ਅੰਮ੍ਰਿਤਸਰ ਸਾਹਿਬ ‘ਚ ਦਰਬਾਰ ਸਾਹਿਬ ਵੱਲ ਜਾਂਦਿਆਂ ਲੱਗੇ, ਨਚਾਰਾਂ ਦੇ ਬੁੱਤ ਹਟਾਓਣ ਲਈ ਮੁਹਿੰਮ ਸ਼ੁਰੂ…. ਸ਼ੇਅਰ ਜਰੂਰ ਕਰੋ ਜੀ

1231

ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਬਾਹਰ ਭੰਗੜੇ ਦੇ ਬੁੱਤ ਲਗੇ ਹਨ। ਇਹ ਬੁੱਤ ਦਰਬਾਰ ਸਾਹਿਬ ਦੇ ਐਨ ਸਾਹਮਣੇ ਲਾਉਣ ਦੀ ਲੋੜ ਕਿਉਂ ਪਈ ? ਕੀ ਸਾਰਾ ਪੰਜਾਬ ਛੱਡ ਕੇ ਸਿਰਫ ਆਹੀ ਜਗਾਹ ਮਿਲੀ ਸੀ ਭੰਗੜੇ ਦੇ ਬੁੱਤ ਲਾਉਣ ਵਾਸਤੇ ? ਪਹਿਲੀ ਗੱਲ ਤਾਂ ਮੀਰੀ-ਪੀਰੀ ਦੇ ਸਿਧਾਂਤ ਦੀ ਭੰਗੜੇ ਨਾਲ ਕੀ ਸਾਂਝ ਹੈ। ਮੀਰੀ-ਪੀਰੀ ਗੁਰੂ ਸਾਹਿਬ ਦੀ ਨਿਮਾਣਿਆਂ ਨਿਤਾਣਿਆਂ ਨੂੰ ਪਾਤਸ਼ਾਹੀ ਦੀ ਬਖਸ਼ਿਸ਼ ਹੈ। ਕੀ ਭੰਗੜੇ ਦਾ ਰੁਹਾਨੀਅਤ ਨਾਲ ਕੋਈ ਸਬੰਧ ਹੈ ? |ਕਿਸੇ ਸਮੇਂ ਮਸਾ ਰੰਗੜ ਦਰਬਾਰ ਸਾਹਿਬ ਚ ਕੰਜਰੀਆਂ ਨਚਾਈਆ ਕਰਦਾ ਸੀ। ਗੁਰੂ ਦੇ ਲਾਡਲੇ ਪੁਤਰਾਂ ਨੇ ਮਸੇ ਦਾ ਸਿਰ ਵੱਢ ਕੇ ਕੰਜਰ ਨਾਚ ਬੰਦ ਕਰਾਇਆ। ਪਰ ਹੁਣ ਉਹਨਾਂ ਦੇ ਹੀ ਵਾਰਸਾਂ ਦੇ ਬੁੱਤ ਲਗੇ ਹਨ ਬਾਹਰ ਨਚਦਿਆਂ ਦੇ। ਬੱਸ ਇੱਕ ਸਿੱਧੀ ਜਿਹੀ ਗੱਲ ਹੈ ਜੋ ਸਾਡਾ ਦੁਸ਼ਮਣ ਸਮਝਦਾ ਹੈ। ਜੇ ਅਸੀਂ ਵੀ ਸਮਝ ਲਈਏ ਤਾਂ ਸਾਨੂੰ ਸੌਖਾ ਹੋਜੂ ਸਮਝਣਾ ਕਿ ਇਹ ਬੁੱਤ ਐਥੇ ਕਿਉਂ ਲਾਏ ਆ ਅਗਲਿਆਂ ਨੇ। ਸਾਡੇ ਬਜੁਰਗ ਆਹ ਗਾਇਕਾਂ ਗੁਇਕਾਂ ਨੂੰ ਕੰਜਰ ਕਹਿੰਦੇ ਸਨ ਤੇ ਜਿਆਦਾ ਤਰਜੀਹ ਨਹੀਂ ਸੀ ਦਿੰਦੇ ਇਹਨਾਂ ਨੂੰ। ਪਰ ਹੁਣ ਸਾਰੇ ਪੰਜਾਬ ਦੀ ਜਿੰਦਗੀ ਦਾ center point ਹੀ ਇਹ ਜੋਕਰ ਜਿਹੇ ਆ ਜਿਹਨਾਂ ਨੂੰ ਗਾਉਣਾ ਵੀ ਨਹੀਂ ਆਉਂਦਾ। ਜੇਕਰ ਅਜ ਪੰਜਾਬੀਆਂ ਦੀ ਜਿੰਦਗੀ ਚੋਂ ਲੰਡੂ ਗਾਇਕ ਕੱਢ ਦਈਏ ਤਾਂ ਸ਼ਾਇਦ ਕੁਝ ਬਚਣਾ ਹੀ ਨਹੀਂ ਜਿੰਦਗੀ ਚ। 24 ਘੰਟੇ ਆਹ ਗਾਣਾ ਆ ਗਿਆ ਉਹ ਆ ਗਿਆ। ਫਲਾਨੇ ਦੀ ਫਿਲਮ ਆਗੀ। ਢਮਕਾਨੇ ਦੀ ਅਖਾੜਾ ਆ ਗਿਆ। ਪਰ ਜਿਹੜੇ ਮਾੜੇ ਮੋਟੇ ਬਚੇ ਸੀ ਗੁਰੂਘਰ ਨਾਲ ਜੁੜੇ ਹੋਣ ਕਰਕੇ। ਹੁਣ ਉਹਨਾਂ ਨੂੰ ਵੀ ਇਸ ਪਾਸੇ ਲਾਉਣ ਵਾਸਤੇ ਸਕੀਮਾਂ ਘੜਿਆਂ ਜਾ ਰਹੀਆਂ। ਇਹ ਬੁੱਤ ਵੀ ਇੱਕ ਨਮੁਨਾ ਉਹਨਾਂ ਸਕੀਮਾਂ ਦਾ। ਸਿੱਖ ਇਤਿਹਾਸ ਚ ਜਿੰਨੇ ਵੀ ਸਿੰਘ ਅਤੇ ਸੂਰਮੇ ਹੋਏ ਹਨ ਜਿਹਨਾਂ ਨੇ ਗੁਰੂ ਦੇ ਰਾਹ ਤੇ ਚਲਦਿਆਂ ਸਿਰ ਦਿੱਤੇ ਜਾਂ ਰਾਜ ਸਥਾਪਤ ਕੀਤੇ। ਕੀ ਉਹ ਭੰਗੜੇ ਪਾਉਂਦੇ ਸਨ ਜਾਂ ਖੰਡੇ ਦੀ ਧਾਰ ਉੱਤੇ ਨਚਦੇ ਸਨ? ਪਿੰਡਾਂ ਚੋਂ ਉਠ ਕੇ ਹਿੰਦ ਸਰਕਾਰ ਨੂੰ ਵਖਤ ਪਾਉਣ ਵਾਲੇ ਖਾੜਕੂ ਭੰਗੜੇ ਪਾਉਂਦੇ ਸਨ ਜਾਂ ਹੋਰ ਕਿਸੇ ਮਿੱਟੀ ਦੇ ਬਣੇ ਸਨ? | Video By – The Khalas – ‘ਦ ਖ਼ਾਲਸ

🔺️ਅੰਮ੍ਰਿਤਸਰ ਸਾਹਿਬ 'ਚ ਦਰਬਾਰ ਸਾਹਿਬ ਵੱਲ ਜਾਂਦਿਆਂ ਲੱਗੇ, ਨਚਾਰਾਂ ਦੇ ਬੁੱਤ ਹਟਾਓਣ ਲਈ ਮੁਹਿੰਮ ਸ਼ੁਰੂ ◾1 ਮਈ ਤੱਕ ਦਾ ਦਿੱਤਾ ਅਲਟੀਮੇਟਮ, ਜੇ ਬੁੱਤ ਨਾਂ ਹਟਾਏ ਗਏ, ਸਿੱਖ ਸੰਗਤ ਆਪ ਕਰੇਗੀ ਕਾਰਵਾਈ ॥ THE KHALAS TV ॥

Posted by The Khalas – 'ਦ ਖ਼ਾਲਸ on Tuesday, 9 April 2019