ਬੇਅਦਬੀ ਮਾਮਲੇ ਸਬੰਧੀ ਬਾਦਲ ਪਿਉ-ਪੁੱਤ ਵਿਰੁੱਧ ਮਾਮਲਾ ਦਰਜ । ਅੱਗੇ ਵੇਖੋ -:

424

ਬਰਗਾੜੀ ਕਾਂਡ ਸਬੰਧੀ ਸਮਾਜਿਕ ਜਾਗ੍ਰਿਤੀ ਫਰੰਟ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵਿਰੁੱਧ ਅਦਾਲਤ ਵਿੱਚ ਅਪਰਾਧਿਕ ਮਾਮਲਾ ਦਾਇਰ ਕੀਤਾ ਗਿਆ ਹੈ। ਜਿਸਨੂੰ ਮਨਜ਼ੂਰ ਕਰਦਿਆਂ ਅਦਾਲਤ ਨੇ ਇਸਦੀ ਸੁਣਵਾਈ ਆਉਣ ਵਾਲੀ 9 ਅਕਤੂਬਰ ਨੂੰ ਨਿਰਧਾਰਤ ਕੀਤੀ ਗਈ ਹੈ।ਲੁਧਿਆਣਾ ਦੀ ਜੱਜ ਸੁਮਿਤ ਸੱਭਰਵਾਲ ਦੀ ਅਦਾਲਤ ਵਿਚ ਦਰਜ ਕਰਵਾਏ ਗਏ ਸੰਸਥਾ ਵੱਲੋਂ ਦੋਵਾਂ ਵਿਰੁੱਧ ਵਿਰੁੱਧ ਧਾਰਾ 304, 307, 295 ਤੇ 34 ਤਹਿਤ ਮੁਕੱਦਮਾ ਚਲਾਇਆ ਜਾਣ ਦੀ ਅਪੀਲ ਕੀਤੀ ਗਈ ਹੈ।
ਸਮਾਜਕ ਜਾਗ੍ਰਿਤੀ ਫ੍ਰੰਟ ਪੰਜਾਬ ਨਾਮ ਦੀ ਸੰਸਥਾ ਵਲੋਂ ਪੰਜਾਬ ਦੇ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਬਰਗਾੜੀ ਮਾਮਲੇ ਵਿੱਚ ਦੋਸ਼ੀ ਠਹਿਰਾਉਂਦਿਆਂ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਇਸ ਸਬੰਧ ਵਿਚ ਫ੍ਰੰਟ ਦੇ ਚੇਅਰਮੈਨ ਜਗਦੀਪ ਸਿੰਘ ਗਿੱਲ ਨੇ ਅਦਾਲਤ ਤੋਂ ਮੰਗ ਕੀਤੀ ਹੈ ਮਾਮਲਾ ਜਥੇਬੰਦੀ ਦੇ ਚੇਅਰਮੈਨ ਜਗਦੀਪ ਸਿੰਘ ਗਿੱਲ ਵੱਲੋਂ ਦਾਇਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਅਦਾਲਤ ਨੂੰ ਦੱਸਿਆ ਗਿਆ ਹੈ ਕਿ ਬਰਗਾੜੀ ਕਾਂਡ ਲਈ ਉਕਤ ਦੋਵੇਂ ਪਿਓ-ਪੁੱਤਰ ਜ਼ਿੰਮੇਵਾਰ ਹਨ ਜੱਜ ਸੁਮਿਤ ਸੱਭਰਵਾਲ ਨੇ ਸੰਸਥਾ ਦੀ ਸ਼ਿਕਾਇਤ ਨੂੰ ਸਵੀਕਾਰ ਕਰ ਲਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 9 ਅਕਤੂਬਰ ਨੂੰ ਹੋਏਗੀ | ਉਕਤ ਦੋਵਾਂ ਪਿਓ ਪੁੱਤਰਾਂ ਦੇ ਖਿਲਾਫ਼ ਅਦਾਲਤ ਆਈਪੀਸੀ ਦੀ ਧਾਰਾ 295ਏ ਤੋਂ ਇਲਾਵਾ 304, 307 ਅਤੇ 34 ਤਹਿਤ ਮੁਕਦਮਾ ਚਲਾਵੇ। ਅਦਾਲਤ ਆਉਂਦੀ ਤਰੀਕ ਨੂੰ ਸ਼ਿਕਾਇਤ ਕਰਤਾ ਵਲੋਂ ਪੇਸ਼ ਕੀਤੇ ਗਏ ਤੱਥਾਂ ਦੀ ਪੜਤਾਲ ਕਰੇਗੀ। ਆਪ’ ਪਾਰਟੀ ਤੋਂ ਬਾਗੀ ਹੋਏ ਸੁਖਪਾਲ ਸਿੰਘ ਖਹਿਰਾ ਅਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ‘ਚ ਜੁਆਇੰਟ ਐਕਸ਼ਨ ਕਮੇਟੀ ਦੀ ਮੀਟਿੰਗ ਹੋਈ।