ਖੇਤ ਦੇ 150 ਫੁੱਟ ਡੂੰਘੇ ਬੋਰ ‘ਚ ਡਿੱਗਿਆ ਦੋ ਸਾਲ ਦਾ ਬੱਚਾ | Live ਬਾਹਰ ਕੱਢਣ ਦੀ ਵੀਡੀਓ ਵੇਖੋ

457

ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿੱਚ ਦੋ ਸਾਲ ਦਾ ਬੱਚਾ 150 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਿਆ ਹੈ। ਫ਼ਤਹਿਵੀਰ ਸਿੰਘ ਨੂੰ ਬਾਹਰ ਕੱਢਣ ਲਈ ਰਾਹਤ ਕਾਰਜ ਤਾਂ ਸ਼ੁਰੂ ਹੋ ਗਏ ਹਨ, ਪਰ ਬੱਚਾ ਛੋਟਾ ਹੋਣ ਤੇ ਬੋਰ ਡੂੰਘਾ ਹੋਣ ਕਾਰਨ ਖ਼ਤਰਾ ਕਾਫੀ ਵੱਧ ਹੈ। ਬੱਚੇ ਦੇ ਦਾਦਾ ਰੂਹੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੋਤਾ ਆਪਣੇ ਕੁਝ ਦੋਸਤਾਂ ਨਾਲ ਖੇਡ ਰਿਹਾ ਸੀ। ਉਨ੍ਹਾਂ ਬੋਰ ਢਕਿਆ ਹੋਇਆ ਸੀ ਪਰ ਬੱਚੇ ਦੇ ਪੈਰ ਉੱਪਰ ਰੱਖਦਿਆਂ ਹੀ ਬੋਰੀ ਫਟ ਗਈ ਤੇ ਉਹ ਬੋਰ ਵਿੱਚ ਡਿੱਗ ਗਿਆ। ਫ਼ਤਹਿਵੀਰ ਦੀ ਮਾਂ ਗਗਨਦੀਪ ਕੌਰ ਨੇ ਦੱਸਿਆ ਕਿ ਉਹ ਉਸ ਦੀ ਇਕਲੌਤੀ ਸੰਤਾਨ ਸੀ। ਪ੍ਰਸ਼ਾਸਨ ਨੇ ਤੁਰੰਤ ਜੇਸੀਬੀ ਮਸ਼ੀਨਾਂ ਲਾ ਕੇ ਬੱਚੇ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ।ਬੋਰਵੈੱਲ ਦੇ ਬਰਾਬਰ ਤਿੰਨ ਜੇਸੀਬੀ ਮਸ਼ੀਨਾਂ ਨਾਲ ਵੱਖਰਾ ਟੋਇਆ ਪੁੱਟਿਆ ਜਾ ਰਿਹਾ ਹੈ, ਜਿਸ ਥਾਣੀ ਬੱਚੇ ਨੂੰ ਬਾਹਰ ਕੱਢਿਆ ਜਾ ਸਕੇ। ਪਿੰਡ ਦੇ ਲੋਕਾਂ ਨੇ ਵੀ ਆਪਣੇ ਟਰੈਕਟਰਾਂ ਨਾਲ ਰਾਹਤ ਕਾਰਜ ਵਿੱਚ ਹਿੱਸਾ ਲੈ ਰਹੇ ਹਨ। ਬੱਚੇ ਨੂੰ ਠੀਕ ਤਰੀਕੇ ਨਾਲ ਸਾਹ ਆ ਸਕੇ ਇਸ ਲਈ ਆਕਸੀਜਨ ਵੀ ਪਹੁੰਚਾਈ ਜਾ ਰਹੀ ਹੈ। ਸੁਨਾਮ ਦੀ ਐਸਡੀਐਮ ਮਨਜੀਤ ਕੌਰ ਨੇ ਦੱਸਿਆ ਕਿ ਡਾਕਟਰਾਂ ਦੀ ਟੀਮ ਮੌਕੇ ‘ਤੇ ਹਾਜ਼ਰ ਹੈ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਫ਼ੌਜ ਤੇ ਐਨਡੀਆਰਐਫ ਦੀਆਂ ਟੀਮਾਂ ਵੀ ਮੌਕੇ ‘ਤੇ ਪਹੁੰਚ ਰਹੀਆਂ ਹਨ। ਬੰਦ ਪਏ ਬੋਰ ਨੂੰ ਬੋਰੀ ਪਾ ਢੱਕਿਆ ਹੋਇਆ ਸੀ ਤੇ ਜਦ ਬੱਚਾ ਖ਼ੇਡਦਾ ਉਪਰ ਦੀ ਲੰਘਣ ਲੱਗਾ ਤਾਂ ਬੋਰੀ ਬੋਦੀ ਹੋਂਣ ਕਾਰਨ ਵਿੱਚ ਡਿੱਗ ਪਿਆ। ਬੱਚਾ ਫ਼ਤਹਿਵੀਰ ਸਿੰਘ ਮਾਪਿਆ ਦਾ ਕੱਲਾ ਕੱਲਾ ਹੀ ਮੁੰਡਾ ਹੈ। ਬਚਾਅ ਟੀਮਾਂ/ਪਿੰਡ ਵਾਸੀ ਲੱਗੇ ਹੋਏ ਆ ਬੋਰ ਦੇ ਆਸੇ ਪਾਸੇ ਤੋਂ ਮਿੱਟੀ ਕੱਢਣ ‘ਚ….ਸਰਕਾਰੀ-ਗੈਰ ਸਰਕਾਰੀ ਅਮਲੇ ਦੇ ਨਾਲ ਨਾਲ ਰਾਜਨੀਤਕ ਆਗੂ ਵੀ ਘਟਨਾਂ ਸਥਾਨ ਤੇ ਪਹੁੰਚ ਚੁੱਕੇ…ਅਰਦਾਸ ਕਰੋ ਬੱਚਾ ਸਹੀ ਸਲਾਮਤ ਮਾਪਿਆਂ ਦੀ ਗੋਦ ਚ ਵਾਪਸੀ ਕਰੇ | ਫਿਲਹਾਲ ਪਹਿਲਾਂ ਬੱਚੇ ਦੀ ਸਲਾਮਤੀ ਜਰੂਰੀ ਆ…ਸੋਸ਼ਲ ਮੀਡੀਆ ਦੇ ਅਜੋਕੇ ਦੌਰ ਵਿੱਚ ਨਵੀਂਆ ਅਪਡੇਟਸ ਦੇਖਣ ਲਈ ਆਪ ਜੀ Sikh Media Of Punjab (You Tube channel) ਅਤੇ ਫੇਸਬੁੱਕ ਪੇਜ ਤੇ ਕਲਿੱਕ ਕਰੋ– ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, ਅਤੇ ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।ਸਾਡਾ ਫੇਸਬੁੱਕ ਪੇਜ ਆਪਸੀ ਪ੍ਰੇਮ ਪਿਆਰ ਅਤੇ ਪੰਜਾਬ ਦੇ ਲੋਕ ਹੱਕਾਂ ਲਈ ਅਗਾਂਹ ਵਧੂ ਸੋਚ ਦਾ ਧਾਰਨੀ ਰਹੇਗਾ ,ਸੋ ਸਾਡੇ ਪੇਜ ਨੂੰ ਸ਼ੇਅਰ ਕਰਕੇ ਪੰਜਾਬ ਅਤੇ ਹਰ ਖੇਤਰ ਦੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਓ |

2 ਸਾਲ ਦਾ ਬੱਚਾ ਡਿੱਗਿਆ ਬੋਰ ਵੈੱਲ ਵਿਚ, LIVE ਤਸਵੀਰਾਂ Fatehveer | Borewell

2 ਸਾਲ ਦਾ ਬੱਚਾ ਡਿੱਗਿਆ ਬੋਰ ਵੈੱਲ ਵਿਚ, LIVE ਤਸਵੀਰਾਂ Fatehveer | Borewell

Posted by ਪੰਜਾਬੀ ਲੋਕ Punjabi Lok on Thursday, 6 June 2019