ਵੱਡਾ ਖੁਲਾਸਾ!! ਸ਼੍ਰੋਮਣੀ ਕਮੇਟੀ ਪ੍ਰਧਾਨ ਡੇਰਾ ਸਿਰਸਾ ਸਮਰਥਕ ਜਾ ਸਿੱਖ??…..ਅੱਗੇ ਵੇਖੋ

834

ਦਰਬਾਰ ੲੇ ਖਾਲਸਾ ਅਤੇ 30 ਨੌਜਵਾਨ ਸਿੱਖ ਜਥੇਬੰਦੀਆਂ ਦੇ ਗੱਠਜੋੜ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ਼ ਵੱਲੋਂ ਸਾਂਝੇ ਰੂਪ ਵਿੱਚ ਅੱਜ ਪ੍ਰੈੱਸ ਕਾਨਫਰੰਸ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਪੱਸ਼ਟ ਕਰਨ ਲਈ ਕਿਹਾ ਕਿ ਲੌਂਗੋਵਾਲ ਦੱਸਣ ਕਿ ਉਹ ਅਸਲ ਚ ਡੇਰਾ ਸਿਰਸਾ ਸਮਰਥਕ ਹਨ ਜਾਂ ਸਿੱਖ ? ਦਰਬਾਰ ਏ ਖਾਲਸਾ ਜਥੇਬੰਦੀ ਦੇ ਮੁਖੀ ਭਾੲੀ ਹਰਜਿੰਦਰ ਸਿੰਘ ਮਾਝੀ ਅਤੇ ਅਲਾੲਿੰਸ ਦੇ ਮੁਖ ਬੁਲਾਰੇ ਸੁਖਦੇਵ ਸਿੰਘ ਜੀ ਫਗਵਾੜਾ ਨੇ ਇੱਕ ਅੰਗਰੇਜ਼ੀ ਅਖ਼ਬਾਰ ਦੀ ਖ਼ਬਰ ਦੀ ਕਾਪੀ ਜਾਰੀ ਕਰਦਿਆਂ ਦੱਸਿਆ…ਕਿ 21 ਸਤੰਬਰ 2005 ਨੂੰ ਸੰਗਰੂਰ ਡੀਸੀ ਦਫ਼ਤਰ ਵਿਖੇ ਡੇਰਾ ਸਿਰਸਾ ਦੇ ਆਗੂ ਰਾਮ ਸਿੰਘ ਦੀ ਅਗਵਾਈ ਵਿੱਚ ਬਲਾਤਕਾਰੀ ਸਾਧ ਰਾਮ ਰਹੀਮ ਵੱਲੋਂ ਸਾਧਵੀਆਂ ਨਾਲ ਬਲਾਤਕਾਰ ਕਰਨ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ,ਰਣਜੀਤ ਕੁਮਾਰ ਦੇ ਕਤਲ ਕੇਸ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੇ ਵਿਰੋਧ ਵਿੱਚ ਡੇਰਾ ਪ੍ਰੇਮੀਆਂ ਵੱਲੋਂ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ । ਸੰਗਰੂਰ ਵਿਖੇ ਹੋਏ ਉਸ ਰੋਸ ਪ੍ਰਦਰਸ਼ਨ ਵਿੱਚ ਅੱਜ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਸ਼ਾਮਲ ਹੋਏ ਸਨ ਲੌਂਗੋਵਾਲ ਨੇ ਬਲਾਤਕਾਰ ਤੇ ਕਤਲ ਕੇਸਾਂ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੇ ਵਿਰੋਧ ਵਿੱਚ ਡੇਰਾ ਪ੍ਰੇਮੀਆਂ ਵੱਲੋਂ ਦਿਤੇ ੁਉਸ ਧਰਨੇ ਦੇ ਵਿੱਚ ਰੋਸ ਪ੍ਰਗਟਾਇਆ ਸੀ ਜਿਸ ਤੋਂ ਸਾਫ ਹੁੰਦਾ ਹੈ ਕਿ ਅੱਜ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਿਸ ਨੇ ਆਉਣ ਵਾਲੇ ਸਾਢੇ ਪੰਜ ਸੌ ਸਾਲਾ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਸ਼ਤਾਬਦੀ ਤੇ ਸਿੱਖ ਕੌਮ ਦੀ ਅਗਵਾਈ ਕਰਨੀ ਹੈ ਤੇ ਦੁਨੀਆਂ ਭਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਸੁਨੇਹੇ ਨੂੰ ਪਹੁੰਚਾਉਣ ਦੀ ਗੱਲ ਕਰਨੀ ਹੈ ,ਇਸ ਵੱਡੀ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਅਕਾਲੀ ਦਲ ਦੇ ਪ੍ਰਧਾਨ ਨੇ ਡੇਰਾ ਸਿਰਸਾ ਦੇ ਸਮਰਥਕ ਨੂੰ ਚੁਣਿਆ ਹੈ । ਹੈਰਾਨੀ ਦੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲਾਂ ਰਹੇ ਪ੍ਰਧਾਨਾ ਤੇ ਅੱਜ ਦੇ ਪ੍ਰਧਾਨ ਨੇ ਸੁਖਬੀਰ ਬਾਦਲ ਦੇ ਰਾਜ ਦੌਰਾਨ 10 ਸਾਲ ਸਿੱਖਾਂ ਤੇ ਹੋਏ ਕਿਸੇ ਵੀ ਜ਼ੁਲਮ ਦੇ ਖ਼ਿਲਾਫ਼ ਕਦੇ ਮੂੰਹ ਨਹੀਂ ਖੋਲ੍ਹਿਆ ,ਚਾਹੇ ਉਹ ਗੁਰਦਾਸਪੁਰ ਵਿੱਚ ਪੁਲਿਸ ਵਲੋਂ ਸ਼ਹੀਦ ਕੀਤੇ ਨੌਜਵਾਨ ਜਸਪਾਲ ਸਿੰਘ ਚੌੜ ਸਿੱਧਵਾਂ ਲਈ ਇਨਸਾਫ ਦਾ ਮੁੱਦਾ ਹੋਵੇ ,ਚਾਹੇ ਡੇਰਾ ਪ੍ਰੇਮੀਆਂ ਨਾਲ ਝੜਪਾਂ ਦੌਰਾਨ ਜ਼ਖਮੀ ਤੇ ਸ਼ਹੀਦ ਹੋਏ ਸਿੰਘਾਂ ਦੀ ਮਦਦ ਦੀ ਜਾਂ ਉਸ ਦੌਰਾਨ ਸਿੱਖ ਨੌਜਵਾਨਾਂ ਤੇ ਡੇਰਾ ਪ੍ਰੇਮੀਆਂ ਵੱਲੋਂ ਅਕਾਲੀ ਸਰਕਾਰ ਤੋਂ ਪਵਾਏ ਕੇਸਾਂ ਦੀ ਪੈਰਵਾਈ ਕਰਨ ਦਾ ਮੁੱਦਾ ਹੋਵੇ|

ਵੱਡਾ ਖੁਲਾਸਾ!! ਸ਼੍ਰੋਮਣੀ ਕਮੇਟੀ ਪ੍ਰਧਾਨ ਡੇਰਾ ਸਿਰਸਾ ਸਮਰਥਕ ਜਾ ਸਿੱਖ??…..ਅੱਗੇ ਵੇਖੋ

ਵੱਡਾ ਖੁਲਾਸਾ!! ਸ਼੍ਰੋਮਣੀ ਕਮੇਟੀ ਪ੍ਰਧਾਨ ਡੇਰਾ ਸਿਰਸਾ ਸਮਰਥਕ ਜਾ ਸਿੱਖ??…..ਅੱਗੇ ਵੇਖੋ(Video Credit – UDN News)

Posted by Punjab Press on Wednesday, 13 March 2019

ਚਾਹੇ ਮਈ 2007 ਦੇ ਰਾਮ ਰਹੀਮ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਦਾ ਕੇਸ ਹੋਵੇ ,ਚਾਹੇ ਬਰਗਾੜੀ ਅਤੇ ਪੰਜਾਬ ਚ ਹੋਰਨਾਂ ਥਾਵਾਂ ਤੇ ਹੋਈਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ,ਕੋਟਕਪੂਰੇ ਅਤੇ ਬਹਿਬਲ ਕਲਾ ਵਿੱਚ ਸਿੱਖ ਸੰਗਤਾਂ ਤੇ ਲਾਠੀਆਂ ਤੇ ਗੋਲੀਆਂ ਚਲਾਉਣ ਦਾ ਮੁੱਦਾ ਹੋਵੇ ਜਾਂ ਬੇਅਦਬੀ ਕੇਸਾਂ ਵਿੱਚ ਉਲਟਾ ਸਿੱਖ ਨੌਜਵਾਨਾਂ ਤੇ ਝੂਠੇ ਪਰਚੇ ਦਰਜ ਕਰਨ ਦੀ ਗੱਲ ਹੋਵੇ ਤੇ ਚਾਹੇ ਨਵਾਂ ਸ਼ਹਿਰ ਵਿਖੇ ਕਿਤਾਬਾਂ ਤੇ ਖਾਸਕਰ ਸਿੱਖ ਸਾਹਿਤ ਰੱਖਣ ਦੋਸ਼ ਹੇਠ ਦੇਸ਼ ਧਰੋਹ ਅਤੇ ਦੇਸ਼ ਖ਼ਿਲਾਫ਼ ਜੰਗ ਛੇੜਨ ਦੇ ਝੂਠੇ ਪਰਚੇ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਚ ਧੱਕਣ ਦੇ ਬਾਦਲਾਂ ਵੱਲੋਂ ਕੀਤੇ ਜ਼ੁਲਮ ਹੋਣ , ਇਨ੍ਹਾਂ ਚੋਂ ਕਿਸੇ ਵੀ ਮੌਕੇ ਤੇ ਜਦੋਂ ਖ਼ਾਸਕਰ ਪੀੜਤ ਸਿੱਖਾਂ ਅਤੇ ਸਿੱਖ ਨੌਜਵਾਨਾਂ ਨੂੰ ਸਿੱਖ ਲੀਡਰਾਂ ਦੀ ਮਦਦ ਦੀ ਲੋੜ ਪਈ ਹੋਵੇ ਪੰਥ ਨੇ ਤਾਂ ਹਰ ਤਰੀਕੇ ਨਾਲ ਚਾਹੇ ਸੜਕਾਂ ਤੇ ਆ ਕੇ ਪ੍ਰਦਰਸ਼ਨਾਂ ਰਾਹੀਂ ਜਾਂ ਕਾਨੂੰਨੀ ਲੜਾਈਆਂ ਲੜ ਕੇ ਉਨ੍ਹਾਂ ਦੀ ਬਾਂਹ ਫੜੀ ਪਰ ਕਦੇ ਵੀ ਸ਼੍ਰੋਮਣੀ ਕਮੇਟੀ ਤੇ ਕਾਬਜ਼ ਮਸੰਦਾਂ ਨੇ ਕੋਈ ਮਾਲੀ ਜਾਂ ਕਾਨੂੰਨੀ ਮਦਦ ਨਹੀਂ ਕੀਤੀ ਇਥੋਂ ਤੱਕ ਕਿ ਉਨ੍ਹਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਤੱਕ ਵੀ ਨਹੀਂ ਮਾਰਿਆ ਪਰ ਅਕਾਲੀ ਦਲ ਤੇ ਅੱਜ ਦਾ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਦੱਸੇ ਕਿ ਕਿਉਂ ਉਹ ਉਸ ਵਕਤ ਦੇ ਬਲਾਤਕਾਰੀ ਕਾਤਲ ਤੇ ਬਾਅਦ ਵਿੱਚ ਪੂਰੀ ਸਿੱਖ ਕੌਮ ਨੂੰ ਵੰਗਾਰ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਦੇ ਬੇਅਦਬੀ ਕਰਨ ਵਾਲੇ ਸਾਧ ਦੇ ਬਚਾਅ ਲਈ ਸੜਕਾਂ ਤੇ ਰੋਸ ਪ੍ਰਦਰਸ਼ਨ ਕਰਨ ਲਈ ਪਹੁੰਚਿਆ ਸੀ  ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਇਸ ਘਟਨਾ ਤੇ ਆਪਣਾ ਰੁਖ ਸਪੱਸ਼ਟ ਕਰਨ ਤੇ ਨਾਲ ਹੀ ਅਸੀਂ ਉਨ੍ਹਾਂ ਤੋਂ ਜਾਣਨਾ ਚਾਹੁੰਦੇ ਹਾਂ ਕਿ ਜੋ ਪਿਛਲੇ ਦਿਨੀਂ ਉਨ੍ਹਾਂ ਨੇ ਨਵਾਂਸ਼ਹਿਰ ਦੇ ਤਿੰਨ ਸਿੱਖ ਨੌਜਵਾਨਾਂ ਜਿਨ੍ਹਾਂ ਨੂੰ ਸਿੱਖ ਸਾਹਿਤ ਰੱਖਣ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਉਨ੍ਹਾਂ ਦੀ ਕਾਨੂੰਨੀ ਮਦਦ ਕਰਨ ਦੀ ਗੱਲ ਕੀਤੀ ਸੀ ਉਹ ਵੀ ਉਦੋਂ ਜਦੋਂ ਦੁਨੀਆਂ ਭਰ ਦੇ ਵਿੱਚ ਬੈਠੇ ਸਿੱਖਾਂ ਨੇ ਇਸ ਫੈਸਲੇ ਦੇ ਖਿਲਾਫ ਆਪਣਾ ਰੋਸ ਜਤਾਇਆ ਇੱਥੋਂ ਤੱਕ ਕੀ ਬਹੁਤ ਸਾਰੇ ਮੁੱਦਿਆਂ ਤੇ ਸਿੱਖਾਂ ਨਾਲ ਮੱਤਭੇਦ ਰੱਖਣ ਵਾਲੀਆਂ ਖੱਬੇ ਪੱਖੀ ਜਥੇਬੰਦੀਆਂ ਨੇ ਵੀ ਇਨ੍ਹਾਂ ਨੌਜਵਾਨਾਂ ਦੇ ਹੱਕ ਚ ਰੋਸ ਪ੍ਰਦਰਸ਼ਨ ਕੀਤੇ ਉਸ ਤੋਂ ਬਾਅਦ ਜਥੇਦਾਰ ਅਕਾਲ ਤਖ਼ਤ ਦੇ ਆਏ ਇਸ ਬਿਆਨ ਤੋਂ ਬਾਅਦ ਅਸੀਂ ਉਨ੍ਹਾਂ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਇਹ ਪਰਚਾ ਸੁਖਬੀਰ ਬਾਦਲ ਦੇ ਡਿਪਟੀ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਹੁੰਦਿਆਂ ਅਕਾਲੀ ਰਾਜ ਵੇਲੇ ਦਰਜ ਹੋਇਆ ਸੀ|ਇਸ ਪਰਚੇ ਨੂੰ ਦਰਜ ਕਰਨ ਵਾਲੀ ਉਸ ਵੇਲੇ ਦੀ ਅਕਾਲੀ ਸਰਕਾਰ ਬਾਰੇ ਉਨ੍ਹਾਂ ਦਾ ਕੀ ਰੁੱਖ ਹੈ ?? ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਤੁਰੰਤ ਅਸਤੀਫੇ ਦੀ ਮੰਗ ਕਰਦੇ ਹਾਂ ਅਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਜੇ ਲੌਂਗੋਵਾਲ ਅਸਤੀਫਾ ਨਹੀਂ ਦਿੰਦੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਬੁਲਾ ਕੇ ਇਸ ਘਟਨਾ ਸਬੰਧੀ ਉਨ੍ਹਾਂ ਤੋਂ ਸਪੱਸ਼ਟੀਕਰਨ ਲਿਆ ਜਾਵੇ ਤੇ ਸਿੱਖ ਰਵਾਇਤਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਬਲਾਤਕਾਰੀ ਕਾਤਲ ਤੇ ਪੂਰੀ ਸਿੱਖ ਕੋਮ ਨੂੰ ਵੰਗਾਰ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਖੋਤੀ ਸਾਧ ਰਾਮ ਰਹੀਮ ਦੇ ਕਿਸੇ ਸਮਰਥਕ ਨੂੰ ਸਿੱਖਾਂ ਦੀ ਸਭ ਤੋਂ ਸੁਪਰੀਮ ਸੰਸਥਾ ਦਾ ਪ੍ਰਧਾਨ ਬਣਨ ਦਾ ਨੈਤਿਕ ਹੱਕ ਹੀ ਨਹੀਂ ਹੈ ਅਤੇ ਬਾਦਲ ਪਿਓ ਪੁੱਤ ਵੀ ਸਪੱਸ਼ਟ ਕਰਨ ਕਿ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹੀ ਜਾਣ ਵਾਲੀ ਸਭ ਤੋਂ ਵੱਡੀ ਸੰਸਥਾ ਦਾ ਪ੍ਰਧਾਨ ਉਨ੍ਹਾਂ ਨੇ ਇੱਕ ਡੇਰਾ ਸਮਰਥਕ ਨੂੰ ਕਿਉਂ ਬਣਾਇਆ ?? ਅਸੀਂ ਇੱਥੇ ਇਹ ਗੱਲ ਵੀ ਦੁਹਰਾਉਣਾ ਚਾਹੁੰਦੇ ਹਾਂ ਕਿ ਇਹ ਹੁਣ ਸਿੱਧ ਹੋ ਚੁੱਕਾ ਹੈ ਕਿ ਸ਼ੁਰੂ ਤੋਂ ਹੀ ਬਾਦਲ ਤੇ ਉਨ੍ਹਾਂ ਦੇ ਕਰੀਬੀ ਰਾਮ ਰਹੀਮ ਦਾ ਉਸ ਦੇ ਕੁਕਰਮਾਂ ਵਿੱਚ ਸਾਥ ਦਿੰਦੇ ਆ ਰਹੇ ਹਨ ਤੇ ਉਸ ਕੋਲੋਂ ਰਾਜਨੀਤਿਕ ਸਹਿਯੋਗ ਵੀ ਲੈਂਦੇ ਆ ਰਹੇ ਹਨ ਇੱਥੋਂ ਤੱਕ ਕਿ ਬਾਦਲਾਂ ਨੇ ਡੇਰਾ ਸਮਰਥਕਾਂ ਨੂੰ ਤੇ ਡੇਰਾ ਪ੍ਰੇਮੀਆਂ ਨੂੰ ਆਪਣੀ ਪਾਰਟੀ ਵਿਚ ਵੀ ਉੱਚ ਅਹੁਦੇ ਦਿੱਤੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਵੀ ਇੱਕ ਡੇਰਾ ਸਮਰਥਕ ਦੇ ਹਵਾਲੇ ਕਰ ਦਿੱਤੀ ਬਾਦਲਾਂ ਨੇ ਪਹਿਲਾਂ ਮਈ 2007 ਵਿਚ ਰਾਮ ਰਹੀਮ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਦੇ ਕੇਸ ਵਿੱਚ ਉਸ ਨੂੰ ਕਨੂੰਨੀ ਸ਼ਿਕੰਜੇ ਤੋਂ ਬਚਾਇਆ ,ਫਿਰ ਉਸ ਨੂੰ ਅਕਾਲ ਤਖਤ ਸਾਹਿਬ ਤੋਂ ਮੁਆਫੀ ਦਵਾਈ , ਇਹੀ ਕਾਰਨ ਸੀ ਕਿ ਰਾਮ ਰਹੀਮ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਬੇਅਦਬੀ ਕਰਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਹਿਮਾਕਤ ਕੀਤੀ ਜਿਸ ਲਈ ਉਸਨੂੰ ਸ਼ਹਿ ਦੇਣ ਵਾਲੇ ਬਾਦਲ ਪਿਉ ਪੁੱਤ ਵੀ ਬਰਾਬਰ ਜਿੰਮੇਵਾਰ ਹਨ ਅਤੇ ਅੱਜ ਵੀ ਬਾਦਲ ਤੇ ਉਨਾ ਦੀ ਸੈਨਾ ਬਰਗਾੜੀ ਤੇ ਬਹਿਬਲਕਲਾਂ ਕੇਸਾ ਵਿੱਚ ਬਣੀ ਸਿੱਟ ਨੂੰ ਸਹਿਯੋਗ ਨਾ ਦੇਣ ਦਾ ਐਲਾਨ ਕਰਕੇ ਰਾਮ ਰਹੀਮ ਨਾਲ ਆਪਣੀ ਯਾਰੀ ਪੁਗਾ ਕੇ ਉਸ ਨੂੰ ਅਤੇ ਉਸਦੇ ਚੇਲਿਆਂ ਨੂੰ ਬੇਅਦਬੀ ਕੇਸਾਂ ਵਿੱਚੋ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ।