ਫ਼ਤਹਿ ਨੂੰ ਬਚਾਉਣ ਗਈ ਟੀਮ ਸਾਹਮਣੇ ਖੜ੍ਹੀ ਹੋਈ ਨਵੀਂ ਸਮੱਸਿਆ….ਵੇਖੋ |

526

ਫ਼ਤਹਿ ਨੂੰ ਬਚਾਉਣ ਗਈ ਟੀਮ ਸਾਹਮਣੇ ਖੜ੍ਹੀ ਹੋਈ ਨਵੀਂ ਸਮੱਸਿਆ….ਵੇਖੋ | ਸੰਗਰੂਰ ਦੇ ਪਿੰਡ ਭਗਵਾਨਪੁਰਾ ‘ਚ ਵੀਰਵਾਰ ਦੀ ਸ਼ਾਮ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇਥੇ 2 ਸਾਲਾ ਮਾਸੂਮ ਫਤਿਹਵੀਰ 140 ਫੁੱਟ ਡੂੰਘੇ ਬੋਰਵੈੱਲ ‘ਚ ਜਾ ਡਿੱਗਾ। ਜਿਸ ਤੋਂ ਬਾਅਦ ਮਾਸੂਮ ਨੂੰ ਬਾਹਰ ਕੱਢਣ ਲਈ ਪਿੰਡ ਵਾਸੀਆਂ ਵੱਲੋਂ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। 74 ਘੰਟਿਆਂ ਬਾਅਦ ਵੀ ਮਿਸ਼ਨ ਫ਼ਤਹਿ ਸੰਪੂਰਨ ਨਹੀਂ ਹੋ ਸਕਿਆ। ਬੇਸ਼ੱਕ ਇਹ ਮਿਸ਼ਨ ਆਖ਼ਰੀ ਪੜਾਅ ‘ਤੇ ਹੈ ਪਰ ਬੱਚੇ ਨੂੰ ਬਾਹਰ ਕੱਢਣ ਲਈ ਨਵੇਂ ਪੁੱਟੇ ਬੋਰ ਵਿੱਚ ਉੱਤਰੀ ਐਨਡੀਆਰਐਫ ਦੀ ਟੀਮ ਸਾਹਮਣੇ ਨਵੀਂ ਮੁਸ਼ਕਿਲ ਆ ਗਈ ਹੈ। ਦੋ ਸਾਲ ਦਾ ਫ਼ਤਹਿਵੀਰ ਬੋਰਵੈੱਲ ਵਿੱਚ ਡਿਗਣ ਮਗਰੋਂ ਚੌਥੇ ਦਿਨ ਵੀ ਬਾਹਰ ਨਹੀਂ ਆ ਸਕਿਆ ਹੈ। ਜਿਸ ਬੋਰ ਵਿੱਚ ਫ਼ਤਹਿਵੀਰ ਸਿੰਘ ਫਸਿਆ ਹੋਇਆ ਹੈ ਉਸ ਦੇ ਬਰਾਬਰ ਤਕਰਬੀਨ 110 ਫੁੱਟ ਡੂੰਘਾ ਤੇ ਤਿੰਨ ਫੁੱਟ ਚੌੜਾ ਬੋਰ ਪੁੱਟਿਆ ਗਿਆ ਹੈ ਅਤੇ ਫ਼ਤਿਹਵੀਰ ਤਕਰੀਬਨ 104 ਫੁੱਟ ‘ਤੇ ਫਸਿਆ ਹੋਇਆ ਹੈ। ਦੋਵਾਂ ਬੋਰਾਂ ਨੂੰ ਜੋੜਨ ਲਈ ਐਨਡੀਆਰਐਫ ਦੀ ਟੀਮ ਨੇ ਇੱਕ ਸੁਰੰਗ ਪੁੱਟੀ, ਜਿਸ ਦੀ ਦਿਸ਼ਾ ਗ਼ਲਤ ਹੋ ਗਈ। ਦੋਵਾਂ ਬੋਰ ਵਿੱਚ ਦੂਰੀ ਬਹੁਤ ਘੱਟ ਸੀ ਪਰ ਟੀਮ ਨੇ ਤਿੰਨ ਤੋਂ ਚਾਰ ਫੁੱਟ ਸੁਰੰਗ ਪੱਟੀ ਫਿਰ ਵੀ ਫ਼ਤਹਿ ਦੇ ਬੋਰ ਦੀ ਪਾਈਪ ਨਹੀਂ ਲੱਭੀ ਜਾ ਸਕੀ। ਹੁਣ ਐਨਡੀਆਰਐਫ ਦਸਤੇ ਦੇ ਮੈਂਬਰ ਬੋਰ ਵਿੱਚ ਬਾਹਰ ਆ ਗਏ ਹਨ ਅਤੇ ਜਿਨ੍ਹਾਂ ਸਮਾਜਸੇਵੀਆਂ ਨੇ ਬਚਾਅ ਵਾਲਾ ਬੋਰ ਪੁੱਟਿਆ ਹੈ, ਉਹ ਹੇਠ ਜਾ ਕੇ ਸੁਰੰਗ ਦੀ ਸਹੀ ਦਿਸ਼ਾ ਦੀ ਨਿਸ਼ਾਨਦੇਹੀ ਕਰਨਗੇ। ਸੁਰੰਗ ਪੁੱਟੇ ਜਾਣ ਮਗਰੋਂ ਲੋਹੇ ਦਾ ਜੰਗਲਾ ਪਾਇਆ ਜਾਵੇਗਾ ਅਤੇ ਫ਼ਤਹਿ ਨੂੰ ਉਸ ਦੇ ਬਰਾਬਰ ਤੋਂ ਬਚਾਅ ਵਾਲੇ ਪਾਸੇ ਲਿਆਂਦਾ ਜਾਵੇਗਾ। ਪਰ ਇਸ ਵਿੱਚ ਹਾਲੇ ਹੋਰ ਸਮਾਂ ਲੱਗ ਸਕਦਾ | (Terms of Service -: This Content Is Not my Own on this website . It is taken from another website,artical,youtube,newspaper,facebook or dailymotion.
If u Have Any Issue About Any Content U Can Send Us Massage in page inbox. We will delete that content from website.) ਸੋਸ਼ਲ ਮੀਡੀਆ ਦੇ ਅਜੋਕੇ ਦੌਰ ਵਿੱਚ ਨਵੀਂਆ ਅਪਡੇਟਸ ਦੇਖਣ ਲਈ ਆਪ ਜੀ Sikh Media Of Punjab (You Tube channel) ਅਤੇ ਫੇਸਬੁੱਕ ਪੇਜ ਤੇ ਕਲਿੱਕ ਕਰੋ– ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ,