ਗੁਰੂ ਅਰਜਨ ਸਾਹਿਬ ਦੇ ਨਾਮ ਤੇ ਚੱਲਣ ਵਾਲੇ ਸਕੂਲ ਚ ਲਗਵਾਇਆ RSS ਦਾ ਕੈਂਪ ।। ਪੜੋ ਪੂਰੀ ਖਬਰ ਤੇ ਸ਼ੇਅਰ ਕਰੋ

2610

ਕਰਤਾਰਪੁਰ ਵਿਖੇ ਸ੍ਰੋਮਣੀ ਕਮੇਟੀ ਮੈਂਬਰ ਕਾਹਲੋਂ ਨੇ ਸਰੇਆਮ ਦਿੱਤੀ ਸਿੱਖ ਕੌਮ ਨੂੰ ਚੁਨੌਤੀ

ਗੁਰੂ ਅਰਜਨ ਦੇਵ ਜੀ ਦੇ ਨਾਮ ਤੇ ਚੱਲਣ ਵਾਲੇ ਸਕੂਲ ‘ਚ ਆਰ ਐੱਸ ਐੱਸ ਦੀ ਸਾਖਾ ਦਾ ਲਗਵਾਇਆ ਕੈਂਪ – 250 ਦੇ ਕਰੀਬ ਬੱਚਿਆ ਨੇ ਖਾਕੀ ਨਿੱਕਰਾ ਪਾ ਕੇ ਲਿਆ ਕੈਂਪ ‘ਚ ਭਾਗ ||  ਵੋਟਾਂ ਪੱਕੀਆਂ ਕਰਨ ਲਈ ਸ੍ਰੋਮਣੀ ਕਮੇਟੀ ਆਗੂਆਂ ਅਤੇ ਮੈਂਬਰਾਂ ਵੱਲੋਂ ਸਿੱਖੀ ਸਿਧਾਂਤਾ ਦਾ ਘਾਣ ਲਗਾਤਾਰ ਜਾਰੀ ਹੈ, ਇਸੇ ਤਰਾ ਦਾ ਮਸਲਾ ਬੀਤੇ ਕੱਲ ਉਸ ਸਮੇ ਸਾਹਮਣੇ ਆਇਆ ਜਦੋ ਅਦਾਰਾ ਪਹਿਰੇਦਾਰ ਨੂੰ ਕਰਤਾਰਪੁਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਮ ਤੇ ਚੱਲਦੇ ਸਕੂਲ ਅੰਦਰ ਆਰ ਐੱਸ ਐੱਸ ਵੱਲੋਂ ਲਗਾਏ ਕੈਂਪ ਦਾ ਪਤਾ ਚੱਲਿਆ !

ਜਾਣਕਾਰੀ ਅਨੁਸਾਰ ਇਹ ਕੈਂਪ ਆਰ ਐੱਸ ਐੱਸ ਦੀ ਸਾਖਾ ਆਰੀਆ ਵੀਰ ਦਲ ਪੰਜਾਬ ਵੱਲੋਂ ਲਗਾਇਆ ਗਿਆ ਅਤੇ ਕੈਂਪ ਦੌਰਾਨ ਸ੍ਰੋਮਣੀ ਕਮੇਟੀ ਮੈਂਬਰ ਰਣਜੀਤ ਸਿੰਘ ਕਾਹਲੋਂ ਨੇ ਵੀ ਹਾਜਰੀ ਭਰੀ ਅਤੇ ਕੈਂਪ ਦੌਰਾਨ 250 ਦੇ ਕਰੀਬ ਬੱਚਿਆ ਨੂੰ ਆਰ ਐੱਸ ਐੱਸ ਦੀ ਮੁੱਖ ਵਰਦੀ ਭਾਵ ਖਾਕੀ ਨਿਕਰਾ ਵਿਸੇਸ ਤੌਰ ਤੇ ਪਹਿਨਾਈਆਂ ਗਈਆਂ ! ਵਰਣਨ ਯੋਗ ਹੈ ਕਿ ਕਾਰਤਾਰਪੁਰ ਵਿਖੇ ਸਥਿਤ ਅਾਰੀਆ ਸਮਾਜੀ ਸੰਸਥਾ ਗੁਰੂ ਵਿਰਜਾਨੰਦ ਸਮਾਰਕ ਵਿਖੇ 7 ਰੋਜ਼ਾ ਕੈੰਪ ਲਗਾ ਕੇ ਬੱਚਿਅਾਂ ਨੂੰ ਯੂਡੋ, ਕਰਾਟੇ,ਕਿਰਪਾਨਾਂ ਅਤੇ ਭਾਲੇ ਅਾਦਿ ਦੀ ਟਰੇਨਿੰਗ ਦੇ ਨਾਲ ਹਿੰਦੂ ਸੰਸਕ੍ਰਿਤੀ,ਸੰਸਕ੍ਰਿਤ ਭਾਸ਼ਾ ਅਾਦਿ ਬਾਰੇ ਜਾਗ੍ਰਿਤ ਕੀਤਾ ਗਿਅਾ । ਇਸ ਕੈੰਪ ਦਾ ਉਦਘਾਟਨ ਜਲੰਧਰ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਅਤੇ ਅੈਸ ਡੀ ਅੈਮ ਸ੍ਰੀ ਪਰਮਵੀਰ ਸਿੰਘ ਨੇ ਕੀਤਾ ਅਤੇ ਬੱਚਿਅਾਂ ਨੂੰ ਸੰਸਕ੍ਰਿਤ ਭਾਸ਼ਾ ਅਪਨਾਉਣ ਦੀ ਪ੍ਰੇਰਨਾ ਕੀਤੀ ।ਇਸ ਸਮੇ ਬੱਚਿਆ ਵੱਲੋਂ ਲਾਠੀਅਾਂ ਨਾਲ ਲੈਸ ਹੋ ਕੇ ਸ਼ਹਿਰ ਅੰਦਰ ਪ੍ਰਦਰਸਨੀ ਮਾਰਚ ਵੀ ਕਡਿਆ ਗਿਆ । ਇਸ ਕੈੰਪ ਦਾ ਸਮਾਪਤੀ ਸਮਾਰੋਹ ਸਿੱਖ ਸੰਗਤ ਦੇ ਦਸਵੰਧ

ਨਾਲ ਤਿਅਾਰ ਹੋਏ ਅਤੇ ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਦੇ ਪ੍ਰਬੰਧ ਹੇਠ ਚੱਲਦੇ ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸੀਨੀਅਰ ਸਕੰਡਰੀ ਸਕੂਲ ਕਰਤਾਰਪੁਰ ਵਿਖੇ ਕਰਕੇ ਸਿੱਖ ਕੌਮ ਨੂੰ ਸ਼ਰੇਅਾਮ ਚੁਣੌਤੀ ਦਿੱਤੀ ਗਈ । ਸ਼ਰਮ ਦੀ ਗੱਲ ਹੈ ਕਿ ਜਿਸ ਸਕੂਲ ਵਿੱਚ ਗੁਰਮਤਿ ਕੈੰਪ ਲੱਗਣੇ ਚਾਹੀਦੇ ਹਨ ਉੱਥੇ ਸਿੱਖ, ਪੰਜਾਬ ਅਤੇ ਪੰਜਾਬੀਅਤ ਨੂੰ ਚੈਲੇੰਜ਼ ਕਰਨ ਵਾਲੇ ਪ੍ਰੋਗਰਾਮ ਹੋ ਰਹੇ ਹਨ ਅਤੇ ਸਕੂਲ ਦੇ ਮਾਲਕ ਵੀ ਬਾਬਾ ਸੇਵਾ ਸਿੰਘ ਹਨ ਜੋ ਕਿ ਸਿੱਖ ਕੌਮ ਦੇ ਵਿੱਚ ਕਾਫੀ ਸਤਿਕਾਰੇ ਜਾਂਦੇ ਹਨ। ਦੱਸਣਯੋਗ ਹੈ ਕਿ ਬਾਬਾ ਸੇਵਾ ਸਿੰਘ ਨੇ ਇਸ ਸਕੂਲ ਦੀ ਮਨੇਜਮਿੰਟ ਦੇ ਪ੍ਰਧਾਨ ਸ੍ਰੋਮਣੀ ਕਮੇਟੀ ਮੈਂਬਰ ਰਣਜੀਤ ਸਿੰਘ ਕਾਹਲੋਂ ਨੂੰ ਬਣਾਇਆ ਹੋਇਆ ਹੈ ! ਇਸ ਸਬੰਧੀ ਜਦੋ ਸਕੂਲ ਦੇ ਮਾਲਕ ਬਾਬਾ ਸੇਵਾ ਸਿੰਘ ਨਾਲ ਗੱਲ ਕੀਤੀ ਤਾਂ ਉਹਨਾ ਨੇ ਮਸਲੇ ਤੋ ਅਨਜਾਣ ਦੱਸਦਿਆ ਕਿਹਾ ਕਿ ਇਸ ਸੰਬੰਧੀ ਉਹ ਕੁਝ ਨਹੀਂ ਜਾਣਦੇ ਅਤੇ ਜਲਦੀ ਹੀ ਸਕੂਲ ਕਮੇਟੀ ਦੀ ਮੀਟਿੰਗ ਬੁਲਾ ਕੇ ਅਸਲੀਅਤ ਜਾਨਣ ਦੀ ਕੋਸ਼ਿਸ਼ ਕਰਨਗੇ ! ਇਸ ਸਬੰਧੀ ਜਦੋ ਸਕੂਲ ਦੇ ਪ੍ਰਿੰਸੀਪਲ ਕਾਲਾ ਸਿੰਘ ਨਾਲ ਗੱਲ ਕੀਤੀ ਤਾਂ ਉਹਨਾ ਕਿਹਾ ਕਿ ਕੈਂਪ ਵਾਲਿਆ ਨੂੰ ਅਸੀਂ ਸਿਰਫ ਜਗ੍ਹਾ ਦਿੱਤੀ ਹੈ ਅਤੇ ਇਹ ਫੈਂਸਲਾ ਸਕੂਲ ਦੀ ਮਨੇਜਮੈਂਟ ਦਾ ਹੈ ਜਿਸਦੇ ਪ੍ਰਧਾਨ ਰਣਜੀਤ ਸਿੰਘ ਕਾਹਲੋਂ ਹਨ ਅਤੇ ਕਾਹਲੋਂ ਸਾਹਿਬ ਦੀ ਮਨਜੂਰੀ ਕਾਰਣ ਹੀ ਇਹ ਕੈਂਪ ਸਕੂਲ ਅੰਦਰ ਲੱਗਿਆ ਹੈ ! ਇਸ ਸਬੰਧੀ ਜਦੋ ਸ੍ਰੋਮਣੀ ਕਮੇਟੀ ਮੈਂਬਰ ਰਣਜੀਤ ਸਿੰਘ ਕਾਹਲੋਂ ਨਾਲ

