ਧਾਰਮਿਕ ਦੀ ਥਾਂ ਪਿਕਨਿਕ ਸਥਾਨ ਬਣਦਾ ਜਾ ਰਿਹੈ ਅੰਮ੍ਰਿਤਸਰ….ਵੇਖੋ ਵੀਡੀਓ!! ਅਤੇ ਸ਼ੇਅਰ ਕਰੋ

288

ਧਾਰਮਿਕ ਦੀ ਥਾਂ ਪਿਕਨਿਕ ਸਥਾਨ ਬਣਦਾ ਜਾ ਰਿਹੈ ਅੰਮ੍ਰਿਤਸਰ…. ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਬਾਹਰ ਭੰਗੜੇ ਦੇ ਬੁੱਤ ਲਗੇ ਹਨ। ਇਹ ਬੁੱਤ ਦਰਬਾਰ ਸਾਹਿਬ ਦੇ ਐਨ ਸਾਹਮਣੇ ਲਾਉਣ ਦੀ ਲੋੜ ਕਿਉਂ ਪਈ ? ਕੀ ਸਾਰਾ ਪੰਜਾਬ ਛੱਡ ਕੇ ਸਿਰਫ ਆਹੀ ਜਗਾਹ ਮਿਲੀ ਸੀ ਭੰਗੜੇ ਦੇ ਬੁੱਤ ਲਾਉਣ ਵਾਸਤੇ ? ਪਹਿਲੀ ਗੱਲ ਤਾਂ ਮੀਰੀ-ਪੀਰੀ ਦੇ ਸਿਧਾਂਤ ਦੀ ਭੰਗੜੇ ਨਾਲ ਕੀ ਸਾਂਝ ਹੈ। ਮੀਰੀ-ਪੀਰੀ ਗੁਰੂ ਸਾਹਿਬ ਦੀ ਨਿਮਾਣਿਆਂ ਨਿਤਾਣਿਆਂ ਨੂੰ ਪਾਤਸ਼ਾਹੀ ਦੀ ਬਖਸ਼ਿਸ਼ ਹੈ। ਕੀ ਭੰਗੜੇ ਦਾ ਰੁਹਾਨੀਅਤ ਨਾਲ ਕੋਈ ਸਬੰਧ ਹੈ ? | Video Source – Rozana Spokesman)

