ਬਹਿਬਲ ਕਲਾਂ ਗੋਲੀ ਕਾਂਡ ਸਬੰਧੀ SIT ਦਾ ਨਵਾਂ ਖੁਲਾਸਾ!! ਅੱਗੇ….

235

ਬਹਿਬਲ ਕਲਾਂ ਗੋਲੀ ਕਾਂਡ ਵਿੱਚ ਸ਼ਹੀਦ ਹੋਏ ਸਿੱਖਾਂ ਅਤੇ ਸਾਰੇ ਗੋਲੀ ਕਾਂਡ ਬਾਰੇ ਜਾਂਚ ਕਰ ਰਹੀ sit ਨੇ ਆਪਣੀ ਜਾਚ ਦੌਰਾਨ ਇੱਕ ਨਵਾਂ ਖੁਲਾਸਾ ਕੀਤਾ ਹੈ । ਤੁਹਾਨੂੰ ਦੱਸ ਦੇਈਏ ਕਿ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਵਿਸ਼ੇਸ਼ ਜਾਚ ਟੀਮ (SIT) ਬਣਾਈ ਗਈ ਅਤੇ ਉਹ ਲਗਾਤਾਰ ਉਸ ਮਸਲੇ ਤੇ ਜਾਂਚ ਕਰ ਰਹੀ ਹੈ ਅਤੇ ਹੁਣ ਇੱਕ ਨਵਾਂ ਖੁਲਾਸਾ ਹੋਇਆ ਹੈ ਕਿ ਪੁਲਿਸ ਵੱਲੋਂ ਆਤਮ-ਰੱਖਿਆ ‘ਚ ਗੋਲੀਆਂ ਨਹੀਂ ਚਲਾਈਆਂ…ਬੀਤੇ ਕੱਲ ਫਰੀਦਕੋਟ ਅਦਾਲਤ ਵਿੱਚ ਸੁਣਵਾਈ ਦੌਰਾਨ SIT ਨੇ ਦਾਅਵਾ ਕੀਤਾ ਕਿ ਪੁਲਿਸ ਵੱਲੋਂ ਆਤਮ-ਰੱਖਿਆ ਵਿੱਚ ਗੋਲੀਆਂ ਨਹੀਂ ਚਲਾਈਆਂ ਗਈਆਂ ਸਨ। ਇਥੋਂ ਤੱਕ ਕਿ ਪੁਲਿਸ ਵਾਹਨ “ਤੇ ਜਿਸ 12 ਬੋਰ ਦੀ ਬੰਦੂਕ ਨਾਲ ਗੋਲੀ ਚਲਾਏ ਜਾਣ ਦੀ ਗੱਲ ਹੈ, ਉਹ ਵੀ ਖੁਦ ਪੁਲਿਸ ਵੱਲੋਂ ਵੀ ਚਲਾਈ ਗਈ ਸੀ| SIT ਵੱਲੋਂ ਇਸ ਮਾਮਲੇ ਵਿੱਚ ਸਬੂਤ ਹੋਣ ਦੀ ਵੀ ਗੱਲ ਕਹੀ ਗਈ ਹੈ ਨਾਲ ਹੀ ਕੋਰਟ ਵਿੱਚ ਤਰਕ ਦਿੱਤਾ ਕਿ ਜਿਸ ਰਾਈਫਲ ਨਾਲ ਵਾਹਨ ‘ਤੇ ਗੋਲੀ ਚਲਾਈ ਗਈ, ਉਸ ਬਾਰੇ ਪੁੱਛਗਿੱਛ ਲਈ ਚਰਨਜੀਤ ਸ਼ਰਮਾ ਦੇ 5 ਦਿਨਾ ਰਿਮਾਂਡ ਦੀ ਲੋੜ ਹੈ। ਇਸ ਮੰਗ ਤੋਂ ਬਾਅਦ ਕੋਰਟ ਵੱਲੋਂ ਚਰਨਜੀਤ ਸ਼ਰਮਾ ਦਾ ਰਿਮਾਂਡ 3 ਦਿਨਾਂ ਲਈ ਹੋਰ ਵਧਾ ਦਿੱਤਾ ਗਿਆ । – ਨਵੀਂਆ ਅਪਡੇਟਸ ਦੇਖਣ ਲਈ ਆਪ ਜੀ Sikh Media Of Punjab (You Tube channel) ਅਤੇ ਫੇਸਬੁੱਕ ਪੇਜ ਤੇ ਕਲਿੱਕ ਕਰੋ– ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, ਅਤੇ ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।ਸਾਡਾ ਫੇਸਬੁੱਕ ਪੇਜ ਆਪਸੀ ਪ੍ਰੇਮ ਪਿਆਰ ਅਤੇ ਪੰਜਾਬ ਦੇ ਲੋਕ ਹੱਕਾਂ ਲਈ ਅਗਾਂਹ ਵਧੂ ਸੋਚ ਦਾ ਧਾਰਨੀ ਰਹੇਗਾ ,ਸੋ ਸਾਡੇ ਪੇਜ ਨੂੰ ਸ਼ੇਅਰ ਕਰਕੇ ਪੰਜਾਬ ਅਤੇ ਹਰ ਖੇਤਰ ਦੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਓ