ਮਾਮਲਾ ਸ੍ਰੋਮਣੀ ਕਮੇਟੀ ਵਿੱਚ ਨੋਕਰੀ ਦੇਣ ਦੇ ਬਹਾਨੇ ਮਾਰੀ ਗਈ ਠੱਗੀ ਦਾ ? ਕੌਣ ਵਾਪਸ ਕਰੇਗਾ ਪੈਸੇ…??

412

ਮਾਮਲਾ ਸ੍ਰੋਮਣੀ ਕਮੇਟੀ ਵਿੱਚ ਨੋਕਰੀ ਦੇਣ ਦੇ ਬਹਾਨੇ ਮਾਰੀ ਗਈ ਠੱਗੀ ਦਾ ? 44 ਲੱਖ ਦੀ ਮਾਰੀ ਠੱਗੀ ਦੇ ਪੈਸੇ ਸੁਖਬੀਰ, ਲੋਗੋਵਾਲ ਜਾਂ ਬਿਜੈ ਸਿੰਘ ਵਿੱਚੌ ਕੌਣ ਵਾਪਸ ਕਰੇਗਾ: ਭਾਈ ਮਾਝੀ | ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਨੋਕਰੀ ਲਗਵਾਉਣ ਦਾ ਝਾਂਸਾ ਦੇ ਕੇ 46 ਵਿਅਕਤੀਆ ਤੋ 43 ਲੱਖ 95 ਹਜਾਰ ਰੁ: ਹੜੱਪਣ ਦਾ ਮਸਲਾ ਦਰਬਾਰ-ਏ-ਖਾਲਸਾ ਵੱਲੋ ਪ੍ਰੈੱਸ ‘ਚ ਲਿਆਉਣ ਤੋ ਬਾਅਦ ਸ੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਗੋਵਾਲ ਵੱਲੋ ਸਿਰਫ ਵਧੀਕ ਸਕੱਤਰ ਬਿਜੈ ਸਿੰਘ ਅਤੇ ਮੁਲਾਜਮ ਗੁਰਤੇਜ ਸਿੰਘ ਮੁਅੱਤਲ ਕਰਕੇ ਸਿਰਫ ਗੋਗਲੂਆ ਤੋ ਮਿੱਟੀ ਝਾੜਨ ਦਾ ਯਤਨ ਕੀਤਾ ਗਿਆ ਹੈ। ਪੰਥ ਪ੍ਰਸਿੱਧ ਕਥਾ ਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਮੁਖੀ ਦਰਬਾਰ-ਏ-ਖਾਲਸਾ ਦਾ ਇਹ ਵਿਚਾਰ ਪ੍ਰਗਟਾਉਦਿਆ ਕਿਹਾ ਕਿ ਸ੍ਰੋਮਣੀ ਕਮੇਟੀ ਵਿੱਚ ਨੋਕਰੀ ਤੇ ਰੱਖਣ ਬਦਲੇ ਸੁਖਬੀਰ ਸਿੰਘ ਬਾਦਲ ਨੂੰ ਗੋਬਿੰਦ ਸਿੰਘ ਲੋਗੋਵਾਲ ਰਾਹੀ ਪੈਸੇ ਭੇਜਣ ਦੀ ਗੱਲ ਕਰਕੇ ਬਿਜੈ ਸਿੰਘ ਨੇ ਆਰਥਿਕ ਪੱਖੋ ਅਤਿ ਕਮਜੋਰ ਵਿਅਕਤੀਆ ਨਾਲ ਵੱਡੀ ਠੱਗੀ ਮਾਰੀ ਹੈ। ਅਗਸਤ 2018 ਵਿੱਚ ਮਾਰੀ ਠੱਗੀ ਪ੍ਰਧਾਨ ਸ੍ਰੋਮਣੀ ਕਮੇਟੀ ਅਤੇ ਅਤੇ ਮੁੱਖ ਦਫਤਰ ਦੇ ਵਾਰ-ਵਾਰ ਧਿਆਨ ਵਿੱਚ ਲਿਆਉਣ ਤੇ ਵੀ ਲੱਗਪਗ 8 ਮਹੀਨੇ ਕਿਸੇ ਵੀ ਦੋਸੀ ਖਿਲਾਫ ਕੋਈ ਵੀ ਕਾਰਵਾਈ ਨਾ ਹੋਣਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਸੁਖਬੀਰ ਬਾਦਲ ਨੇ ਆਪਣੇ ਕਰਿੰਦਿਆ ਰਾਹੀ ਸ੍ਰੋਮਣੀ ਕਮੇਟੀ ‘ਚ ਵੱਡੇ ਪੱਧਰ ਤੇ ਲੁੱਟ ਮਚਾਈ ਹੈ। ਉਨਾ ਕਿਹਾ ਕਿ ਸਿਰਫ ਤਿੰਨ ਹਜਾਰ ਰੁ: ਮਹੀਨਾ ਤੇ ਗ੍ਰੰਥੀ ਸਿੰਘਾ ਦੀਆ ਸੇਵਾਵਾ ਨਿਭਾਉਣ ਵਾਲੇ ਪੀੜਤ ਵਿਅਕਤੀਆ ਨੇ ਨੋਕਰੀ ਤੇ ਲੱਗਣ ਦੇ ਝਾਂਸੇ ਵਿੱਚ ਆ ਕਿ ਕਿਸੇ ਤੋ ਵਿਆਜ ਤੇ ਪੈਸੇ ਫੜ ਕਿ ਇਹਨਾ ਲੁਟੇਰਿਆ ਨੂੰ ਦਿੱਤੇ ਹਨ। ਉਹਨਾ ਕਿਹਾ ਕਿ ਪੀੜਤ ਵਿਅਕਤੀ ਕਿਰਾਏ ਤੇ ਗੱਡੀ ਕਰਵਾ ਕਿ 5-6 ਵਾਰ ਮੁੱਖ ਦਫਤਰ ਸ੍ਰੋਮਣੀ ਕਮੇਟੀ ਵੀ ਪੁੱਜਦੇ ਰਹੇ ਹਨ। ਭਾਈ ਮਾਝੀ ਨੇ ਕਿਹਾ ਕਿ ਬਿਜੈ ਸਿੰਘ ਨੂੰ ਮੁਅੱਤਲ ਕਰਕੇ ਗੱਲ ਨਹੀ ਬਣਦੀ, ਬਲਕਿ ਪੀੜਤ ਵਿਅਕਤੀਆ ਨੂੰ ਸਮੇਤ ਵਿਆਜ ਸਾਰੇ ਪੈਸੇ ਅਤੇ ਗੱਡੀ ਕਿਰਾਇਆ ਤੁਰੰਤ ਵਾਪਿਸ ਕੀਤਾ ਜਾਵੇ। ਉਹਨਾ ਕਿਹਾ ਸਾਡੇ ਇਤਿਹਾਸਿਕ ਅਸਥਾਨਾ ਤੇ ਬੈਠੇ ਠੱਗ ਆਪ ਹੀ ਇਹ ਫੈਸਲਾ ਕਰ ਲੈਣ ਕਿ ਇਹ ਪੈਸੇ ਸੁਖਬੀਰ ਬਾਦਲ, ਗੋਬਿੰਦ ਸਿੰਘ ਲੋਗੋਵਾਲ ਅਤੇ ਬਿਜੈ ਸਿੰਘ ਵਿੱਚੋ ਕਿਸ ਨੇ

ਪ੍ਰੈੱਸ ਕਾਨਫਰੰਸ ਬਠਿੰਡਾ ਵੱਡੇ ਖੁਲਾਸੇ ਸਬੂਤਾਂ ਸਮੇਤ

Posted by Bhai Harjinder Singh Majhi on Saturday, 4 May 2019

ਵਾਪਸ ਕਰਨੇ ਹਨ। ਨਹੀ ਤਾ ਸੰਘਰਸ ਦੀ ਅਗਲੀ ਰੂਪਰੇਖਾ ਜਲਦ ਉਲੀਕੀ ਜਾਵੇਗੀ ਤੇ ਿeਹਨਾ ਪੀੜਤਾ ਨੂੰ ਇਨਸਾਫ ਦਿਵਾਉਣ ਲਈ ਸਿੱਖ ਕੋਮ ਅੱਗੇ ਆਪਣਾ ਪੱਖ ਰੱਖਿਆ ਜਾਵੇਗਾ। ਉਹਨਾ ਕਿਹਾ ਕਿ ਇਹ ਵੱਡੀ ਠੱਗੀ ਲੋਕਾ ‘ਚ ਆਉਣ ਤੋ ਬਾਅਦ ਬਹੁਤ ਸਾਰੇ ਹੋਰ ਵੀ ਲੋਕਾ ਦੇ ਸੁਨੇਹੇ ਮਿਲ ਰਿਹੇ ਹਨ ਜਿੰਨਾ ਤੋ ਵੱæ-ਵੱਖ ਝਾਂਸਿਆ ਰਾਹੀ ਮੋਟੀ ਕਮਾਈ ਕੀਤੀ ਗਈ ਹੈ ਇਸ ਮੋਕੇ ਭਾਈ ਮਾਝੀ ਨਾਲ ਪੀੜਤ ਵਿਅਕਤੀ ਦੇਸਰਾਜ ਸਿੰਘ, ਗੁਰਚਰਨ ਸਿੰਘ , ਕੁਲਵਿੰਦਰ ਸਿੰਘ, ਤਰਸੇਮ ਸਿੰਘ, ਦਵਿੰਦਰ ਸਿੰਘ, ਪਰਵਿੰਦਰ ਸਿੰਘ, ਜਗਰਾਜ ਸਿੰਘ, ਬਿਜੈ ਇੰਦਰ ਸਿੰਘ ਆਦਿ ਹਾਜਰ ਸਨ | ਸੋਸ਼ਲ ਮੀਡੀਆ ਦੇ ਅਜੋਕੇ ਦੌਰ ਵਿੱਚ ਨਵੀਂਆ ਅਪਡੇਟਸ ਦੇਖਣ ਲਈ ਆਪ ਜੀ Sikh Media Of Punjab (You Tube channel) ਅਤੇ ਫੇਸਬੁੱਕ ਪੇਜ ਤੇ ਕਲਿੱਕ ਕਰੋ– ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, ਅਤੇ ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।ਸਾਡਾ ਫੇਸਬੁੱਕ ਪੇਜ ਆਪਸੀ ਪ੍ਰੇਮ ਪਿਆਰ ਅਤੇ ਪੰਜਾਬ ਦੇ ਲੋਕ ਹੱਕਾਂ ਲਈ ਅਗਾਂਹ ਵਧੂ ਸੋਚ ਦਾ ਧਾਰਨੀ ਰਹੇਗਾ ,ਸੋ ਸਾਡੇ ਪੇਜ ਨੂੰ ਸ਼ੇਅਰ ਕਰਕੇ ਪੰਜਾਬ ਅਤੇ ਹਰ ਖੇਤਰ ਦੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਓ | Terms of Service -: This Content Is Not my Own on this website . It is taken from another website,artical,youtube,newspaper,facebook or dailymotion. If u Have Any Issue About Any Content U Can Send Us Massage in page inbox. We will delete that content from website.