ਬੇਕਸੂਰਾਂ ਨੂੰ ਰਿਹਾ ਕਰਵਾਉਣ ਲਈ ਬਠਿੰਡਾ ਵਿਖੇ ਨਵੇਕਲੇ ਢੰਗ ਨਾਲ ਕੀਤਾ ਗਿਆ ਰੋਸ ਪ੍ਰਦਰਸ਼ਨ….ਅੱਗੇ ਵੇਖੋ

212

ਬੇਕਸੂਰਾਂ ਨੂੰ ਰਿਹਾ ਕਰਵਾਉਣ ਲਈ ਬਠਿੰਡਾ ਵਿਖੇ ਨਵੇਕਲੇ ਢੰਗ ਨਾਲ ਕੀਤਾ ਗਿਆ ਰੋਸ ਪ੍ਰਦਰਸ਼ਨ… ਨਵਾਂ ਸ਼ਹਿਰ ਅਦਾਲਤ ਦੇ ਤਿੰਨ ਸਿੱਖ ਨੌਜਵਾਨਾਂ ਨੂੰ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦਾ ਸਾਹਿਤ ਤੇ ਤਸਵੀਰਾਂ ਰੱਖਣ ਦੇ ਦੋਸ਼ ‘ਚ ਕੀਤੀ ਗੲੀ ੳੁਮਰਕੈਦ ਦੇ ਫ਼ੈਸਲੇ ਖ਼ਿਲਾਫ਼ “ਦਰਬਾਰ-ੲੇ-ਖ਼ਾਲਸਾ” ਦੇ ਸਿੰਘ ਜਥੇਬੰਦੀ ਦੇ ਮੁੱਖ ਸੇਵਾਦਾਰ ਭਾੲੀ ਹਰਜਿੰਦਰ ਸਿੰਘ ਮਾਝੀ ਦੀ ਅਗਵਾੲੀ ਵਿੱਚ ੳੁਹੀ ਸਾਹਿਤ ਤੇ ਲਿਟਰੇਚਰ ਅਾਪਣੇ ਹੱਥਾਂ ‘ਚ ਫ਼ੜ੍ਹ ਕੇ ਪੁਲਿਸ ਤੇ ਸਰਕਾਰ ਨੂੰ ਵੰਗਾਰਦੇ ਰਹੇ ਕਿ ਜੇਕਰ ਸਾਹਿਤ ਪੜ੍ਹਨਾ ਤੇ ਕੌਮੀ ਸ਼ਹੀਦਾਂ ਦੀਅਾਂ ਤਸਵੀਰਾਂ ਰੱਖਣਾ ਗੁਨਾਹ ਹੈ ਤਾਂ ਅਸੀਂ ੳੁਹੀ ਗੁਨਾਹ ਚੁਰਾਹੇ ‘ਚ ਖੜ੍ਹ ਕੇ ਕਰ ਰਹੇ ਹਾਂ । ਦੱਸਣਾ ਬਣਦਾ ਹੈ ਕਿ ਬੀਤੀ ਨਵਾਂਸ਼ਹਿਰ ਨੇੜਲੇ ਪਿੰਡਾਂ ਦੇ ਤਿੰਨ ਨੌਜਵਾਨਾਂ ਨੂੰ 24-5-2016 ਨੂੰ DSP ਮੁਖਤਿਅਾਰ ਰਾੲੇ ਦੀ ਅਗਵਾੲੀ ਵਿੱਚ ੲਿੰਸਪੈਕਟਰ ਗੁਰਦਿਅਾਲ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਗ੍ਰਿਫ਼ਤਾਰ ਕਰਕੇ ਨਿਅਾਂੲਿਕ ਹਿਰਾਸਤ ਵਿੱਚ ਭੇਜ ਦਿੱਤਾ ਸੀ ਤੇ ੳੁਸ ਪਿੱਛੋਂ 22-3-2017 