ਬਰਗਾੜੀ ਕਾਂਡ ‘ਚ ਹੋਇਆ ਵੱਡਾ ਖੁਲਾਸਾ । ਜਾਣੋ ਕਿਸ ਨੇ ਰਚੀ ਸੀ ਸਾਜਿਸ਼ । ਅੱਗੇ ਸ਼ੇਅਰ ਜਰੂਰ ਕਰੋ

8035

ਬਰਗਾੜੀ ਕਾਂਡ ‘ਚ ਹੋਇਆ ਵੱਡਾ ਖੁਲਾਸਾ । ਜਾਣੋ ਕਿਸ ਨੇ ਰਚੀ ਸੀ ਸਾਜਿਸ਼ । ਅੱਗੇ ਸ਼ੇਅਰ ਜਰੂਰ ਕਰੋ – ਬਰਗਾੜੀ ਕਾਂਡ ਦੀ ਜਾਂਚ ਡੇਰਾ ਸਿਰਸਾ ‘ਤੇ ਆ ਰੁਕੀ ਹੈ। ਇਸ ਮਾਮਲੇ ਦੀ ਜਾਂਚ ਕਰ ਲਈ ਵਿਸ਼ੇਸ਼ ਟੀਮ ਨੇ ਐਤਵਾਰ ਨੂੰ ਚਾਰ ਹੋਰ ਡੇਰਾ ਪ੍ਰੇਮੀ ਹਿਰਾਸਤ ਵਿੱਚ ਲਏ। ਇਸ ਤੋਂ ਪਹਿਲਾਂ ਵੀ ਪੁਲਿਸ ਨੇ ਚਾਰ ਡੇਰਾ ਪ੍ਰੇਮੀ ਕਾਬੂ ਕੀਤੇ ਸਨ। ਸੂਤਰਾਂ ਮੁਤਾਬਕ ਪੁਲਿਸ ਹੱਥ ਠੋਸ ਸਬੂਤ ਹੱਥ ਲੱਗੇ ਹਨ ਜਿਸ ਤੋਂ ਸਪਸ਼ਟ ਹੋ ਗਿਆ ਹੈ ਕਿ ਡੇਰਾ ਸਿਰਸਾ ਦੀ 11 ਮੈਂਬਰੀ ਟੀਮ ਨੇ ਬਰਗਾੜੀ ਕਾਂਡ ਨੂੰ ਅੰਜਾਮ ਦਿੱਤਾ ਸੀ।

ਪੁਲਿਸ ਸੂਤਰਾਂ ਮੁਤਾਬਕ ਮਾਸਟਰਮਾਈਂਡ ਹਰਮਿੰਦਰ ਬਿੱਟੂ ਨੇ ਯੋਜਨਾਬੱਧ ਤਰੀਕੇ ਨਾਲ ਇਹ ਕੰਮ ਕਰਵਾਇਆ ਸੀ। 11 ਮੈਂਬਰੀ ਟੀਮ ਦੇ ਦੋ ਮੈਂਬਰਾਂ ਨੇ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ’ਚੋਂ ਸਰੂਪ ਚੋਰੀ ਕੀਤੇ। ਇਹ ਸਰੂਪ ਕੋਟਕਪੂਰਾ ਦੇ ਡੇਰਾ ਪ੍ਰੇਮੀ ਦੇ ਘਰ ਪਹੁੰਚਾ ਦਿੱਤੇ। ਪੁਲਿਸ ਨੇ ਕੋਟਕਪੂਰਾ ਦੇ ਇਸ ਡੇਰਾ ਪ੍ਰੇਮੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਪਰ ਹਾਲੇ ਤੱਕ ਸਰੂਪ ਬਰਾਮਦ ਨਹੀਂ ਹੋ ਸਕੇ।ਕਾਬਲੇਗੌਰ ਹੈ ਕਿ 1 ਜੂਨ, 2015 ਨੂੰ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ’ਚੋਂ ਸਰੂਪ ਚੋਰੀ ਹੋਏ ਸਨ ਤੇ 12 ਅਕਤੂਬਰ ਨੂੰ ਬਰਗਾੜੀ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜੇ ਹੋਏ ਮਿਲੇ ਸੀ। ਉਸ ਮਗਰੋਂ ਬਰਗਾੜੀ ਵਿੱਚ ਡੇਰਾ ਸਿਰਸਾ ਦੇ ਨਾਮ ਹੇਠ ਪੋਸਟਰ ਵੀ ਲੱਗੇ ਸੀ। ਇਸ ਸਬੰਧੀ ਪੁਲਿਸ ਨੇ 7 ਜੂਨ, 2018 ਨੂੰ ਡੇਰਾ ਸਿਰਸਾ ਦੇ ਕਮੇਟੀ ਮੈਂਬਰ ਮਹਿੰਦਰਪਾਲ ਬਿੱਟੂ ਨੂੰ ਪਾਲਮਪੁਰ ਤੋਂ ਕਾਬੂ ਕੀਤਾ ਸੀ।ਸੂਤਰਾਂ ਮੁਤਾਬਕ ਮਹਿੰਦਰਪਾਲ ਬਿੱਟੂ ਨੇ ਆਪਣੇ ਨੇੜਲੇ 10 ਡੇਰਾ ਪ੍ਰੇਮੀਆਂ ਨੂੰ ਬੇਅਦਬੀ ਘਟਨਾਵਾਂ ਲਈ ਦਿਸ਼ਾ ਨਿਰਦੇਸ਼ ਦਿੱਤੇ ਸਨ

ਮਹਿੰਦਰਪਾਲ ਬਿੱਟੂ ਨੇ ਦੋ ਨੌਜਵਾਨ ਡੇਰਾ ਪ੍ਰੇਮੀਆਂ ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ’ਚੋਂ ਸਰੂਪ ਚੋਰੀ ਕਰਨ ਦਾ ਟਾਸਕ ਦਿੱਤਾ ਸੀ। ਇਨ੍ਹਾਂ ਦੋਵੇਂ ਨੌਜਵਾਨਾਂ ਨੇ ਸਰੂਪ ਚੋਰੀ ਕਰਨ ਮਗਰੋਂ ਉਨ੍ਹਾਂ ਨੂੰ ਕੋਟਕਪੂਰਾ ਦੇ ਡੇਰਾ ਪ੍ਰੇਮੀ ਦੇ ਘਰ ਰੱਖ ਦਿੱਤਾ।