ਬਿਨਾ ਕੋੲੀ ਕਾਰਨ ਦੱਸੇ ਸਸਪੈਡ ਕੀਤੀ ਬੀਬੀ ਬਲਜੀਤ ਕੌਰ ( BDPO) ਦਾ ਡਟ ਕੇ ਸਾਥ ਦੇਵੇਗੀ ਦਰਬਾਰ -ੲੇ- ਖਾਲਸਾ ਜਥੇਬੰਦੀ : ਭਾੲੀ ਮਾਝੀ

378

ਲਿਖਤ – ਬੀਬੀ ਬਲਜੀਤ ਕੌਰ ਖਾਲਸਾ । ਅੱਗੇ ਪੜ੍ਹੋ -:  ਦੇਸ਼ ਅਤੇ ਵਿਦੇਸ਼ ਬੈਠੀਆਂ ਸੰਗਤਾਂ ਨੂੰ ਅਦਬ,ਸਤਿਕਾਰ ਅਤੇ ਨਿਮਰਤਾ ਸਾਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ! ਕੁਝ ਦਿਨ ਪਹਿਲਾਂ ਲੋਕ ਸਭਾ ਹਲਕਾ ਸੰਗਰੂਰ ਦੇ ਪਿੰਡ ਭੋਤਨਾਂ ਦੇ ਗੁਰੂਦੁਆਰਾ ਸਾਹਿਬ ਵਿਖੇ ਲੱਗੀਆਂ ਤੀਆਂ ਮੇਰੇ ਵੱਲੋਂ ਬੰਦ ਕਰਵਾਉਣ ਕਰਕੇ ਅਤੇ ਮੇਰਾ ਸਿੱਖੀ ਸਰੂਪ ਕੇਸਕੀ ਕਿਰਪਾਨ ਪਾਈ ਦੇਖ ਕੇ ਫਰੀਦਕੋੇਟ ਦੇ ਰਹਿਣ ਵਾਲੇ ਹਲਕਾ ਭਦੌੜ ਤੋਂ ਕਾਂਗਰਸ ਪਾਰਟੀ ਦੇ ਹਲਕਾ ਿੲੰਚਾਰਜ ਨੇ ਗ਼ੁਸੇ ਵਿੱਚ ਆ ਕੇ ਤਪਾ ਮੰਡੀ ਦੇ ਕੱਪੜੇ ਵੇਚਣ ਵਾਲੇ ਭਾਗਾਂ ਵਾਲਿਆਂ ਦੇ ਰਾਹੁਲ ਅਰੋੜਾ ਸ਼ਹਿਰੀ ਪ੍ਰਧਾਨ ਤੋਂ ਮੇਰੇ ਤੇ ਝੂਠੀਆਂ ਦਰਖ਼ਾਸਤਾਂ ਦਵਾ ਕੇ ਮੈਨੂੰ ਸਸਪੈਂਡ ਕਰਵਾ ਦਿੱਤਾ ਹੈ ! ਵਾਹ ਵਾਹ ਥੋਡੇ ਹਾਕਮੋੰ ਮੰਨ ਗਈ ਥੋਡੀ ਜੈਲਸੀ ਨਾਲ ਭਰੀ ਗੰਦੀ ਅਤੇ ਛੋਟੀ ਸੋਚ ਨੂੰ ਜਿਸ ਨੇ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਸੰਗਤਾਂ ਦਾ ਸਮੁੰਦਰ ਵੇਖ ਕੇ ਬੁਖਲਾਹਟ ਵਿੱਚ ਆ ਕੇ ਿੲੱਕ ਧੀ ਭੈਣ ਤੋਂ ਉਸ ਦੇ ਘਰ ਵਿੱਚੋਂ ਕੁਰਸੀ ਖੋਹ ਕੇ ਅਣਗਿਣਤ ਸੰਗਤਾਂ ਦੀਆਂ ਭਾਵਨਾਵਾਂ ਨੂੰ ਗਹਿਰੀ ਸੱਟ ਮਾਰ ਕੇ ਖੁਸੀਆਂ ਨੂੰ ਗ਼ਮੀਆਂ ਵਿੱਚ ਬਦਲਿਆ !ਸਰੇਆਂਮ ਐਨਾਂ ਧੱਕਾ ? ਰੀਸ ਮੇਰੀ ਥੋਡੇ ਤੋਂ ਮੈਨੂੰ ਸਸਪੈਂਡ ਕਰਵਾ ਕੇ ਵੀ ਨੀ ਹੋਣੀ ਕਿਉਂਕਿ ਯਾਦ ਰੱਖਿਓ ਮੇਰਾ ਵਾਹਿਗੁਰੂ ਡਾਹਢਾ ਬਹੁਤ ਹੈ ! ਸਮੁੰਦਰਾਂ ਨੂੰ ਨੱਕੇ ਨੀ ਲਗਦੇ ਹੁੰਦੇ |

