ਬੀਬੀ ਪਰਮਜੀਤ ਕੌਰ ਖਾਲੜਾ ਅਤੇ ਭਾਈ ਗਿਆਸਪੁਰਾ ਬਾਰੇ ਭਾਈ ਹਰਜਿੰਦਰ ਸਿੰਘ ਮਾਝੀ ਦੇ ਵਿਚਾਰ… ਸ਼ੇਅਰ ਕਰੋ

661

ਖਡੂਰ ਸਾਹਿਬ ਤੋਂ ਬਾਦਲ ਦਲ ਨੇ ਬੀਬੀ ਪਰਮਜੀਤ ਕੌਰ ਖਾਲੜਾ ਦੇ ਮੁਕਾਬਲੇ ਬੀਬੀ ਜਗੀਰ ਕੌਰ ਵਰਗੀ ਵਿਵਾਦਾਂ ‘ਚ ਘਿਰੀ ਆਗੂ ਦੇ ਕੇ ਬਾਦਲ ਦਲ ਨੇ ਆਪਣਾ ਅਸਲੀ ਚਿਹਰਾ ਲੋਕਾਂ ਸਾਹਮਣੇ ਲੈ ਆਂਦਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਭਾਈ ਮਾਝੀ ਨੇ ਕਿਹਾ ਕਿ ਪੰਜਾਬ ਵਿੱਚ ਉਮੀਦਵਾਰਾਂ ਦੇ ਐਲਾਨ ਕਰਦਿਆਂ ਸਭ ਤੋਂ ਪਹਿਲਾਂ ਬੀਬੀ ਖਾਲੜਾ ਦੇ ਵਿਰੋਧ ਵਿੱਚ ਮਨੁੱਖੀ ਕਦਰਾਂ ਦੇ ਘਾਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਬੀਬੀ ਜਗੀਰ ਕੌਰ ਵਰਗੀ ਆਗੂ ਨੂੰ ਉਮੀਦਵਾਰ ਬਣਾ ਕੇ ਬਾਦਲ ਦਲ ਨੇ ਆਪਣਾ ਕਿਰਦਾਰ ਜੱਗ ਜ਼ਾਹਰ ਕਰ ਦਿੱਤਾ ਹੈ।ਬੀਬੀ ਪਰਮਜੀਤ ਕੌਰ ਖਾਲੜਾ ਦੇ ਵਿਰੋਧ ਵਿੱਚ ਆਪਣਾ ਵਿਵਾਦਤ ਉਮੀਦਵਾਰ ਬੜੀ ਤੇਜੀ ਨਾਲ਼ ਐਲਾਨਣਾ ਇਹ ਸਾਬਤ ਕਰਦਾ ਹੈ ਬਾਦਲ ਦਲ ਲਈ ਮਨੁੱਖੀ ਹੱਕਾਂ ਦੀ ਗੱਲ ਕਰਨ ਵਾਲ਼ੀਆਂ ਧਿਰਾਂ ਇੱਕ ਚੁਣੌਤੀ ਹਨ ਅਤੇ ਉਹ ਮਨੁੱਖੀ ਹੱਕਾਂ ਦੀ  ਅਵਾਜ਼ ਨੂੰ ਦਬਾਉਣ ਦਾ ਕੋਈ ਵੀ ਮੌਕਾ ਹੱਥੋਂ ਗੁਆਉਣਾ ਨਹੀਂ ਚਾਹੁੰਦੇ।” ਦਰਬਾਰ-ਏ-ਖਾਲਸਾ ਦੇ ਮੁਖੀ ਭਾਈ ਹਰਜਿੰਦਰ ਸਿੰਘ ਮਾਝੀ ਨੇ ਬਾਕੀ ਰਾਜਨੀਤਿਕ ਧਿਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਨੁੱਖੀ ਹੱਕਾਂ ਦੀ ਲੜਾਈ ਲੜਨ ਵਾਲ਼ੇ ਭਾਈ ਜਸਵੰਤ ਸਿੰਘ ਖਾਲੜਾ ਦੀ  ਕੁਰਬਾਨੀ ਨੂੰ ਯਾਦ ਕਰਦਿਆਂ ਬੀਬੀ ਖਾਲੜਾ ਦੇ ਵਿਰੋਧ ਵਿੱਚ ਆਪਣੇ ਉਮੀਦਵਾਰ ਨਾ ਦੇਣ ਅਤੇ ਬੀਬੀ ਖਾਲੜਾ ਵਰਗੀ ਨਿਧੜਕ ਤੇ ਨਿਡਰ ਆਗੂ ਨੂੰ ਦੇਸ਼ ਦੀ ਪਾਰਲੀਮੈਂਟ ਵਿੱਚ ਭੇਜਣ ਲਈ ਰਾਹ ਸੁਖਾਲ਼ਾ ਕਰਨ | ਜ਼ਿਕਰਯੋਗ ਹੈ ਕਿ ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਲਾਵਾਰਿਸ ਲਾਸ਼ਾਂ ਦਾ ਸੱਚ ਸਾਹਮਣੇ ਲਿਆ ਕੇ ਆਪਣੀ ਜਾਨ ਦੀ ਲਾਈ ਗਈ ਬਾਜ਼ੀ ਉਪਰੰਤ ਪੰਜਾਬ ਵਿੱਚ “ਪੁਲਸੀਆ ਅੱਤਵਾਦ” ਨੂੰ ਠੱਲ੍ਹ ਪਈ ਸੀ। ਅਤੇ ਹੋਂਦ-ਚਿੱਲੜ ਵਿੱਚ ਹੋਏ ਮਨੁੱਖੀ ਕਤਲੇਆਮ ਨੂੰ ਜੱਗ ਜ਼ਾਹਿਰ ਕਰਨ ਵਾਲ਼ੇ ਭਾਈ ਮਨਵਿੰਦਰ ਸਿੰਘ ਗਿਆਸਪੁਰਾ ਦੀ ਘਾਲਣਾ ਨੂੰ ਵੀ ਅੱਖੋਂ ਉਹਲੇ ਨਹੀਂ ਕੀਤਾ ਜਾ ਸਕਦਾ | ਭਾਈ ਗਿਆਸਪੁਰਾ ਵੀ ਮਨੁੱਖੀ ਹੱਕਾਂ ਦੀ ਲੜਾਈ ਲਈ ਪਰਖੇ ਹੋਏ ਆਗੂ ਹਨ ਅਤੇ ਇਹਨਾਂ ਦਾ ਵੀ ਦੇਸ਼ ਦੀ ਪਾਰਲੀਮੈਂਟ ਵਿੱਚ ਜਾਣਾ ਬਹੁਤ ਜ਼ਰੂਰੀ ਹੈ | ਹਲਕਾ ਖਡੂਰ ਸਾਹਿਬ ਦੀ ਤਰਾਂ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਵੀ ਗਿਆਸਪੁਰਾ ਵਰਗੀ ਸਖਸ਼ੀਅਤ ਦਾ ਪਾਰਲੀਮੈਂਟ ਵਿੱਚ ਜਾਣ ਲਈ ਵਿਰੋਧ ਕਰਨ ਤੋਂ ਬਚਣ ਲਈ ਬਾਕੀ ਰਾਜਨੀਤਿਕ ਧਿਰਾਂ ਆਪਣੇ ਉਮੀਦਵਾਰ ਨਾ ਦੇਣ। ਅਤੇ ਉਹਨਾਂ ਕਿਹਾ ਕਿ ਭਾਈ ਮਨਵਿੰਦਰ ਸਿੰਘ ਗਿਆਸਪੁਰਾ ਦੇ ਹੱਕ ਵਿੱਚ ਕੀਤੀ ਅਪੀਲ ਦਾ ਕਿਤੇ ਵੀ ਇਹ ਮਤਲਬ ਨਾ ਲਿਆ ਜਾਵੇ…

ਕਿ ਜਥੇਬੰਦੀ ਸ਼ ਖਹਿਰਾ ਦੀ ਧਿਰ ਦਾ ਸਮਰਥਨ ਕਰਦੀ ਹੈ, ਅਸੀਂ ਨਿਰੋਲ ਬੀਬੀ ਪਰਮਜੀਤ ਕੌਰ ਖਾਲੜਾ ਅਤੇਭਾਈ ਮਨਵਿੰਦਰ ਸਿੰਘ ਗਿਆਸਪੁਰਾ ਦਾ ਸਮਰਥਨ ਕਰਦੇ ਹੋਏ ਸਾਰੀ ਦੁਨੀਆਂ ਵਿੱਚ ਵਸਦੇ ਪੰਜਾਬੀਆਂ ਨੂੰ ਇਹਨਾਂ ਦੋਨਾਂ ਉਮੀਦਵਾਰਾਂ ਦੇ ਸਮਰਥਣ ਵਿੱਚ ਸਾਹਮਣੇ ਆਉਣ ਦੀ ਅਪੀਲ ਕਰਦੇ ਹਾਂ | ਉਹਨਾਂ ਬਾਦਲ ਦਲ ਨੂੰ ਛੱਡ ਕੇ ਬਾਕੀ ਧਿਰਾਂ ਤੋਂ ਆਸ ਕਰਦਿਆਂ ਕਿਹਾ ਕਿ ਬਾਕੀ ਧਿਰਾਂ ਉਪਰੋਕਤ ਬੇਨਤੀ ਨੂੰ ਪ੍ਰਵਾਨ ਕਰਦਿਆਂ ਬਾਕੀ ਹਲਕਿਆਂ ਤੋਂ ਚੰਗੇ ਅਕਸ ਵਾਲ਼ੇ ਉਮੀਦਵਾਰ ਦੇਣਗੀਆਂ ਤਾਂ ਕਿ ਉਜਾੜੇ ਦੇ ਰਾਹ ਪਏ ਪੰਜਾਬ ਨੂੰ ਬਚਾਉਣ ਲਈ ਯਤਨ ਕੀਤੇ ਜਾ ਸਕਣ | ਜੇਕਰ ਤੁਹਾਨੂੰ ਸਾਡੀ ਇਹ ਪੋਸਟ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ । ਅਤੇ ਸਾਡੇ ਦੁਆਰਾ ਪਾਈ ਗਈ ਹਰ ਇੱਕ ਪੋਸਟ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਫੇਸਬੁੱਕ ਪੇਜ (Sikh Media Of Punjab) ਨੂੰ ਲਾਈਕ ਕਰੋ ਜੀ