ਰਹੇ ਯਤਨਾਂ ਦੇ ਬਾਵਜੂਦ ਹਾਲੇ ਤੱਕ ਜਸਪਾਲ ਸਿੰਘ ਦੀ ਲਾਸ਼ ਬਰਾਮਦ ਨਹੀਂ ਹੋ ਸਕੀ ਹੈ। ਜਸਪਾਲ ਸਿੰਘ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡ ਪੰਜਾਵਾ ਦਾ ਰਹਿਣ ਵਾਲਾ ਸੀ। ਐੱਸਐੱਸਪੀ ਨੇ ਦੱਸਿਆ ਕਿ ਇੰਸਪੈਕਟਰ ਨਰਿੰਦਰ ਸਿੰਘ ਵੱਲੋਂ ਲਾਸ਼ ਨੂੰ ਖੁਰਦ ਬੁਰਦ ਕਰਨ ਨੂੰ ਲੈ ਕੇ ਉਸ ਵਿਰੁੱਧ ਪਹਿਲਾ ਮਾਮਲਾ ਦਰਜ ਕੀਤਾ ਗਿਆ ਸੀ ਤੇ ਹੁਣ ਇਸ ਵਿੱਚ ਅਗਵਾ ਕਰਨ ਦੀ ਧਾਰਾ ਵੀ ਜੋੜ ਦਿੱਤੀ ਗਈ ਹੈ।ਪੁਲਿਸ ਅਧਿਕਾਰੀ ਦਾ ਕਹਿਣਾ ਹੈ, ”ਇਸ ਸੰਦਰਭ ਵਿੱਚ ਇੰਸਪੈਕਟਰ ਨਰਿੰਦਰ ਸਿੰਘ ਗਿੱਲ ਦੇ ਦੋ ਗੰਨਮੈਨਾਂ ਦਰਸ਼ਨ ਸਿੰਘ ਤੇ ਸੁਖਮੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।”“ਪੁੱਛਗਿੱਛ ਦੌਰਾਨ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਮੰਨਿਆ ਹੈ ਕਿ ਜਸਪਾਲ ਸਿੰਘ ਦੀ ਖੁਦਕੁਸ਼ੀ ਮਗਰੋਂ ਆਪਣੇ ਬਚਾਅ ਲਈ ਉਨਾਂ ਨੇ ਇੰਸਪੈਕਟਰ ਨਰਿੰਦਰ ਸਿੰਘ ਗਿੱਲ ਦੀ ਲਾਸ਼ ਨੂੰ ਖੁਰਦ ਬੁਰਦ ਕਰਨ ‘ਚ ਮਦਦ ਕੀਤੀ ਸੀ।”ਪਹਿਲਾਂ ਤਾਂ ਜਸਪਲ ਸਿੰਘ ਦੇ ਵਾਰਸਾਂ ਨੇ ਫਰੀਦਕੋਟ ਦੀ ਮੁੱਖ ਸੜਕ ‘ਤੇ ਧਰਨਾ ਤੇ ਪ੍ਰਦਰਸ਼ਨ ਕੀਤਾ। ਇਸ ਮਗਰੋਂ ਰੋਹ ਵਿੱਚ ਲੋਕਾਂ ਨੇ ਐੱਸਐੱਸਪੀ ਦਫ਼ਤਰ ਨੂੰ ਘੇਰ ਲਿਆ ਤੇ ਧਰਨੇ ‘ਤੇ ਬੈਠ ਗਏ।ਬਾਅਦ ਵਿੱਚ ਸਿਆਸੀ ਆਗੂਆਂ ਦੀ ਆਮਦ ਕਾਰਨ ਇਹ ਧਰਨਾ ਸਿਆਸੀ ਰੂਪ ਅਖ਼ਤਿਆਰ ਕਰ ਗਿਆ। ਐੱਸਐੱਸਪੀ ਰਾਜ ਬਚਨ ਸਿੰਘ ਨੇ ਦੱਸਿਆ ਕਿ 18 ਮਈ ਨੂੰ ਰਾਤ ਨੂੰ ਸਾਢੇ 9 ਵਜੇ ਦੇ ਕਰੀਬ ਪਿੰਡ ਰੱਤੀ ਰੋੜੀ ਦੇ ਰਹਿਣ ਵਾਲੇ ਪਰਮਜੀਤ ਸਿੰਘ ਨੇ ਪੁਲਿਸ ਕੰਟਰੋਲ ਰੂਮ ‘ਤੇ ਸੂਚਨਾ ਦਿੱਤੀ ਸੀ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਜਸਪਾਲ ਸਿੰਘ, ਰੇਸ਼ਮ ਸਿੰਘ ਤੇ ਇਕ ਹੋਰ ਵਿਅਕਤੀ ਨਜਾਇਜ਼ ਅਸਲਾ ਲੈ ਕੇ ਬੈਠੇ ਹੋਏ ਹਨ। (Video by – Rozana Spokesman Tv)

ਜਸਪਾਲ ਮਾਮਲੇ ਵਿਚ ਨਵਾਂ ਮੋੜ, ਇੰਸਪੈਕਟਰ ਨਰਿੰਦਰ ਆਤਮ ਹੱਤਿਆ ਕਰਨ ਵਾਲਾ ਨਹੀਂ ਸੀ

ਜਸਪਾਲ ਮਾਮਲੇ ਵਿਚ ਨਵਾਂ ਮੋੜ, ਇੰਸਪੈਕਟਰ ਨਰਿੰਦਰ ਆਤਮ ਹੱਤਿਆ ਕਰਨ ਵਾਲਾ ਨਹੀਂ ਸੀ

Posted by Rozana Spokesman on Friday, 31 May 2019