ਬਿਨਾ ਕੋੲੀ ਕਾਰਨ ਦੱਸੇ ਸਸਪੈਡ ਕੀਤੀ ਬੀਬੀ ਬਲਜੀਤ ਕੌਰ ਜੀ ( B D P O) ਦਾ ਡਟ ਕੇ ਸਾਥ ਦੇਵੇਗੀ ਦਰਬਾਰ – ੲੇ – ਖਾਲਸਾ ਜਥੇਬੰਦੀ — ਭਾੲੀ ਮਾਝੀ

Posted by Punjab Topic on Thursday, 6 September 2018

ਸਰਕਾਰ ਅਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਗੈਰਕਾਨੂੰਨੀ ਢੰਗ ਨਾਲ ਕਾਨੂੰਨ/ਨਿਯਮ ਨੂੰ ਛਿੱਕੇ ਟੰਗ ਕੇ ਸੰਗਤਾਂ ਵੱਲੋਂ ਨਕਾਰੇ ਹੋਏ ਚੱਲੇ ਕਾਰਤੂਸਾਂ ਨੂੰ ਹਲਕਾ ਿੲੰਚਾਰਜ ਲਗਾਉਣ ਬਾਰੇ ਮੈਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਜਿਲਾ ਬਰਨਾਲਾ ਵਿੱਚ ਪੈਂਦੇ ਵਿਧਾਂਨ ਸਭਾ ਹਲਕਾ ਭਦੌੜ ਅਤੇ ਮਹਿਲ ਕਲਾਂ ਦੀਆਂ ਸੰਗਤਾਂ ਵੱਲੋਂ ਨਕਾਰੇ ਹੋਏ ਜਿਲਾ ਬਰਨਾਲਾ ਤੋਂ ਬਾਹਰ ਫਰੀਦਕੋਟ ਜਿਲੇ ਦੇ ਜੁਗਿੰਦਰ ਸਿੰਘ ਪੰਜਗਰਾਈ ਅਤੇ ਸੰਗਰੂਰ ਜਿਲੇ ਦੇ ਹਰਚੰਦ ਕੌਰ ਘਨੌਰੀ ਕਿਹੜੇ ਕਾਨੂੰਨ,ਨਿਯਮ ਅਨੁਸਾਰ ਹਲਕਾ ਿੲੰਚਾਰਜ ਲਗਾਏ ਹਨ ? ਕੀ ਹਲਕਾ ਭਦੌੜ ਅਤੇ ਮਹਿਲ ਕਲਾਂ ਵਿੱਚ ਕੋਈ ਯੋਗ ਉਮੀਦਵਾਰਾਂ ਨਹੀ ਸੀ ? ਿੲਹ ਦੋਵੇਂ ਚੱਲੇ ਹੋਏ ਕਾਰਤੂਸ ਕਿਹੜੀਆਂ ਹਦਾਇਤਾਂ ਅਨੁਸਾਰ ਆਵਦੀ ਹੀ ਪਾਰਟੀ ਦੇ ਟਕਸਾਲੀ ਕਾਂਗਰਸੀ ਆਗੂਆਂ ਨੂੰ ਖੁੱਡੇ ਲਾਈਨ ਲਗਾ ਕੇ ਕਾਲੀ ਪਾਰਟੀ ਆਦਿ ਤੋਂ ਕੁਰੱਪਸਨ ਿੲਕੱਠੀ ਕਰਕੇ ਜਿਲਾ ਪਰੀਸ਼ਦ,ਪੰਚਾਇਤ ਸੰਮਤੀ ਅਤੇ ਸਰਪੰਚ,ਪੰਚ ਦੀਆਂ ਟਿਕਟਾਂ ਵੇਚ ਕੇ ਪਿੰਡਾਂ ਵਿੱਚ ਭੋਲੇ ਭਾਲੇ ਲੋਕਾਂ ਦੇ ਕਤਲ ਕਰਾਉਣ ਵਾਸਤੇ ਧੜੇਬੰਦੀਆਂ ਪੈਦਾ ਕਰ ਰਹੇ ਹਨ ?