ਗੱਲ ਕੀਤੀ ਤਾਂ ਉਹਨਾ ਕਿਹਾ ਕਿ ਕੈਂਪ ਪ੍ਰਬੰਧਕਾਂ ਨੇ ਬੱਚਿਆਂ ਨੂੰ ਯੋਗਾ ਕਰਵਾਉਣ ਲਈ ਸਾਡੇ ਤੋ ਸਕੂਲ ਵਰਤਨ ਦੀ ਮਨਜੂਰੀ ਲਈ ਸੀ ! ਉਹਨਾ ਕਿਹਾ ਕਿ ਜੇਕਰ ਬੱਚਿਆਂ ਨੇ ਖਾਕੀ ਨਿਕਰਾਂ ਪਾ ਲਈਆਂ ਤਾਂ ਇਸ ਵਿਚ ਕੀ ਪਾਪ ਹੋ ਗਿਆ ? ਕੈਂਪ ਵਿਚ ਹਾਜਰੀ ਲਗਵਾਉਣ ਸਬੰਧੀ ਪੁਛੇ ਜਾਣ ਤੇ ਉਹਨਾ ਕਿਹਾ ਕਿ ਮੈ ਤਾਂ ਕੈਂਪ ਸਮਾਪਤ ਹੋਣ ਤੋ ਬਾਅਦ ਗਿਆ ਸੀ ਅਤੇ ਜੇਕਰ ਤੁਹਾਨੂੰ ਇਸ ਕੈਂਪ ਤੇ ਇਤਰਾਜ ਹੈ ਤਾਂ ਅੱਗੇ ਤੋ ਅਸੀਂ ਮਨਜੂਰੀ ਨਹੀ ਦੇਵਾਗੇ ! ਜਦੋਂਕਿ ਤਸਵੀਰਾਂ ਵਿੱਚ ਮੈੰਬਰ ਸਾਬ ਕੈੰਪ ਵਿੱਚ ਕੁਰਸੀ ਤੇ ਬੈਠੇ ਹੋਏ ਪ੍ਰੋਗਰਾਮ ਦਾ ਅਨੰਦ ਮਾਣਦੇ ਹੋਏ ਨਜ਼ਰ ਅਾ ਰਹੇ । ਇਸ ਸੰਬੰਧੀ ਗੱਲਬਾਤ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਖੋਸੇ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਨਿੰਦਣਯੋਗ ਘਟਨਾ ਹੈ ਕਿਉਂਕਿ ਅਾਰ ਅੈਸ ਅੈਸ ਘੱਟ ਗਿਣਤੀ ਖਾਸ ਕਰਕੇ ਸਿੱਖ ਵਿਰੋਧੀ ਸੰਸਥਾ ਹੈ ਅਤੇ ਸਿੱਖ ਸੰਸਥਾਵਾਂ ਵਿੱਚ ਇਸ ਸੰਸਥਾ ਦੀ ਦਖਲਅੰਦਾਜ਼ੀ ਦਿਨੋ ਦਿਨ ਵਧ ਰਹੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ । ਉਹਨਾ ਕਿਹਾ ਕਿ ਇਸ ਸੰਬੰਧੀ ਮੀਟਿੰਗ ਕਰਕੇ ਜ਼ਲਦੀ ਹੀ ਸਿੱਖ ਜਥੇਬੰਦੀਅਾਂ ਨੂੰ ਨਾਲ ਲੈ ਕੇ ਸ਼੍ਰੋਮਣੀ ਕਮੇਟੀ ਮੈਂਬਰ ਕਾਹਲੋੰ ਦਾ ਘਿਰਾਓ ਕੀਤਾ ਜਾਵੇਗਾ ਅਤੇ ਜਵਾਬ ਤਲਬੀ ਕੀਤੀ