ਜਾਣੋਂ ਪੰਜਾਬ ‘ਚ ਕਦੋਂ ਪੈਣਗੀਆਂ ਲੋਕ ਸਭਾ ਦੀਆਂ ਵੋਟਾਂ…. ਅੱਗੇ

198

ਪੰਜਾਬ ‘ਚ ਲੋਕ ਸਭਾ ਦੀਆਂ ਵੋਟਾਂ 19 ਮਈ ਨੂੰ ਪੈਣਗੀਆਂ। ਪੰਜਾਬ ਵਿੱਚ ਚੋਣਾਂ 7ਵੇਂ ਦੌਰ ਵਿੱਚ ਹੋਣਗੀਆਂ ਤੇ ਇੱਕ ਹੀ ਗੇੜ ਵਿੱਚ ਸਾਰੀਆਂ ਸੀਟਾਂ ਉੱਤੇ ਪੋਲਿੰਗ ਹੋਵੇਗੀ । ਪੰਜਾਬ ਦੇ ਨਾਲ ਚੰਡੀਗੜ੍ਹ ਵਿੱਚ ਵੀ ਇਸੇ ਦਿਨ ਵੋਟਾਂ ਪੈਣਗੀਆਂ । ਕਮਿਸ਼ਨ ਨੇ ਐਲਾਨ ਕਰਦਿਆਂ ਕਿਹਾ ਕਿ 11 ਅਪਰੈਲ ਨੂੰ ਵੋਟਾਂ ਦਾ ਪਹਿਲਾ ਗੇੜ ਹੋਵੇਗਾ। ਦੂਜੇ ਪੜਾਅ ਲਈ ਵੋਟਾਂ 18  ਤੇ ਤੀਜੇ ਲਈ 23 ਅਪਰੈਲ ਨੂੰ ਵੋਟਾਂ ਪੈਣਗੀਆਂ। 29 ਅਪਰੈਲ ਨੂੰ ਚੌਥੇ, 6 ਮਈ ਨੂੰ ਪੰਜਵੇਂ, 12 ਮਈ ਨੂੰ ਛੇਵੇਂ ਤੇ 19 ਮਈ ਨੂੰ ਸਤਵੇਂ ਪੜਾਅ ਲਈ ਵੋਟਾਂ ਪੈਣਗੀਆਂ। ਹਰਿਆਣਾ ਵਿਚ 12 ਮਈ ਤੇ ਪੰਜਾਬ ਤੇ ਹਿਮਾਚਲ ਵਿਚ 19 ਮਈ ਨੂੰ ਵੋਟਾਂ ਪੈਣਗੀਆਂ।  ਚੋਣਾਂ 7 ਪੜਾਅ ਵਿਚ ਹੋਣਗੀਆਂ। 23 ਨੂੰ ਵੋਟਾਂ ਦੀ ਗਿਣਤੀ ਹੋਵੇਗੀ

ਪੰਜਾਬ 'ਚ ਚੋਣਾਂ 19 ਮਈ ਨੂੰ, ਚੋਣ ਜਾਬਤਾ ਅੱਜ ਤੋਂ ਲਾਗੂ

ਪੰਜਾਬ 'ਚ ਚੋਣਾਂ 19 ਮਈ ਨੂੰ, ਚੋਣ ਜਾਬਤਾ ਅੱਜ ਤੋਂ ਲਾਗੂ#LokSabhaElections #ElectionCommission #Election2019

Posted by JagBani on Sunday, 10 March 2019