ਕਾਂਗਰਸ ਵੱਲੋਂ ਗੈਰਕਾਨੂੰਨੀ ਢੰਗ ਨਾਲ ਹਲਕਾ ਭਦੌੜ ਤੋਂ ਿੲੰਚਾਰਜ ਬਣਾਏ ਹੋਏ ਜੁਗਿੰਦਰ ਸਿੰਘ ਪੰਜਗਰਾਈਂ ਅਤੇ ਹਲਕਾ ਮਹਿਲ ਕਲਾਂ ਤੋੰ ਿੲੰਚਾਰਜ ਹਰਚੰਦ ਕੌਰ ਮੈਨੂੰ ਕਹਿੰਦੇ ਸਨ ਕਿ ਅਸੀਂ ਕਾਂਗਰਸੀ ਹਾਂ ਸਾਡੀ ਸਰਕਾਰ ਹੈ ਜੇਕਰ ਸਰਕਾਰੀ ਨੌਕਰੀ ਕਰਨੀ ਹੈ ਤਾਂ ਕੇਸਕੀ ਅਤੇ ਕਿਰਪਾਨ ਨਾਂ ਪਾਓ ! ਜਦੋਂ ਮੈਂ ਕਿਹਾ ਕਿ ਮੈਂ ਿੲੱਕ ਗੁਰਸਿੱਖ ਅੰਮ੍ਰਿਤਧਾਰੀ ਅਫਸਰ ਲੜਕੀ ਹਾਂ ਿੲਸ ਕਰਕੇ ਦੁਨੀਆਂ ਦੀ ਕੋਈ ਵੀ ਤਾਕਤ ਮੈਨੂੰ ਗੁਰਸਿੱਖੀ ਤੋਂ ਦੂਰ ਨਹੀਂ ਕਰ ਸਕਦੀ ਤਾਂ ਮੇਰੇ ਤੇ ਜੈਲਸੀ ਕਰਨ ਲੱਗ ਪਏ ! ਹਰ ਮਹੀਨੇ ਰਿਸ਼ਵਤ ਦੀ ਮੰਗ ਵੀ ਕਰਦੇ ਸਨ ! ਮੈਂ ਗੁਰਸਿੱਖੀ ਨੂੰ ਪਿਆਰ ਕਰਦੀ ਹਾਂ ਅਤੇ ਆਪਣੀ ਡਿਊਟੀ ਮਿਹਨਤ,ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਨਿਭਾਉਣ ਕਰਕੇ ਮੈਂ ਦੋਵੇਂ ਹਲਕਾ ਿੲੰਚਾਰਜਾਂ ਨੂੰ ਰਿਸਵਤ ਦੇਣ ਤੋਂ ਜਵਾਬ ਦੇ ਦਿੱਤਾ ! ਫਿਰ ਮੇਰੇ ਨਾਲ ਖਾਰ ਖਾਣ ਲੱਗ ਪਏ ! ਿੲਸ ਉਪਰੰਤ ਮੇਰੇ ਤੇ ਿੲਹਨਾਂ ਨੇ ਝੂਠੇ ਦੋਸ ਲਗਾ ਕੇ ਮੈਨੂੰ ਸਸਪੈਂਡ ਕਰਵਾ ਦਿੱਤਾ ! ਬਲਜੀਤ ਕੌਰ ਖਾਲਸਾ ਬਰਨਾਲਾ !