ਸਿੱਖਾਂ ਦੇ ਦਬਾਅ ਅੱਗੇ ਝੁਕੀ ਕੈਨੇਡਾ ਸਰਕਾਰ, ਵੇਖੋ ਕੀਤਾ ਵੱਡਾ ਐਲਾਨ…ਸ਼ੇਅਰ ਕਰੋ ਵੱਧ ਤੋਂ ਵੱਧ

273

ਸਿੱਖਾਂ ਦੇ ਦਬਾਅ ਅੱਗੇ ਝੁਕੀ ਕੈਨੇਡਾ ਸਰਕਾਰ, ਵੇਖੋ ਕੀਤਾ ਵੱਡਾ ਐਲਾਨ | ਸਿੱਖ ਇੱਕ ਅਲੱਗ ਪਹਿਚਾਣ ਵਾਲੀ ਅਤੇ ਬਹਾਦਰ ਕੌਮ ਹੈ। ਆਪਣੇ ਹੱਕਾਂ, ਇਨਸਾਨੀਅਤ ਅਤੇ ਆਪਣੀਆਂ ਅੱਖਾਂ ਸਾਹਮਣੇ ਹੋ ਰਹੇ ਜੁਲਮ ਦੇ ਖਿਲਾਫ ਸਿੱਖ ਹਮੇਸ਼ਾ ਹੀ ਲੜਦੇ ਆਏ ਹਨ। ਸਿੱਖ ਜਿੱਥੇ ਵੀ ਗਏ ਹਨ, ਉਨ੍ਹਾਂ ਆਪਣਾ ਅਤੇ ਆਪਣੇ ਸਮਾਜ ਦਾ ਨਾਮ ਉੱਚਾ ਕੀਤਾ ਹੈ। ਜੇਕਰ ਕੈਨੇਡਾ ਦੀ ਗੱਲ ਕੀਤੀ ਜਾਵੇ ਤਾਂ ਕੈਨੇਡਾ ਵਿੱਚ ਸਿੱਖਾਂ ਨੇ ਆਪਣੀ ਮਿਹਨਤ ਦੇ ਸਿਰ ਤੇ ਬਹੁਤ ਵੱਡਾ ਨਾਮ ਕਮਾਇਆ ਹੈ। ਕੈਨੇਡਾ ਵਰਗੇ ਇੱਕ ਚੰਗੇ ਮੁਲਕ ਦੇ ਰੱਖਿਆ ਮੰਤਰੀ ਸਰਦਾਰ ਸੱਜਣ ਸਿੰਘ ਇੱਕ ਸਿੱਖ ਹਨ, ਜੋ ਕਿ ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਇਸ ਤੋਂ ਇਲਾਵਾ ਕੈਨੇਡਾ ਦੀ ਵਿਰੋਧੀ ਦਲ“ਨਿਊ ਡੈਮੋਕ੍ਰੇਟਿਕ ਪਾਰਟੀ” ਦੇ ਮੁੱਖ ਆਗੂ ਵੀ ਜਗਮੀਤ ਸਿੰਘ ਹਨ, ਜੋ ਕਿ ਇੱਕ ਸਾਬਤ ਸੂਰਤ ਸਰਦਾਰ ਹਨ। ਸਿੱਖ ਜਥੇਬੰਦੀਆਂ ਦੇ ਚੁਫੇਰਿਓਂ ਦਬਾਅ ਤੋਂ ਬਾਅਦ ਟਰੂਡੋ ਸਰਕਾਰ ਨੇ ਪਿਛਲੇ ਸਾਲ ਆਈ ਇਸ ਰਿਪੋਰਟ ਵਿਚ ਤਬਦੀਲੀ ਕੀਤੀ ਹੈ। ਜੋ ਸਾਫ ਤੌਰ ਉਤੇ ਦੱਸ ਰਹੀ ਹੈ ਕਿ ਕੈਨੇਡਾ ਸਰਕਾਰ ਨੂੰ ਸਿੱਖਾਂ ਬਾਰੇ ਆਪਣੀ ਅਜਿਹੀ ਸੋਚ ਉਤੇ ਪਛਤਾਵਾ ਹੋਇਆ ਹੈ। ਦਸੰਬਰ 2018 ਵਿਚ ਪਬਲਿਕ ਰਿਪੋਰਟ ਆਨ ਟੈਰਰੀਜ਼ਮ ਥ੍ਰੈਟ ਟੂ ਕੈਨੇਡਾ ਵਿਚ ਬਦਲਾਅ ਤੋਂ ਬਾਅਦ ਹੁਣ ਸਿੱਖ ਤੇ ਖਾਲਿਸਤਾਨੀ ਸ਼ਬਦਾਂ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ। ਰਿਪੋਰਟ ਵਿਚ ਕੁੱਲ 8 ਥਾਵਾਂ ਉਤੇ ਸਿੱਖ ਗਰਮਖਿਆਲੀਆਂ ਦਾ ਜਿਕਰ ਕੀਤਾ ਗਿਆ ਸੀ। ਜਦ ਕਿ 8 ਥਾਵਾਂ ਉਤੇ ਖਾਲਿਸਤਾਨੀ ਸ਼ਬਦ ਵਰਤਿਆ ਗਿਆ ਸੀ। ਪਰ ਹੁਣ ਨਵੀਂ ਰਿਪੋਰਟ ਵਿਚ ਨਵੇਂ ਨੋਟ ਲਗਾ ਦਿੱਤੇ ਗਏ ਹਨ। ਜਿਸ ਮੁਤਾਬਕ- ਕਿਸੇ ਵੀ ਖਤਰੇ ਨੂੰ ਦੱਸਣ ਲਈ ਇਹ ਪੁਖਤਾ ਹੋਣਾ ਚਾਹੀਦਾ ਹੈ ਕਿ ਉਹ ਇਸ ਵਿਚਾਰਧਾਰਾ ਨਾਲ ਜੁੜਿਆ ਹੋਵੇ, ਨਾ ਕਿ ਕਿਸੇ ਸਮਾਜ ਜਾਂ ਜਾਤੀ ਵਿਸ਼ੇਸ਼ ਨਾਲ। ਸਰਕਾਰ ਇਸ ਤਰ੍ਹਾਂ ਦੀ ਕਿਸੇ ਵੀ ਵਿਚਾਰਧਾਰਾ ਨੂੰ ਦਰਸਾਉਣ ਲਈ ਸ਼ਬਦਾਵਲੀ ਦਾ ਸਾਵਧਾਨੀ ਨਾਲ ਇਸਤੇਮਾਲ ਕਰੇਗੀ। ਦੱਸ ਦਈਏ ਕਿ ਪਿਛਲੇ ਸਾਲ ਆਈ ਰਿਪੋਰਟ ਉਤੇ ਸਿੱਖਾਂ ਨੇ ਸਖਤ ਇਤਰਾਜ਼ ਕੀਤਾ ਸੀ। ਇਹ ਪਹਿਲੀ ਵਾਰ ਸੀ ਜਦੋਂ ਸਿੱਖ ਗਰਮਖਿਆਲੀਆਂ ਬਾਰੇ ਨਰਮ ਰੁਖ ਰੱਖਣ ਵਾਲੀ ਕੈਨੇਡਾ ਸਰਕਾਰ ਨੇ ਅਜਿਹੇ ਸਿੱਖ ਸੰਗਠਨਾਂ ਨੂੰ ਦੇਸ਼ ਲਈ ਖਤਰਾ ਮੰਨਿਆ ਸੀ। ਜਿਸ ਉਤੇ ਸਿੱਖਾਂ ਨੂੰ ਸਖਤ ਇਤਰਾਜ਼ ਸੀ। ਹੁਣ ਵਿਰੋਧ ਨੂੰ ਵੇਖਦੇ ਹੋਏ ਇਥੋਂ ਦੀ ਸਰਕਾਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੈ। ਇੱਥੇ ਇਹ ਵੀ ਦੱਸਣਯੋਗ ਹੈ, ਕਿ ਹਿੰਦੁਸਤਾਨ ਅਤੇ ਪੰਜਾਬ ਸਰਕਾਰ ਵੀ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਕੱਟੜਪੰਥੀਆਂ ਦੇ ਖਿਲਾਫ ਮੰਗ ਕਰਦੀ ਆਈ ਹੈ, ਕਿ ਜਿਹੜੇ ਲੋਕ ਭਾਰਤ ਅੰਦਰ ਆਜ਼ਾਦੀ ਦੀ ਮੰਗ ਨੂੰ ਲੈ ਕੇ..ਹਿੰਸਕ ਕਾਰਵਾਈਆਂ ਦਾ ਸਮਰਥਨ ਕਰਦੇ ਹਨ। ਇਸ ਦੇ ਨਾਲ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਉੱਥੋਂ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ‘ਤੇ ਵੀ ਖਾਲਿਸਤਾਨੀ ਸਮਰਥਕਾਂ ਪ੍ਰਤੀ ਨਰਮ ਰਵੱਈਆ ਅਪਣਾਉਣ ‘ਤੇ ਉਨ੍ਹਾਂ ਨਾਲ ਸਹਿਯੋਗ ਕਰਨ ਦੇ ਦੋਸ਼ ਲਗਦੇ ਆਏ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਹਰਜੀਤ ਸਿੰਘ ਸੱਜਣ ਨਾਲ ਇਹ ਕਹਿ ਕੇ ਮੁਲਾਕਾਤ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ, ਕਿ ਸਰਦਾਰ ਸੱਜਣ ਖਾਲਿਸਤਾਨੀ ਸਮਰਥਕ ਹਨ। ਜਿਸ ਵੇਲੇ ਇਹ ਰਿਪੋਰਟ ਕੈਨੇਡਾ ਦੀ ਜਨਤਕ ਸੁਰੱਖਿਆ ਮੰਤਰੀ ਰਾਲਫ ਗੂਡਾਲੇ ਨੇ ਪੇਸ਼ ਕੀਤੀ ਸੀ, ਉਸ ਵੇਲੇ ਇਹ ਕਿਹਾ ਗਿਆ ਸੀ, ਕਿ ਕੈਨੇਡਾ ਵਿਚ ਕੁਝ ਲੋਕ ਲਗਾਤਾਰ ਸਿੱਖ ਖਾਲਿਸਤਾਨੀ ਵੱਖਵਾਦੀ ਵਿਚਾਰਧਾਰਾ ਅਤੇ ਲਹਿਰ ਨੂੰ ਸਮਰਥਨ ਦੇ ਰਹੇ ਹਨ। ਭਾਵੇਂ ਕਿ ਉਸ ਰਿਪੋਰਟ ਵਿੱਚ ਖਾਲਿਸਤਾਨ ਨਾਲ ਸਬੰਧਤ ਕੋਈ ਮੌਜੂਦਾ ਹਿੰਸਕ ਜਾਂ ਅੱਤਵਾਦੀ ਘਟਨਾ ਦਾ ਜਿਕਰ ਨਹੀਂ ਕੀਤਾ ਗਿਆ ਸੀ, ਤੇ ਸਿਰਫ 1985 ਦੌਰਾਨ ਹੋਏ ਕਨਿਸ਼ਕ ਬੰਬ ਕਾਂਡ ਦਾ ਹੀ ਹਵਾਲਾ ਦਿੱਤਾ ਗਿਆ ਸੀ, ਪਰ ਇਸ ਦੇ ਬਾਵਜੂਦ ਜਿਸ ਤਰ੍ਹਾਂ ਸਿੱਖ ਵੱਖਵਾਦ ਨੂੰ ਉਕਤ ਰਿਪੋਰਟ ਵਿੱਚ ਸ਼ਾਮਲ ਕੀਤਾ ਗਿਆ, ਉਸ ਤੋਂ ਬਾਅਦ ਦੁਨੀਆਂ ਭਰ ਦੇ ਸਿੱਖਾਂ ਵਿੱਚ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ।  ਜੇਕਰ ਤੁਹਾਨੂੰ ਸਾਡੀ ਇਹ ਪੋਸਟ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ । ਅਤੇ ਸਾਡੇ ਦੁਆਰਾ ਪਾਈ ਗਈ ਹਰ ਇੱਕ ਪੋਸਟ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਫੇਸਬੁੱਕ ਪੇਜ (Sikh Media Of Punjab) ਨੂੰ ਲਾਈਕ ਕਰੋ ਜੀ (Terms of Service -: This Content Is Not my Own on this website . It is taken from another website,artical,youtube,newspaper,facebook or dailymotion. If u Have Any Issue About Any Content U Can Send Us Massage in page inbox. We will delete that content from website.)