ਆਹਮੋ-ਸਾਹਮਣੇ 2 ਬੀਬੀਆਂ | ਤੁਹਾਡੀ ਵੋਟ ਕਿਸਨੂੰ?? ਇੱਕ ਸ਼ਹੀਦ ਦੀ ਸਿੰਘਣੀ,ਦੂਜੀ ਸਿਆਸਤ ਦੀ ਖਿਡਾਰਨ : ਅੱਗੇ ਵੇਖੋ…

932

ਲੋਕ ਸਭਾ ਦੀਆਂ ਵੋਟਾਂ ਆ ਰਹੀਆਂ ਹਨ ਤੇ ਵੱਖੋ-ਵੱਖ ਪਾਰਟੀਆਂ ਆਪਣੇ ਆਪਣੇ ਉਮੀਦਵਾਰ ਐਲਾਨ ਰਹੀਆਂ ਹਨ। ਪੰਜਾਬ ਦੀ ਜੇ ਗੱਲ ਕਰੀਏ ਤਾਂ ਇਥੋਂ ਜਿਥੇ ਰਵਾਇਤੀ ਪਾਰਟੀਆਂ ਅਕਾਲੀ ਦਲ ਬਾਦਲ ਤੇ ਕਾਂਗਰਸ ਮੁਕਾਬਲੇ ਵਿਚ ਹਨ ਓਥੇ ਕੁਝ ਸਾਲਾਂ ਤੋਂ ਨਵੀਂ ਪਾਰਟੀ ਵਜੋਂ ਆਮ ਆਦਮੀ ਪਾਰਟੀ ਵੀ ਮੈਦਾਨ ਚ ਨਿੱਤਰੀ ਹੋਈ ਹੈ। ਇਸਦੇ ਨਾਲ ਇਸ ਵਾਰੀ ਇਹਨਾਂ ਪਾਰਟੀਆਂ ਤੋਂ ਇਲਾਵਾ ਸੁਖਪਾਲ ਖਹਿਰਾ,ਬੈਂਸ ਭਰਾ ਤੇ ਡਾਕਟਰ ਧਰਮਵੀਰ ਗਾਂਧੀ ਵੀ ਆਪਣੇ ਅਲਾਇੰਸ ਨਾਲ ਮੈਦਾਨ ਵਿਚ ਹਨ। ਇਸਦੇ ਇਲਾਵਾ ਅਕਾਲੀ ਦਲ ਅੰਮ੍ਰਿਤਸਰ ਵੀ ਮੈਦਾਨ ਚ ਹੈ।ਪਰ ਹੁਣ ਤੱਕ ਦੇ ਐਲਾਨੇ ਉਮੀਦਵਾਰਾਂ ਚੋਂ ਜੋ ਹੁਣ ਤੱਕ ਸਭ ਤੋਂ ਰੋਮਾਂਚਕ ਮੁਕਾਬਲਾ ਹੋਣ ਦੀ ਸੰਭਾਵਨਾ ਬਣ ਰਹੀ ਹੈ ਉਹ ਹੈ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਦਲ ਬਾਦਲ ਵਲੋਂ ਉਮੀਦਵਾਰ ਬੀਬੀ ਜਗੀਰ ਕੌਰ ਤੇ ਖਹਿਰਾ ਧੜੇ ਵਲੋਂ ਪਹਿਲੀ ਵਾਰੀ ਮੈਦਾਨ ਚ ਉਤਾਰੀ ਬੀਬੀ ਪਰਮਜੀਤ ਕੌਰ ਖਾਲੜਾ। ਇਹ ਦੋਵੇਂ ਬੀਬੀਆਂ ਇਸ ਹਲਕੇ ਤੋਂ ਕੀ ਕਾਰਗੁਜਾਰੀ ਕਰਦੀਆਂ ਹਨ ਇਹ ਵੋਟਾਂ ਤੋਂ ਬਾਅਦ ਨਤੀਜੇ ਵੇਲੇ ਪਤਾ ਲੱਗੂ ਪਰ ਅੱਜ ਆਪਾਂ ਤੁਹਾਨੂੰ ਇਹਨਾਂ ਦੋਵਾਂ ਬਾਰੇ ਉਹ ਜਾਣਕਾਰੀ ਦੇਵਾਂਗੇ ਜੋ ਬਹੁਤਾਤ ਪੰਜਾਬੀ ਨਹੀਂ ਜਾਣਦੇ। ਇਸ ਜਾਣਕਾਰੀ ਤੋਂ ਬਾਅਦ ਤੁਸੀਂ ਖੁਦ ਤੈਅ ਕਰਿਓ ਕਿ ਵੋਟ ਕਿੱਧਰ ਪਾਉਣੀ ਹੈ ?