ਬਰਗਾੜੀ ਮਸਲਾ ! ਬੇਅਦਬੀ ਕਾਂਡ ਤੇ ਹੋਏ ਅਹਿਮ ਖੁਲਾਸੇ । ਅੱਗੇ ਪੜੋ-:

334

੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਦੋ ਨੌਜਵਾਨਾਂ ਦੀ ਸ਼ਹੀਦੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸੀਨੀਅਰ ਲੀਡਰ ਹੌਲੀ ਹੌਲੀ ਆਪਣੀ ਭੜਾਸ ਕੱਢ ਰਹੇ ਹਨ ਕੁਝ ਦਿਨ ਪਹਿਲਾਂ ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾ ਅਤੇ ਤੋਤਾ ਸਿੰਘ ਮਗਰੋਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਅਵਤਾਰ ਸਿੰਘ ਮੱਕੜ ਨੇ ਆਪਣੀ ਵੀਡੀਓ ਵਾਇਰਲ ਕਰਕੇ ਕਿਹਾ ਸੀ ਕਿ ਸੁਖਬੀਰ ਬਾਦਲ ਨੇ ਹੀ ਮੈਨੂੰ ਘਰ ਬੁਲਾ ਕੇ ਡੇਰਾ ਸਾਧ ਰਾਮ ਰਹੀਮ ਦੀ ਮਾਫੀ ਬਾਰੇ ਪਹਿਲਾਂ ਦੱਸਿਆ ਸੀ ਅਵਤਾਰ ਸਿੰਘ ਮੱਕੜ ਨੇ ਦੱਸਿਆ ਕਿ ਚੌਬੀ ਸਤੰਬਰ ਦੋ ਹਜ਼ਾਰ ਪੰਦਰਾਂ ਨੂੰ ਸਵੇਰ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਉਪ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਉਸ ਨੂੰ ਆਪਣੀ ਚੰਡੀਗੜ੍ਹ ਰਿਹਾਇਸ਼ ਤੇ ਬੁਲਾਇਆ ਸੀ| ਤੇ ਦੱਸਿਆ ਕਿ ਸੌਦਾ ਸਾਧ ਨੂੰ ਦੋ ਹਜ਼ਾਰ ਸੱਤ ਵਿੱਚ ਗੁਰੂ ਗੋਬਿੰਦ ਸਿੰਘ ਜੀ ਅਤੇ ਅੰਮ੍ਰਿਤ ਸੰਸਕਾਰ ਦੀ ਨਕਲ ਕਰਨ ਸਵਾਂਗ ਰਚਣ ਦੇ ਮਾਮਲੇ ਵਿੱਚ ਮਾਫ਼ ਕੀਤਾ ਜਾ ਰਿਹਾ ਹੈ ਅਤੇ ਤੁਹਾਨੂੰ ਦੱਸ ਦੇਈਏ ਕਿ ਕਿਸੇ ਵੇਲੇ – (ਬਾਦਲਾਂ ਦੇ ਖਾਸਮ ਖਾਸ ਮੱਕੜ ਨੇ ਕਿਹਾ ਸੀ ਕਿ ਬਰਗਾੜੀ ਕਾਂਡ ਚ ਬਾਦਲਾਂ ਨੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਜਦਕਿ ਰਾਮ ਰਹੀਮ ਦੀ ਫਿਲਮ ਤੇ ਰੋਕ ਹਟਾਉਣ ਲਈ ਡੇਰਾ ਸਮਰਥਕਾਂ ਵੱਲੋਂ ਹੁੱਲੜਬਾਜ਼ੀ ਕੀਤੀ ਗਈ ਉਸ ਵੇਲੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ਮੱਕੜ ਨੇ ਕਿਹਾ ਕਿ ਸਿੱਖ ਭਾਈਚਾਰੇ ਵੱਲੋਂ ਆਪਣਾ ਬਣਦਾ ਰੋਸ ਮੁਜ਼ਾਹਰਾ ਕਰਕੇ ਧਰਨਾ ਲਗਾ ਕੇ ਪਾਠ ਕੀਤਾ ਜਾ ਰਿਹਾ ਸੀ ਅਤੇ ਅਕਾਲੀ ਦਲ ਸਰਕਾਰ ਨੇ ਇਸ ਦੌਰਾਨ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ) ਅਤੇ ਹੁਣ ਕਮਲਦੀਪ ਬਰਾੜ  ਇੰਡੀਅਨ ਐਕਸਪ੍ਰੈਸ ਅਖਬਾਰ ਦੇ ਪੱਤਰਕਾਰ ਨਾਲ ਗੱਲਬਾਤ ਜੋ ਚਾਰ ਸਤੰਬਰ ਦੇ ਅਖ਼ਬਾਰ ਵਿੱਚ ਛਪੇ ਹਨ ਦੌਰਾਨ ਅਵਤਾਰ ਮੱਕੜ ਨੇ ਕਿਹਾ ਕਿ ਉਸ ਮਾਫੀ ਦੇਣ ਵਾਲੇ ਮਸਲੇ ਤੇ ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ ਸੀ| ਅਤੇ ਇਹ ਵੀ ਕਿਹਾ ਸੀ ਕਿ ਅਜਿਹਾ ਕਰਨ ਤੋਂ ਪਹਿਲਾਂ ਉਹ ਸਿੱਖ ਜਥੇਬੰਦੀਆਂ ਨਾਲ ਵਿਚਾਰ ਤੇ ਸਲਾਹ ਮਸ਼ਵਰਾ ਜ਼ਰੂਰ ਕਰ ਲਵੇ ਪਰ ਸਾਬਕਾ ਪ੍ਰਧਾਨ ਅਵਤਾਰ ਮੱਕੜ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਉਸ ਦੀ ਸਲਾਹ ਮੰਨਣ ਦੀ ਹਾਮੀ ਵੀ ਭਰੀ ਸੀ ਜਿਸ ਤੋਂ ਬਾਅਦ ਉਹ ਕਰਨਾਲ ਲਈ ਰਵਾਨਾ ਹੋ ਗਿਆ ਪਰ ਉਸੇ ਦਿਨ ਵਟਸਐਪ ਦੇ ਸੁਨੇਹੇ ਰਾਹੀਂ ਪਤਾ ਲੱਗਾ ਕਿ ਜਥੇਦਾਰਾਂ ਨੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੇ ਦਿੱਤੀ ਹੈ…।
ਬੀਤੇ ਦਿਨੀਂ ਵਿਧਾਨ ਸਭਾ ਵਿੱਚ ਜੋ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੁਆਰਾ ਰਿਪੋਰਟ ਪੇਸ਼ ਕੀਤੀ ਗਈ ਸੀ| ਉਸ ਦੇ ਸੱਤ ਘੰਟੇ ਦੀ ਲਗਾਤਾਰ ਬਹਿਸ ਮਗਰੋਂ ਬਾਦਲ ਵੱਲੋਂ ਸੌਦਾ ਸਾਧ ਗੁਰਮੀਤ ਰਾਮ ਰਹੀਮ ਦੀ ਮੁਆਫੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਡੇਰਾ ਸਿਰਸਾ ਦੇ ਪੈਰੋਕਾਰਾਂ ਨੂੰ ਬਚਾਉਣ ਅਤੇ ਬਹਿਬਲ ਕਲਾਂ ਵਿੱਚ ਸਿੱਖ ਸੰਗਤਾਂ ਉੱਤੇ ਗੋਲੀ ਚਲਾਉਣ ਵਿੱਚ ਬਾਦਲਾਂ ਦੀ ਅਹਿਮ ਭੂਮਿਕਾ ਸਾਹਮਣੇ ਆਈ ਹੈ |