ਧਾਰਮਿਕ ਦੀ ਥਾਂ ਪਿਕਨਿਕ ਸਥਾਨ ਬਣਦਾ ਜਾ ਰਿਹੈ ਅੰਮ੍ਰਿਤਸਰ

ਧਾਰਮਿਕ ਦੀ ਥਾਂ ਪਿਕਨਿਕ ਸਥਾਨ ਬਣਦਾ ਜਾ ਰਿਹੈ ਅੰਮ੍ਰਿਤਸਰ

Posted by Rozana Spokesman on Tuesday, 16 April 2019

ਕਿਸੇ ਸਮੇਂ ਮਸਾ ਰੰਗੜ ਦਰਬਾਰ ਸਾਹਿਬ ਚ ਕੰਜਰੀਆਂ ਨਚਾਈਆ ਕਰਦਾ ਸੀ। ਗੁਰੂ ਦੇ ਲਾਡਲੇ ਪੁਤਰਾਂ ਨੇ ਮਸੇ ਦਾ ਸਿਰ ਵੱਢ ਕੇ ਕੰਜਰ ਨਾਚ ਬੰਦ ਕਰਾਇਆ। ਪਰ ਹੁਣ ਉਹਨਾਂ ਦੇ ਹੀ ਵਾਰਸਾਂ ਦੇ ਬੁੱਤ ਲਗੇ ਹਨ ਬਾਹਰ ਨਚਦਿਆਂ ਦੇ। ਬੱਸ ਇੱਕ ਸਿੱਧੀ ਜਿਹੀ ਗੱਲ ਹੈ ਜੋ ਸਾਡਾ ਦੁਸ਼ਮਣ ਸਮਝਦਾ ਹੈ। ਜੇ ਅਸੀਂ ਵੀ ਸਮਝ ਲਈਏ ਤਾਂ ਸਾਨੂੰ ਸੌਖਾ ਹੋਜੂ ਸਮਝਣਾ ਕਿ ਇਹ ਬੁੱਤ ਐਥੇ ਕਿਉਂ ਲਾਏ ਆ ਅਗਲਿਆਂ ਨੇ। ਸਾਡੇ ਬਜੁਰਗ ਆਹ ਗਾਇਕਾਂ ਗੁਇਕਾਂ ਨੂੰ ਕੰਜਰ ਕਹਿੰਦੇ ਸਨ ਤੇ ਜਿਆਦਾ ਤਰਜੀਹ ਨਹੀਂ ਸੀ ਦਿੰਦੇ ਇਹਨਾਂ ਨੂੰ। ਪਰ ਹੁਣ ਸਾਰੇ ਪੰਜਾਬ ਦੀ ਜਿੰਦਗੀ ਦਾ center point ਹੀ ਇਹ ਜੋਕਰ ਜਿਹੇ ਆ ਜਿਹਨਾਂ ਨੂੰ ਗਾਉਣਾ ਵੀ ਨਹੀਂ ਆਉਂਦਾ। ਜੇਕਰ ਅਜ ਪੰਜਾਬੀਆਂ ਦੀ ਜਿੰਦਗੀ ਚੋਂ ਲੰਡੂ ਗਾਇਕ ਕੱਢ ਦਈਏ ਤਾਂ ਸ਼ਾਇਦ ਕੁਝ ਬਚਣਾ ਹੀ ਨਹੀਂ ਜਿੰਦਗੀ ਚ। 24 ਘੰਟੇ ਆਹ ਗਾਣਾ ਆ ਗਿਆ ਉਹ ਆ ਗਿਆ। ਫਲਾਨੇ ਦੀ ਫਿਲਮ ਆਗੀ। ਢਮਕਾਨੇ ਦੀ ਅਖਾੜਾ ਆ ਗਿਆ। ਪਰ ਜਿਹੜੇ ਮਾੜੇ ਮੋਟੇ ਬਚੇ ਸੀ ਗੁਰੂਘਰ ਨਾਲ ਜੁੜੇ ਹੋਣ ਕਰਕੇ। ਹੁਣ ਉਹਨਾਂ ਨੂੰ ਵੀ ਇਸ ਪਾਸੇ ਲਾਉਣ ਵਾਸਤੇ ਸਕੀਮਾਂ ਘੜਿਆਂ ਜਾ ਰਹੀਆਂ। ਇਹ ਬੁੱਤ ਵੀ ਇੱਕ ਨਮੁਨਾ ਉਹਨਾਂ ਸਕੀਮਾਂ ਦਾ। ਸਿੱਖ ਇਤਿਹਾਸ ਚ ਜਿੰਨੇ ਵੀ ਸਿੰਘ ਅਤੇ ਸੂਰਮੇ ਹੋਏ ਹਨ ਜਿਹਨਾਂ ਨੇ ਗੁਰੂ ਦੇ ਰਾਹ ਤੇ ਚਲਦਿਆਂ ਸਿਰ ਦਿੱਤੇ ਜਾਂ ਰਾਜ ਸਥਾਪਤ ਕੀਤੇ। ਕੀ ਉਹ ਭੰਗੜੇ ਪਾਉਂਦੇ ਸਨ ਜਾਂ ਖੰਡੇ ਦੀ ਧਾਰ ਉੱਤੇ ਨਚਦੇ ਸਨ? ਪਿੰਡਾਂ ਚੋਂ ਉਠ ਕੇ ਹਿੰਦ ਸਰਕਾਰ ਨੂੰ ਵਖਤ ਪਾਉਣ ਵਾਲੇ ਖਾੜਕੂ ਭੰਗੜੇ ਪਾਉਂਦੇ ਸਨ ਜਾਂ ਹੋਰ ਕਿਸੇ ਮਿੱਟੀ ਦੇ ਬਣੇ ਸਨ? | ਸੋਸ਼ਲ ਮੀਡੀਆ ਦੇ ਅਜੋਕੇ ਦੌਰ ਵਿੱਚ ਨਵੀਂਆ ਅਪਡੇਟਸ ਦੇਖਣ ਲਈ ਆਪ ਜੀ Sikh Media Of Punjab (You Tube channel) ਅਤੇ ਫੇਸਬੁੱਕ ਪੇਜ ਤੇ ਕਲਿੱਕ ਕਰੋ– ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, ਅਤੇ ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।