ਪਹਿਲਾਂ ਗੱਲ ਕਰਦੇ ਹਾਂ ਬੀਬੀ ਜਗੀਰ ਕੌਰ ਬਾਰੇ…ਸ਼ਾਇਦ ਹੀ ਕੋਈ ਪੰਜਾਬੀ ਹੋਵੇ ਜੋ ਇਸ ਨਾਮ ਤੋਂ ਵਾਕਿਫ ਨਹੀਂ। ਅਕਾਲੀ ਦਲ ਇਸਤਰੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਭੁਲੱਥ ਹਲਕੇ ਤੋਂ ਕਈ ਵਾਰੀ ਜਿੱਤ ਚੁੱਕੀ ਹੈ ਤੇ ਨਾਲ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਵੀ ਰਹਿ ਚੁੱਕੀ ਹੈ। ਬੀਬੀ ਜਗੀਰ ਕੌਰ ਦਾ ਜਨਮ 15 ਅਕਤੂਬਰ, 1954 ਨੂੰ ਪਿਤਾ ਗੋਦਾਰਾ ਸਿੰਘ ਦੇ ਘਰ ਜਲੰਧਰ ਜ਼ਿਲ੍ਹੇ ਦੇ ਪਿੰਡ ਭਟਨੂਰਾ ਲੁਬਾਣਾ ‘ਚ ਹੋਇਆ। ਚੰਡੀਗੜ੍ਹ ਦੇ ਸਰਕਾਰੀ ਕਾਲਜ (ਕੁੜੀਆਂ) ਤੋਂ ਉਨ੍ਹਾਂ ਗ੍ਰੈਜੁਏਸ਼ਨ ਕੀਤੀ ਅਤੇ MGN ਕਾਲਜ ਜਲੰਧਰ ਤੋਂ ਬੀਐੱਡ ਦੀ ਡਿਗਰੀ ਹਾਸਲ ਕੀਤੀ। ਉਸ ਤੋਂ ਬਾਅਦ ਹੀ ਉਨ੍ਹਾਂ ਦੀ ਨਿਯੁਕਤੀ ਬਤੌਰ ਸਕੂਲ ਅਧਿਆਪਿਕਾ ਹੋਈ। ਬੀਬੀ ਜਗੀਰ ਕੌਰ ਬੇਗੋਵਾਲ ਸੈਕੰਡਰੀ ਸਕੂਲ ਵਿੱਚ ਅਧਿਆਪਕਾ ਰਹਿ ਚੁੱਕੇ ਹਨ, ਉਨ੍ਹਾਂ ਦੇ ਪਤੀ ਦੀ ਮੌਤ ਬਰੇਨ ਕੈਂਸਰ ਕਾਰਨ 1982 ਵਿੱਚ ਹੋਈ ਸੀ। ਪਤੀ ਦੀ ਮੌਤ ਤੋਂ ਬਾਅਦ ਉਨ੍ਹਾਂ 1987 ਵਿੱਚ ਬੇਗੋਵਾਲ ਦੇ ਸੰਤ ਪ੍ਰੇਮ ਸਿੰਘ ਮੁਰਾਰੇਵਾਲਾ ਡੇਰੇ ਦੇ ਮੁਖੀ ਵਜੋਂ ਜ਼ਿੰਮੇਵਾਰੀ ਸੰਭਾਲੀ। ਮੁਰਾਰੇਵਾਲਾ ਡੇਰਾ ਦੀ ਮੁਖੀ ਬਣਨ ਤੋਂ ਬਾਅਦ ਹੀ ਬੀਬੀ ਜਗੀਰ ਕੌਰ ਸਮਾਜਿਕ ਤੇ ਧਾਰਮਿਕ ਗਲਿਆਰਿਆਂ ਵਿੱਚ ਨਾਮੀਂ ਆਗੂ ਵਜੋਂ ਉੱਭਰੇ|
ਲੁਬਾਣਾ ਭਾਈਚਾਰਾ ਦੇ ਆਗੂ ਅਤੇ ਜਗੀਰ ਕੌਰ ਦੇ ਸਹੁਰਾ ਬਾਵਾ ਹਰਨਾਮ ਸਿੰਘ ਡੇਰੇ ਦੇ ਮੁਖੀ ਸਨ। ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਪਾਰਟੀ 1995 ਵਿੱਚ ਸ਼ਾਮਿਲ ਹੋਈ ਅਤੇ ਥੋੜੇ ਸਮੇਂ ਬਾਅਦ ਹੀ ਇਹਨਾਂ ਨੂੰ ਪਾਰਟੀ ਦੀ ਕਾਰਜਕਾਰੀ ਮੈਂਬਰ ਦੇ ਤੌਰ ਤੇ ਚੁਣ ਲਿਆ ਗਿਆ। 1997 ਵਿੱਚ ਇਹਨਾਂ ਨੇ ਆਪਣੀ ਪਹਿਲੀ ਚੋਂਣ ਕਪੂਰਥਲਾ ਜ਼ਿਲੇ ਤੋਂ ਲੜੀ। ਪ੍ਰਕਾਸ਼ ਸਿੰਘ ਬਾਦਲ ਦੀ ਕੈਬਨਿਟ ਵਿੱਚ ਆਵਾਜਾਈ ਅਤੇ ਸਭਿਆਚਾਰ ਮਸਲਿਆਂ ਦੀ ਮੰਤਰੀ ਬਣਾਇਆ ਗਿਆ। ਇਹਨਾ ਆਪਣੇ ਇਸ ਮੰਤਰੀ ਅਹੁਦੇ ਤੋ ਅਸਤੀਫਾ ਦੇ ਦਿੱਤਾ ਗਿਆ ਜਦੋਂ ਇਹਨਾ ਨੂੰ ਐੱਸ ਜੀ ਪੀ ਸੀ ਦੀ ਪ੍ਰਧਾਨ ਚੁਣਿਆ ਗਿਆ। 20 ਅਪ੍ਰੈਲ 2000 ਵਿੱਚ ਜਗੀਰ ਕੌਰ ਦੀ ਪੁੱਤਰੀ ਦੀ ਮੌਤ ਰਹੱਸਮਈ ਤਰੀਕੇ ਨਾਲ ਹੋਈ। ਕੇਂਦਰੀ ਬਿਊਰੋ ਜਾਂਚ ਕਮੇਟੀ ਨੇ ਇਸ ਕੇਸ ਨੂੰ ਸੁਲਝਾਇਆ ਅਤੇ ਦੱਸਿਆ ਕਿ ਇਹ ਕਤਲ ਕੇਸ ਹੈ ਜੋ ਜਗੀਰ ਕੌਰ ਦੇ ਹੁਕਮ ਨਾਲ ਹੋਇਆ। ਆਪਣੀ ਧੀ ਦੇ ਕਤਲ ਕੇਸ ਵਿੱਚ ਜਗੀਰ ਕੌਰ ਨੂੰ 5 ਸਾਲ ਦੀ ਕੈਦ ਹੋਈ। ਹੁਣ ਚਲਦੇ ਹਾਂ ਬੀਬੀ ਪਰਮਜੀਤ ਕੌਰ ਖਾਲੜਾ ਦੇ ਜੀਵਨ ਵਲ….ਜਦੋਂ ਕਿਤੇ ਮਨੁੱਖੀ ਅਧਿਕਾਰਾਂ ਦੀ ਗੱਲ ਤੁਰੇਗੀ ਤਾਂ ਸਰਦਾਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦਾ ਨਾਮ ਮੂਹਰਲੀ ਕਤਾਰ ਵਿਚ ਲਿਆ ਜਾਵੇਗਾ। ਸਿੱਖ ਸੰਘਰਸ਼ ਸਮੇਂ ਪੁਲਿਸ ਵਲੋਂ ਬੇਕਸੂਰ ਮਾਰੀ ਗਈ ਸਿੱਖ ਜਵਾਨੀ ਬਾਰੇ ਪੜਤਾਲ ਕਰਨ ਵਾਲੇ ਸਰਦਾਰ ਖਾਲੜਾ ਜਿਨਾਂ ਨੇ ਕਰੀਬ 25 ਹਜਾਰ ਤੋਂ ਵੱਧ ਜਵਾਨੀ ਬਾਰੇ ਜਾਣਕਾਰੀ ਇਕਠੀ ਕਰਕੇ ਪੁਲਿਸ ਨੂੰ ਕਟਿਹਰੇ ਵਿਚ ਖੜਾ ਕੀਤਾ ਜੋ ਪੁਲਿਸ ਨੇ ਬੇਕਸੂਰ ਮਾਰ ਦਿੱਤੇ ਸਨ। ਅਖੀਰ ਸਰਦਾਰ ਖਾਲੜਾ ਨੂੰ ਵੀ ਪੁਲਿਸ ਨੇ ਸ਼ਹੀਦ ਕਰ ਦਿੱਤਾ। ਸਰਦਾਰ ਖਾਲੜਾ ਦਾ ਕੇਸ ਤੇ ਸਿੱਖ ਜਵਾਨੀ ਦੇ ਬਣਾਏ ਝੂਠੇ ਮੁਕਾਬਲਿਆਂ ਦਾ ਕੇਸ ਬੜੀ ਹਿੰਮਤ ਤੇ ਦਲੇਰੀ ਨਾਲ ਲੜ੍ਹਨ ਵਾਲੀ ਸਰਦਾਰ ਖਾਲੜਾ ਦੀ ਸਿੰਘਣੀ ਬੀਬੀ ਪਰਮਜੀਤ ਕੌਰ ਨੇ ਆਪਣੇ ਪਤੀ ਦੀ ਸ਼ਹਾਦਤ ਨੂੰ ਅਜਾਈਂ ਨਹੀਂ ਜਾਣ ਦਿੱਤਾ। ਉਹਨਾਂ ਨੇ ਮਨੁੱਖੀ ਅਧਿਕਾਰਾਂ ਦੇ ਕੇਸਾਂ ਨੂੰ ਲੜਿਆ ਤੇ ਹੁਣ ਤੱਕ ਉਹਨਾਂ ਨੌਜਵਾਨਾਂ ਨੂੰ ਇਨਸਾਫ ਦਵਾਉਣ ਦੀ ਜੰਗ ਲੜ ਰਹੇ ਹਨ। ਪੰਜਾਬ ਪੁਲਿਸ ਮੁਖੀ KPS ਗਿੱਲ ਹੋਵੇ ਜਾਂ ਕੋਈ ਹੋਰ,ਉਹਨਾਂ ਨੇ ਸਭ ਨੂੰ ਹਾਰ ਦਿੱਤੀ ਤੇ ਉਹਨਾਂ ਪੁਲਿਸ ਅਫਸਰਾਂ ਦੇ ਨਾਸੀਂ ਧੁਆਂ ਲਿਆ ਦਿੱਤਾ ਜਿਨਾਂ ਸਿੱਖ ਜਵਾਨੀ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਸੀ। ਸੋ ਇਹ ਮੁਢਲੀ ਜਾਣਕਾਰੀ ਹੈ ਜੋ ਕਿ ਇਹਨਾਂ ਦੋਹਾਂ ਉਮੀਦਵਾਰ ਬੀਬੀਆਂ ਬਾਰੇ ਦਿੱਤੀ ਗਈ ਹੈ। ਤੁਹਾਡੀ ਵੋਟ ਦੀ ਹੱਕਦਾਰ ਇਹਨਾਂ ਦੋਹਾਂ ਚੋਂ ਕੌਣ ਹੋਵੇਗੀ ?? ਬੀਬੀ ਜਗੀਰ ਕੌਰ ਜਾਣ ਬੀਬੀ ਪਰਮਜੀਤ ਕੌਰ ਖਾਲੜਾ…ਜਰੂਰ ਦਸਿਓ ਜੇਕਰ ਤੁਹਾਨੂੰ ਸਾਡੀ ਇਹ ਪੋਸਟ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ । ਅਤੇ ਸਾਡੇ ਦੁਆਰਾ ਪਾਈ ਗਈ ਹਰ ਇੱਕ ਪੋਸਟ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਫੇਸਬੁੱਕ ਪੇਜ (Sikh Media Of Punjab) ਨੂੰ ਲਾਈਕ ਕਰੋ ਜੀ (Terms of Service -: This Content Is Not my Own on this website . It is taken from another website,artical,youtube,newspaper,facebook or dailymotion. If u Have Any Issue About Any Content U Can Send Us Massage in page inbox. We will delete that content from website.)