ਮਾਨਸਾ ਜਿਲ੍ਹੇ ਵਿੱਚ ਹਰ ਮਹੀਨਾ 31 ਦਿਨਾਂ ਦਾ ਹੋਵੇਗਾ!! ਸੋਸ਼ਲ ਮੀਡੀਆ ‘ਤੇ ਉਡਿਆ ਮਖੌਲ…ਵੇਖੋ ਕਿਵੇਂ??

132

ਮਾਨਸਾ ਜਿਲ੍ਹੇ ਵਿੱਚ ਹਰ ਮਹੀਨਾ 31 ਦਿਨਾਂ ਦਾ ਹੋਵੇਗਾ!! ਸੋਸ਼ਲ ਮੀਡੀਆ ‘ਤੇ ਉਡਿਆ ਮਖੌਲ…ਵੇਖੋ ਕਿਵੇਂ?? ਸਿੱਖਿਆ ਵਿਭਾਗ ਸਿਰ ਦੇਸ਼ ਦਾ ਭਵਿੱਖ ਸੰਵਾਰਨ ਦਾ ਜ਼ਿੰਮਾ ਹੈ ਪਰ ਮਾਨਸਾ ਵਿਚ ਸਿੱਖਿਆ ਵਿਭਾਗ ਦੇ ਇਕ ਕਾਰਨਾਮੇ ਨੇ ਦੇਸ਼ ਹੀ ਨਹੀਂ ਸਗੋਂ ਪੂਰੀ ਦੁਨੀਆਂ ਦਾ ਭਵਿੱਖ ਬਦਲ ਦਿੱਤਾ। ਇਥੇ ਵਿਭਾਗ ਵੱਲੋਂ ਤਿਆਰ ਕਰਵਾਏ ਕਲੰਡਰ ਨੂੰ ਵੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਇਹ ਕਲੰਡਰ ਕੋਈ ਆਮ ਕਲੰਡਰ ਨਹੀਂ ਹੈ। ਲੱਗਦਾ ਹੈ ਇਸ ਕਲੰਡਰ ਨੂੰ ਵਿਭਾਗ ਨੇ ਬੜੀ ਮਿਹਨਤ ਨਾਲ ਤਿਆਰ ਕੀਤਾ ਹੈ ਕਿਉਂਕਿ ਇਹ ਦੁਨੀਆਂ ਦਾ ਪਹਿਲਾ ਕਲੰਡਰ ਹੈ ਜਿਸ ਵਿਚ ਕਿਸੇ ਵੀ ਮਹੀਨੇ ਨਾਲ ਭੇਦ-ਭਾਵ ਨਹੀਂ ਕੀਤਾ ਗਿਆ। ਮਾਨਸਾ ਜਿਲ੍ਹੇ ਵਿੱਚ ਹਰ ਮਹੀਨਾ 31 ਦਿਨਾਂ ਦਾ ਹੋਵੇਗਾ ਅਤੇ ਸਾਲ ਦੇ ਦਿਨ 365 ਦੀ ਥਾਂ 372 ਹੋਣਗੇ। ਇਹ ਖਲਾਸਾ ਜ਼ਿਲ੍ਹੇ ਦੇ ਹਰ ਸਰਕਾਰੀ ਪ੍ਰਾਇਮਰੀ ਸਕੂਲ ਦੇ ਦਫਤਰ ਵਿਚ ਲੱਗੇ ਉਸ ਕਲੰਡਰ ਤੋਂ ਹੋ ਰਿਹਾ ਹੈ ਜੋ ਜਿਲ੍ਹਾ ਸਿੱਖਿਆ ਅਫਸਰ ਰਜਿੰਦਰ ਕੌਰ ਵੱਲੋਂ ਆਈ.ਈ.ਡੀ. ਕੰਪੋਨੈਂਟ ਸਮੱਗਰ ਸਿੱਖਿਆ ਅਭਿਆਨ ਤਹਿਤ ਹਾਲ ਹੀ ਵਿੱਚ ਸਕੂਲਾਂ ਵਿੱਚ ਭੇਜਿਆ ਗਿਆ ਹੈ। ਇਸ ਕਲੰਡਰ ਤੇ ਜਿਲ੍ਹੇ ਦੀ ਡਿਪਟੀ ਕਮਿਸ਼ਨਰ, ਡੀ.ਈ.ਓ. (ਐਲੀ.ਸਿੱ.). ਉਪ ਡੀ.ਈ.ਓ. (ਐਲੀ.ਸਿੱ.), ਅਤੇ ਜਿਲ੍ਹੇ ਦੀਆਂ ਵੱਖ ਵੱਖ ਸਰਗਰਮੀਆਂ ਦੀਆਂ ਤਸਵੀਰਾਂ ਛਾਪੀਆਂ ਗਈਆਂ ਹਨ। ਅਧਿਆਪਕ ਸੰਘਰਸ਼ ਕਮੇਟੀ ਮਾਨਸਾ ਨੇ ਪੰਜਾਬ ਸਰਕਾਰ ਅਤੇ ਚੋਣ ਕਮਿਸ਼ਨ ਪੰਜਾਬ ਨੂੰ ਲਿਖੇ ਪੱਤਰਾਂ ਵਿੱਚ ਮੰਗ ਕੀਤੀ ਹੈ ਕਿ ਸਾਲ ਦੇ ਚੌਥੇ ਮਹੀਨੇ ਵਿੱਚ ਲੋਕ ਸਭਾ ਚੋਣਾ ਦੌਰਾਨ ਕਾਹਲੀ ਵਿੱਚ ਸਕੂਲਾਂ ਵਿੱਚ ਭੇਜੇ ਗਏ ਇਨ੍ਹਾਂ ਕਲੰਡਰਾਂ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਇਸ ਕਲੰਡਰ ਵਿੱਚ ਵੱਡੇ ਪੱਧਰ ਤੇ ਕੀਤੀਆਂ ਗਲਤੀਆਂ ਕਰਕੇ ਹਜਾਰਾਂ ਰੁਪਏ ਬਰਬਾਦ ਕਰਨ ਅਤੇ ਸਿੱਖਿਆ ਵਿਭਾਗ ਦੀ ਬਦਨਾਮੀ ਕਰਨ ਬਦਲੇ ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਅਤੇ ਹੋਰ ਸੰਬੰਧਤ ਅਧਿਕਾਰੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਕਿ ਜੇਕਰ ਇਸ ਅਧਿਕਾਰੀ ਵਿਰੁੱਧ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਜਿਲ੍ਹੇ ਭਰ ਵਿੱਚ ਹਕੂਮਤ ਵਿਰੁੱਧ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।  ਸੰਘਰਸ਼ ਕਮੇਟੀ ਦੇ ਕਨਵੀਨਰ ਕਰਮਜੀਤ ਸਿੰਘ ਤਾਮਕੋਟ, ਮੁੱਖ ਬੁਲਾਰੇ ਹਰਦੀਪ ਸਿੰਘ ਸਿੱਧੂ, ਨਿਤਿਨ ਸੋਢੀ, ਰਾਜੇਸ਼ ਬੁਢਲਾਡਾ, ਖੁਸ਼ਵਿੰਦਰ ਬਰਾੜ, ਰਾਜਦੀਪ ਬਰੇਟਾ, ਗੁਰਜੀਤ ਲਾਲਿਆਂਵਾਲੀ, ਗੁਰਪਿਆਰ ਕੋਟਲੀ, ਇੰਦਰਜੀਤ ਡੇਲੂਆਣਾ, ਨਰਿੰਦਰ ਮਾਖਾ, ਗੁਰਦਾਸ ਸਿੰਘ ਰਾਏਪੁਰ, ਆਦਿ..ਇਸ ਨੂੰ ਤਿਆਰ ਕਰਨ ਵਾਲੇ ਨੇ ਜਨਵਰੀ ਤੋਂ ਲੈ ਕੇ ਦਸੰਬਰ ਤੱਕ ਹਰ ਮਹੀਨੇ ਨੂੰ 31 ਦਿਨ ਕਰ ਦਿੱਤਾ। ਮਤਲਬ, 365-366 ਦਾ ਝਮੇਲਾ ਖ਼ਤਮ ਕਰ ਕੇ ਸਿੱਧੇ-ਸਿੱਧੇ 372 ਦਿਨ ਕਰ ਦਿੱਤੇ ਹਨ। ਇਸ ‘ਇਤਿਹਾਸਕ’ ਕਲੰਡਰ ਕਾਰਨ ਹਰ ਪਾਸੇ ਸਿੱਖਿਆ ਵਿਭਾਗ ਦਾ ਮਖ਼ੌਲ ਉੱਡ ਰਿਹਾ ਹੈ। ਇਸ ਕਲੰਡਰ ਨੂੰ ਸਰਕਾਰੀ ਮਨਜ਼ੂਰੀ ਵੀ ਮਿਲ ਗਈ ਤੇ ਇਹ ਛਪ ਵੀ ਗਿਆ ਪਰ ਹੈਰਾਨੀ ਦੀ ਗੱਲ ਹੈ ਕਿ ਕਿਸੇ ਅਧਿਕਾਰੀ ਨੂੰ ਇਹ ਵੱਡੀ ਗ਼ਲਤੀ ਨਜ਼ਰ ਹੀ ਨਹੀਂ ਆਈ। ਸਰਕਾਰੀ ਖ਼ਜ਼ਾਨੇ ਵਿਚੋਂ ਮੋਟੀਆਂ ਤਨਖ਼ਾਹਾਂ ਲੈਣ ਵਾਲੇ ਅਧਿਕਾਰੀਆਂ ਨੂੰ ਇਹ ਵੱਡੀ ਗ਼ਲਤੀ ਦਿੱਸੀ ਵੀ ਨਹੀਂ। ਇਹ ਕਲੰਡਰ ਛਪਣ ਤੋਂ ਬਾਅਦ ਸਕੂਲਾਂ ਤੱਕ ਪਹੁੰਚਾਇਆ ਜਾ ਚੁੱਕਾ ਹੈ। ਸੋਸ਼ਲ ਮੀਡੀਆ ਦੇ ਅਜੋਕੇ ਦੌਰ ਵਿੱਚ ਨਵੀਂਆ ਅਪਡੇਟਸ ਦੇਖਣ ਲਈ ਆਪ ਜੀ Sikh Media Of Punjab (You Tube channel) ਅਤੇ ਫੇਸਬੁੱਕ ਪੇਜ ਤੇ ਕਲਿੱਕ ਕਰੋ– ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, ਅਤੇ ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ (Terms of Service -: This Content Is Not my Own on this website . It is taken from another website,artical,youtube,newspaper,facebook or dailymotion. If u Have Any Issue About Any Content U Can Send Us Massage in page inbox. We will delete that content from website.)