ਹਫਤਾ ਪਹਿਲਾਂ ਮਿਲੀ ਸੀ ਹਮਲੇ ਦੀ ਸੂਹ, ਫਿਰ ਵੀ ਸਰਕਾਰ ਨੇ ਨਹੀਂ ਮੰਨੀ CRPF ਦੀ ਇਹ ਮੰਗ……ਅੱਗੇ ਪੜੋ

261

ਹਫਤਾ ਪਹਿਲਾਂ ਮਿਲੀ ਸੀ ਹਮਲੇ ਦੀ ਸੂਹ, ਫਿਰ ਵੀ ਸਰਕਾਰ ਨੇ ਨਹੀਂ ਮੰਨੀ CRPF ਦੀ ਇਹ ਮੰਗ……ਅੱਗੇ ਪੜੋ- ਜਦ ਸੀ ਆਰ ਪੀ ਨੇ ਹੈਲੀਕੌਪਟਰ ਮੰਗਿਆ ਸੀ ਤਾਂ ਕਿਉਂ ਨਾ ਦਿਤਾ?ਕਿਉਂ ਫੌਜ ਨੂੰ ਗੱਡੀਆਂ ਰਾਂਹੀ ਭੇਜਿਆ?ਕਿਵੇਂ ਆਤਮਘਾਤੀ ਬੌਂਬਰ ਨੂੰ ਪਤਾ ਸੀ ਕਿ ਕਾਫਲੇ ਦੀ ਕਿਹੜੀ ਗੱਡੀ ਬੁਲਟਪਰੂਫ ਨਹੀ? ਪੁਲਵਾਮਾ ਵਿਚ CRPF ਜਵਾਨਾਂ ’ਤੇ ਹੋਏ ਫਿਦਾਈਨ ਹਮਲੇ ਪਿੱਛੋਂ ਜਿਥੇ ਪੂਰੇ ਦੇਸ਼ ਵਿਚ ਗੁੱਸੇ ਦੀ ਲਹਿਰ ਹੈ, ਉਥੇ ਇਸ ਹਮਲੇ ਬਾਰੇ ਇਕ ਨਵੇਂ ਖੁਲਾਸੇ ਨੇ ਸਰਕਾਰ ਉਤੇ ਵੀ ਸਵਾਲ ਚੁੱਕੇ ਹਨ। ਪਤਾ ਲੱਗਾ ਹੈ ਕਿ ਸੀਆਰਪੀਐਫ ਨੇ ਹਮਲੇ ਤੋਂ ਹਫਤਾ ਪਹਿਲਾਂ ਹਵਾਈ ਮਾਰਗ ਰਾਹੀਂ ਸ੍ਰੀਨਗਰ ਜਾਣ ਦੀ ਇਜਾਜ਼ਤ ਮੰਗੀ ਸੀ ਪਰ ਗ੍ਰਹਿ ਮੰਤਰਾਲੇ ਵੱਲੋਂ ਇਸ ਬਾਰੇ ਕੋਈ ਹੁੰਗਾਰਾ ਨਾ ਭਰਿਆ ਗਿਆ। ਇਸ ਪਿੱਛੋਂ ਸੜਕ ਮਾਰਗ ਰਾਹੀਂ ਸੀਆਰਪੀਐਫ ਦਾ ਕਾਫਲੇ ਰਵਾਨਾ ਹੋਇਆ। ਜਵਾਨਾਂ ਦੇ ਕਾਫਲੇ ’ਤੇ ਅੱਤਵਾਦੀ ਹਮਲਾ ਹੋ ਗਿਆ ਜਿਸ ਦੌਰਾਨ 40 ਜਵਾਨ ਸ਼ਹੀਦ ਹੋ ਗਏ। ਇਕ ਜ਼ਖਮੀ ਜਵਾਨ ਨੇ ਇਹ ਖੁਲਾਸਾ ਕੀਤਾ ਹੈ। 8 ਫਰਵਰੀ ਨੂੰ ਖੁਫੀਆ ਵਿਭਾਗ ਨੇ ਵੀ ਇਕ ਪੱਤਰ ਲਿਖ ਕੇ ਅਧਿਕਾਰੀਆਂ ਨੂੰ ਅਤਿਵਾਦੀ ਹਮਲੇ ਲਈ ਚੌਕਸ ਕੀਤਾ ਸੀ, ਪਰ ਇਸ ਪਾਸੇ ਕੋਈ ਧਿਆਨ ਨਾ ਦਿੱਤਾ ਗਿਆ। ਖਬਰਾਂ ਮੁਤਾਬਕ ਸ੍ਰੀਨਗਰ ਵਿਚ ਤਾਇਨਾਤ ਇਕ ਬੀ ਐਸ ਐਫ ਅਧਿਕਾਰੀ ਨੇ ਹੈਡਕੁਆਰਟਰ ਨੂੰ ਲਿਖਿਆ ਸੀ ਜਿਸ ਤੋਂ ਬਾਅਦ ਇਹ ਮੰਗ ਗ੍ਰਹਿ ਮੰਤਰਾਲੇ ਨੂੰ ਭੇਜੀ ਗਈ ਗਈ। ਬੀ ਐਸ ਐਫ ਵੱਲੋਂ ਇਸ ਤੋਂ ਪਹਿਲਾਂ ਵੀ ਕਈ ਵਾਰ ਜਵਾਨਾਂ ਨੂੰ ਹਵਾਈ ਰਸਤੇ ਭੇਜਣ ਦੀ ਇਜਾਜ਼ਤ ਮੰਗੀ ਸੀ ਪਰ ਸਰਕਾਰ ਨੇ ਹਾਮੀ ਨਹੀਂ ਭਰੀ। ਫੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬਰਫ਼ਬਾਰੀ ਕਰ ਕੇ ਜੰਮੂ ਵਿਚ ਸੀ ਆਰ ਪੀ ਐਫ ਦੇ ਕਾਫੀ ਜਵਾਨ ਫਸ ਗਏ ਸਨ। ਜਿਸ ਪਿੱਛੋਂ ਹਵਾਈ ਮਾਰਗ ਤੋਂ ਸ੍ਰੀਨਗਰ ਪਹੁੰਚਾਉਣ ਦੀ ਮਨਜ਼ੂਰੀ ਮੰਗੀ ਗਈ ਸੀ। ਸੀ ਆਰ ਪੀ ਐਫ ਦੇ ਅਧਿਕਾਰੀਆਂ ਨੇ ਇਸ ਸਬੰਧੀ ਪ੍ਰਸਤਾਵ ਬਣਾ ਕੇ ਮੁੱਖ ਦਫ਼ਤਰ ਭੇਜਿਆ ਸੀ ਜਿੱਥੋਂ ਅੱਗੇ ਇਹ ਪ੍ਰਸਤਾਵ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤਾ ਗਿਆ। ਅੱਗਿਉਂ ਕੋਈ ਜਵਾਬ ਨਾ ਆਉਣ ਬਾਅਦ ਸੀਆਰਪੀਐਫ ਦਾ ਕਾਫਲਾ 14 ਫਰਵਰੀ ਨੂੰ ਸਵੇਰੇ ਸਾਢੇ ਤਿੰਨ ਵਜੇ ਜੰਮੂ ਤੋਂ ਸ੍ਰੀਨਗਰ ਲਈ ਰਵਾਨਾ ਹੋ ਗਿਆ ਤੇ ਦੁਪਹਿਰ 3:15 ਵਜੇ ਕਾਫਲੇ ’ਤੇ ਅੱਤਵਾਦੀ ਹਮਲਾ ਹੋ ਗਿਆ ।  – ਸੋਸ਼ਲ ਮੀਡੀਆ ਦੇ ਅਜੋਕੇ ਦੌਰ ਵਿੱਚ ਨਵੀਂਆ ਅਪਡੇਟਸ ਦੇਖਣ ਲਈ ਆਪ ਜੀ Sikh Media Of Punjab (You Tube channel) ਅਤੇ ਫੇਸਬੁੱਕ ਪੇਜ ਤੇ ਕਲਿੱਕ ਕਰੋ– ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, (Terms of Service -: This Content Is Not my Own on this website . It is taken from another website,artical,youtube,newspaper,facebook or dailymotion. If u Have Any Issue About Any Content U Can Send Us Massage in page inbox. We will delete that content from website.)