ਦਰਬਾਰ-ਏ-ਖਾਲਸਾ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ “ਸ਼ਰਮ ਪੱਤਰ”। ਅੱਗੇ ਪੜ੍ਹੋ

361

ਦਰਬਾਰ -ਏ-ਖਾਲਸਾ ਦਾ ਜਥਾ ਦੀਨਾ ਸਾਹਿਬ ਦੀ ਧਰਤੀ ਤੋਂ ਭਾਈ ਹਰਜਿੰਦਰ ਸਿੰਘ ਮਾਝੀ ਦੀ ਅਗਵਾਈ ਵਿੱਚ ਅਰਦਾਸ ਕਰਨ ਉਪਰੰਤ ਤਕਰੀਬਨ 77 ਗੱਡੀਆਂ ਦਾ ਕਾਫਲਾ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਰਵਾਨਾ ਹੋਇਆ ਅਤੇ ਕੁਝ ਦਿਨ ਪਹਿਲਾਂ ਹੀ ਇਸ ਕਾਫਲੇ ਵੱਲੋਂ ਇਹ ਪ੍ਰੋਗਰਾਮ ਉਲੀਕਿਆ ਗਿਆ ਸੀ | ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਸ਼ਰਮ ਪੱਤਰ ਦਿੱਤਾ ਜਾਵੇਗਾ ਅਤੇ  ਤਿੰਨ ਸਤੰਬਰ ਨੂੰ ਇਹ ਕਾਫ਼ਲਾ ਵੱਡੀ ਗਿਣਤੀ ਵਿੱਚ ਅੰਮ੍ਰਿਤਸਰ ਪੁੱਜਾ ਅਤੇ ਉੱਥੇ ਪੁੱਜਣ ਉਪਰੰਤ ਉਹ ਸ਼ਰਮ ਪੱਤਰ ਜੋ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਮ ਲਿਖਿਆ ਗਿਆ ਸੀ | ਉਹ ਉਨ੍ਹਾਂ ਦੇ ਸਕੱਤਰ ਮਨਜੀਤ ਸਿੰਘ ਨੂੰ ਸੌਂਪਿਆ ਗਿਆ ਅਤੇ ਉਸ ਤੋਂ ਬਾਅਦ ਭਾਈ ਹਰਜਿੰਦਰ ਸਿੰਘ ਮਾਝੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਿੱਖ ਕੌਮ ਤੇ ਕੀਤੇ ਜਾਣ ਵਾਲੇ ਗੁਝੇ ਹਮਲਿਆਂ ਲਈ ਬਾਦਲ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਬਾਦਲਾਂ ਦੀ ਚੁੱਪ ਉਨ੍ਹਾਂ ਦੀ ਹੀ ਸਾਜ਼ਿਸ਼ ਦਾ ਹਿੱਸਾ ਲੱਗਦੀ ਹੈ ਅਤੇ ਸਮੂਹ ਸੰਗਤ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਲਾਹਨਤਾਂ ਪਾਈਆਂ ਗਈਆਂ ਅਤੇ ਉਸ ਤੋਂ ਬਾਅਦ ਭਾਈ ਹਰਜਿੰਦਰ ਸਿੰਘ ਮਾਝੀ ਨੇ ਇਹ ਵੀ ਦੱਸਿਆ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਵਿਧਾਨ ਸਭਾ ਵਿੱਚ ਪੇਸ਼ ਕਰਨਾ ਮਹਿਜ਼ ਇੱਕ ਡਰਾਮਾ ਸੀ ਅਤੇ ਸੱਤ ਘੰਟੇ ਦੀ ਲਗਾਤਾਰ ਬਹਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਈ ਵੀ ਅਹਿਮ ਨਤੀਜਾ ਨਹੀਂ ਕੱਢਿਆ ਗਿਆ | ਜਥੇਬੰਦੀ “ਦਰਬਾਰ-ੲੇ-ਖ਼ਾਲਸਾ ਵੱਲੋਂ SGPC ਨੂੰ ਸ਼ਰਮ ਪੱਤਰ ਸੌਂਪਣ ੳੁਪਰੰਤ ਹਰ ਸਾਲ”14 ਅਕਤੂਬਰ” ਨੂੰ ਲਾਹਣਤ ਦਿਹਾੜੇ ਦੇ ਤੌਰ ‘ਤੇ ਚੇਤੇ ਕਰਨ ਦਾ ਅੈਲਾਨ ਕੀਤਾ ਗਿਅਾ। ੲਿਸ ਵਾਰ 14 ਅਕਤੂਬਰ” ਨੂੰ ਦਰਬਾਰ-ੲੇ-ਖ਼ਾਲਸਾ ਵੱਲੋਂ ਬੱਤੀਅਾਂ ਵਾਲ਼ਾ ਚੌਕ ਕੋਟਕਪੂਰਾ ਵਿੱਚ ਪਰਦਰਸ਼ਨ ਕਰਕੇ ਬਾਦਲ ਪਰਿਵਾਰ ਨੂੰ ਲਾਹਣਤਾਂ ਪਾੲੀਅਾਂ ਜਾਣਗੀਅਾਂ ।