ਡੇਰਾ ਪ੍ਰੇਮੀ ਦੇ ਘਰ ਮਾਰਿਆ ਪੁਲਿਸ ਨੇ ਛਾਪਾ । ਜੋ ਸਮਾਨ ਬਰਾਮਦ ਹੋਇਆ ਉਸਨੂੰ ਦੇਖ ਹੋ ਜਾਵੋਗੇ ਹੈਰਾਨ !!

7934

ਡੇਰਾ ਪ੍ਰੇਮੀ ਦੇ ਘਰ ਮਾਰਿਆ ਪੁਲਿਸ ਨੇ ਛਾਪਾ । ਜੋ ਸਮਾਨ ਬਰਾਮਦ ਹੋਇਆ ਉਸਨੂੰ ਦੇਖ ਹੋ ਜਾਵੋਗੇ ਹੈਰਾਨ !! ਪਾਲਮਪੁਰ ਤੋਂ ਗ੍ਰਿਫ਼ਤਾਰ ਕੀਤੇ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਘਰ ਬੁੱਧਵਾਰ ਨੂੰ ਛਾਪਾ ਮਾਰਿਆ। ਬਿੱਟੂ ਦੇ ਘਰੋਂ 32 ਬੋਰ ਦਾ ਪਿਸਤੌਲ, 28 ਖਾਲੀ ਕਾਰਤੂਸ ਤੇ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਸਮੇਤ ਕੁਝ ਧਾਰਮਿਕ ਪੁਸਤਕਾਂ ਬਰਾਮਦ ਕੀਤੀਆਂ ਹਨ। ਡੀਆਈਜੀ ਰਣਬੀਰ ਖਟੜਾ ਨੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਕੀਤੇ ਸਰੂਪਾਂ ਦੇ ਸੈਂਕੜੇ ਅੰਗਾਂ ਨੂੰ ਡਰੇਨ ’ਚ ਸੁੱਟ ਕੇ ਸਭ ਸਬੂਤਾਂ ’ਤੇ ਮਿੱਟੀ ਪਾ ਦਿੱਤੀ ਹੈ।

ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਤਰਫ਼ੋਂ ਸਰੂਪ ਬਰਾਮਦ ਕਰਨ ਲਈ ਆਖ਼ਰੀ ਪਲ ਤੱਕ ਵਾਹ ਲਾਈ ਗਈ। ਅਹਿਮ ਸੂਤਰਾਂ ਅਨੁਸਾਰ ਸਿੱਟ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਮਹਿੰਦਰਪਾਲ ਬਿੱਟੂ ਸਰੂਪ ਦੀ ਬਰਾਮਦਗੀ ਨੂੰ ਲੈ ਕੇ ਤਫ਼ਤੀਸ਼ ਦੌਰਾਨ ਬਿਆਨ ਬਦਲਦਾ ਰਿਹਾ ਅਤੇ ਅਖੀਰ ਉਸ ਨੇ ਸਰੂਪ ਡਰੇਨ ’ਚ ਸੁੱਟਣ ਦੀ ਗੱਲ ਕਬੂਲ ਲਈ ਹੈ|

ਇਸ ਤੋਂ ਬਾਅਦ ਪੁਲਿਸ ਨੇ ਬਿੱਟੂ ਖਿਲਾਫ਼ ਦੋ ਨਵੇਂ ਮਾਮਲੇ ਵੀ ਦਰਜ ਕਰ ਲਏ ਹਨ। ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ’ਚੋਂ ਕਰੀਬ ਤਿੰਨ ਸਾਲ ਪਹਿਲਾਂ 1 ਜੂਨ 2015 ਨੂੰ ਗੁਰੂ ਗਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਸਨ ਤੇ ਹੁਣ ਜਾਂਚ ਅਨੁਸਾਰ ਇਹ ਸਰੂਪ ਬਰਾਮਦ ਹੋਣ ਦੀਆਂ ਸਭ ਅਟਕਲਾਂ ਖ਼ਤਮ ਹੋ ਗਈਆਂ ਹਨ। ਸੂਤਰ ਦੱਸਦੇ ਹਨ ਕਿ ਹੁਣ ਜਦੋਂ ਸਰੂਪ ਬਰਾਮਦ ਹੋਣ ਦੀ ਕਹਾਣੀ ਦਾ ਅੰਤ ਹੋ ਗਿਆ ਹੈ ਤਾਂ ਭਲਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਂ ਪੰਜਾਬ ਪੁਲੀਸ ਦੇ ਮੁਖੀ ਇਸ ਮਾਮਲੇ ਤੇ ਮੀਡੀਆ ਕੋਲ ਖ਼ੁਲਾਸਾ ਕਰ ਸਕਦੇ ਹਨ। ਡੀ ਆਈ ਜੀ ਰਣਬੀਰ ਸਿੰਘ ਖੱਟੜਾ ਦਾ ਕਹਿਣਾ ਹੈ

ਕਿ ਹੁਣ ਤਕ ਦੀ ਜਾਂਚ ਤੋਂ ਸਰੂਪ ਬਰਾਮਦ ਹੋਣੇ ਮੁਸ਼ਕਲ ਜਾਪਦੇ ਹਨ ਪ੍ਰੰਤੂ ਉਹ ਜੁਟੇ ਹੋਏ ਹਨ। ਇੱਕ ਦੋ ਦਿਨਾਂ ਤਕ ਸਭ ਤੱਥ ਸਾਹਮਣੇ ਆ ਜਾਣਗੇ। ਉਨ੍ਹਾਂ ਦੱਸਿਆ ਕਿ ਸੀਬੀਆਈ ਤਰਫ਼ੋਂ ਹਾਲੇ ਤੱਕ ਉਨ੍ਹਾਂ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਗਿਆ ਅਤੇ ਸਿੱਟ ਤਰਫ਼ੋਂ ਸਭ ਜਾਣਕਾਰੀ ਅਦਾਲਤ ’ਚ ਪੇਸ਼ ਕਰ ਦਿੱਤੀ ਜਾਵੇਗੀ। – * ਹੋਰ News Update ਆਪਣੇ ਮੋਬਾਇਲ ਤੇ ਪਾਉਣ ਲਈ ਸਾਡਾ Facebook ਪੇਜ Sikh Media Of Punjab ਲਾਈਕ ਕਰ ਸਕਦੇ ਹੋ ਜੀ ।ਅਤੇ ਤੁਸੀਂ ਸਾਡੇ ਨਾਲ You Tube ਉੱਪਰ ਵੀ ਸਾਡਾ ਚੈਨਲ – Sikh Media Of Punjab – Subscribe ਕਰਕੇ ਸਾਡੇ ਨਾਲ ਜੁੜ ਸਕਦੇ ਹੋ ਜੀ