ਜਗਮੀਤ ਸਿੰਘ ਦੀ ਹੋ ਗਈ ਬੱਲੇ-ਬੱਲੇ | ਕੈਨੇਡਾ ਸਰਕਾਰ ਨੇ ਕਰਤਾ ਅਜਿਹਾ ਐਲਾਨ, ਕਿ ਸਿੱਖਾਂ ਨੇ ਪਾਏ ਭੰਗੜੇ… ਵੇਖੋ

663

ਜਗਮੀਤ ਸਿੰਘ ਦੀ ਹੋ ਗਈ ਬੱਲੇ-ਬੱਲੇ | ਕੈਨੇਡਾ ਸਰਕਾਰ ਨੇ ਕਰਤਾ ਅਜਿਹਾ ਐਲਾਨ, ਕਿ ਸਿੱਖਾਂ ਨੇ ਪਾਏ ਭੰਗੜੇ… ਵੇਖੋ | ਸਿੱਖ ਇੱਕ ਅਲੱਗ ਪਹਿਚਾਣ ਵਾਲੀ ਅਤੇ ਬਹਾਦਰ ਕੌਮ ਹੈ। ਆਪਣੇ ਹੱਕਾਂ, ਇਨਸਾਨੀਅਤ ਅਤੇ ਆਪਣੀਆਂ ਅੱਖਾਂ ਸਾਹਮਣੇ ਹੋ ਰਹੇ ਜੁਲਮ ਦੇ ਖਿਲਾਫ ਸਿੱਖ ਹਮੇਸ਼ਾ ਹੀ ਲੜਦੇ ਆਏ ਹਨ। ਸਿੱਖ ਜਿੱਥੇ ਵੀ ਗਏ ਹਨ, ਉਨ੍ਹਾਂ ਆਪਣਾ ਅਤੇ ਆਪਣੇ ਸਮਾਜ ਦਾ ਨਾਮ ਉੱਚਾ ਕੀਤਾ ਹੈ। ਜੇਕਰ ਕੈਨੇਡਾ ਦੀ ਗੱਲ ਕੀਤੀ ਜਾਵੇ ਤਾਂ ਕੈਨੇਡਾ ਵਿੱਚ ਸਿੱਖਾਂ ਨੇ ਆਪਣੀ ਮਿਹਨਤ ਦੇ ਸਿਰ ਤੇ ਬਹੁਤ ਵੱਡਾ ਨਾਮ ਕਮਾਇਆ ਹੈ। ਕੈਨੇਡਾ ਵਰਗੇ ਇੱਕ ਚੰਗੇ ਮੁਲਕ ਦੇ ਰੱਖਿਆ ਮੰਤਰੀ ਸਰਦਾਰ ਸੱਜਣ ਸਿੰਘ ਇੱਕ ਸਿੱਖ ਹਨ, ਜੋ ਕਿ ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਇਸ ਤੋਂ ਇਲਾਵਾ ਕੈਨੇਡਾ ਦੀ ਵਿਰੋਧੀ ਦਲ “ਨਿਊ ਡੈਮੋਕ੍ਰੇਟਿਕ ਪਾਰਟੀ” ਦੇ ਮੁੱਖ ਆਗੂ ਵੀ ਜਗਮੀਤ ਸਿੰਘ ਹਨ, ਜੋ ਕਿ ਇੱਕ ਸਾਬਤ ਸੂਰਤ ਸਰਦਾਰ ਹਨ। ਵੱਡੇ-ਵੱਡੇ ਉਦਯੋਗਿਕ ਖੇਤਰਾਂ ਤੋਂ ਲੈ ਕੇ ਰਾਜਨੀਤਕ ਖੇਤਰਾਂ ਵਿੱਚ ਸਿੱਖਾਂ ਨੇ ਮੱਲਾਂ ਮਾਰੀਆਂ ਹਨ | ਕੈਨੇਡਾ ਵਿੱਚ ਹੋਰ ਵੀ ਕਈ ਸਿੱਖ ਰਾਜਨੀਤਿਕ ਚਿਹਰੇ ਹਨ। ਜੋ ਇਸ ਸਮੇਂ ਕੈਨੇਡਾ ਦੀ ਵਾਗਡੋਰ ਸੰਭਾਲ ਰਹੇ ਹਨ। ਅਜਿਹੇ ਵਿੱਚ ਜੇਕਰ ਕੈਨੇਡਾ ਦੇ ਲੋਕ ਮੰਤਰਾਲੇ ਵੱਲੋਂ ਸਿੱਖਾਂ ਨੂੰ ਅੱਤਵਾਦੀ ਖ਼ਤਰਾ ਦੱਸਿਆ ਜਾਵੇ ਤਾਂ ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ। ਬੀਤੇ ਸਾਲ ਦੀ ਪਬਲਿਕ ਸੇਫਟੀ ਰਿਪੋਰਟ ਵਿੱਚ ਲੋਕ ਰੱਖਿਆ ਮੰਤਰੀ ਰਾਲਫ ਬੁਡਾਲਾ ਨੇ ਸਿੱਖ ਖਾਲਿਸਤਾਨੀ ਕੱਟੜਵਾਦ ਨੂੰ ਅੱਤਵਾਦੀ ਖਤਰਾ ਦੱਸਿਆ ਸੀ। ਜਿਸ ਦੀ ਪੂਰੇ ਵਿਸ਼ਵ ਵਿੱਚ ਵੱਸਦੇ ਸਿੱਖਾਂ ਦੁਆਰਾ ਆਲੋਚਨਾ ਕੀਤੀ ਗਈ ਸੀ। ਇਸ ਮੁੱਦੇ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਜਗਮੀਤ ਸਿੰਘ ਨੇ ਬੀਤੇ ਦਿਨੀਂ ਗੱਲਬਾਤ ਕੀਤੀ ਸੀ। ਜਿਸ ਤੋਂ ਬਾਅਦ ਇਸ ਇਤਰਾਜ਼ਯੋਗ ਸ਼ਬਦ ਨੂੰ ਸੂਚੀ ਵਿੱਚੋਂ ਹਟਾ ਲੈਣ ਦੀ ਜਾਣਕਾਰੀ ਮਿਲੀ ਹੈ। ਟਰੂਡੋ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਹਰ ਕੋਈ ਜਗਮੀਤ ਸਿੰਘ ਦੀ ਜੰਮ ਕੇ ਤਰੀਫ ਕਰ ਰਿਹਾ ਹੈ। ਜਗਮੀਤ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੇ ਸਿੱਖ ਨੇਤਾ ਇਸ ਸ਼ਬਦ ਤੇ ਇਤਰਾਜ਼ ਜਤਾਉਂਦੇ ਹੋਏ ਲੰਬੇ ਸਮੇਂ ਤੋਂ ਇਸ ਨੂੰ ਹਟਾਉਣ ਦੀ ਮੰਗ ਕਰ ਰਹੇ ਸਨ। ਵਿਸ਼ਵ ਸਿੱਖ ਸੰਸਥਾ ਵੱਲੋਂ ਵੀ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ | Terms of Service -: This Content Is Not my Own on this website . It is taken from another website,artical,youtube,newspaper,facebook or dailymotion. If u Have Any Issue About Any Content U Can Send Us Massage in page inbox. We will delete that content from website.(Video Source – D5 Channel Punjabi)