ਚਲਾਨ ਪੇਸ਼ ਕੀਤਾ ਗਿਅਾ ਤੇ ਦੱਸਿਅਾ ਗਿਅਾ ਕਿ ੲਿਹਨਾਂ ਨੌਜਵਾਨਾਂ ਕੋਲੋਂ 97 ਕਿਤਾਬਾਂ 198 ਤਸਵੀਰਾਂ ਤੇ 2 ਬੋਰਡ ਮਿਲ਼ੇ ਹਨ ਤੇ ਕੋੲੀ ਵੀ ਹਥਿਅਾਰ ਨਹੀਂ ਮਿਲ਼ਿਅਾ । ਜਿਸ ‘ਤੇ ਨਵਾਂਸ਼ਹਿਰ ਦੇ ਅੈਡੀਸ਼ਨਲ ਸੈਸ਼ਨ ਜੱਜ ਵੱਲੋਂ ਬੀਤੀ 5 ਫ਼ਰਵਰੀ ਨੂ ਧਾਰਾ 121 ਤੇ 121 A ਅਧੀਨ ਮੁਲਕ ਖਿਲਾਫ਼ ਸਾਜਿਸ਼ ਰਚਣ ਤੇ ਜੰਗ ਛੇੜਨ ਦੇ ਦੋਸ਼ ਵਿੱਚ ੳੁਮਰ ਕੈਦ ਕਰ ਦਿੱਤੀ ਗੲੀ ਸੀ । ੲਿਸ ਤੋਂ ਅੱਗੇ ੲਿਸ ਗੱਲ ਦੀ ਨਿਖੇਧੀ ਕਰਦੇ ਹਾਂ ਕਿ ਹੁਣ ਲੋਕ ਰੋਹ ਬਣਦਾ ਵੇਖ ਕੇ ਅਰਵਿੰਦਰ ਸਿੰਘ ‘ਤੇ ਹਥਿਅਾਰ ਮੁਹੲੀਅਾ ਕਰਵਾੳੁਣ ਦਾ ਪਰਚਾ ਬਣਾੳੁਣ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ । ੲਿਸ ਪ੍ਰਦਰਸ਼ਨ ਦਾ ਮਕਸਦ ਸੂਬਾ ਸਰਕਾਰ ‘ਤੇ ਦਬਾਅ ਬਣਾੳੁਣ ਦੀ ਚੇਤਨਾ ਪੈਦਾ ਕਰਕੇ ਸਰਕਾਰ ਨੂੰ ਵਿਸ਼ੇਸ਼ ਅਧਿਕਾਰਾਂ ਦੀ ਵਰਤੋਂ ਕਰਕੇ ਨਵਾਂਸ਼ਹਿਰ ਅਦਾਲਤ ਦੇ ਫ਼ੈਸਲੇ ਨੂੰ ਰੱਦ ਕਰਵਾੳੁਣਾ ਹੈ । ੲਿਸ ਸਮੇਂ ਭਾੲੀ ਮਾਝੀ ਦੇ ਨਾਲ਼ ਕਿਰਪਾਲ ਸਿੰਘ ਬਠਿੰਡਾ, ਜਸਪਿੰਦਰ ਸਿੰਘ ਮਧੇਕੇੇ, ਲਸ਼ਕਾਰ ਸਿੰਘ ਗਾਜੀਅਾਣਾ, ਹੁਰਪਿੰਦਰ ਸਿੰਘ ਕੋਟਕਪੂਰਾ, ਬੇਅੰਤ ਸਿੰਘ ਲੰਡੇ, ਜਗਤਾਰ ਸਿੰਘ ਜੰਗੀਅਾਣਾ , ਸੁਖਚੈਨ ਸਿੰਘ , ਗੁਰਜੰਟ ਸਿੰਘ ਭਦੌੜ , ਹਰਬੰਸ ਸਿੰਘ ਜਲਾਲ , ਹਰਵਿੰਦਰ ਸਿੰਘ ਵਜੀਦਕੇ , ਗੁਰਜੀਵਨ ਸਿੰਘ ਕੋਟ ਧਰਮੂ 

3 ਸਿੱਖ ਨੌਜਵਾਨਾਂ ਨੂੰ ਸੁਣਾਈ ਸਜ਼ਾ ਰੱਦ ਕਰਵਾਉਣ ਲਈ ਧਰਨੇ ਸ਼ੁਰੂ

3 ਸਿੱਖ ਨੌਜਵਾਨਾਂ ਨੂੰ ਸੁਣਾਈ ਸਜ਼ਾ ਰੱਦ ਕਰਵਾਉਣ ਲਈ ਧਰਨੇ ਸ਼ੁਰੂ#Bathinda #Punjab #Protest #DarbarEKhalsa

Posted by JagBani on Thursday, 14 February 2019

ਚਮਕੌਰ ਸਿੰਘ ਬੱਲਰਾਂ , ਕਰਤਾਰ ਸਿੰਘ ਸਾਹੋਕੇ , ਬਲਵਿੰਦਰ ਸਿੰਘ ਜੰਗੀਅਾਣਾ , ਗਮਦੂਰ ਸਿੰਘ ਸਮਾੳੁ , ਬੋਘਾ ਸਿੰਘ ਪਿਲਸੀਅਾਂ , ਅਮਨਦੀਪ ਸਿੰਘ ਬਾਜਾਖਾਨਾ ,ਸਮੇਤ ਵੱਡੀ ਗਿਣਤੀ ‘ਚ ਸਿੰਘ ਹਾਜ਼ਰ ਸਨ । Rep – ਨਵਾਂ ਸ਼ਹਿਰ ਅਦਾਲਤ ਦੇ ਤਿੰਨ ਸਿੱਖ ਨੌਜਵਾਨਾਂ ਨੂੰ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦਾ ਸਾਹਿਤ ਤੇ ਤਸਵੀਰਾਂ ਰੱਖਣ ਦੇ ਦੋਸ਼ ‘ਚ ਕੀਤੀ ਗੲੀ ੳੁਮਰਕੈਦ ਦੇ ਫ਼ੈਸਲੇ ਖ਼ਿਲਾਫ਼ “ਦਰਬਾਰ-ੲੇ-ਖ਼ਾਲਸਾ” ਦੇ ਸਿੰਘ ਜਥੇਬੰਦੀ ਦੇ ਮੁੱਖ ਸੇਵਾਦਾਰ ਭਾੲੀ ਹਰਜਿੰਦਰ ਸਿੰਘ ਮਾਝੀ ਦੀ ਅਗਵਾੲੀ ਵਿੱਚ ੳੁਹੀ ਸਾਹਿਤ ਤੇ ਲਿਟਰੇਚਰ ਅਾਪਣੇ ਹੱਥਾਂ ‘ਚ ਫ਼ੜ੍ਹ ਕੇ ਪੁਲਿਸ ਤੇ ਸਰਕਾਰ ਨੂੰ ਵੰਗਾਰਦੇ ਰਹੇ ਕਿ ਜੇਕਰ ਸਾਹਿਤ ਪੜ੍ਹਨਾ ਤੇ ਕੌਮੀ ਸ਼ਹੀਦਾਂ ਦੀਅਾਂ ਤਸਵੀਰਾਂ ਰੱਖਣਾ ਗੁਨਾਹ ਹੈ ਤਾਂ ਅਸੀਂ ੳੁਹੀ ਗੁਨਾਹ ਚੁਰਾਹੇ ‘ਚ ਖੜ੍ਹ ਕੇ ਕਰ ਰਹੇ ਹਾਂ । (ਸੋਸ਼ਲ ਮੀਡੀਆ ਦੇ ਅਜੋਕੇ ਦੌਰ ਵਿੱਚ ਨਵੀਂਆ ਅਪਡੇਟਸ ਦੇਖਣ ਲਈ ਆਪ ਜੀ Sikh Media Of Punjab (You Tube channel) ਅਤੇ ਫੇਸਬੁੱਕ ਪੇਜ ਤੇ ਕਲਿੱਕ ਕਰੋ– ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, ਅਤੇ ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।ਸਾਡਾ ਫੇਸਬੁੱਕ ਪੇਜ ਆਪਸੀ ਪ੍ਰੇਮ ਪਿਆਰ ਅਤੇ ਪੰਜਾਬ ਦੇ ਲੋਕ ਹੱਕਾਂ ਲਈ ਅਗਾਂਹ ਵਧੂ ਸੋਚ ਦਾ ਧਾਰਨੀ ਰਹੇਗਾ ,ਸੋ ਸਾਡੇ ਪੇਜ ਨੂੰ ਸ਼ੇਅਰ ਕਰਕੇ ਪੰਜਾਬ ਅਤੇ ਹਰ ਖੇਤਰ ਦੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਓ)