ਵੇਖੋ! ਰੱਬ ਅਖਵਾਉਣ ਵਾਲੇ ਡਾਕਟਰ ਵੀ ਬਣੇ ਹੈਵਾਨ । ਲੱਖੇ ਨੇ ਕੀਤਾ ਲਾਈਵ ਖੁਲਾਸਾ!!

172

ਵੇਖੋ! ਰੱਬ ਅਖਵਾਉਣ ਵਾਲੇ ਡਾਕਟਰ ਵੀ ਬਣੇ ਹੈਵਾਨ । ਲੱਖੇ ਨੇ ਕੀਤਾ ਲਾਈਵ ਖੁਲਾਸਾ!! ਡਾਕਟਰਾਂ ਨੂੰ ਲੋਕ ਰੱਬ ਦਾ ਰੂਪ ਮੰਨਦੇ ਹਨ। ਪਰ ਹੁਣ ਡਾਕਟਰੀ ਇੱਕ ਧੰਦਾ ਬਣ ਚੁੱਕਿਆ ਹੈ। ਡਾਕਟਰ ਦੋਵੇਂ ਹੱਥੀਂ ਮਰੀਜ਼ਾਂ ਨੂੰ ਲੁੱਟ ਰਹੇ ਹਨ। ਸਰਕਾਰੀ ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਨਹੀਂ ਮਿਲਦੀਆਂ। ਮਰੀਜ਼ਾਂ ਦਾ ਇਲਾਜ ਵੀ ਸਹੀ ਢੰਗ ਨਾਲ ਨਹੀਂ ਹੁੰਦਾ। ਨਾ ਹੀ ਡਾਕਟਰ ਡਿਊਟੀ ਤੇ ਮਿਲਦੇ ਹਨ। ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਜਦੋਂ ਮਰੀਜ਼ ਪ੍ਰਾਈਵੇਟ ਹਸਪਤਾਲਾਂ ਵਿਚ ਜਾਂਦੇ ਹਨ ਤਾਂ ਉਨ੍ਹਾਂ ਦੀ ਨਾਜਾਇਜ਼ ਲੁੱਟ ਕੀਤੀ ਜਾਂਦੀ ਹੈ।ਕਈ ਵਾਰ ਤਾਂ ਹਸਪਤਾਲ ਵਾਲੇ ਮਰ ਚੁੱਕੇ, ਮਰੀਜ਼ ਦਾ ਵੀ ਇਲਾਜ ਕਰੀ ਜਾਂਦੇ ਹਨ। ਅਜਿਹੀ ਹੀ ਮਰੀਜ ਦੀ ਲੁੱਟ ਹੋਣ ਦੀ ਇੱਕ ਘਟਨਾ ਬਠਿੰਡਾ ਸ਼ਹਿਰ ਵਿੱਚ ਦਿੱਲੀ ਹਾਰਟ ਹਸਪਤਾਲ ਵਿੱਚ ਵਾਪਰੀ ਹੈ। ਲੱਖਾ ਸਿਧਾਣਾ ਨਾਮੀ ਸਮਾਜ ਸੇਵਕ ਨੇ ਪੱਤਰਕਾਰਾਂ ਨੂੰ ਅਤੇ ਆਮ ਜਨਤਾ ਨੂੰ ਲਾਈਵ ਹੋ ਕੇ ਇਸ ਹਸਪਤਾਲ ਦੇ ਡਾਕਟਰਾਂ ਦੀਆਂ ਕਰਤੂਤਾਂ ਦੱਸੀਆਂ। ਉਸ ਦਾ ਕਹਿਣਾ ਹੈ ਕਿ ਇਸ ਹਸਪਤਾਲ ਵਿੱਚ ਇੱਕ ਮਰੀਜ਼ ਨੂੰ ਉਸ ਦੇ ਪਰਿਵਾਰਕ ਮੈਂਬਰ ਲੈ ਕੇ ਆਏ ਅਤੇ ਡਾਕਟਰਾਂ ਨੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਤੁਹਾਡੇ ਮਰੀਜ਼ ਦੇ ਇਲਾਜ ਲਈ ਲਗਭਗ ਦੋ ਲੱਖ ਰੁਪਿਆ ਖਰਚ ਆਵੇਗਾ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਡਾਕਟਰਾਂ ਨੇ ਉਨ੍ਹਾਂ ਦੇ ਮਰੀਜ਼ ਦਾ ਪੰਜ ਲੱਖ ਪੱਚੀ ਹਜ਼ਾਰ ਰੁਪਏ ਦਾ ਬਿੱਲ ਬਣਾ ਦਿੱਤਾ। ਫਿਰ ਪਰਿਵਾਰਕ ਮੈਂਬਰਾਂ ਨੇ ਲੱਖਾ ਸਿਧਾਣਾ ਨਾਲ ਸੰਪਰਕ ਕੀਤਾ। ਲੱਖਾ ਸਿਧਾਣਾ ਨੇ ਜਦੋਂ ਆ ਕੇ ਹਸਪਤਾਲ ਦੇ ਮੈਨੇਜਰ ਸੰਦੀਪ ਨਾਲ ਗੱਲ ਕੀਤੀ ਤਾਂ ਸੰਦੀਪ ਨੇ ਕਿਹਾ ਕਿ ਅਸੀਂ ਤੁਹਾਡੇ ਕਰਕੇ ਸਵਾ ਲੱਖ ਰੁਪਈਆ ਛੱਡ ਦਿੰਦੇ ਹਾਂ। ਸੰਦੀਪ ਨੇ ਇਲਾਜ ਦੇ ਖਰਚੇ ਵਾਲੀ ਲਿਸਟ ਛੁਪਾ ਲਈ। ਮੈਨੇਜਰ ਸੰਦੀਪ ਵੱਲੋਂ ਮਰੀਜ਼ਾਂ ਦੇ ਵਾਰਸਾਂ ਨੂੰ ਪੈਸੇ ਦੀ ਖ਼ਾਤਰ ਧਮਕੀਆਂ ਵੀ ਦਿੱਤੀਆਂ ਗਈਆਂ। ਲੱਖਾ ਸਿਧਾਣਾ ਨੇ ਲੋਕਾਂ ਨੂੰ ਜਾਗਰੂਕ ਹੋਣ ਦੀ ਅਪੀਲ ਕੀਤੀ। ਜੇਕਰ ਤੁਹਾਨੂੰ ਸਾਡੀ ਇਹ ਪੋਸਟ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ । ਅਤੇ ਸਾਡੇ ਦੁਆਰਾ ਪਾਈ ਗਈ ਹਰ ਇੱਕ ਪੋਸਟ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਫੇਸਬੁੱਕ ਪੇਜ (Sikh Media Of Punjab) ਨੂੰ ਲਾਈਕ ਕਰੋ ਜੀ (Terms of Service -: This Content Is Not my Own on this website . It is taken from another website,artical,youtube,newspaper,facebook or dailymotion. If u Have Any Issue About Any Content U Can Send Us Massage in page inbox. We will delete that content from website.)

ਡਾਕਟਰ ਜਾਂ ਡਾਕੂ ?

Posted by ਲੱਖਾ ਸਿੰਘ ਸਿਧਾਣਾ Lakha singh sidhana on Saturday, 16 March 2019